ਮੈਨੂੰ ਮੇਰੇ ਦੋਸਤ ਕਹਿੰਦੇ ਹਨ, ਪਹਾੜਾਂ 'ਚ ਨਾ ਜਾਵੀਂ। ਬਰਸਾਤਾਂ ਬਹੁਤ ਪੈ ਰਹੀਆਂ ਨੇ। ਖੱਡਾਂ ਭਰੀਆਂ ਪਈਆਂ ਨੇ, ਢਿੱਗਾਂ ਡਿੱਗ ਰਹੀਆਂ ਨੇ, ਬਰਸਾਤਾਂ ਵਿਚ ਨਾ ਜਾਈਂ। ਪਰ ਮੈਨੂੰ ਲੇਖਕ ਚੀਨੀ ਦਾਰਸ਼Îਨਿਕ ਲਾਊ-ਸੀ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ ਕਿ ਇਕ ਚੰਗੇ ਯਾਤਰੀ ਦੀ ਕੋਈ ਨਿਸ਼Îਚਿਤ ਯੋਜਨਾ ਨਹੀਂ ਹੁੰਦੀ ਅਤੇ ਨਾ ਹੀ ਉਹ ਕਿਤੇ ਪਹੁੰਚਣ ਦੀ ਇੱਛਾ ਜਾਂ ਅਭਿਲਾਸ਼ਾ ਰੱਖਦਾ ਹੈ। ਉਹ ਤਾਂ ਬਸ ਚੱਲਦੇ ਹੀ ਰਹਿਣਾ ਚਾਹੁੰਦਾ ਹੈ।

8 ਸਤੰਬਰ 2019 ਦਿਨ, ਐਤਵਾਰ ਨੂੰ ਮੈਂ ਤੜਕੇ ਲੁਧਿਆਣਾ ਤੋਂ ਕਾਂਗੜੇ ਵਾਲੀ ਬੱਸ 'ਚ ਬੈਠਦਾ ਹਾਂ। 10 ਮਿੰਟ ਹੁਸ਼ਿÎਆਰਪੁਰ ਰੁਕਣ ਤੋਂ ਬਾਅਦ ਬੱਸ ਹਿਮਾਚਲ ਦੇ ਪਹਾੜਾਂ 'ਚ ਪ੍ਰਵੇਸ਼ ਕਰਦੀ ਹੈ। ਚਾਹ, ਪਕੌੜੇ ਅਤੇ ਢਾਬਿਆਂ ਦਾ ਪਿੰਡ ਢਲਿਆਰਾ, ਮੁਸਾਫ਼ਿਰਾਂ ਦੇ ਚਾਹ-ਪਾਣੀ ਲਈ ਇਕ ਉੱਤਮ ਜਗ੍ਹਾ ਹੈ। ਇਥੋਂ ਮੈਂ ਆਪਣੇ ਵੱਡੇ ਮੱਗ 'ਚ ਦੋ ਕੱਪ ਚਾਹ ਲੈ-ਕੇ ਖੜ੍ਹੀ ਬੱਸ 'ਚ ਬੈਠ ਕੇ ਘਰੋਂ ਲਿਆਂਦੇ ਪਰੌਂਠੇ ਖਾਂਦਾ ਹਾਂ।

ਦੋਵੇਂ ਪਾਸੇ ਹਰਿਆਵਲ, ਉੱਚੀਆਂ-ਨੀਵੀਆਂ ਪਹਾੜੀ ਸੜਕਾਂ ਤੋਂ ਗੁਜ਼ਰਦੀ ਬੱਸ ਕਰੀਬ ਦੁਪਹਿਰੇ 12 ਵਜੇ ਕਾਂਗੜੇ ਦੇ ਬੱਸ ਸਟੈਂਡ 'ਤੇ ਮੈਨੂੰ ਉਤਾਰਦੀ ਹੈ। ਬੱਸ ਸਟੈਂਡ ਦੇ ਨਿਕਾਸੀ ਗੇਟ 'ਤੇ ਮੈਨੂੰ ਚਮੁੰਡਾ ਜਾ ਰਹੀ ਮਿੰਨੀ ਬੱਸ ਮਿਲਦੀ ਹੈ। ਚਮੁੰਡਾ ਦੇ ਮੁੱਖ ਬਾਜ਼ਾਰ 'ਚ ਇਕ ਕੱਪ ਚਾਹ ਪੀ ਕੇ ਮੈਂ ਫਿਰ ਪਾਲਮਪੁਰ ਨੂੰ ਰਵਾਨਾ ਹੁੰਦਾ ਹਾਂ। ਇਥੋਂ ਪਾਲਮਪੁਰ 19 ਕਿਲੋਮੀਟਰ ਹੈ। ਇਸ ਰਸਤੇ ਦਾ ਨਜ਼ਾਰਾ ਵੇਖਣ ਵਾਲਾ ਹੈ। ਪਾਲਮਪੁਰ ਨੇੜੇ ਆÀੁਂਦਿਆਂ ਹੀ ਚਾਹ ਦੇ ਬਾਗ਼ ਸ਼ੁਰੂ ਹੋ ਜਾਂਦੇ ਹਨ। ਪਰ ਪਾਲਮਪੁਰ ਬੱਸ ਤੋਂ ਉਤਰ ਕੇ ਮੇਰਾ ਦਿਲ ਨਹੀਂ ਲਗਦਾ। ਇਥੇ ਤਾਂ ਸਿਰਫ਼ ਇਮਾਰਤਾਂ ਹਨ। ਸੰਘਣੇ ਭਰੇ ਹੋਏ ਬਾਜ਼ਾਰ, ਖ਼ਰੀਦਦਾਰੀ ਕਰਦੇ ਉਥੋਂ ਦੇ ਲੋਕ, ਨਾ ਕੋਈ ਪਹਾੜੀ ਦ੍ਰਿਸ਼ ਨਾ ਕੋਈ ਸੈਲਾਨੀ ਅਤੇ ਨਾ ਕੋਈ ਮਾਲ ਰੋਡ।

ਇਥੋਂ ਧਰਮਸ਼ਾਲਾ ਕੋਈ 35 ਕਿਲੋਮੀਟਰ ਦੂਰ ਹੈ। ਸਵਾਰੀਆਂ ਨਾਲ ਭਰੀ ਹੋਈ ਧਰਮਸ਼ਾਲਾ ਜਾ ਰਹੀ ਇਕ ਆਖ਼ਰੀ ਬੱਸ ਮੈਨੂੰ ਮਿਲਦੀ ਹੈ। ਤਰਕਾਲਾਂ ਪੈਣ ਤਕ ਮੈਂ ਆਪਣੀ ਮੰਜ਼ਿਲ ਧਰਮਸ਼ਾਲਾ ਪਹੁੰਚ ਹੀ ਜਾਂਦਾ ਹਾਂ। ਇਥੇ ਪਹੁੰਚਕੇ ਬੜਾ ਸਕੂਨ ਮਿਲਦਾ ਹੈ। ਪਹਾੜਾਂ 'ਚ ਸਜਿਆ ਧਰਮਸ਼ਾਲਾ ਇਕ ਛੋਟਾ ਜਿਹਾ ਸੁੰਦਰ ਸ਼ਹਿਰ ਹੈ। ਜਿਸ ਦੀਆਂ ਸੜਕਾਂ 20 ਫੁੱਟ ਚੌੜੀਆਂ, ਉੱਚੀਆਂ-ਨੀਵੀਆਂ, ਵੱਲ ਖਾਂਦੀਆਂ ਬੜੀਆਂ ਸੁੰਦਰ ਲਗਦੀਆਂ ਹਨ।

ਸ਼ਹਿਰ ਦੇ ਵਿਚਕਾਰ ਹਿਮਾਚਲ ਟੂਰਿਜ਼ਮ ਵਿਭਾਗ ਦੇ ਹੋਟਲ ਦੀ ਰਿਸ਼ੈਪਸ਼ਨ 'ਤੇ ਦਸਤਕ ਦਿੰਦਾ ਹਾਂ। 'ਸਰ! ਅਕੇਲੇ ਹੋ?' ਮੇਰਾ ਹਾਂ 'ਚ ਉੱਤਰ ਸੁਣ ਕੇ ਰਿਸ਼ੈਪਸ਼Îਨਿਸ਼ਟ ਕੈਲਕੂਲੇਟਰ 'ਤੇ ਹਿਸਾਬ-ਕਿਤਾਬ ਲਾਉਂਦਾ ਹੈ। 'ਸਰ! ਰੂਮ ਦਾ ਕਿਰਾਇਆ 3200 ਰੁਪਏ ਹੈ, ਆਪ ਕੋ 40 ਪ੍ਰਤੀਸ਼Îਤ ਡਿਸਕਾਊਂਟ ਕਰ ਕੇ 1700 ਰੁਪਏ ਲੱਗ ਜਾਏਗਾ। ਇਕ ਸਤੰਬਰ ਤੋਂ ਹਿਮਾਚਲ ਟੂਰਿਜ਼ਮ ਵਿਭਾਗ ਨੇ ਆਪਣੇ ਹੋਟਲਾਂ 'ਤੇ 40 ਪ੍ਰਤੀਸ਼ਤ ਡਿਸਕਾਊਂਟ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ। ਪਰ ਮੇਰਾ ਏਨੇ ਪੈਸੇ ਦੇਣ ਦਾ ਇਰਾਦਾ ਨਹੀਂ। ਮੈਨੂੰ ਬਾਜ਼ਾਰ 'ਚ ਇਕ ਵਧੀਆਂ ਹੋਟਲ ਮਿਲ ਜਾਂਦਾ ਹੈ। ਬਹੁਤ ਹੀ ਸੁੰਦਰ ਡੀਲਕਸ ਰੂਮ, ਕਿਰਾਇਆ ਸਿਰਫ਼ 900 ਰੁਪਏ। ਰਾਤ ਪੈ ਗਈ ਹੈ। ਕੋਈ ਵੀ ਪਹਾੜੀ ਸ਼ਹਿਰ ਹੋਵੇ, ਰਾਤ ਵੇਲੇ ਲਾਈਟਾਂ ਜਗਣ ਨਾਲ ਉਸ ਦੀ ਸੁੰਦਰਤਾ ਕਈ ਗੁਣਾਂ ਵਧ ਜਾਂਦੀ ਹੈ।

ਤਿੱਬਤੀਆਂ ਦੀ ਜ਼ਿਆਦਾ ਵਸੋਂ ਹੋਣ ਕਰਕੇ ਇਥੇ ਤਕਰੀਬਨ ਹਰ ਦੁਕਾਨ 'ਤੇ ਨਾਨ ਵੈਜ ਵਿਕਦਾ ਹੈ। ਬੜੀ ਮੁਸ਼ਕਲ ਨਾਲ ਸ਼ੁੱਧ ਸ਼ਾਕਾਹਾਰੀ ਇਕ ਢਾਬਾ ਲੱਭਿਆ। ਇਸ ਢਾਬੇ ਦੀ ਗੁਣਵੱਤਾ ਪਰਖ ਕੇ ਮੈਂ ਇਥੋਂ ਰਾਤ ਦਾ ਖਾਣਾ ਖਾਂਦਾ ਹਾਂ। ਖਾਣਾ ਸ਼ੁੱਧ ਅਤੇ ਟੇਸਟੀ ਹੈ। ਇਥੋਂ ਦਾ ਬਾਜ਼ਾਰ ਰਾਤ ਨੂੰ ਜਲਦੀ ਬੰਦ ਹੋ ਜਾਂਦਾ ਹੈ। ਇਸ ਲਈ ਜਲਦੀ ਨਾਲ ਮੈਂ ਸੁੱਕਾ ਦੁੱਧ, ਕੌਫ਼ੀ ਅਤੇ ਬਰੈੱਡ ਖ਼ਰੀਦ ਕੇ ਆਪਣੇ ਕਮਰੇ 'ਚ ਪਹੁੰਚਦਾ ਹਾਂ।

ਅਗਲੇ ਦਿਨ ਸਵੇਰੇ 04 ਵਜੇ ਉੱਠਦਾ ਹਾਂ। ਮੈਂ ਤੜਕੇ ਚਾਹ ਪੀਣ ਲਈ ਬਾਹਰ ਜਾਂਦਾ ਹਾਂ। ਮੌਸਮ ਬੜਾ ਵਧੀਆ। ਪਹਾੜੀ ਇਕਾਗਰਤਾ, ਰੁਮਕਦੀ ਠੰਢੀ ਹਵਾ, ਬਾਜ਼ਾਰ 'ਚ ਕਿਤੇ-ਕਿਤੇ ਕੁੱਤੇ ਭੌਂਕਣ ਦੀ ਆਵਾਜ਼, ਇਕ ਅਲੱਗ ਹੀ ਵਿਲੱਖਣਤਾ ਹੈ। ਧਰਮਸ਼ਾਲਾ ਦੀਆਂ ਸੜਕਾਂ 'ਤੇ ਘੁੰਮਦਿਆਂ ਇਕ ਚਾਹ ਦੀ ਦੁਕਾਨ ਖੁੱਲ੍ਹੀ ਹੋਈ ਮਿਲਦੀ ਹੈ। ਦੁਕਾਨਦਾਰ ਮੈਨੂੰ ਗਰਮਾ-ਗਰਮ ਫਿੱਕੀ ਚਾਹ ਬਣਾ ਕੇ ਦਿੰਦਾ ਹੈ। ਮਜ਼ਾ ਆ ਜਾਂਦਾ ਹੈ। ਵਾਪਸ ਹੋਟਲ 'ਚ ਆ ਤਿਆਰ ਹੋ ਕੇ ਸਵੇਰੇ ਸਾਢੇ 6 ਵਜੇ ਮੈਕਲੋਡਗੰਜ ਜਾਣ ਵਾਲੇ ਚੌਕ ਆ ਕੇ ਖੜ੍ਹ ਜਾਂਦਾ ਹਾਂ।

ਇਥੋਂ ਮੈਕਲੋਡਗੰਜ ਸਿਰਫ਼ 6 ਕਿਲੋਮੀਟਰ ਹੈ। ਉੱਥੇ ਜਾਣ ਵਾਸਤੇ ਟੈਕਸੀਆਂ, ਜੀਪਾਂ ਆਰਾਮ ਨਾਲ ਮਿਲ ਜਾਂਦੀਆਂ ਹਨ। ਹਰ ਅੱਧੇ ਘੰਟੇ ਬਾਅਦ ਇਕ ਮਿੰਨੀ ਬੱਸ ਵੀ ਜਾਂਦੀਂ ਹੈ। 20 ਰੁਪਏੇ ਪ੍ਰਤੀ ਸਵਾਰੀ ਵਾਲੀ ਜੀਪ 'ਚ ਬੈਠਦਾ ਹਾਂ। ਸੜਕ ਗੁਣਾਤਮਿਕ ਪੱਖੋਂ ਉੱਚੇ ਦਰਜੇ ਦੀ ਹੈ। ਤਿੱਖੀ ਚੜ੍ਹਾਈ, ਖ਼ਤਰਨਾਕ ਮੋੜ। ਚੁਫ਼ੇਰੇ ਉੱਚੇ ਪਹਾੜਾਂ ਦੀ ਸੁੰਦਰਤਾ, ਚੀਲ, ਕੈਲ, ਦੇਵਦਾਰ ਦੇ ਦਰੱਖ਼ਤ ਅੱਖਾਂ ਨੂੰ ਚੁੰਧਿਆਉਂਦੀਂ ਹਰਿਆਲੀ। ਢਾਲਵੀਆਂ ਛੱਤਾਂ ਵਾਲੇ ਪਹਾੜੀ ਮਕਾਨ ਅਤੇ ਆਰਮੀ ਦੀਆਂ ਪੁਰਾਣੀਆਂ ਇਮਾਰਤਾਂ।

ਇਹ ਸਾਰੇ ਨਜ਼ਾਰੇ ਮੈਂ ਡਰਾਇਵਰ ਦੇ ਨਾਲ ਵਾਲੀ ਮੂਹਰੀ ਸੀਟ 'ਤੇ ਬੈਠ ਕੇ ਲੈ ਰਿਹਾ ਹਾਂ। ਕਿਧਰੇ-ਕਿਧਰੇ ਕੋਈ ਲਾਮਾ ਜਾਂ ਅਣੀ (ਔਰਤ) ਲੰਘਦੇ ਹੋਏ ਵਿਖਾਈ ਦਿੰਦੇ ਹਨ। ਦਲਾਈਲਾਮਾ ਮੰਦਰ ਦੇ ਮੁੱਖ-ਦੁਆਰ ਦੇ ਬਾਹਰ ਉਤਰਦਾ ਹਾਂ। ਸਵੇਰ ਦੇ 7 ਵੱਜਣ ਵਾਲੇ ਹਨ।

ਬਹੁਤ ਸਾਰੇ ਲਾਮੇ ਮੰਦਰ ਦੇ ਅੰਦਰ ਜਾ ਰਹੇ ਹਨ। ਕੁਝ ਕੁ ਅਣੀ (ਲਾਮਾ ਔਰਤਾਂ) ਵੀ ਤੇਜ਼ੀ ਨਾਲ ਜਾ ਰਹੀਆਂ ਹਨ। ਲਗਦਾ ਹੈ ਕਿ ਮੈਂ ਕਿਸੇ ਤਿੱਬਤੀ ਸ਼ਹਿਰ 'ਚ ਪ੍ਰਵੇਸ਼ ਕਰ ਗਿਆ ਹਾਂ। ਅੰਦਰ ਜਾਣ ਲਈ ਮੈਟਲ ਡਿਕਟੈਕਟਰ ਨਾਲ ਤਲਾਸ਼ੀ ਲਈ ਜਾਂਦੀ ਹੈ। ਜੇ ਧਾਰਮਿਕ ਗੁਰੂ ਦਲਾਈ ਲਾਮਾ ਇਥੇ ਹੋਵੇ ਤਾਂ ਬੜੀ ਸਖ਼ਤ ਤਲਾਸ਼ੀ ਹੰਦੀ ਹੈ। ਭਾਰਤ ਸਰਕਾਰ ਨੇ ਦਲਾਈਲਾਮਾ ਨੂੰ ਜੈੱਡ-ਸੁਰੱਖਿਆ ਦਿੱਤੀ ਹੋਈ ਹੈ।

