ਲਾਈਫ ਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਕੱਲ੍ਹ ਫੂਡ ਟੂਰਿਜ਼ਮ ਟ੍ਰੇਡਿੰਗ ਵਿਚ ਹੈ। ਹਰ ਸਾਲ ਕਾਫੀ ਗਿਣਤੀ ਵਿਚ ਸੈਰ ਸਪਾਟਾ ਦੁਨੀਆ ਭਰ ਦੀ ਯਾਤਰਾ ਕਰਕੇ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਅਤੇ ਵਿਅੰਜਨਾਂ ਦਾ ਲੁਤਫ਼ ਲੈ ਸਕਦੇ ਹੋ। ਇਸ ਲਈ ਫੂਡ ਟੂਰਿਜ਼ਮ ਨੂੰ ਐਕਸਪੋਜ਼ਰ ਮਿਲਿਆ ਹੈ। ਭਾਰਤ ਵਿਚ ਕਈ ਪਾਪੂਲਰ ਫੂਡ ਸਪਾਟ ਹੈ,ਜੋ ਟੇਸਟੀ ਨਾਨਵੈਜ ਲਈ ਪ੍ਰਸਿੱਧ ਹੈ। ਖਾਸ ਕਰਕੇ ਹੈਦਰਾਬਾਦ ਅਤੇ ਮੁਰਾਦਾਬਾਦ ਦੀ ਬਰਿਆਨੀ ਦੀ ਗੱਲ ਹੀ ਨਿਰਾਲੀ ਹੈ। ਦੁਨੀਆ ਭਰ ਵਿਚ ਬਰਿਆਨੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਨਾਨ ਵੈਜ ਡਿਸ਼ ਹੈ, ਜਿਸ ਦਾ ਸਵਾਦ ਤੁਹਾਨੂੰ ਦੀਵਾਨਾ ਬਣਾ ਦੇਵੇਗਾ। ਆਓ ਜਾਣਦੇ ਹਾਂ...

ਫਿਸ਼ ਕਰੀ, ਪੱਛਮੀ ਬੰਗਾਲ

ਪੱਛਮੀ ਬੰਗਾਲ ਮੱਛੀ ਚੌਲ ਲਈ ਪ੍ਰਸਿੱਧ ਹੈ, ਉਥੇ ਉਸ ਨੂੰ ਮਾਛ ਭਾਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਫ਼ਿਸ਼ ਕਰੀ ਬੰਗਾਲ ਦੇ ਪ੍ਰਮੱੁਖ ਵਿਜੰਅਨਾਂ ਵਿਚੋਂ ਇਕ ਹੈ, ਜੇ ਤੁਸੀਂ ਪੱਛਮੀ ਬੰਗਾਲ ਵਿਚ ਹੈ ਤਾਂ ਤੁਹਾਨੂੰ ਖਾਣ ਵਿਚ ਫਿਸ਼ ਕਰੀ ਜ਼ਰੂਰ ਮਿਲੇਗੀ। ਹਾਲਾਂਕਿ ਪੂਰਬ ਅਤੇ ਪੱਛਮੀ ਬੰਗਾਲ ਦੇ ਜ਼ਾਇਕੇ ਵਿਚ ਅੰਤਰ ਦੇਖਣ ਨੂੰ ਮਿਲਦਾ ਹੈ। ਮਸਟਰਡ ਫਿਸ਼ ਕਰੀ ਕਾਫੀ ਮਹਿੰਗੀ ਹੈ। ਇਸ ਵਿਚ ਹਿਲਸਾ ਮੱਛੀ ਦਾ ਯੂਜ਼ ਕੀਤਾ ਜਾਂਦਾ ਹੈ। ਨਾਲ ਹੀ ਕ੍ਰੈਬ ਕਰੀ ਵੀ ਮਿਲ ਜਾਂਦੀ ਹੈ। ਜੇ ਤੁਸੀਂ ਮੱਛੀ ਕਰੀ ਦਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਇਕ ਵਾਰ ਕੋਲਕਾਤਾ ਜ਼ਰੂਰ ਜਾਓ।

