ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਉੱਤਰਾਖੰਡ ਦੇ ਯਾਤਰੀਆਂ ਲਈ ਇਕ ਵੱਡੀ ਖੁਸ਼ਖਬਰੀ ਹੈ। ਖ਼ਬਰਾਂ ਦੀ ਮੰਨੀਏ ਤਾਂ ਜੂਨ 2021 ਤੋਂ ਯਾਤਰੀ ਰਿਸ਼ੀਕੇਸ਼ ਤੋਂ ਲੰਡਨ ਦੀ ਯਾਤਰਾ ਬੱਸ ਤੋਂ ਵੀ ਕਰ ਸਕਦੇ ਹਾਂ। ਇਸਦੀ ਅਧਿਕਾਰਿਕ ਪੁਸ਼ਟੀ ਰੇਸਲਰ ਲਾਭਾਂਸ਼ੂ ਸ਼ਰਮਾ ਦੇ ਇੰਸਟਾਗ੍ਰਾਮ ਪੋਸਟ ਤੋਂ ਹੁੰਦੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਜੂਨ 2021 ਤੋਂ ਯਾਤਰੀ ਰਿਸ਼ੀਕੇਸ਼ ਤੋਂ ਲੰਡਨ ਦੀ ਯਾਤਰਾ ਬੱਸ ਰਾਹੀਂ ਕਰ ਸਕਦੇ ਹਨ। ਇਸਤੋਂ ਪਹਿਲਾਂ bustolondon.in ਨੇ ਦਿੱਲੀ ਤੋਂ ਲੰਡਨ ਬੱਸ ਚਲਾਉਣ ਦਾ ਐਲਾਨ ਕੀਤਾ ਸੀ। ਇਸਦੇ ਲਈ ਲਗਪਗ ਪੂਰੀ ਤਿਆਰੀ ਕਰ ਲਈ ਗਈ ਸੀ। ਹੁਣ ਲਾਭਾਂਸ਼ੂ ਸ਼ਰਮਾ ਇਹ ਸੇਵਾ ਕਰਨ ਜਾ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਘੁੰਮਣ ਦੇ ਸ਼ੌਕੀਨ ਹੋ ਅਤੇ ਬੱਸ ਰਾਹੀਂ ਲੰਡਨ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੇਵਾ ਦਾ ਆਨੰਦ ਲੈ ਸਕਦੇ ਹੋ। ਆਓ ਇਸ ਬੱਸ ਸੇਵਾ ਬਾਰੇ ਵਿਸਤਾਰ 'ਚ ਜਾਣਦੇ ਹਾਂ :

ਲਾਭਾਂਸ਼ੂ ਸ਼ਰਮਾ ਰਹਿ ਚੁੱਕੇ ਨੇ ਰੇਸਲਰ

ਇਸ ਗੱਲ ਦੀ ਜਾਣਕਾਰੀ ਖ਼ੁਦ ਲਾਭਾਂਸ਼ੂ ਸ਼ਰਮਾ ਨੇ ਦਿੱਤੀ ਹੈ ਕਿ ਇਹ ਬੱਸ ਸੇਵਾ ਜੂਨ 2021 ਤੋਂ ਸ਼ੁਰੂ ਹੋਵੇਗੀ। ਲਾਭਾਂਸ਼ੂ ਸ਼ਰਮਾ ਰੇਸਲਰ ਰਹਿ ਚੁੱਕੇ ਹਨ ਅਤੇ ਲੋਕ ਉਨ੍ਹਾਂ ਨੂੰ ਪਹਿਲਵਾਨ ਜੀ ਦੇ ਨਾਮ ਨਾਲ ਜਾਣਦੇ ਹਾਂ। ਲਾਭਾਂਸ਼ੂ ਵਿਸ਼ਵ ਸ਼ਾਂਤੀ ਕਾਰਜਕਾਰੀ ਵੀ ਹਨ ਅਤੇ ਏਸ਼ੀਆਈ ਖੇਡ 'ਚ ਦੋ ਵਾਰ ਸੋਨੇ ਦੇ ਤਮਗੇ ਜਿੱਤ ਚੁੱਕੇ ਹਨ। ਜਦਕਿ ਇੰਡੋ-ਨੇਪਾਲ ਕੁਸ਼ਤੀ 'ਚ ਵੀ ਦੋ ਵਾਰ ਸੋਨ ਤਮਗੇ ਜਿੱਤ ਚੁੱਕੇ ਹਨ।

ਇਸ ਸੇਵਾ ਦਾ ਨਾਮ ਇਨਕ੍ਰੇਡਿਬਲ ਬੱਸ ਰਾਈਡ ਰੱਖਿਆ ਗਿਆ ਹੈ

ਬੱਸ ਰਿਸ਼ੀਕੇਸ਼ ਤੋਂ 21 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਲੰਡਨ ਪਹੁੰਚੇਗੀ। ਇਕ ਟਰਿੱਪ 'ਚ ਸਿਰਫ਼ 20 ਯਾਤਰੀ ਹੀ ਦਿੱਲੀ ਤੋਂ ਲੰਡਨ ਦੀ ਯਾਤਰਾ ਕਰ ਸਕਣਗੇ। ਇਸ ਸੇਵਾ ਦਾ ਨਾਮ ਇਨਕ੍ਰੇਡਿਬਲ ਬੱਸ ਰਾਈਡ ਰੱਖਿਆ ਗਿਆ ਹੈ। ਜਦਕਿ ਬੱਸ ਸੇਵਾ ਦਾ ਮੁੱਖ ਉਦੇਸ਼ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਵਿਦੇਸ਼ਾਂ 'ਚ ਫੈਲਾਉਣਾ ਹੈ। ਇਸ ਤੋਂ ਪਹਿਲਾਂ ਲਾਭਾਂਸ਼ੂ ਸ਼ਰਮਾ ਨੇ 32 ਦੇਸ਼ਾਂ ਦੀ ਯਾਤਰਾ ਸੜਕ ਮਾਰਗ ਤੋਂ ਕੀਤੀ ਹੈ।

ਜਦਕਿ ਭਰਾ ਵਿਸ਼ਾਲ ਦੇ ਨਾਲ ਇਕ ਵਾਰ ਭਾਰਤ ਤੋਂ ਇੰਗਲੈਂਡ ਦੀ ਵੀ ਯਾਤਰਾ ਕਰ ਚੁੱਕੇ ਹਨ। ਬੱਸ ਯਾਤਰਾ 11 ਹਫ਼ਤਿਆਂ 'ਚ ਪੂਰੀ ਹੋਵੇਗੀ। ਇਕ ਯਾਤਰੀ ਦਾ ਕਿਰਾਇਆ 14 ਲੱਖ ਭਾਰਤੀ ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਇਸ ਕਿਰਾਏ 'ਚ ਬੱਸ ਸੇਵਾ, ਲੰਡਨ ਤੋਂ ਰਿਟਰਨਿੰਗ ਫਲਾਈਟ ਟਿਕਟ, ਵੀਜ਼ਾ ਫ਼ੀਸ, ਦਿਨ 'ਚ ਦੋ ਵਾਰ ਖਾਣਾ ਅਤੇ ਯਾਤਰਾ 'ਚ ਘੁੰਮਣਾ-ਫਿਰਨਾ ਸ਼ਾਮਿਲ ਹੈ।

Posted By: Ramanjit Kaur