ਨਵੀਂ ਦਿੱਲੀ : Tips To Travel To Ladakh: ਤੱਪਦੀਆਂ ਗਰਮੀਆਂ ਤੋਂ ਬਚਣ ਲਈ ਹਰ ਕੋਈ ਖੂਬਸੂਰਤ, ਪ੍ਰਦੂਸ਼ਣ ਤੋਂ ਦੂਰ ਤੇ ਠੰਡੀ ਥਾਂ 'ਤੇ ਘੁੰਮਣ ਜਾਣਾ ਪਸੰਦ ਕਰਦੇ ਹਨ। ਹੁਣ ਮਨਾਲੀ ਤੇ ਨੈਨੀਤਾਲ ਨੂੰ ਛੱਡ ਕੇ ਲੋਕਾਂ ਦੀ ਸੂਚੀ 'ਚ ਸਭ ਤੋਂ ਉਪਰ ਲੱਦਾਖ ਹੋ ਗਿਆ ਹੈ। ਲੱਦਾਖ 'ਚ ਤੁਹਾਨੂੰ ਬਰਫ ਨਾਲ ਢਕੇ ਪਹਾੜ, ਦੂਰ-ਦੂਰ ਤਕ ਫੈਲੀ ਹਰਿਆਲੀ ਤੇ ਕੁਦਰਤੀ ਸੁੰਦਰਤਾ ਦੇ ਨਾਲ ਕਾਫੀ ਸਾਰਾ ਰੋਮਾਂਚ ਮਿਲੇਗਾ।

ਲੱਦਾਖ ਇਕ ਬੇਹੱਦ ਖੂਬਸੂਰਤ ਘੁੰਲਣ ਵਾਲੀ ਥਾਂ ਹੈ ਪਰ ਬੇਹੱਦ ਠੰਢਾ ਇਲਾਕਾ ਹੋਣ ਕਾਰਨ ਕੋਈ ਅਜਿਹੀਆਂ ਗੱਲਾਂ ਹਨ ਜੋ ਪਹਿਲੀ ਵਾਰ ਇਥੇ ਜਾ ਰਹੇ ਲੋਕਾਂ ਨੂੰ ਨਹੀਂ ਪਤਾ ਹੋਣਗੀਆਂ। ਇਹ ਗੱਲਾਂ ਜੇਕਰ ਤੁਹਾਨੂੰ ਪਹਿਲਾਂ ਹੀ ਪਤਾ ਹੋਣ ਤਾਂ ਤੁਹਾਡਾ ਸਫਰ ਵੀ ਆਸਾਨ ਹੋ ਜਾਵੇਗਾ। ਨੀਲਾ ਆਸਮਾਨ, ਵਿਸ਼ਾਲ ਪਹਾੜ ਤੇ ਝੀਲ ਦਾ ਸਾਫ ਨੀਲਾ ਪਾਣੀ ਇਹ ਸਾਰੀਆਂ ਚੀਜ਼ਾਂ ਹਨ ਜੋ ਤੁਹਾਨੂੰ ਸਿਰਫ ਲੱਦਾਖ 'ਚ ਹੀ ਦੇਖਣ ਨੂੰ ਮਿਲੇਗਾ। ਇਥੇ ਅਸੀਂ ਤੁਹਾਨੂੰ ਤੁਹਾਨੂੰ ਯਾਤਰਾ ਨਾਲ ਜੁੜੀ ਯਾਤਰਾ ਨਾਲ ਜੁੜੀਆਂ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ।1. ਜੇਕਰ ਤੁਸੀਂ ਪਹਿਲੀ ਵਾਰ ਲੱਦਾਖ ਜਾ ਰਹੇ ਹੋ ਤਾਂ ਪਹੁੰਚਦਿਆਂ ਹੀ ਬਾਹਰ ਘੁੰਮਣ ਨਾ ਨਿਕਲੋ। ਜ਼ਿਆਦਾ ਉਚਾਈ ਕਾਰਨ ਕਈ ਵਾਰ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਐਕਯੂਟ ਮਾਊਂਟੇਨ ਸਿਕਨੇਸ ਸਬੰਧੀ ਤੁਸੀਂ ਸੁਣਿਆ ਹੋਵੇਗਾ। ਇਸ ਲਈ ਇਕ ਦਿਨ ਰੈਸਟ ਕਰਨ ਤੋਂ ਬਾਅਦ ਹੀ ਬਾਹਰ ਜਾਓ। ਇਹ ਪਰੇਸ਼ਾਨੀ ਜ਼ਿਆਦਾ ਉਚਾਈ ਦੇ ਇਲਾਕੇ 'ਚ ਜਾਣ ਨਾਲ ਹੁੰਦੀ ਹੈ ਇਸ ਲਈ ਇਥੇ ਤੁਸੀਂ ਕੈਮਿਸਟ ਤੋਂ ਇਕ ਆਕਸੀਜ਼ਨ ਸਿਲੰਡਰ ਲੈ ਕੇ ਵੀ ਜਾ ਸਕਦੇ ਹੋ, ਜੋ 500 ਰੁਪਏ ਦੇ ਕਰੀਬ ਮਿਲ ਜਾਵੇਗਾ।