ਅਧਿਆਤਮਕ ਗੁਰੂ ਦਲਾਈਲਾਮਾ

ਮੌਜੂਦਾ ਦਲਾਈਲਾਮਾ ਚੀਨ ਦੇ ਤਿੱਬਤ ਦਾ ਅਧਿਆਤਮਕ 14ਵਾਂ ਗੁਰੂ ਹੈ। ਸੰਨ 1959 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਲਾਈਲਾਮਾ ਨੂੰ ਭਾਰਤ ਵਿਚ ਸਿਆਸੀ ਸ਼ਰਨ ਦਿੱਤੀ ਸੀ। 6 ਜੁਲਾਈ 1935 ਨੂੰ ਚੀਨ 'ਚ ਜਨਮ ਲੈਣ ਵਾਲੇ 14ਵੇਂ ਦਲਾਈਲਾਮਾ ਇਸ ਵਕਤ 84 ਸਾਲ ਦੇ ਹਨ। ਤਿੱਬਤੀਆਂ ਦੇ ਆਜ਼ਾਦੀ ਸੰਘਰÎਸ਼, ਧਰਮ ਅਤੇ ਅਧਿਆਤਮਕਤਾ ਲਈ ਦਲਾਈਲਾਮਾ ਨੇ ਆਪਣਾ ਸਾਰਾ ਜੀਵਨ ਲਾ ਦਿੱਤਾ। ਸਾਰਾ ਵਿਸ਼ਵ ਆਪ ਦਾ ਸਤਿਕਾਰ ਕਰਦਾ ਹੈ। ਦਲਾਈਲਾਮਾ ਦੇ ਸੇਵਕ ਬੋਧੀ ਲਾਮੇ ਦੁਨੀਆ ਦੇ ਹਰ ਕੋਨੇ ਵਿਚ ਕਿਧਰੇ ਨਾ ਕਿਧਰੇ ਵਸੇ ਹੋਏ ਹਨ। ਦਲਾਈਲਾਮਾ ਦਾ ਹੈੱਡ-ਕੁਆਟਰ ਅਤੇ ਨਿਵਾਸ ਅਸਥਾਨ, ਮੈਕਲੋਡਗੰਜ ਮੰਦਰ ਦੇ ਕੰਪਲੈਕਸ ਦੇ ਸਾਹਮਣੇ ਹੈ। ਬਾਹਰੋਂ ਸਧਾਰਨ ਅਤੇ ਅੰਦਰੋਂ ਤਿੱਬਤੀ ਸ਼ੈਲੀ ਦੀ ਵੱਡੀ ਇਮਾਰਤ 'ਚ ਅਧਿਆਤਮਕ ਗੁਰੂ ਆਪਣੇ ਸਟਾਫ਼ ਨਾਲ ਰਹਿੰਦਾ ਹੈ। ਮੰਦਰ ਦੀਆਂ ਥੋੜ੍ਹੀਆਂ ਪੌੜੀਆਂ ਚੜ੍ਹ ਕੇ ਖੱਬੇ ਹੱਥ ਇਕ ਜਾਲੀ ਨੁਮਾ ਕਮਰੇ 'ਚ ਬਹੁਤ ਸਾਰੇ ਬਨਸਪਤੀ ਘਿਉ ਦੇ ਦੀਵੇ ਜਲ ਰਹੇ ਹਨ। ਸੱਜੇ ਪਾਸੇ ਇਕ ਵੱਡੀ ਇਮਾਰਤ 'ਚ ਮੰਦਰ ਹੈ। ਇਮਾਰਤ ਦੇ ਦੋ-ਤਿੰਨ ਵੱਡੇ ਹਾਲ ਹਨ। ਵੱਡੇ ਹਾਲ 'ਚ ਪ੍ਰਾਰਥਨਾ ਸਭਾ ਚਲ ਰਹੀ ਹੈ। ਮੈਰੂਨ ਰੰਗ ਦੇ ਵਸਤਰ ਪਾਈ ਲਾਮੇ ਆਪਣੇ-ਆਪਣੇ ਸਥਾਨ 'ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਖਿਦਮਤ 'ਚ ਤਿੰਨ ਲਾਮੇ ਉਨ੍ਹਾਂ ਨੂੰ ਨਾਸ਼ਤਾ ਕਰਵਾ ਰਹੇ ਹਨ। ਨਾਸ਼ਤੇ ਵਿਚ ਅਨਾਜ ਦਾ ਬਣਿਆ ਤਸਮੱਪਾਂ (ਕੁੱਲਚਾ) ਨਾਲ ਮੱਖਣ ਦੀ ਟਿੱਕੀ। ਕੋਈ-ਕੋਈ ਲਾਮਾ ਚਾਹ (ਕਾਹਵਾ) ਦੀ ਮੰਗ ਕਰਦਾ ਹੈ। ਹਾਲ 'ਚ ਉੱਚ ਸਥਾਨ 'ਤੇ ਮਹਾਤਮਾ ਬੁੱਧ ਦੀ ਮੂਰਤੀ ਸੁਸ਼ੋਭਿਤ ਹੈ। ਪ੍ਰਾਰਥਨਾ ਦੇ ਵੇਰਵੇ ਅਲੱਗ-ਅਲੱਗ ਹਨ। ਹਰ ਰੋਜ਼ ਸਵੇਰੇ 6 ਵਜੇ ਤੋਂ ਇਕੱਤਰਤਾ ਹੋਣੀ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਲਾਮਿਆਂ ਦੀ ਹਾਜ਼ਰੀ ਵਧਦੀ ਜਾਂਦੀ ਹੈ।

