ਲਾਈਫਸਟਾਈਲ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਯਾਤਰੀਆਂ ਲਈ ਵੱਡੀ ਖੁਸ਼ਖ਼ਬਰੀ ਹੈ। ਖ਼ਬਰਾਂ ਦੀ ਮੰਨੀਏ ਤਾਂ ਹੁਣ ਤੁਸੀਂ ਦੇਸ਼ 'ਚ ਹੀ ਗਲਾਸ ਸਕਾਈ ਵਾਕ ਦਾ ਅਨੰਦ ਲੈ ਸਕਦੇ ਹੋ। ਇਸਤੋਂ ਪਹਿਲਾਂ ਗਲਾਸ ਸਕਾਈ ਵਾਕ ਲਈ ਚੀਨ ਜਾਣਾ ਪੈਂਦਾ ਸੀ, ਪਰ ਹੁਣ ਯਾਤਰੀ ਦੇਸ਼ 'ਚ ਹੀ ਸਕਾਈ ਗਲਾਸ ਵਾਕ ਕਰ ਸਕਦੇ ਹਨ। ਚੀਨ ਦੇ ਹੇਬਈ ਸੂਬੇ 'ਚ ਏਸਟ ਤੈਹਾਂਗ ਗਲਾਸ ਸਕਾਈ ਵਾਕ ਹੈ। ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਉੱਚਾਈ ਤੋਂ ਡਰ ਹੈ. ਉਨ੍ਹਾਂ ਨੂੰ ਗਲਾਸ ਸਕਾਈ ਵਾਕ ਦੀ ਆਗਿਆ ਨਹੀਂ ਹੋਵੇਗੀ। ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਆਓ ਜਾਣਦੇ ਹਾਂ :

ਕਿਥੇ ਹੈ ਗਲਾਸ ਸਕਾਈ ਵਾਕ

ਜੇਕਰ ਤੁਸੀਂ ਐਡਵੈਂਚਰ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਕਿੱਮ ਜਾਣਾ ਪਵੇਗਾ। ਇਹ ਯਾਤਰੀ ਸਥਲ ਸਿਕਿੱਮ ਸੂਬੇ ਦੇ ਪੇਲਿੰਗ 'ਚ ਸਥਿਤ ਹੈ। ਪੇਲਿੰਗ ਸਥਿਤ ਗਲਾਸ ਸਕਾਈ ਵਾਕ ਚੇਨਰੇਜਿਗ ਮੂਰਤੀ ਦੇ ਸਾਹਮਣੇ ਹੈ। ਇਹ ਮੂਰਤੀ 137 ਫੀਟ ਉੱਚੀ ਹੈ। ਜਦਕਿ ਇਸ ਮੂਰਤੀ ਦਾ ਉਦਘਾਟਨ 2018 'ਚ ਕੀਤਾ ਗਿਆ ਸੀ। ਸਿਕਿੱਮ ਦਾ ਇਹ ਗਲਾਸ ਸਕਾਈ ਵਾਕ ਦੇਸ਼ ਦਾ ਪਹਿਲਾਂ ਸਕਾਈ ਵਾਕ ਯਾਤਰੀ ਸਥਲ ਹੈ। ਇਸ ਸਥਾਨ ਤੋਂ ਚੇਨਰੇਜਿਗ ਮੂਰਤੀ, ਤੀਸਤਾ ਅਤੇ ਰੰਗੀਤ ਨਦੀਆਂ ਦਾ ਦੀਦਾਰ ਹੋ ਸਕਦਾ ਹੈ।

ਕਿਵੇਂ ਕਰ ਸਕਦੇ ਹਾਂ ਗਲਾਸ ਸਕਾਈ ਵਾਕ

ਗਲਾਸ ਸਕਾਈ ਵਾਕ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਹੈ। ਯਾਤਰੀ ਇਸ ਸਮੇਂ ਦੌਰਾਨ ਗਲਾਸ ਸਕਾਈ ਵਾਕ ਕਰ ਸਕਦੇ ਹਨ। ਜਦਕਿ ਪ੍ਰਤੀ ਵਿਅਕਤੀ ਟਿਕਟ ਫ਼ੀਸ ਸਿਰਫ਼ 50 ਰੁਪਏ ਹੈ। ਇਹ ਸਥਾਨ ਪੇਲਿੰਗ ਤੋਂ ਸਿਰਫ਼ ਢਾਈ ਕਿਲੋਮੀਟਰ ਦੂਰ ਹੈ। ਜੇਕਰ ਕਿਸੇ ਵਿਅਕਤੀ ਨੂੰ ਵਰਟਿਗੋ ਭਾਵ ਚੱਕਰ ਆਉਣ ਦੀ ਸਮੱਸਿਆ ਹੈ ਜਾਂ ਉੱਚਾਈ ਤੋਂ ਡਰ ਲੱਗਦਾ ਹੈ, ਤਾਂ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਉਥੇ ਹੀ ਜੇਕਰ ਕਿਸੇ ਵਿਅਕਤੀ ਦੀ ਹਾਰਟ ਬੀਟ ਤੇਜ਼ ਚੱਲਦੀ ਹੈ ਤਾਂ ਉਸ ਵਿਅਕਤੀ ਨੂੰ ਵੀ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਗਲਾਸ ਸਕਾਈ ਵਾਕ ਦੇ ਦੋਵਾਂ ਪਾਸੇ ਰੇਲਿੰਗ ਹੈ। ਯਾਤਰੀ ਇਸ ਰੇਲਿੰਗ ਦੇ ਸਹਾਰੇ ਗਲਾਸ ਸਕਾਈ ਵਾਕ ਦੇ ਅੰਤਿਮ ਹਿੱਸੇ ਤਕ ਜਾ ਸਕਦੇ ਹਨ। ਹਾਲਾਂਕਿ, ਕੋਰੋਨਾ ਕਾਲ 'ਚ ਤੁਹਾਨੂੰ ਗਾਈਡਲਾਈਨਜ਼ ਨੂੰ ਫਾਲੋ ਕਰਨਾ ਹੋਵੇਗਾ। ਇਸਦੇ ਲਈ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਸਰੀਰਕ ਦੂਰੀ ਦਾ ਵੀ ਖ਼ਿਆਲ ਰੱਖਣਾ ਹੋਵੇਗਾ।

Posted By: Ramanjit Kaur