2. ਜੇਕਰ ਤੁਸੀਂ ਪਹਿਲੀ ਵਾਰ ਲੱਦਾਖ ਆਏ ਹੋ ਤੇ ਅਜੇ ਵੀ ਮੌਸਮ ਦੇ ਬਰਾਬਰ ਹੋਣ 'ਚ ਸਮਾਂ ਲੱਗ ਰਿਹਾ ਹੈ ਤਾਂ ਸਥਾਨਕ ਫੂਡ ਥੁਕਪਾ ਤੇ ਜੌਂ ਨਾਲ ਬਣੀ ਬਿਅਰ ਚਾਂਗ ਨੂੰ ਪੀਣ ਤੋਂ ਬਚੋ। ਕਿਤੋਂ ਵੀ ਅਜਿਹਾ ਸਥਾਨਕ ਫੂਡ ਦਾ ਸਵਾਦ ਲੈਣ ਦੇ ਚੱਕਰ 'ਚ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ।

3. ਖਾਣ ਤੇ ਰੁਕਣ ਤੋਂ ਇਲਾਵਾ ਲੱਦਾਖ 'ਚ ਘੁੰਮਣ 'ਤੇ ਕਾਫੀ ਖਰਚਾ ਹੁੰਦਾ ਹੈ ਜੇਕਰ ਤੁਸੀਂ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਸ਼ੇਅਕ ਟੈਕਸੀ ਕਰ ਸਕਦੇ ਹੋ ਜੋ ਸਥਾਨਕ ਟੈਕਸੀ ਸਟੈਂਡ ਤੋਂ ਮਿਲ ਜਾਵੇਗੀ ਪਰ ਇਹ ਟੈਕਸੀਆਂ ਵੀ ਜ਼ਿਆਦਾ ਲੰਬੀ ਦੂਰੀ ਤੈਅ ਨਹੀਂ ਕਰ ਸਕਦੀਆਂ ਪਰ ਆਲੇ-ਦੁਆਲੇ ਘੁੰਮਣ ਲਈ ਬਹੁਤ ਸਹੀ ਹਨ।


4.ਲੱਦਾਖ 'ਚ ਨੰਗੇ ਪੈਰ, ਮੋੇਢੇ ਜਾਂ ਸਰੀਰ ਦੇ ਦੂਸਰੇ ਅੰਗਾਂ ਦਾ ਬੇਲੋੜਾ ਪ੍ਰਦਰਸ਼ਨ ਨਾ ਕਰੋ, ਉਥੋਂ ਦੇ ਸਥਾਨਕ ਲੋਕ ਇਸ ਨੂੰ ਬੁਰਾ ਸਮਝਦੇ ਹਨ, ਖਾਸਕਰ ਧਾਰਮਿਕ ਸਥਾਨਾਂ 'ਤੇ ਅਜਿਹਾ ਕਰਨ ਤੋਂ ਬਚੋ। ਇਥੋਂ ਦੇ ਲੋਕ ਕਾਫੀ ਨਰਮ ਹੁੰਦੇ ਹਨ ਪਰ ਕਿਸੇ ਦੇ ਬੋਲਣ ਤੋਂ ਪਹਿਲਾਂ ਹੀ ਤੁਸੀਂ ਅਜਿਹਾ ਕਰਨ ਤੋਂ ਬਚੋ ਤਾਂ ਜ਼ਿਆਦਾ ਚੰਗਾ ਹੋਵੇਗਾ।