ਮੰਦਰ 'ਚ ਸਹੂਲਤਾਂ ਦੀ ਘਾਟ

ਵਿਸ਼ਵ ਪ੍ਰਸਿੱਧ ਦਲਾਈਲਾਮਾ ਮੰਦਰ 'ਚ ਬੁੱਕ ਸਟਾਲ, ਲਾਇਬ੍ਰੇਰੀ ਅਤੇ ਮਿਊਜ਼ੀਅਮ ਹੈ। ਦਲਾਈਲਾਮਾ ਦੇ ਪ੍ਰਵਚਨ ਦਾ ਸਿੱਧਾ ਪ੍ਰਸਾਰਣ ਵਿਖਾਉਣ ਲਈ ਦੋ ਵੱਡੀਆਂ ਐਲ-ਡੀ. ਸਕਰੀਨਾਂ ਵੀ ਲੱਗੀਆਂ ਹੋਈਆਂ ਹਨ। ਮੋਬਾਈਲ ਫੋਨ, ਕੈਮਰੇ, ਲਿਜਾਣ ਦੀ ਮਨਾਹੀ ਨਹੀਂ ਹੈ। ਤੁਸੀਂ ਕਿਸੇ ਵੀ ਜਗ੍ਹਾ ਦੀ ਫੋਟੋ ਵੀ ਖਿੱਚ ਸਕਦੇ ਹੋ। ਕੋਈ ਵੀ ਪੁੱਛ-ਗਿਛ ਨਹੀਂ ਕੀਤੀ ਜਾਂਦੀ। ਤੁਸੀਂ ਅੰਦਰ ਜਿੰਨੀ-ਦੇਰ ਮਰਜ਼ੀ ਰੁਕ ਸਕਦੇ ਹੋ। ਪਰ ਪੁੱਛ-ਗਿੱਛ ਦਫ਼ਤਰ, ਗਾਈਡ, ਅਰਾਮਘਰ, ਸਨੈਕਸਬਾਰ, ਕੰਟੀਨ ਅਤੇ ਚੰਗੇ ਬਾਥਰੂਮਾਂ ਦੀ ਘਾਟ ਸੈਲਾਨੀਆਂ ਨੂੰ ਰੜਕਦੀ ਹੈ।

ਕੰਪਲੈਕਸ 'ਚ ਗਤੀਵਿਧੀਆਂ

ਮੰਦਰ ਦੇ ਕੰਪਲੈਕਸ 'ਚ ਭੁੱਲ ਬਖ਼ਸ਼ਾਉਣ ਜਾਂ ਪਰਮਾਤਮਾ ਨੂੰ ਅਤਿ ਪ੍ਰਸੰਨ ਕਰਨ ਲਈ ਇਕ ਜਗ੍ਹਾ 'ਤੇ ਡੰਡੌਤ ਕਰਦੇ ਤਿੱਬਤੀ ਨਜ਼ਰ ਆÀੁਂਦੇ ਹਨ। ਇਕ ਲਾਮਾ ਸਾਹ ਨੂੰ ਹਲੌਰ ਕੇ ਮੈਡੀਟੇਸ਼Îਨ ਕਰ ਰਿਹਾ ਸੀ। ਕਈਂ ਤਿੱਬਤੀ ਬੈਠ ਕੇ ਵੀ ਪ੍ਰਾਰਥਨਾ ਕਰਦੇ ਹਨ। ਕਈ ਤਿੱਬਤੀ ਮੰਦਰ ਦੀ ਪਰਿਕਰਮਾ ਕਰਨ 'ਚ ਵੀ ਵਿਸ਼ਵਾਸ ਰੱਖਦੇ ਹਨ। ਇਕ ਤਿੱਬਤੀ ਕੁੜੀ ਥਾਲੀ 'ਚ ਦੀਵੇ ਬਣਾ ਰਹੀ ਸੀ। ਅਗਰਬੱਤੀ ਵੀ ਇਸਤੇਮਾਲ ਕੀਤੀ ਜਾਂਦੀ ਹੈ। ਇਥੇ ਬਨਸਪਤੀ ਘਿਉ ਦੇ ਦੀਵੇ ਬਾਲਣੇ ਵੀ ਭਗਤੀ ਦਾ ਹਿੱਸਾ ਮੰਨਿਆ ਜਾਂਦਾ ਹੈ। ਮੰਦਰ ਦੇ ਰੋਜ਼ਾਨਾ ਦੇ ਪ੍ਰੋਗਰਾਮ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤਕ ਚਲਦੇ ਰਹਿੰਦੇ। ਹਨ।

ਉਮ ਮਨਿ ਪਦ੍ਹਮੇ ਹੂ

ਮੰਦਰ ਦੀ ਪਰਿਕਰਮਾ 'ਚ 62 ਵੱਡੇ (ਢੋਲ-ਸਟਾਇਲ) ਪ੍ਰਾਰਥਨਾ ਚੱਕਰ ਲੱਗੇ ਹੋਏ ਹਨ। ਇਨ੍ਹਾਂ ਨੂੰ ਮਨੀ ਚੱਕਰ ਕਹਿੰਦੇ ਹਨ। ਇਨ੍ਹਾਂ 'ਚ ਲੱਖਾਂ ਮੰਤਰ ਭਰੇ ਹੋਏ ਹਨ। ਬੋਧੀ (ਲਾਮਾ) ਦਾ ਮੱਤ ਹੈ ਕਿ ਇਨ੍ਹਾਂ ਨੂੰ ਘੁੰਮਾਉਣ ਨਾਲ ਲੱਖਾਂ ਮੰਤਰਾਂ ਦਾ ਪੁੰਨ ਮਿਲਦਾ ਹੈ। ਇਨ੍ਹਾਂ ਨੂੰ ਘੁੰਮਾਉੁਣਾ ਬੜਾ ਅਸਾਨ ਹੈ। ਇਸ ਨੂੰ ਸੱਜੇ ਹੱਥ ਨਾਲ ਘੁੰਮਾਇਆ ਜਾਂਦਾ ਹੈ। ਮੰਦਰ 'ਚ ਆਉਣ ਵਾਲੇ ਤਿੱਬਤੀ, ਸ਼ਰਧਾਲੂ ਅਤੇ ਸੈਲਾਨੀ ਇਨ੍ਹਾਂ ਚੱਕਰਾਂ ਨੂੰ ਘੁਮਾ ਕੇ ਬੜੀ ਖ਼ੁਸ਼ੀ ਮਹਿਸੂਸ ਕਰਦੇ ਹਨ। ਮੈਕਲੋਡਗੰਜ ਦੇ ਬਾਜ਼ਾਰ 'ਚ ਲਾਮੇ ਅਤੇ ਤਿੱਬਤੀ ਛੋਟੇ ਪ੍ਰਾਰਥਨਾ ਚੱਕਰ ਘੁੰਮਾÀੁਂਦੇ ਤੁਹਾਨੂੰ ਆਮ ਹੀ ਮਿਲਣਗੇ।

