ਨਵੀਂ ਦਿੱਲੀ, ਜੇਐੱਨਐੱਨ : ਸੋਸ਼ਲ ਮੀਡੀਆ ’ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਜ਼ਰੂਰ ਹੱਸ-ਹੱਸ ਕਮਲੇ ਹੋ ਜਾਵੋਗੇ। ਇਸ ਵੀਡੀਓ ਵਿੱਚ ਪੁਰਾਣੀ ਕਹਾਵਤ ਨੂੰ ਸੱਚ ਸਾਬਤ ਕੀਤਾ ਹੈ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਊਠ ਸੱਜ-ਧੱਜ ਕੇ ਮੇਲੇ ਵਿੱਚ ਜਾ ਰਿਹਾ ਹੈ। ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਊਠ ਮਸਤੀ ਵਿੱਚ ਦੇਸੀ-ਵਿਦੇਸ਼ੀ ਅੰਦਾਜ਼ ਵਿਚ ਰੈਂਪ ਵਾਕ ਵਾਂਗ ਅੱਗੇ ਵਧ ਰਿਹਾ ਹੈ। ਊਠ ਬਹੁਤ ਖ਼ੁਸ਼ ਲੱਗ ਰਿਹਾ ਹੈ। ਜਿਸ ਗਲ਼ੀ ਵਿੱਚੋਂ ਉਹ ਲੰਘ ਰਿਹਾ ਹੈ। ਬੱਚੇ ਉਸ ਨੂੰ ਦੇਖ ਕੇ ਤਾੜੀਆਂ ਅਤੇ ਸੀਟੀਆਂ ਵਜਾ ਰਹੇ ਹਨ। ਇਸ ਦੇ ਨਾਲ ਹੀ ਉਹ ਰੌਲ਼ਾ ਪਾ ਕੇ ਊਠ ਦਾ ਸਵਾਗਤ ਵੀ ਕਰ ਰਹੇ ਹਨ।

ਊਠ ਆਪਣੀ ਸਿਫ਼ਤ ’ਤੇ ਖ਼ੁਸ਼ ਮਹਿਸੂਸ ਕਰ ਰਿਹਾ ਹੈ। ਇਸ ਕਾਰਨ ਊਠ ਦੀ ਚਾਲ ਹੋਰ ਵੀ ਮਸਤਾਨੀ ਲੱਗ ਰਹੀ ਹੈ। ਹਰ ਗਲ਼ੀ ਅਤੇ ਮੌੜ ’ਤੇ ਊਠ ਨੂੰ ਦੇਖ ਕੇ ਬੱਚੇ ਖ਼ੁਸ਼ ਹੋ ਰਹੇ ਹਨ। ਆਂਢ-ਗੁਆਂਢ ਦੀਆਂਂ ਦਾਦੀਆਂ-ਨਾਨੀਆਂ ਵੀ ਨਿੱਕੇ-ਨਿੱਕੇ ਬੱਚਿਆਂ ਨੂੰ ਲੈ ਕੇ ਸੜਕ ’ਤੇ ਆ ਰਹੀਆਂਂ ਹਨ। ਊਠ ਦੇ ਗਲ਼ ਵਿੱਚ ਘੰਟੀ ਲਟਕ ਰਹੀ ਹੈ, ਜੋ ਊਠ ਦੀ ਹਰਕਤ ਨਾਲ ਸੁਰੀਲੀ ਆਵਾਜ਼ ਕਰ ਰਹੀ ਹੈ। ਦ੍ਰਿਸ਼ ਬਹੁਤ ਹੀ ਮਨ-ਮੋਹਣਾ ਹੈ। ਬਸ ਫਿਰ ਊਠ ਇੱਕ ਤੰਗ ਗਲ਼ੀ ਵਿੱਚ ਪਹੁੰਚ ਗਿਆ।

