ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Lockdown Travel Cravings: ਸਾਨੂੰ ਸਾਰਿਆਂ ਨੂੰ ਲਾਕਡਾਊਨ ਕਾਰਨ ਘਰ ਬੈਠਿਆ ਨੂੰ ਲਗਪਗ ਇਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਕਾਰਨ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਲਾਕਡਾਊਨ ਹੈ। ਜਾਹਿਰ ਹੈ ਕਿ ਫਲਾਈਟਸ, ਟ੍ਰੇਨ ਜਾਂ ਬੱਸਾਂ ਸਭ ਕੁਝ ਬੰਦ ਹੈ। ਤੁਹਾਡੇ 'ਚੋਂ ਕਈ ਲੋਕਾਂ ਨੇ ਗਰਮੀਆਂ 'ਚ ਘੁੰਮਣ ਦੇ ਕਈ ਪਲੈਨ ਬਣਾਏ ਹੋਣਗੇ, ਜੋ ਸਾਰੇ ਇਸ ਸਮੇਂ ਰੱਦ ਹੋ ਚੁੱਕੇ ਹਨ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਪਰੇਸ਼ਾਨ ਨਾ ਹੋਵੋ। ਅਸੀਂ ਤੁਹਾਡੇ ਲਈ ਅਜਿਹੇ ਸ਼ੋਅਜ਼ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਦੇਖ ਕੇ ਸ਼ਾਇਦ ਤੁਹਾਡੇ ਦਿਲ ਨੂੰ ਥੋੜ੍ਹਾ ਸਕੂਨ ਮਿਲ ਸਕੇ।

1. TVF ਟ੍ਰਿਪਲਿੰਗ

ਕਿਥੇ ਦੇਖ ਸਕਦੇ ਹੋ : YouTube ਅਤੇ TVF ਦੀ ਵੈਬਸਾਈਟ 'ਤੇ

ਟੀਵੀਐੱਫ ਟ੍ਰਿਪਲਿੰਗ ਤਿੰਨ ਭਾਈ - ਚੰਦਨ, ਚੰਚਲ ਅਤੇ ਚਿਵਨ ਦੀ ਕਹਾਣੀ ਹੈ, ਜੋ ਅਕਸਰ ਟ੍ਰਿਪ 'ਤੇ ਜਾਂਦੇ ਹਨ। ਪਹਿਲੇ ਸੀਜ਼ਨ 'ਚ ਇਹ ਤਿੰਨ ਭਾਈ ਰਾਜਸਥਾਨ ਘੁੰਮਦੇ ਹਨ ਤਾਂ ਦੂਸਰੇ 'ਚ ਉੱਤਰ-ਪੂਰਵੀ ਭਾਰਤ ਦੇ ਖ਼ੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਇਮੋਸ਼ਨਲ ਡਰਾਮੇ ਨਾਲ ਭਰੇ ਇਹ ਸ਼ੋਅ ਉਨ੍ਹਾਂ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ, ਜੋ ਘੁੰਮਣ ਦੇ ਸ਼ੌਕੀਨ ਹਨ।

2. ਦਿ ਟ੍ਰਿਪ

ਕਿਥੇ ਦੇਖ ਸਕਦੇ ਹੋ : Bindass.com ਅਤੇ YouTube

ਇਸ ਸ਼ੋਅ 'ਚ ਚਾਰ ਲੜਕੀਆਂ ਨੂੰ ਦਿਖਾਇਆ ਗਿਆ ਹੈ, ਜੋ ਖੁਦ ਦੀ ਤਲਾਸ਼ 'ਚ ਰੋਡ ਟ੍ਰਿਪ 'ਤੇ ਨਿਕਲਦੀਆਂ ਹਨ। ਪਹਿਲੇ ਸੀਜ਼ਨ 'ਚ, ਲੀਸਾ ਹੇਡਨ, ਮਾਲਿਕਾ ਦੁਆ, ਸ਼ਵੇਤਾ ਤ੍ਰਿਪਾਠੀ ਅਤੇ ਸਪਨਾ ਪੱਬੀ ਹੈ, ਜੋ ਆਪਣੀ ਇਕ ਦੋਸਤ ਦੀ ਬੈਚਲਰੇਟ ਲਈ ਦਿੱਲੀ ਤੋਂ ਥਾਈਲੈਂਡ ਦੀ ਰੋਡ ਟ੍ਰਿਪ 'ਤੇ ਜਾਂਦੀ ਹੈ। ਉਥੇ ਹੀ ਦੂਸਰੇ ਸੀਜ਼ਨ 'ਚ ਲੀਸਾ ਹੇਡਨ ਦੀ ਥਾਂ ਅਮਾਇਰਾ ਦਸਤੂਰ ਨਜ਼ਰ ਆਈ ਸੀ।

3. ਫਾਰ ਮੋਰ ਸ਼ਾਟਸ ਪਲੀਜ਼

ਕਿਥੇ ਦੇਖ ਸਕਦੇ ਹੋ : Amazon Prime Videos

ਫਾਰ ਮੌਰ ਸ਼ਾਟਸ ਪਲੀਜ਼, ਚਾਰ ਦੋਸਤਾਂ ਦੀ ਕਹਾਣੀ ਹੈ। ਜੋ ਪਰੇਸ਼ਾਨੀਆਂ ਆਉਣ ਦੇ ਬਾਵਜੂਦ ਇਕ-ਦੂਸਰੇ ਲਈ ਹਮੇਸ਼ਾ ਮੌਜੂਦ ਰਹਿੰਦੀਆਂ ਹਨ। ਪਹਿਲੇ ਸੀਜ਼ਨ 'ਚ ਘੁੰਮਣ-ਫਿਰਨ ਵਾਲੇ ਲੋਕਾਂ ਲਈ ਕੁਝ ਖ਼ਾਸ ਨਹੀਂ ਸੀ, ਪਰ ਦੂਸਰੇ ਸੀਜ਼ਨ 'ਚ ਤੁਹਾਨੂੰ ਕੀਰਤੀ ਕੁਲਹਾਰੀ, ਮਾਨਵੀ ਗਾਗਰੂ, ਬਾਨੀ ਜੇ ਅਤੇ ਸਯਾਨੀ ਗੁਪਤਾ ਦੇ ਨਾਲ ਇਸਤਾਨਬੁਲ ਦੀ ਸੈਰ ਦਾ ਮੌਕਾ ਮਿਲੇਗਾ।