ਤਿੱਬਤ ਦੀਆਂ ਦਵਾਈਆਂ

ਹਰ ਤਰ੍ਹਾਂ ਦੇ ਇਲਾਜ ਲਈ ਤਿੱਬਤ ਤੋਂ ਆਉਦੀਆਂ ਦਵਾਈਆਂ ਵੀ ਅਸਰਦਾਇਕ ਹਨ। ਲੁਧਿਆਣੇ ਦਾ ਇਕ ਅਮੀਰ ਬੰਦਾ ਕੈਂਸਰ ਨਾਲ ਪੀੜਤ ਸੀ। ਮੈਕਲੋਡਗੰਜ ਤੋਂ ਤਿੱਬਤੀ ਇਲਾਜ ਨਾਲ ਠੀਕ ਹੋ ਗਿਆ ਸੀ। ਇਥੋਂ ਦੇ ਡੋਲਮਾ ਚੌਕ 'ਚ ਡੋਲਮਾ ਮੈਮੋਰੀਅਲ ਹਸਪਤਾਲ 'ਚ ਤਿੱਬਤ ਦੀਆਂ ਬਣੀਆਂ ਹੋਈਆਂ ਦੇਸੀ ਦਵਾਈਆਂ ਨਾਲ ਹਰ ਤਰ੍ਹਾਂ ਦਾ ਇਲਾਜ ਹੁੰਦਾ ਹੈ।

ਮੈਕਲੋਡਗੰਜ ਦੇ ਬਾਜ਼ਾਰ

ਮੈਕਲੋਡਗੰਜ ਕੁਦਰਤੀ ਖ਼ੂਬਸੂਰਤੀ ਨਾਲ ਸਜਿਆ ਬੜਾ ਰਮਣੀਕ ਪਹਾੜੀ ਕਸਬਾ ਹੈ। ਇਸ ਦੇ ਮੇਨ ਬਾਜ਼ਾਰ ਹਨ ਮਾਲ ਰੋਡ, ਬੁੱਧਾ ਟੈਂਪਲ ਰੋਡ, ਭਾਗਸ਼ੂ ਰੋਡ, ਜੋਗੀ ਵਾੜਾ ਰੋਡ ਅਤੇ ਡੋਲਮਾ ਚੌਕ। ਇਨ੍ਹਾਂ ਬਾਜ਼ਾਰਾਂ ਵਿਚ ਤਿੱਬਤੀ ਕਲਚਰ ਦਾ ਸਾਮਾਨ, ਮਨਿਆਰੀ, ਖਿਡੌਣੇ, ਸਵੈਟਰ, ਸ਼ਾਲਾਂ ਕੱਪੜੇ, ਔਰਤਾਂ ਦੇ ਹਾਰ-ਸ਼ਿੰਗਾਰ, ਅਤਿ ਦੁਰਲਭ ਪਿੱਤਲ ਦੀਆਂ ਬਣੀਆਂ ਚੀਜ਼ਾਂ, ਦੇਸੀ-ਵਿਦੇਸ਼ੀ ਚਾਹ ਪੱਤੀ, ਬੋਧੀਆਂ ਦੇ ਭਗਤੀ ਦਾ ਸਾਮਾਨ ਅਤੇ ਹੋਰ ਬਹੁਤ-ਕੁਛ ਮਿਲਦਾ ਹੈ। ਮੈਕਲੋਡਗੰਜ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕੋਈ ਕਮੀ ਨਹੀਂ। ਢਾਬੇ, ਰੈਸਟੋਰੈਂਟ ਅਤੇ ਲਜ਼ੀਜ਼ ਪਕਵਾਨਾਂ ਦੀਆਂ ਕਾਫ਼ੀ ਦੁਕਾਨਾਂ ਹਨ। ਰਹਿਣ ਲਈ ਬਹੁਤ ਸਾਰੇ ਛੋਟੇ-ਵੱਡੇ ਹੋਟਲ ਹਨ। ਇਥੋਂ 2 ਕਿਲੋਮੀਟਰ ਦੂਰ ਪ੍ਰਾਚੀਨ ਭਾਗਸ਼ੂ ਨਾਗ ਪ੍ਰਾਚੀਨ ਮੰਦਰ ਹੈ। ਮੰਦਰ ਦੇ ਵਿਹੜੇ 'ਚ ਦੋ ਤਲਾਬ ਹਨ। ਇਨ੍ਹਾਂ ਵਿਚ ਕੁਦਰਤੀ ਪਹਾੜਾਂ ਵਿੱਚੋਂ ਪਾਣੀ ਆਉਂਦਾ ਹੈ। ਬੜੀ ਤੇਜ਼ੀ ਨਾਲ ਆਉਂਦਾ ਪਾਣੀ ਤਲਾਬਾਂ ਨੂੰ ਭਰ ਕੇ ਅੱਗੇ ਨਿਕਲ ਜਾਂਦਾ ਹੈ। ਇਥੋਂ ਥੋੜ੍ਹੀ ਦੂਰੀ 'ਤੇ ਇਕ ਖ਼ੂਬਸੂਰਤ ਝਰਨਾ ਵਹਿੰਦਾ ਹੈ। ਭਾਗਸ਼ੂ ਨਾਗ 'ਚ ਵੀ ਰਹਿਣ ਲਈ ਹੋਟਲ ਹਨ। ਖ਼ਰੀਦਦਾਰੀ ਲਈ ਛੋਟਾ ਜਿਹਾ ਬਾਜ਼ਾਰ ਹੈ।