ਉਹ ਆਪਣੀ ਮਸਤਾਨੀ ਚਾਲ ਨਾਲ ਅੱਗੇ ਵਧ ਰਿਹਾ ਹੈ। ਉਸ ਸਮੇਂ ਇੱਕ ਨੌਜਵਾਨ ਊਠ ਦੇ ਅੱਗਿਓਂ ਆਇਆ। ਊਠ ਨੂੰ ਖ਼ੁਸ਼ ਦੇਖ ਕੇ ਉਹ ਨਿਰਾਸ਼ ਜਿਹਾ ਹੋ ਗਿਆ। ਉਸ ਦੇ ਮਨ ਵਿਚ ਸ਼ਰਾਰਤ ਆਈ। ਇਸ ਤੋਂਂ ਬਾਅਦ ਉਸ ਨੇ ਊਠ ਦੀ ਪੂਛ ਨੂੰ ਫੜ੍ਹਨਾ ਚਾਹੀਆ। ਹਾਲਾਂਕਿ, ਊਠ ਖ਼ੁਸ਼ ਹੈ ਅਤੇ ਕੋਈ ਗੜਬੜ ਨਹੀਂ ਕਰਨਾ ਚਾਹੁੰਦਾ। ਇਸ ਦੇ ਬਾਵਜੂਦ ਨੌਜਵਾਨ ਨੇ ਪਿੱਛੇ ਤੋਂਂ ਊਠ ਦੀ ਪੂਛ ਫੜ੍ਹਨ ਦੀ ਕੋਸ਼ਿਸ਼ ਕੀਤੀ। ਊਠ ਨੂੰ ਪਹਿਲਾਂ ਹੀ ਨੌਜਵਾਨ ਦੀ ਨੀਅਤ ਦਾ ਪਤਾ ਲੱਗ ਗਿਆ।

ਜਦੋਂ ਨੌਜਵਾਨ ਊਠ ਦੀ ਪੂਛ ਫੜ੍ਹਦਾ ਹੈ, ਉਸੇ ਸਮੇਂ, ਊਠ ਨੇ ਨੌਜਵਾਨ ਨੂੰ ਉਸਦੀ ਪਿਛਲੀ ਲੱਤ ਨਾਲ ਮਾਰਿਆ। ਇਸ ਕਾਰਨ ਨੌਜਵਾਨ ਜ਼ਮੀਨ ’ਤੇ ਡਿੱਗ ਪਿਆ। ਇਹ ਮੰਨਿਆ ਜਾਂਦਾ ਹੈ ਕਿ ਜਿਰਾਫ਼ ਅਤੇ ਊਠ ਉਲਟ ਦਿਸ਼ਾ ਵਿੱਚ ਦੁਲੱਤਾ ਮਾਰ ਸਕਦੇ ਹਨ। ਇਸ ਲੱਤ ਨਾਲ ਨੌਜਵਾਨ ਨੂੰ ਜ਼ੋਰਦਾਰ ਸੱਟ ਵੱਜਦੀ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇਸ ਵੀਡੀਓ ਨੂੰ ਸੁਸ਼ਾਂਤ ਨੰਦਾ ਨੇ ਸ਼ੇਅਰ ਕੀਤਾ ਹੈ

ਇਸ ਵੀਡੀਓ ਨੂੰ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸੁਸ਼ਾਂਤ ਨੰਦਾ ਨੇ ਸੋਸ਼ਲ ਮੀਡੀਆ ਟਵਿਟਰ ’ਤੇ ਆਪਣੇ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਸੁਸ਼ਾਂਤ ਨੰਦਾ ਦੇ ਇਸ ਵੀਡੀਓ ਨੂੰ 9 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ ਅਤੇ 1 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਨੌਜਵਾਨ ’ਤੇ ਟਿੱਪਣੀ ਕਰਦੇ ਹੋਏ ਊਠ ਦੀ ਤਾਰੀਫ਼ ਕੀਤੀ ਹੈ।

------------

Posted By: Tejinder Thind