ਮਟਰ ਰੋਗਨ ਜੋਸ਼, ਜੰਮੂ ਕਸ਼ਮੀਰ

ਮੁਗਲਾਂ ਦੇ ਸਮੇਂ ਵਿਚ ਮਟਨ ਦੀ ਲੋਕਪ੍ਰਿਅਤਾ ਵਧੀ ਹੈ। ਮਟਨ ਕਬਾਬ, ਮਟਨ ਰੋਗਨ, ਮਟਨ ਕੋਰਮਾ, ਮਟਨ ਕੀਮਾ ਦੇਸ਼ ਭਰ ਵਿਚ ਮਿਲ ਜਾਂਦੇ ਹੋ। ਹਾਲਾਂਕਿ ਮਟਨ ਰੋਗਨ ਜੋਸ਼ ਦੀ ਗੱਲ ਹੀ ਵੱਖਰੀ ਹੈ। ਖਾਸ ਕਰਕੇ ਜੰਮੂ ਕਸ਼ਮੀਰ ਦਾ ਮਟਨ ਰੋਗਨ ਜੋਸ਼ ਬੇਹੱਦ ਟੇਸਟੀ ਹੁੰਦਾ ਹੈ। ਜੇ ਤੁਸੀਂ ਨਾਨਵੈੱਜ ਦੇ ਸ਼ੌਕੀਨ ਹੋ ਅਤੇ ਜ਼ਾਇਕੇ ਦਾ ਅਸਲੀ ਸਵਾਦ ਚਖਣਾ ਚਾਹੁੰਦੇ ਹੋ ਤਾਂ ਕਦੇ ਕਸ਼ਮੀਰ ਜ਼ਰੂਰ ਜਾਓ। ਇਹ ਕਸ਼ਮੀਰ ਦਾ ਟ੍ਰੇਡੀਸ਼ਨਲ ਡਿਸ਼ ਹੈ। ਇਸ ਡਿਸ਼ ਦੀ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਹ ਬਿਨਾ ਲੱਸਣ, ਪਿਆਜ਼ ਅਤੇ ਅਦਰਕ ਤੋਂ ਬਣਾਇਆ ਜਾਂਦਾ ਹੈ। ਇਸ ਦੇ ਬਾਵਜੂਦ ਮਟਨ ਰੋਗਨ ਜੋਸ਼ ਬੇਹੱਦ ਸਵਾਦਿਸ਼ਟ ਬਣਦਾ ਹੈ।

ਤੰਦੂਰੀ ਚਿਕਨ, ਪੰਜਾਬ

ਚਿਕਨ ਬਰਿਆਨੀ ਦਾ ਸਵਾਦ ਤਾਂ ਤੁਸੀਂ ਜ਼ਰੂਰ ਚਖਿਆ ਹੋਵੇਗਾ। ਇਸ ਤੋਂ ਇਲਾਵਾ ਤੰਦੂਰੀ ਚਿਕਨ ਵੀ ਕਾਫੀ ਪਾਪੂਲਰ ਹੈ। ਖਾਸ ਕਰਕੇ ਪੰਜਾਬ ਵਿਚ ਤੰਦੂਰੀ ਚਿਕਨ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਕੋਲਡ ਡਰਿੰਕ ਦੇ ਨਾਲ ਤੰਦੂਰੀ ਚਿਕਨ ਦਾ ਸੇਵਨ ਕਰਨ ਨਾਲ ਜ਼ਾਇਕੇ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਨਾਲ ਹੀ ਬਟਰ ਚਿਕਨ ਦਾ ਆਨੰਦ ਲੈ ਸਕਦੇ ਹਨ।

Posted By: Tejinder Thind