ਮੌਸਮ ਅਤੇ ਸੈਲਾਨੀ

ਇਥੋਂ ਦਾ ਮੌਸਮ ਕਰੀਬ ਠੰਢਾ ਹੀ ਰਹਿੰਦਾ ਹੈ। ਬਰਸਾਤਾਂ ਵੀ ਪੈਂਦੀਆਂ ਹਨ ਅਤੇ ਦਸੰਬਰ-ਜਨਵਰੀ 'ਚ ਬਰਫ਼ ਵੀ ਪੈਂਦੀ ਹੈ। ਮੈਕਲੋਡਗੰਜ ਖ਼ਾਸ ਤੌਰ 'ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇਥੇ ਸਾਰਾ ਸਾਲ ਸੈਲਾਨੀ ਆਉਂਦੇ ਰਹਿੰਦੇ ਹਨ। ਪਰ ਗਰਮੀਆਂ ਦੀਆਂ ਛੁੱਟੀਆਂ 'ਚ ਇਥੇ ਭਾਰੀ ਭੀੜ ਹੋ ਜਾਂਦਾ ਹੈ। ਸਤੰਬਰ ਤੋਂ ਲੈ ਕੇ ਫਰਵਰੀ ਤਕ ਆਉਣਾ ਬਿਹਤਰ ਹੈ।

ਕਿੱਦਾਂ ਪਹੁੰਚੀਏ

ਮੈਕਲੋਡਗੰਜ ਪਹੁੰਚਣ ਲਈ ਪਹਿਲਾਂ ਧਰਮਸ਼ਾਲਾ ਆਉਣਾ ਪਵੇਗਾ। ਧਰਮਸ਼ਾਲਾ ਸੜਕੀ ਮਾਰਗ ਦੇ ਜ਼ਰੀਏ ਸਾਰੇ ਭਾਰਤ ਨਾਲ ਜੁੜਿਆ ਹੋਇਆ ਹੈ। ਦਿੱਲੀ, ਹਰਿਆਣਾ, ਉੱਤਰਾਖੰਡ, ਪੰਜਾਬ ਅਤੇ ਚੰਡੀਗੜ੍ਹ ਤੋਂ ਧਰਮਸ਼ਾਲਾ ਲਈ ਸਿੱਧੀਆਂ ਬੱਸਾਂ ਚਲਦੀਆਂ ਹਨ। ਦਿੱਲੀ ਅਤੇ ਚੰਡੀਗੜ੍ਹ ਤੋਂ ਧਰਮਸ਼ਾਲਾ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਹਨ।

ਆਸ-ਪਾਸ ਵੇਖਣ ਯੋਗ ਸਥਾਨ

ਮੈਕਲੋਡਗੰਜ ਅਤੇ ਧਰਮਸ਼ਾਲਾ ਦੇ ਨੇੜੇ ਕਾਫ਼ੀ ਸਥਾਨ ਵੇਖਣ ਵਾਲੇ ਹਨ। ਬੀੜ੍ਹ-ਬਿਲਿੰਗ, ਕਾਂਗੜਾ ਦੇਵੀ ਮੰਦਰ, ਚਾਮੁੰਡਾ ਦੇਵੀ, ਪਾਲਮਪੁਰ, ਬੈਜਨਾਥ, ਨੱਢੀ ਪਿੰਡ, ਕ੍ਰਿਕਟ ਸਟੇਡੀਅਮ ਅਤੇ ਹੋਰ ਬਹੁਤ ਕੁਝ। ਇਨ੍ਹਾਂ ਸਥਾਨਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਮਿੰਨੀ ਬੱਸਾਂ ਚਲਦੀਆਂ ਰਹਿੰਦੀਆਂ ਨੇ। ਇਹ ਸਾਰੇ ਇਲਾਕੇ ਕੁਦਰਤੀ ਸੁਹੱਪਣ ਨਾਲ ਮਾਲਾ ਮਾਲ ਹਨ। ਪਹਾੜੀਆਂ ਤੋਂ ਡਿਗਦੇ ਝਰਨੇ, ਕਲ-ਕਲ ਵਗਦੀਆਂ ਨਦੀਆਂ। ਨਦੀਆਂ 'ਚ ਪਏ ਵੱਡੇ-ਵੱਡੇ ਪੱਥਰਾਂ 'ਤੇ ਬੈਠਣਾ ਬੈਕੁੰਠੀ ਪਲਾਂ ਤੋਂ ਘੱਟ ਨਹੀ।

ਮੈਕਲੋਡਗੰਜ ਦੇ ਪ੍ਰਵੇਸ਼ ਦੁਆਰ 'ਤੇ ਤਿੱਬਤੀ ਕਲਚਰ 'ਚ ਬਣਿਆ ਖ਼ੂਬਸੂਰਤ ਮੰਦਰ ਵੇਖਣ ਤੋਂ ਬਾਅਦ ਮੈਨੂੰ ਉਥੋਂ ਹੀ ਧਰਮਸ਼ਾਲਾ ਜਾਣ ਲਈ ਜੀਪ ਮਿਲ ਗਈ। 15 ਮਿੰਟ ਬਾਅਦ ਮੈਂ ਧਰਮਸ਼ਾਲਾ ਦੇ ਮੇਨ ਬਾਜ਼ਾਰ 'ਚ ਪਹੁੰਚਦਾ ਹਾਂ। ਦੁਪਹਿਰ ਹੋਣ ਵਾਲੀ ਹੈ, ਇੱਥੋਂ ਦੇ ਇਕ ਚੁਬਾਰੇ 'ਚ ਚਾਹ ਦੀ ਕੰਟੀਨ 'ਤੇ ਬਣਦੇ ਤਾਜ਼ੇ ਆਲੂ ਦੇ ਪਰੌਂਠੇ ਅਤੇ ਚਾਹ ਨਾਲ ਮੇਰਾ ਨਾਸ਼ਤਾ ਤੇ ਲੰਚ ਹੋ ਜਾਂਦਾ ਹੈ। ਹੋਟਲ ਵਾਲਿਆਂ ਦਾ ਧੰਨਵਾਦ ਕਰ ਕੇ, ਮੈਂ ਆਪਣਾ ਰੂਮ ਖ਼ਾਲੀ ਕਰਦਾ ਹਾਂ ਅਤੇ ਵਾਪਸੀ ਲਈ ਬੱਸ ਫੜਦਾ ਹਾਂ।