5.ਲੱਦਾਖ ਦਾ ਮੌਸਮ ਮਿੰਟਾਂ 'ਚ ਬਦਲਦਾ ਹੈ ਬਾਹਰ ਦੇਖਣ 'ਤੇ ਤੁਹਾਨੂੰ ਮੌਸਮ ਗਰਮ ਲੱਗੇਗਾ ਪਰ ਇਕਦੱਮ ਦੁਬਾਰਾ ਹਵਾਵਾਂ ਚੱਲਣ ਲੱਗਦੀਆਂ ਹਨ। ਜੇਕਰ ਤੁਹਾਨੂੰ ਜ਼ਿਆਦਾ ਠੰਢ ਲੱਗਦੀ ਹੈ ਜਾਂ ਤੁਸੀਂ ਠੰਢੇ ਮੌਸਮ ਦੇ ਆਦੀ ਨਹੀਂ ਹੋ ਤਾਂ ਆਪਣੇ ਸਰੀਰ ਨੂੰ ਠੰਢੇ ਮੌਸਮ ਦੇ ਆਦੀ ਬਣਾਉਣ ਲਈ ਲੇਹ 'ਚ ਇਕ ਦਿਨ ਰੁਕੋ। ਇਸ ਨਾਲ ਤੁਹਾਡੇ ਸਰੀਰ ਨੂੰ ਮੌਸਮ ਦਾ ਆਦੀ ਹੋਣ 'ਚ ਮਦਦ ਮਿਲੇਗੀ। ਪਹਿਲੇ ਦਿਨ ਹੀ ਘੁੰਮਣ ਨਾ ਨਿਕਲੋ।

6. ਲੱਦਾਖ ਨੋ ਪਲਾਸਟਿਕ ਜ਼ੋਨ ਹੈ, ਇਸ ਲਈ ਇਥੇ ਪਲਾਸਟਿਕ ਦੀ ਵਰਤੋਂ ਨਾ ਕਰੋ ਇਹ ਪੂਰੀ ਤਰ੍ਹਾਂ ਬੈਨ ਹੈ। ਪਲਾਸਟਿਕ ਬੋਤਲ ਨੂੰ ਇਥੇ ਬਣੇ ਈਕੋਲੋਜੀਕਲ ਸੈਂਟਕ 'ਚ 7 ਰੁਪਏ 'ਚ ਭਰਵਾਈ ਜਾ ਸਕਦੀ ਹੈ ਤੁਸੀਂ ਇਹ ਕਦੇ ਵੀ ਸੁੱਟਣੀ ਨਹੀਂ ਹੈ। ਜੇਕਰ ਲੱਦਾਖ 'ਚ ਕਿਸੇ ਦੂਰ-ਦਰਾਜ ਦੇ ਇਲਾਕੇ 'ਚ ਘੁੰਮਣ ਵਾ ਜਾ ਰਹੇ ਹੋ ਤਾਂ ਵਾਤਾਵਰਨ ਦਾ ਖਿਆਲ ਰੱਖੋ ਤੇ ਬੇਲੋੜਾ ਕੂੜਾ ਉਥੇ ਸੁੱਟਣ ਦਾ ਥਾਂ ਆਪਣੇ ਨਾਲ ਲੈ ਜਾਓ ਤੇ ਹੋਟਲ 'ਚ ਮੌਜੂਦ ਕੂੜੇਦਾਨ 'ਚ ਸੁੱਟੋ।


7. ਇਥੇ ਪਬਲਿਕ ਪਲੇਸ ਤੇ ਕੈਬ ਅੰਦਰ ਸਮੋਕਿੰਗ ਕਰਨਾ ਜੁਰਮ ਹੈ । ਤੁਸੀਂ ਅਜਿਹਾ ਕਰਨ ਤੋਂ ਬਚੋ ਤਾਂ ਜ਼ਿਆਦਾ ਬਿਹਤਰ ਹੈ।

8.ਲੱਦਾਖ ਟ੍ਰਿਪ 'ਚ ਸਭ ਤੋਂ ਜ਼ਰੂਰੀ ਚੀਜ਼ ਹੈ ਗਰਮ ਕਪੜੇ। ਇਨ੍ਹਾਂ ਨੂੰ ਨਾਲ ਲਿਜਾਣਾ ਨਾ ਭੁੱਲੋ। ਮੋਟੀ ਜੈਕੇਟ ਤੋਂ ਇਲਾਵਾ ਕਈ ਲੇਅਰ ਦੇ ਕੱਪੜੇ ਸਰਦੀ ਤੋਂ ਬਚਣ 'ਚ ਜ਼ਿਆਧਾ ਕਾਰਗਰ ਹੁੰਦੇ ਹਨ ਇਸ ਲਈ ਹੋ ਸਕੇ ਤਾਂ ਸਰਦੀ ਤੋਂ ਬਚਣ ਲਈ ਕਈ ਕੱਪੜੇ ਜ਼ਰੂਰ ਰੱਖੋ।

Posted By: Jaskamal