ਹਿਮਾਚਲ ਪ੍ਰਦੇਸ ਦੀ ਰਾਜਧਾਨੀ ਸ਼ਿਮਲਾ ਸਿਆਲਾਂ ਦੀ ਰੁੱਤ ’ਚ ਦੂਰੋਂ ਦੇਖਣ ਤੋਂ ਇਵੇਂ ਜਾਪਦਾ ਹੈ ਜਿਵੇਂ ਕੋਈ ਨਵ ਵਿਆਹੀ ਦੁਲਹਨ ਆਪਣੇ ਆਲੇ-ਦੁਆਲੇ ਦੁੱਧ ਚਿੱਟੀ ਚਾਦਰ ਓੜ ਕੇ ਆਪਣੇ ਕੰਤ ਦਾ ਇੰਤਜ਼ਾਰ ਕਰ ਰਹੀ ਹੋਵੇ ਤੇ ਜਦੋਂ ਬਰਫ਼ ਪੈਂਦੀ ਹੈ ਤਾਂ ਇਵੇਂ ਮਹਿਸੂਸ ਹੁੰਦਾ ਹੈ ਜਿਵੇ ਕੋਈ ਆਸਮਾਨ ਤੋਂ ਪਦਮ ਬਿ੍ਰਛ ਦੇ ਚਿੱਟੇ ਫੁੱਲਾਂ ਦੀ ਵਰਖਾ ਕਰ ਰਿਹਾ ਹੋਵੇ । ਇਸ ਸਮੇਂ ਕੁਦਰਤ ਖਿੜ ਉੱਠਦੀ ਹੈ ਤੇ ਵਣ ਤਿ੍ਰਣ ਅੰਗੜਾਈਆ ਭਰਦੇ ਹਨ। ਇਸ ਸਮੇਂ ਨਵ ਵਿਆਹੀਆਂ ਮੁਟਿਆਰਾਂ ਲਾਲ ਚੂੜੀਅਂਾ ਤੇ ਸੂਹੇ ਗੱਜਰੇ ਪਾ ਕੇ ਇਨ੍ਹਾਂ ਪਹਾੜੀਆਂ ’ਤੇ ਰੌਣਕਾਂ ਵਧਾਉਂਦੀਆਂ ਹਨ। ਇੱਥੇ ਗ੍ਰਹਿਸਥ ਜੀਵਨ ਦਾ ਆਨੰਦ ਮਾਣਨ ਲਈ ਇਨ੍ਹਾਂ ਪਹਾੜੀਆਂ ’ਤੇ ਹਨੀਮੂਨ ਮਨਾਉਣ ਲਈ ਜੋੜੇ ਪਹੁੰਚਦੇ ਹਨ । ਜਦੋਂ ਕਿ੍ਰਸਮਿਸ ਤੇ ਨਵੇਂ ਸਾਲ ਦਾ ਸਮਾਂ ਆਉਂਦਾ ਹੈ ਤਾ ਇਹ ਸਮਾਂ ਇੱਥੇ ਸੈਲਾਨੀਆਂ ਦੀਆਂ ਰੌਣਕਾਂ ਨਾਲ ਭਰ ਜਾਂਦਾ ਹੈ। ਮੌਸਮ ਦੀ ਇਕਦਮ ਤਬਦੀਲੀ ਕਾਰਨ ਤੇ ਭਾਰੀ ਬਰਫ਼ਬਾਰੀ ਕਾਰਨ ਪਹਿਲਾਂ ਜਿਹੜੀਆਂ ਥਾਵਾਂ ’ਤੇ ਪਹਾੜਂਾ ਵਿਚ ਪੱਧਰੀ ਥਾਵਾਂ ’ਤੇ ਮੈਦਾਨ ਹੁੰਦੇ ਹਨ, ਉਹ ਬਰਫ਼ ਦੇ ਤੋਦੇ ਗਿਰਨ ਕਰਕੇ ਤੇ ਰਿੜਨ ਲਈ ਹੋਰ ਵੀ ਟੋਏ ਤੇ ਸੜਕਾਂ ਵਿਚ ਵਿੱਥ ਭਰਨ ਕਰਕੇ ਸੁਖਾਂਵੇ ਬਣ ਜਾਂਦੇ ਹਨ । ਮਨੁੱਖ ਇਸ ਨੂੰ ਕਈ ਤਰ੍ਹਾਂ ਨਾਲ ਸਗੋਂ ਹੋਰ ਰਿੜਨ ਲਈ ਕਿਸੇ ਮਸ਼ੀਨੀ ਸੰਦ ਨਾਲ ਰਿੜਨ ਲਈ ਅਨੁਕੂਲ ਬਣਾ ਕੇ ਸਕੇਟਿੰਗ ਲਈ ਉੱਤਮ ਬਣਾ ਲੈਂਦਾ ਹੈ। ਇੱਥੇ ਸਕੇਟਿੰਗ ਦੇ ਕਈ ਮੁਕਾਬਲੇ ਹੁੰਦੇ ਹਨ । ਸ਼ਿਮਲੇ ਵਿਚ ਰਾਜਧਾਨੀ ਹੋਣ ਕਰਕੇ ਕਈ ਥਾਵਾਂ ’ਤੇ ਪ੍ਰਵਾਨਿਤ ਤੇ ਅਣਪ੍ਰਵਾਨਿਤ ਥਾਵਾਂ ’ਤੇ ਸਕੇਟਿੰਗ ਹੋ ਸਕਦੀ ਹੈ ਪਰ ਜੋ ਪ੍ਰਸਿੱਧ ਤੇ ਸਕੇਟਿੰਗ ਫੈਡਰੇਸ਼ਨ ਤੋਂ ਪ੍ਰਵਾਨਿਤ ਸਥਾਨ ਹਨ, ਉਨ੍ਹਾਂ ’ਚੋਂ ਕੁਫਰੀ ਦਾ ਜ਼ਿਕਰ ਕਰਨਾ ਇੱਥੇ ਬਣਦਾ ਹੈ ।

ਕੁਫਰੀ ਦਾ ਸਕੇਟਿੰਗ ਮੈਦਾਨ ਹਿਮਾਚਲ ਦਾ ਮਾਣ ਤੇ ਸਭ ਤੋਂ ਵੱਧ ਹਰਮਨ ਪਿਆਰਾ ਮੈਦਾਨ ਹੁਣ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਕੁਫਰੀ ਕਿਸੇ ਸਮੇਂ ਨੇਪਾਲ ਦਾ ਭਾਗ ਹੁੰਦਾ ਸੀ। ਇਹ ਸ਼ਿਮਲੇ ਤੋਂ 16 ਮੀਲ ਦੀ ਦੂਰੀ ’ਤੇ ਇਕ ਪਹਾੜੀ ਸਥਾਨ ਹੈ ਤੇ ਇਹ ਸਮੁੰਦਰੀ ਤਟ ਤੋਂ 2633 ਐੱਮ ਉੱਚਾ ਹੈ। ਜਦੋ ਅੰਗਰੇਜ਼ਾਂ ਨੇ 1859 ਵਿਚ ਸ਼ਿਮਲੇ ਨੂੰ ਆਪਣੀ ਸਰਦੀਆਂ ਦੀ ਰਾਜਧਾਨੀ ਬਣਾਇਆ ਤੇ ਇਸ ਨੂੰ ਵਿਕਸਤ ਕੀਤਾ ਤੇ ਸਮਾਂ ਪਾ ਕੇ ਜਦੋਂ ਇਸ ਕੁਫਰੀ ਦੀਆਂ ਢਲਾਨਾਂ ਵਿਚ ਬਰਫ਼ ਪੈਂਦੀ ਤਾਂ ਲੋਕ ਇਸ ਨੂੰ ਦੂਰ- ਦੂਰ ਤੋਂ ਦੇਖਣ ਆਉਣ ਲੱਗੇ ਹੁਣ ਕਿ ਜਦੋ ਸ਼ਿਮਲੇ ਦੀ ਮਾਲ ਰੋਡ ’ਤੇ ਸੈੇਰ ਕਰਦੇ ਲੋਕ ਮਿਲਦੇ ਹਨ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਕੁਫਰੀ ਦਾ ਚਕਰ ਮਾਰ ਆਏ ਹੋ ਜਾਂ ਨਹੀਂ । ਇਸ ਸਾਲ ਇਹ ਕਿਹਾ ਜਾਣ ਲੱਗ ਪਿਆ ਕਿ ਸਰਦੀ ਕੁਝ ਪਹਿਲਾਂ ਆ ਗਈ ਹੈ ਤੇ ਪਹਾੜੀਆਂ ’ਤੇ ਬਰਫ਼ ਵੀ ਛੇਤੀ ਪੇੇੈਣ ਲੱਗ ਪਈ। ਇਸ ਲਈ ਕੁਫਰੀ ਦੇ ਮੈਦਾਨ ’ਤੇ ਰੌਣਕਾਂ ਵੀ ਛੇਤੀ ਆ ਗਈਆਂ । ਸਵੇਰ ਵੇਲੇ ਤੋਂ ਹੀ ਇਹ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ। ਬਹੁਤੇ ਲੋਕ ਤਾਂ ਇੱਥੋਂ ਦੀਆਂ ਬਰਫ਼ ਲੱਦੀਆਂ ਪਹਾੜੀਆਂ ਦੇ ਦਰਸ਼ਨ ਕਰਨ ਲਈ ਹੀ ਆ ਜਂਾਦੇ ਹਨ। ਇਸ ਸ਼ਿਮਲੇ ਦਾ ਮੈਦਾਨ ਸਭ ਤੋਂ ਵੱਡਾ ਮੈਦਾਨ ਹੋਣ ਕਰਕੇ ਕਈ ਤਰ੍ਹਾਂ ਦੇ ਸਕੇਟਿਗ ਦੇ ਮੁਕਾਬਲੇ ਕਰਵਾਏ ਜਾਂਦੇ ਹਨ।

ਇਹ ਮੁਕਾਬਲੇ ਪਹਿਲਾਂ ਸਥਾਨਕ ਪੱਧਰ ’ਤੇ ਕਰਵਾਏ ਜਾਂਦੇ ਹਨ। ਫਿਰ ਇਹ ਮੁਕਾਬਲੇ ਰਾਜ ਪੱਧਰ ’ਤੇ ਕਰਵਾਏ ਜਾਂਦੇ ਹਨ। ਕੁਫਰੀ ਦੇ ਬਰਫ਼ੀਲੇ ਮੈਦਾਨ ਦੀ ਇਕ ਖ਼ਾਸ ਸਿਫ਼ਤ ਇਹ ਹੈ ਕਿ ਇੱਥੋਂ ਦੀ ਆਈਸ ਹਾਕੀ ਬਹੁਤ ਪ੍ਰਸਿੱਧ ਹੈ ਤੇ ਸ਼ਿਮਲੇ ਦੇ ਵਾਸੀ ਇੱਥੇ ਸਵੇਰ ਤੋਂ ਹੀ ਹੁੰਮ- ਹਮਾ ਕੇ ਪਹੁੰਚ ਜਾਂਦੇ ਹਨ। ਕੁਫਰੀ ਦਾ ਸਕੇਟਿੰਗ ਰਿੰਕ ਕੁਦਰਤ ਦੇ ਸੁਹੱਪਣ ਦਾ ਇਕ ਸੁੰਦਰ ਨਮੂਨਾ ਪੇਸ਼ ਕਰਦਾ ਹੈ। ਇਸ ਬਾਰੇ ਇਹ ਵੀ ਭਰੋਸੇਯੋਗ ਅਦਾਰਿਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਸਕੇਟਿੰਗ ਮੈਦਾਨ ਹੈ। ਇੱਥੇ ਸੈਲਾਨੀਆਂ ਨੂੰ ਆਪਣਾ ਸ਼ੌਕ ਪੂੁਰਾ ਕਰਨ ਲਈ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਨੀਅ-ਪੈਡਜ਼ ਤੇ ਸਕੇਟਸ ਆਦਿ । ਲੋਕਾਂ ਨੇ ਇਸ ਸੰਸਥਾ ਨਾਲ ਜੁੜ ਕੇ ਕਈ ਸਕੇਟਿੰਗ ਗਰੁੱਪ ਬਣਾ ਲਏ ਹਨ।

