ਰੋਮ (ਏਜੰਸੀ) : ਜਦੋਂ ਇਟਲੀ 'ਚ ਹਰ ਪਾਸੇ ਕੋਵਿਡ-19 ਮਹਾਮਾਰੀ ਨੇ ਕਹਿਰ ਢਾਹਿਆ ਹੋਇਆ ਸੀ, ਮੌਤ ਹਰ ਘਰ 'ਚ ਝਾਕ ਰਹੀ ਸੀ, ਮੌਕਾ ਮਿਲਦੇ ਹੀ ਲੋਕਾਂ ਨੂੰ ਦਬੋਚ ਰਹੀ ਸੀ ਉਸ ਸਮੇਂ ਕੁਝ ਸੌ ਕਿਲੋਮੀਟਰ ਦੂਰ ਸਮੁੰਦਰ ਦੇ ਵਿਚਕਾਰ ਗਿਗਲੀਓ ਟਾਪੂ 'ਚ ਸ਼ਾਂਤੀ ਸੀ। ਉਨ੍ਹਾਂ ਨੂੰ ਸਕੂਲ ਇਸ ਗੱਲ ਦਾ ਸੀ ਕਿ ਕੋਰੋਨਾ ਵਾਇਰਸ ਉਨ੍ਹਾਂ ਤੋਂ ਦੂਰ ਹੈ।

ਅੱਠ ਸੌ ਦੀ ਅਬਾਦੀ ਵਾਲੇ ਗਿਗਲੀਓ 'ਚ ਬੀਤੇ ਮਹੀਨੇ ਹਮੇਸ਼ਾ ਵਾਂਗ ਹੋਣ ਵਾਲੀਆਂ ਮੌਸਮੀ ਬਿਮਾਰੀਆਂ ਦਾ ਹੀ ਸਾਇਆ ਰਿਹਾ, ਮਹਾਮਾਰੀ ਦਾ ਇੱਥੇ ਕਿਸੇ 'ਚ ਲੱਛਣ ਨਾ ਲੱਭਿਆ। ਟਾਪੂ ਦੇ ਇਕੱਲੇ ਡਾਕਟਰ ਅਰਮਾਂਡੋ ਸ਼ਿਆਫਿਨੋ ਇਸ ਦੀ ਪੁਸ਼ਟੀ ਕਰਦੇ ਹਨ। ਇਟਲੀ ਦੇ ਸ਼ਹਿਰਾਂ 'ਚ ਜਦੋਂ ਕੋਰੋਨਾ ਦਾ ਕਹਿਰ ਵਧ ਰਿਹਾ ਸੀ ਉਦੋਂ ਕੈਂਸਰ 'ਤੇ ਅਧਿਐਨ ਕਰਨ ਵਾਲੀ ਪਾਓਲਾ ਮੂਤੀ ਗਿਗਲੀਓ 'ਚ ਆਪਣੀ ਮਾਂ ਦੇ ਘਰ ਆਈ ਸੀ। ਇੱਥੇ ਉਨ੍ਹਾਂ ਨੂੰ ਬਾਲਕਨੀ ਦੀ ਖਿੜਕੀ ਤੋਂ ਦਿਖਾਈ ਦੇਣ ਵਾਲੀ ਸਮੁੰਦਰ ਦੀ ਖੂਬਸੂਰਤੀ ਨਾਲ ਹੀ ਰਾਹਤ ਮਿਲੀ। ਇਹ ਟਾਪੂ ਹੁਣ ਤਕ ਮਹਾਮਾਰੀ ਦੇ ਸਾਏ ਤੋਂ ਬਚਿਆ ਹੋਇਆ ਹੈ। ਮਿਲਾਨ ਯੂਨੀਵਰਸਿਟੀ 'ਚ ਬ੍ਰੈਸਟ ਕੈਂਸਰ 'ਤੇ ਅਧਿਐਨ ਕਰ ਰਹੀ ਪਾਓਲਾ ਹੁਣ ਇਸ ਗੱਲ ਲਈ ਵੀ ਅਧਿਐਨ ਕਰੇਗੀ ਕਿ ਗਿਗਲੀਓ ਦੇ ਲੋਕ ਕਿਵੇਂ ਕੋਵਿਡ-19 ਤੋਂ ਬਚੇ ਰਹੇ। ਇਸ ਦਾ ਕੋਈ ਕੁਦਰਤੀ ਕਾਰਨ ਸੀ ਜਾਂ ਉਨ੍ਹਾਂ 'ਚ ਕੋਈ ਖ਼ਾਸ ਜੈਨੇਟੀਕਲ ਗੁਣ ਸਨ ਜਾਂ ਲੋਕਾਂ ਦੀ ਸਿਰਫ਼ ਕਿਸਮਤ ਸੀ।

ਡਾ. ਸ਼ਿਆਫਿਨੋ ਨੂੰ ਜਦੋਂ ਪਾਓਲਾ ਦੀ ਇੱਛਾ ਦਾ ਪਤਾ ਲੱਗਦਾ ਹੈ ਤਾਂ ਉਹ ਠਿਠੋਲੀ ਦੇ ਅੰਦਾਜ਼ 'ਚ ਕਹਿੰਦੇ ਹਨ ਕਿ ਇਹ (ਪਾਓਲਾ) ਅਦਭੁਤ ਹੈ। ਮਹਾਮਾਰੀ ਦੌਰਾਨ ਇਹ ਟਾਪੂ 'ਤੇ ਆਈ ਸੀ ਪਰ ਹੁਣ ਇਸ ਨੂੰ ਹੈਰਾਨੀ ਹੋ ਰਹੀ ਹੈ ਕਿ ਇੱਥੇ ਕੋਈ ਬਿਮਾਰੀ ਕਿਵੇਂ ਨਹੀਂ ਹੋਈ। ਹੁਣ ਇਹ ਇੱਥੋਂ ਦਾ ਅਧਿਐਨ ਕਰਨ ਦੀ ਸੋਚ ਰਹੀ ਹੈ।