ਲਾਮਾ

ਤਿੱਬਤ 'ਚ ਲਾਮਾ ਦਾ ਮਤਲਬ ਹੁੰਦਾ ਹੈ ਅਧਿਆਤਮ ਗੁਰੂ। ਹਰ ਤਿੱਬਤੀ ਪਰਿਵਾਰ ਵਿੱਚੋਂ ਇਕ ਜੀਅ ਨੂੰ ਲਾਮਾ ਬਣਾਉਣਾ ਰਵਾਇਤ ਅਤੇ ਧਰਮ ਨਾਲ ਵਚਨਬੱਧਤਾ ਹੈ। ਆਤਮ ਦੀਕਸ਼ਾ ਤੋਂ ਬਾਅਦ ਲਾਮਾ ਅਧਿਆਤਮਕਤਾ ਨੂੰ ਪੂਰੀ ਤਰ੍ਹਾਂ ਅਪਣਾ ਲੈਂਦਾ ਹੈ। ਪੁਰਸ਼ ਨੂੰ ਲਾਮਾ ਅਤੇ ਇਸਤਰੀ ਨੂੰ ਅਣੀ ਕਿਹਾ ਜਾਂਦਾ ਹੈ। ਦੂਸਰੇ ਨਾਂ 'ਚ ਪੁਰਸ਼ ਨੂੰ ਮੌਂਕ ਅਤੇ ਇਸਤਰੀ ਨਨ ਵੀ ਅਖਵਾਉਂਦੀ ਹੈ। ਇਹ ਮੈਰੂਨ ਰੰਗ ਦੇ ਰਿਵਾਇਤੀ ਚੋਗੇ ਪਹਿਨਦੇ ਹਨ। ਸਿਰ ਨੂੰ ਘੋਣ-ਮੋਨ ਰੱਖਦੇ ਹਨ। ਇਨ੍ਹਾਂ ਦੇ ਹੱਥ 'ਚ ਮਾਲਾ ਜਾਂ ਪ੍ਰਾਰਥਨਾ ਚੱਕਰ ਹੁੰਦਾ ਹੈ। ਮੂੰਹ 'ਚ ਨਿਰੰਤਰ ਜਾਪ ਚੱਲਦਾ ਰੱਖਣਾ ਚਾਹੰਦੇ ਹਨ। ਇਸ ਲਈ ਘੱਟ ਬੋਲਦੇ ਹਨ। ਮੈਡੀਟੇਸ਼ਨ ਅਤੇ ਜਾਪ ਇਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਹੈ। ਸਵੇਰ ਦਾ ਨਾÎਤਾ ਤਸੱਮਪਾਂ (ਅਨਾਜ਼ ਕੁਲੱਚਾ) ਅਤੇ ਦੁਪਹਿਰ ਦਾ ਖਾਣਾ, ਚਾਵਲ, ਸਬਜ਼ੀ ਅਤੇ ਮਾਸ। ਅਧੱਰਕ ਤੋਂ ਕੋਸਾਂ ਦੂਰ ਹਨ। ਇਹ ਆਂਡੇ, ਬਟਰ ਅਤੇ ਪਨੀਰ ਦੇ ਬੜੇ ਸ਼ੌਕੀਨ ਹਨ। ਗੁਰੂ ਨਾਲ ਪਿਆਰ ਬਹੁਤ ਹੈ। ਕੋਈ ਤਿੰਨ ਸਾਲ ਪਹਿਲਾਂ ਮੈਂ ਮੈਕਲੌਡਗੰਜ 'ਚ ਦਲਾਈਲਾਮਾ ਦਾ ਪ੍ਰਵਚਨ ਸੁਣ ਰਿਹਾ ਸਾਂ। ਲਾਮਿਆਂ ਦੀ ਹਾਜ਼ਰੀ ਕਾਫ਼ੀ ਸੀ। ਦੇਸ਼-ਵਿਦੇਸ਼ ਦਾ ਮੀਡੀਆ ਵੀ ਹਾਜ਼ਰ ਸੀ। ਦਲਾਈਲਾਮਾ ਦੇ ਪੌਣੇ ਘੰਟੇ ਦੇ ਸਤਿਸੰਗ ਦੌਰਾਨ ਇਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ ਵੇਖਣ ਵਾਲੀ ਸੀ। ਸੰਨ 2015 ਮੈਕਲੌਡਗੰਜ ਧਰਮਸ਼ਾਲਾ ਸਮੇਤ ਲਾਮਿਆਂ ਦੀ ਗਿਣਤੀ 58543 ਸੀ। ਤਿੱਬਤੀ ਅੰਦਾਜ਼ਨ, 90 ਹਜ਼ਾਰ ਸਨ। ਮੰਦਰ ਦੇ ਦੂਸਰੇ ਹਾਲ 'ਚ ਪਹਿਲਾਂ ਦੇ 13 ਗੁਰੂਆਂ ਦੀਆਂ ਪਿੱਤਲ-ਤਾਂਬੇ ਦੀਆਂ ਛੋਟੀਆਂ ਵੱਡੀਆਂ ਮੂਰਤੀਆਂ ਹਨ। ਹਾਲ ਨੂੰ ਤਿੱਬਤੀ ਸ਼ੈਲੀ ਨਾਲ ਸ਼ਿੰਗਾਰਿਆ ਹੋਇਆ ਹੈ। ਥੱਲੇ ਲੱਕੜ ਦਾ ਫਰਸ਼ ਹੈ, ਜਿਹੜਾ ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਢਾ ਰਹਿੰਦਾ ਹੈ। ਤਖ਼ਤ-ਨੁਮਾ ਦਲਾਈਲਾਮਾ ਦੀ ਵੱਡੀ ਕੁਰਸੀ ਵੀ ਪਈ ਹੋਈ, ਜਿਸ ਨੂੰ ਕੱਪੜਿਆਂ ਨਾਲ ਢਕਿਆ ਹੋਇਆ ਹੈ। ਹਾਲ ਦੇ ਨਾਲ ਇਕ ਛੋਟੇ ਕਮਰੇ 'ਚ ਲੋਹੇ ਦਾ ਵੱਡਾ ਇਕ ਪ੍ਰਾਰਥਨਾ ਚੱਕਰ ਲੱਗਾ ਹੋਇਆ ਹੈ, ਇਸ ਨੂੰ ਜ਼ੋਰਦਾਰ ਘੁੰਮਾਉਣ ਨਾਲ ਪਿੱਤਲ ਦੀ ਘੰਟੀ ਵੱਜਦੀ ਹੈ।

ਤਰਸੇਮ ਲਾਲ ਸ਼ੇਰਾ

97795-19840

Posted By: Harjinder Sodhi