ਸੈਲਾਨੀਆਂ ਲਈ ਇਹ ਗੱਲ ਬਹੁਤ ਆਕਰਸ਼ਣ ਦੀ ਬਣਦੀ ਹੈ ਕਿ ਕਈ ਫਿਲਮ ਕੰਪਨੀਆਂ ਇੱਥੇ ਫਿਲਮਾਂ ਦੀ ਸ਼ੂਟਿੰਗ ਕਰਨ ਲਈ ਇੱਥੇ ਪੁਹੰਚਦੀਆਂ ਹਨ। ਫਿਲਮਾਂ ਵਿਚ ਜੋ ਬਰਫ਼ ਦੇ ਸਕੇਟਿੰਗ ਦੇ ਨਜ਼ਾਰੇ ਤੁਸੀਂ ਵੇਖਦੇ ਹੋ, ਇਹ ਆਮ ਕਰਕੇ ਕੁਫਰੀ ਮੈਦਾਨ ਦੇ ਹੀ ਹੁੰਦੇ ਹਨ। ਹਿੰਦੀ ਫਿਲਮਾਂ ਦਾ ਪ੍ਰਸਿੱਧ ਐਕਸ਼ਨ ਹੀਰੋ ਅਕਸ਼ੈ ਕੁਮਾਰ ਦਾ ਨਾਂ ਇੱਥੇ ਵਿਸ਼ੇਸ਼ ਇਸ ਗੱਲ ਕਰਕੇ ਲਿਆ ਜਾਂਦਾ ਹੈ ਕਿ ਉਹ ਸਕੇਟਿੰਗ ਦਾ ਮਾਹਿਰ ਮੰਨਿਆ ਜਾਂਦਾ ਹੈ, ਇਸ ਸੰਸਥਾ ਨਾਲ ਵਿਸ਼ੇਸ਼ ਤੌਰ ’ਤੇ ਜੁੜਿਆ ਹੋਇਆ ਹੈ। ਇਕ ਤਾਂ ਉਹ ਆਪ ਕਈ ਮਾਰਸ਼ਲ ਐਕਟ ਕਰਨ ਦਾ ਮਾਹਿਰ ਹੈ ਤੇ ਕਈ ਮੁਸ਼ਕਲ ਟੈਸਟ ਉਸ ਨੇ ਪਾਸ ਕੀਤੇ ਹੋਏ ਹਨ ਜਿਵੇਂ ਘੋੜ ਸਵਾਰੀ ਦਾ ਉਹ ਏ ਗਰੇਡ ਦਾ ਘੋੜ ਸਵਾਰੀ ਦਾ ਮਾਹਿਰ ਹੈ, ਇਸ ਤਰ੍ਹਾਂ ਉਹ ਸਕੇਟਿੰਗ ਦਾ ਵੀ ਵਿਧੀਵਤ ਢੰਗ ਨਾਲ ਸਰਟੀਫਿਕੇਟ ਹੋਲਡਰ ਹੈ । ਉਸ ਨੇ ਕਈ ਵਾਰ ਸ਼ਿਮਲੇ ਦੀ ਆਈਸ ਸਕੇਟਿੰਗ ਸੰਸਥਾ ਦੀ ਵਿੱਤੀ ਸਹਾਇਤਾ ਵੀ ਕੀਤੀ ਹੈ। ਕੁਫਰੀ ਦੀ ਮਸ਼ਹੂਰੀ ਇਸ ਗੱਲ ਕਰਕੇ ਵੀ ਹੈ ਕਿ ਇੱਥੇ ਕਿੰਗ ਤੇ ਟ੍ਰੈਕਿੰਗ ਲਈ ਵੀ ਵਿਸ਼ੇਸ਼ ਸਥਾਨ ਬਣੇ ਹੋਏ ਹਨ। ਕੁਫਰੀ ਵਿਚ ਕਈ ਤਰ੍ਹਾਂ ਦੇ ਮੇਲੇ ਮਨਾਏ ਜਾਂਦੇ ਹਨ। ਜਨਵਰੀ ਵਿਚ ਇੱਥੇ ਨੈਚਰਲ ਸਨੋਅ ਸਟੈਚੂ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ। ਇਸ ਜਗ੍ਹਾ ਦਾ ਆਨੰਦ ਇੱਥੇ ਆ ਕੇ ਹੀ ਮਾਣਿਆ ਜਾ ਸਕਦਾ ਹੈ ।

- ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ

Posted By: Harjinder Sodhi