4. ਵੇ ਬੈਕ ਹੋਮ

ਕਿਥੇ ਦੇਖ ਸਕਦੇ ਹੋ : YouTube

ਵੇ ਬੈਕ ਹੋਮ, ਹਿਮਾਲਿਆ ਦੀ ਯਾਤਰਾ ਬਾਰੇ ਹੈ, ਜੋ ਤੁਹਾਨੂੰ ਹਿਮਾਚਲ ਪ੍ਰਦੇਸ਼, ਲੇਹ ਅਤੇ ਲੱਦਾਖ਼ ਦੇ ਬਰਫ਼ ਨਾਲ ਢੱਕੇ ਪਹਾੜਾਂ ਤਕ ਲੈ ਜਾਂਦਾ ਹੈ। ਇਸ ਸ਼ੋਅ ਦੇ ਹੋਸਟ ਰੋਹਨ ਠਾਕੁਰ, ਹਿਮਾਲਿਆ ਦੇ ਪਿੰਡਾਂ ਬਾਰੇ ਕਈ ਨਵੀਂਆਂ ਚੀਜ਼ਾਂ ਦੀ ਖੋਜ਼ ਕਰਦੇ ਹਨ ਅਤੇ ਤੁਹਾਨੂੰ ਭਾਰਤ ਦੀ ਅਸਲ ਖ਼ੂਬਸੂਰਤੀ ਨਾਲ ਰੂਬਰੂ ਕਰਵਾਉਂਦੇ ਹਨ।

5. ਰਾਈਜ਼

ਕਿਥੇ ਦੇਖ ਸਕਦੇ ਹੋ : YouTube

ਚਾਰ ਐਪੀਸੋਡਸ ਦੀ ਇਹ ਛੋਟੀ ਸੀਰੀਜ਼, ਰਾਈਜ਼, ਸ਼੍ਰੇਅ ਭਾਵ ਵਿਕਰਾਂਤ ਮੇਸੀ ਬਾਰੇ 'ਚ ਹੈ, ਜੋ ਇੱਕ ਇੰਜੀਨੀਅਰ ਹੈ। ਸ਼੍ਰੇਅ ਆਪਣੇ ਲਈ ਇਕ ਨਵੀਂ ਬਾਈਕ ਖ਼ਰੀਦਦਾ ਹੈ, ਪਰ ਉਸਦੀ ਜ਼ਿੰਦਗੀ 'ਚ ਕੁਝ ਅਜਿਹਾ ਹੁੰਦਾ ਹੈ ਜਿਸ ਨਾਲ ਸਭ ਕੁਝ ਬਦਲ ਜਾਂਦਾ ਹੈ। ਉਹ ਰੋਡ ਟ੍ਰਿਪ 'ਤੇ ਜਾਣ ਦੀ ਸੋਚ ਲੈਂਦਾ ਹੈ।

6. ਕਲਕੀਜ਼ ਗ੍ਰੇਟ ਐਸਕੇਪ

ਕਿਥੇ ਦੇਖ ਸਕਦੇ ਹੋ : Hotstar

ਇਹ ਸ਼ੋਅ ਐਕਟਰੈਸ ਕਲਕੀ ਕੇਕਲਿਨ ਅਤੇ ਉਨ੍ਹਾਂ ਦੇ ਪਿਤਾ ਜੋਐੱਲ ਕੇਕਲਿਨ ਨੇ ਹੋਸਟ ਕੀਤਾ ਹੈ। ਕਲਕੀਜ਼ ਗ੍ਰੇਟ ਐਸਕੇਪ, ਭਾਰਤ ਦੇ ਉੱਤਰ-ਪੂਰਵੀ ਇਲਾਕੇ ਅਤੇ ਉਥੋਂ ਦੇ ਅਦਭੁੱਤ ਨਜ਼ਾਰਿਆਂ ਨਾਲ ਭਰਪੂਰ ਹੈ।

7. ਅਵੇਅ ਫ੍ਰਾਮ ਹੋਮ

ਕਿਥੇ ਦੇਖ ਸਕਦੇ ਹੋ : YouTube

ਅਵੇਅ ਫ੍ਰਾਮ ਹੋਮ ਇਕ ਆਦਰਸ਼ ਟ੍ਰੈਵਲ ਸ਼ੋਅ ਹੈ, ਜਿਸ 'ਚ ਕੋਈ ਡਰਾਮਾ ਨਹੀਂ ਹੈ। 8 ਐਪੀਸੋਡ ਦੀ ਇਹ ਛੋਟੀ ਸੀਰੀਜ਼ ਇਕ ਲੜਕੀ ਬਾਰੇ ਹੈ, ਜਿਸਨੂੰ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ ਨਾਲ ਪਿਆਰ ਹੋ ਜਾਂਦਾ ਹੈ।

Posted By: Susheel Khanna