ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਦੁਨੀਆ 'ਚ ਕਈ ਥਾਵਾਂ ਆਪਣੀ ਕੁਦਰਤੀ ਖੂਬਸੂਰਤੀ ਲਈ ਜਾਣੀਆਂ ਜਾਂਦੀਆਂ ਹਨ ਤਾਂ ਕਈ ਥਾਵਾਂ ਰਹੱਸ ਲਈ ਪ੍ਰਸਿੱਧ ਹਨ। ਕੁਝ ਥਾਵਾਂ 'ਤੇ ਜ਼ੀਰੋ ਗ੍ਰੈਵਿਟੀ ਕੰਮ ਨਹੀਂ ਕਰਦੀ ਹੈ। ਜਿੱਥੇ ਗੱਡੀ ਬੰਦ ਰਹਿਣ 'ਤੇ ਗ੍ਰੈਵਿਟੀ ਦੇ ਉਲਟ ਚੱਲਣ ਲੱਗ ਜਾਂਦੀ ਹੈ। ਇਸ ਦੇ ਚੱਲਦੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮੌਕਿਆਂ 'ਤੇ ਗੱਡੀਆਂ ਨੂੰ ਉਲਟਾ ਦੌੜਦੇ ਹੋਇਆ ਦੇਖਿਆ ਜਾਂਦਾ ਹੈ ਤੇ ਗੱਡੀ ਬੰਦ ਹੋਣ 'ਤੇ ਰੁਕੀ ਨਹੀਂ ਰਹਿੰਦੀ ਹੈ। ਬਲਕਿ ਉਪਰ ਵੱਲ ਚੱਲਣ ਲੱਗ ਜਾਂਦੀ ਹੈ। ਵਿਗਿਆਨ ਦੇ ਲਈ ਵੱਡੀ ਪਹੇਲੀ ਹੈ, ਜੋ ਅੱਜ ਤਕ ਨਹੀਂ ਸੁਲਝੀ ਹੈ। ਇਸ ਵਿਸ਼ੇ 'ਤੇ ਡੂੰਘਾ ਅਧਿਐਨ ਕੀਤਾ ਜਾ ਰਿਹਾ ਹੈ। ਭਾਰਤ 'ਚ ਵੀ ਇਕ ਥਾਂ ਤੁਲਸੀਸ਼ਾਮ ਹੈ। ਇਹ ਜਗ੍ਹਾ ਗੁਜਰਾਤ ਸੂਬੇ 'ਚ ਸਥਿਤ ਹੈ। ਤੁਲਸੀਸ਼ਾਮ ਗ੍ਰੈਵਿਟੀ ਵਿਰੋਧ ਲਈ ਜਾਣਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਤੁਲਸੀਸ਼ਾਮ ਪਹਾੜੀ 'ਤੇ ਗ੍ਰੈਵਿਟੀ ਕੰਮ ਨਹੀਂ ਕਰਦੀ ਹੈ। ਇਸ ਤੋਂ ਇਲਾਵਾ ਸਕਾਟਲੈਂਡ 'ਚ ਦਿ ਇਲੈਕਟ੍ਰਿਕ ਬੈ, ਅਮਰੀਕਾ 'ਚ ਪ੍ਰੋਸੇਰ, ਆਸਟ੍ਰੇਲੀਆ 'ਚ ਬਲੈਕ ਰਾਕ ਚੇ ਕੈਲੀਫੋਰਨੀਆ 'ਚ ਕੰਫਯੂਜਨ ਹਿਲ ਐਂਟਰੀ ਗ੍ਰੈਵਿਟੀ ਲਈ ਪ੍ਰਸਿੱਧ ਹੈ।

ਤੁਲਸੀਸ਼ਾਮ


ਭਾਰਤ 'ਚ ਤੁਲਸੀਸ਼ਾਮ ਐਂਟੀ ਗ੍ਰੈਵਿਟੀ ਲਈ ਪ੍ਰਸਿੱਧ ਹੈ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਤੁਲਸੀਸ਼ਾਮ ਦਾ ਰਸਤਾ ਸਵਰਗ ਵੱਲ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਕੋਈ ਸਾਨੂੰ ਉਪਰ ਵੱਲ ਖਿੱਚ ਰਿਹਾ ਹੈ। ਕਾਲੇ ਛਾਏ ਤੇ ਕਿਸੇ ਪ੍ਰਕਾਰ ਦੀ ਦਾਨਵ ਸ਼ਕਤੀ ਨੂੰ ਇਸ ਦਾ ਸਿਹਰਾ ਨਹੀਂ ਦਿੰਦੇ ਹਨ। ਹਾਲਾਂਕਿ ਇਸ ਘਟਨਾ ਪਿੱਛੇ ਦੀ ਪ੍ਰਮਾਣਿਕਤਾ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ।


ਸਾਂਤਾ ਕਰੂਜ, ਕੈਲੀਫੋਰਨੀਆ


ਇਸ ਜਗ੍ਹਾ ਦੀ ਖੋਜ ਸਾਲ 1939 'ਚ ਹੋਈ ਸੀ ਤੇ ਆਮ ਲੋਕਾਂ ਲਈ ਇਸ ਜਗ੍ਹਾ ਨੂੰ ਸਾਲ 1940 'ਚ ਖੋਲ੍ਹਿਆ ਗਿਆ ਸੀ। ਸਾਂਤਾ ਕਰੂਜ 'ਚ ਤੁਸੀਂ ਮਹਿਸੂਸ ਕਰੋਗੇ ਕਿ ਇੱਥੇ ਗ੍ਰੈਵਿਟੀ ਕੰਮ ਨਹੀਂ ਕਰਦਾ ਹੈ। Mystery Shack 'ਚ ਅਜਿਹਾ ਦਿਖਦਾ ਹੈ ਜਿਵੇਂ ਚੀਜ਼ ਡਿੱਗਣ ਵਾਲੀ ਹੈ ਪਰ ਉਹ ਡਿੱਗਦੀ ਨਹੀਂ ਹੈ। ਜੇਕਰ ਕਿਸੇ ਬਾਲ ਨੂੰ ਲਟਕਾਇਆ ਜਾਂਦਾ ਹੈ ਉਹ ਹੇਠਾਂ ਜਾਣ ਦੀ ਬਜਾਏ ਉਪਰ ਆ ਜਾਂਦੀ ਹੈ।


ਮੈਗਨੇਟਿਕ ਹਿਲ ਲੱਦਾਖ


ਇਸ ਹਿਲ 'ਤੇ ਤੁਲਸੀਸ਼ਾਮ ਦੀ ਤਰ੍ਹਾਂ ਨੋ ਗ੍ਰੈਵਿਟੀ ਹੈ। ਜੇਕਰ ਗੱਡੀ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਹਿਲ 'ਤੇ ਗੱਡੀ ਹੇਠਾਂ ਜਾਣ ਦੀ ਬਜਾਏ ਉਪਰ ਚੱਲਣ ਲੱਗ ਜਾਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਹਿਲ 'ਤੇ ਵੀ ਜ਼ੀਰੋ ਗ੍ਰੈਵਿਟੀ ਹੈ।

Posted By: Ravneet Kaur