ਜੇਐਨਐਨ, ਨਵੀਂ ਦਿੱਲੀ : ਦ ਨਿਊਯਾਰਕ ਟਾਈਮਸ ਮੁਤਾਬਕ ਸਾਲ 2020 ਵਿਚ ਸੈਲਾਨੀਆਂ ਦੇ ਲਿਹਾਜ਼ ਨਾਲ ਜੋਧਪੁਰ ਦੁਨੀਆ ਦੀਆਂ ਪਹਿਲੀਆਂ 15 ਥਾਵਾਂ ਵਿਚ ਸ਼ਾਮਲ ਹੈ। ਇਹ ਇਸ ਲਈ ਵੀ ਖਾਸ ਹੈ ਕਿਉਂਕਿ ਵੱਖ ਵੱਖ ਮਾਪਦੰਡਾਂ ਅਤੇ ਸੈਲਾਨੀਆਂ ਦੇ ਲਿਹਾਜ਼ ਨਾਲ ਸਮੁੱਚੇ ਵਿਸ਼ਵ ਦੇ ਸ੍ਰੇਸ਼ਠ ਟੂਰਿਸਟ ਡੈਸਟੀਨੇਸ਼ਨ ਲਿਸਟ ਵਿਚ ਪੂਰੇ ਦੇਸ਼ ਵਿਚੋਂ ਸਿਰਫ਼ ਜੋਧਪੁਰ ਨੂੰ ਹੀ ਸਥਾਨ ਮਿਲਿਆ ਹੈ।

ਜੋਧਪੁਰ ਦਾ 15ਵਾਂ ਸਥਾਨ

ਦ ਨਿਊਯਾਰਕ ਟਾਈਮਸ ਨੇ ਦੁਨੀਆ ਦੇ 52 ਟੌਪ ਥਾਵਾਂ ਬਾਰੇ ਦੱਸਿਆ ਹੈ ਜਿਸ ਵਿਚੋਂ ਜੋਧਪੁਰ ਨੂੰ 15ਵਾਂ ਸਥਾਨ ਮਿਲਿਆ ਹੈ। ਜੋ ਸੈਲਾਨੀਆਂ ਲਈ ਕਿਸੇ ਖਿਤਾਬ ਤੋਂ ਘੱਟ ਨਹੀਂ ਹੈ। ਇਸ ਦੇ ਨਾਲ ਹੀ ਹੁਣ ਸੈਰ ਸਪਾਟੇ ਨਾਲ ਜੁੜੇ ਲੋਕਾਂ ਲਈ ਆਗਾਮੀ ਸੀਜ਼ਨ ਵਧੀਆ ਹੋਣ ਦੀ ਉਮੀਦ ਜਾਗੀ ਹੈ।

ਕਲਾ ਅਤੇ ਸੰਸਕ੍ਰਿਤੀ ਹੈ ਕਾਇਮ

ਇਸ ਲਿਸਟ ਵਿਚ ਸ਼ਾਮਲ ਜੋਧਪੁਰ ਬਾਰੇ ਲਿਖਿਆ ਹੈ ਕਿ ਜਦੋਂ ਭਾਰਤ ਦੇ ਕਈ ਸ਼ਹਿਰਾਂ ਵਿਚ ਟੈਕ ਇੰਡਸਟਰੀਜ਼ ਨੇ ਆਪਣੇ ਪੈਰ ਪਸਾਰੇ ਹਨ ਪਰ ਇਸ ਦੌਰਾਨ ਜੋਧਪੁਰ ਨੇ ਆਪਦੇ ਠੇਢ ਦੇਸੀ ਅੰਦਾਜ਼, ਕਲਾ ਅਤੇ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਆਪਣੀ ਪਰੰਪਰਾ, ਸੱਭਿਆਚਾਰਕ ਵਿਰਾਸਤ, ਨੁਹਾਰ, ਖਾਣ ਪੀਣ ਰਹਿਣ ਸਹਿਣ ਅਤੇ ਜੀਵਨ ਨਾਲ ਜੁੜੀਆਂ ਅਹਿਮ ਗੱਲਾਂ ਨੂੰ ਅਜੇ ਤਕ ਸੰਜੋਏ ਬੈਠਾ ਹੈ। ਪੱਥਰਾਂ ਤੋਂ ਬਦੇ ਮਕਾਨਾਂ 'ਤੇ ਨੀਲਾ ਰੰਗ ਇਸ ਨੂੰ ਹੋਰਾਂ ਸ਼ਹਿਰਾਂ ਨਾਲੋ ਵੱਖਰਾ ਕਰਦਾ ਹੈ।

ਦੇਖਣਯੋਗ ਸਥਾਨ

ਇਥੇ ਇਤਿਹਾਸਕ ਮੇਹਰਾਨਗੜ੍ਹ ਕਿਲਾ, ਉਮੇਦ ਭਵਨ ਪੈਲੇਸ, ਜਸਵੰਤ ਥਙਾ, ਰਾਓ ਜੋਧਾ ਕੁਦਰਤੀ ਸੋਮਾ, ਮੰਡੋਰ ਗਾਰਡਨ, ਤੰਗ ਗਲੀਆਂ ਵਿਚ ਬਣੀ ਬਸਾਵਟ, ਪੁਰਾਤਨ ਜਲ ਸੋਮੇ, ਖੂਹ, ਬਾਵੜੀਆ ਅੱਜ ਵੀ ਸ਼ਹਿਰ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਦਰਸਾਉਂਦੇ ਹਨ।

ਵਿਸ਼ਵ ਦੇ ਟੌਪ 15 ਟੂਰਿਸਟ ਡੈਸਟੀਨੇਸ਼ਨ

1. ਵਾਸ਼ਿੰਗਟਨ (ਅਮਰੀਕਾ)

2. ਬ੍ਰਿਟਿਸ਼ ਵਰਜਿਨ ਆਈਸਲੈਂਡਸ (ਬ੍ਰਿਟੇਨ)

3. ਰੂਰੇਨਾਵੇਕਿਊ (ਬੋਲੀਵੀਆ)

4. ਗਰੀਨਲੈਂਡ (ਗਰੀਨਲੈਂਡ)

5. ਕਿੰਬਰਲੇ ਰਿਜਨ (ਆਸਟਰੇਲੀਆ)

6. ਪਾਸੋ ਰੋਵਲਸ (ਅਮਰੀਕਾ)

7.ਸਿਸਿਲੀ (ਇਟਲੀ)

8. ਸੋਜਬਰਗ (ਆਸਟਰੇਲੀਆ)

9. ਟੋਕਿਓ (ਜਾਪਾਨ)

10. ਕੇਸੇਰਿਆ (ਇਜ਼ਰਾਈਲ)

11 ਨੈਸ਼ਨਲ ਪਾਰਕ (ਚੀਨ)

12. ਲੈਸੋਥੋ (ਲੈਸੋਥੋ)

13. ਕੋਲੋਰਾਡੋ ਸਪਰਿੰਗਸ (ਅਮਰੀਕਾ)

14. ਕਰਾਕੋਵ (ਪੋਲੈਂਡ)

15. ਜੋਧਪੁਰ (ਭਾਰਤ)

Posted By: Tejinder Thind