ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਐਡਵੈਂਚਰ ਟ੍ਰਿਪ ਟ੍ਰੈਂਡਿੰਗ ਹੈ। ਲੋਕ ਘੁੰਮਣ-ਫਿਰਨ ਸਮੇਂ ਐਡਵੈਂਚਰ ਟ੍ਰਿਪ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਦਾ ਅਜਿਹਾ ਮੰਨਣਾ ਹੈ ਕਿ ਜੀਵਨ ’ਚ ਕੁਝ ਦਿਲਚਸਪ ਹੋਣਾ ਚਾਹੀਦਾ ਹੈ। ਇਸਦੇ ਲਈ ਲੋਕ ਦੁਨੀਆ ਭਰ ਦੀ ਸੈਰ ਕਰਦੇ ਹਨ। ਜੇਕਰ ਤੁਸੀਂ ਵੀ ਐਡਵੈਂਚਰ ਟ੍ਰਿਪ ਦੇ ਸ਼ੌਕੀਨ ਹੋ ਤਾਂ ਆਉਣ ਵਾਲੇ ਸਮੇਂ ’ਚ ਇਸਦੀ ਪਲੈਨਿੰਗ ਕਰ ਰਹੇ ਹੋ ਤਾਂ Ghost Town ਦੇ ਨਾਂ ਨਾਲ ਪਾਪੂਲਰ ਇਨ੍ਹਾਂ ਸ਼ਹਿਰਾਂ ਦੀ ਸੈਰ ਕਰ ਸਕਦੇ ਹੋ। ਇਹ ਸ਼ਹਿਰ ਆਪਣੀਆਂ ਰਹੱਸਮਈ ਕਹਾਣੀਆਂ ਲਈ ਦੁਨੀਆ ਭਰ ’ਚ ਪ੍ਰਸਿੱੱਧ ਹੈ।

ਆਓ, ਜਾਣਦੇ ਹਾਂ ਇਸ ਬਾਰੇ...

Craco, ਇਟਲੀ

ਇਟਲੀ ਦਾ ਇਹ ਪਹਾੜੀ ਇਲਾਕਾ ਅੱਜ ਭੂਤਾਂ ਦਾ ਸ਼ਹਿਰ ਕਹਿਲਾਉਂਦਾ ਹੈ। ਇਤਿਹਾਸਕਾਰਾਂ ਦੀ ਮੰਨੀਏ ਤਾਂ ਸਾਲ 1991 ’ਚ ਪਲੇਗ ਅਤੇ ਜ਼ਮੀਨ-ਖਿਸਕਣ ਕਾਰਨ ਲੋਕ ਇਹ ਇਲਾਕਾ ਛੱਡ ਕੇ ਚਲੇ ਗਏ। ਉਸ ਸਮੇਂ ਤੋਂ ਇਹ ਇਲਾਕਾ ਭੂਤਾਂ ਦਾ ਸ਼ਹਿਰ ਬਣ ਗਿਆ। ਅੱਜ ਇਹ ਇਲਾਕਾ ਆਪਣੀਆਂ ਹਾਰਰ ਵਾਰਦਾਤਾਂ ਲਈ ਜਾਣਿਆ ਜਾਂਦਾ ਹੈ। ਇਸਦੇ ਲਈ ਸ਼ਾਮ ਹੋਣ ਤੋਂ ਬਾਅਦ ਕਿਸੇ ਨੂੰ ਇਥੇ ਰੁਕਣ ਦੀ ਆਗਿਆ ਨਹੀਂ ਹੈ। Craco ਘੁੰਮਣ ਲਈ ਪੰਜੀਕਰਨ ਭਾਵ ਰਜਿਸਟ੍ਰੇਸ਼ਨ ਲਾਜ਼ਮੀ ਹੈ। ਇਸ ’ਚ ਸੈਲਾਨੀਆਂ ਨੂੰ ਗਾਈਡਲਾਈਨ ਦਿੱਤੀ ਜਾਂਦੀ ਹੈ। ਇਥੋਂ ਤੁਸੀਂ ਕੁਦਰਤੀ ਨਜ਼ਾਰਾ ਦੇਖ ਸਕਦੇ ਹੋ।

Bodie, ਅਮਰੀਕਾ

ਅਮਰੀਕਾ ’ਚ ਕਈ ਅਜਿਹੇ ਸ਼ਹਿਰ ਹਨ, ਜੋ Ghost Town ਦੇ ਨਾਂ ਨਾਲ ਪ੍ਰਸਿੱਧ ਹਨ। ਇਨ੍ਹਾਂ ’ਚੋਂ ਇਕ ਸ਼ਹਿਰ Bodie ਹੈ। ਇਹ ਥਾਂ ਅਮਰੀਕਾ ਦੇ ਕੈਲੇਫੌਰਨੀਆ ਸ਼ਹਿਰ ’ਚ ਸਥਿਤ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸਾਲ 1962 ਤੋਂ ਪਹਿਲਾਂ ਇਹ ਸ਼ਹਿਰ ਕਾਫੀ ਖ਼ੂਬਸੂਰਤ ਸੀ। ਅੱਜ ਇਹ ਵੀਰਾਨ ਹੈ। ਜਾਣਕਾਰਾਂ ਦੀ ਮੰਨੀਏ ਤਾਂ ਬਿਲੀ ਨਾਮਕ ਲੁਟੇਰੇ ਕਾਰਨ ਇਹ ਥਾਂ ਅੱਜ ਵਿਰਾਨ ਬਣ ਗਿਆ।

Hashima, ਜਾਪਾਨ

ਇਕ ਸਮੇਂ ’ਚ ਹਾਸ਼ਿਮਾ ਟਾਪੂ ਦੀ ਜਾਪਾਨ ਦੀਆਂ ਮੁੱਖ ਥਾਵਾਂ ’ਚ ਕੀਤੀ ਜਾਂਦੀ ਸੀ। ਇਹ ਟਾਪੂ ਨਾਗਾਸਾਕੀ ਦੇ ਕੋਲ ਹੈ। ਉਸ ਸਮੇਂ ਇਥੇ ਕੋਲੇ ਦੇ ਖਣਨ ਦਾ ਕੰਮ ਚੱਲਦਾ ਸੀ। ਹਾਲਾਂਕਿ, ਅਚਾਨਕ ਤੋਂ ਖਨਣ ਕਾਰਜ ਬੰਦ ਹੋ ਗਿਆ। ਇਸਤੋਂ ਬਾਅਦ ਲੋਕ ਘੱਟ ਹੋਣ ਲੱਗੇ। ਇਕ-ਇਕ ਕਰਕੇ ਸਾਰੇ ਲੋਕ ਟਾਪੂ ਤੋਂ ਚਲੇ ਗਏ। ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੰਮ ਕਰਨ ਵਾਲੇ ਲੋਕ ਕਿਥੇ ਗਏ, ਇਸਦੀ ਖ਼ਬਰ ਕਿਸੇ ਨੂੰ ਨਹੀਂ ਹੈ। ਅੱਜ ਹੀ ਹਾਸ਼ਿਮਾ ਟਾਪੂ ’ਤੇ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ।

Posted By: Ramanjit Kaur