ਨਵੀਂ ਦਿੱਲੀ, ਬਿਜ਼ਨੈੱਸ ਡੈਸਕ : IRCTC ਲੱਦਾਖ ਜਾਣ ਦਾ ਮੌਕਾ ਦੇ ਰਹੀ ਹੈ। IRCTC ਦੇ ਟੂਰ ਪੈਕੇਜ ਦਾ ਨਾਮ Laddakh Tour with Nubra and Pangong ਹੈ। ਇਸ ਟੂਰ ਪੈਕੇਜ ਵਿੱਚ 6 ਰਾਤਾਂ ਅਤੇ 7 ਦਿਨ ਘੁੰਮਣ ਦਾ ਮੌਕਾ ਹੈ। ਲੈਂਡ ਆਫ ਪਾਸ ਵਜੋਂ ਮਸ਼ਹੂਰ ਲੱਦਾਖ ਹਮੇਸ਼ਾ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਯਾਤਰਾ ਦੌਰਾਨ ਸ਼ਾਮ ਘਾਟੀ, ਲੇਹ, ਨੁਬਰਾ, ਟਰਟੁਕ ਅਤੇ ਪੈਂਗੋਂਗ ਦੀ ਯਾਤਰਾ ਕਰ ਸਕੋਗੇ।

ਪੈਕੇਜ ਸਬੰਧੀ ਜਾਣਕਾਰੀ

Destination Covered

ਲੇਹ, ਸ਼ਾਮ ਘਾਟੀ, ਨੁਬਰਾ, ਪੈਂਗੋਂਗ ਅਤੇ ਟਰਟੁਕ

ਯਾਤਰਾ ਦੀ ਮਿਤੀ- 20.09.2021 ਅਤੇ 25.09.2021

Meal Plan - ਨਾਸ਼ਤਾ, ਦਿਨ ਦਾ ਭੋਜਨ ਅਤੇ ਰਾਤ ਦਾ ਖਾਣਾ

ਫਲਾਈਟ ਡਿਟੇਲ

ਫਲਾਈਟ ਨੂੰ IRCTC ਆਫਿਸ ਤੋਂ ਲੇਹ ਤੇ ਵਾਪਸੀ ਲਈ ਹੋਰ ਕੀਮਤ 'ਤੇ ਬੁੱਕ ਕੀਤਾ ਜਾ ਸਕਦਾ ਹੈ।

ਪੈਕੇਜ ਟੈਰਿਫ

ਕਲਾਸ

ਇੱਕ ਵਿਅਕਤੀ ਲਈ- 22800

ਦੋ ਲੋਕਾਂ ਲਈ- 18900

ਤਿੰਨ ਲੋਕਾਂ ਲਈ- 18100

COVID-19 ਦਿਸ਼ਾ ਨਿਰਦੇਸ਼

ਕੋਵਿਡ-19 ਦੇ ਜੋਖ਼ਮ ਨੂੰ ਘਟਾਉਣ ਲਈ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ। ਸਾਰੇ ਸੈਲਾਨੀਆਂ ਨੂੰ ਟੂਰ ਪੈਕੇਜ ਸੇਵਾਵਾਂ ਦੇ ਦੌਰਾਨ ਹਰ ਸਮੇਂ ਇਨ੍ਹਾਂ ਉਪਾਵਾਂ ਦੀ ਪਾਲਣਾ ਕਰਨੀ ਪਵੇਗੀ। ਲੱਦਾਖ ਦੀ ਯਾਤਰਾ ਦੇ 48 ਘੰਟਿਆਂ ਦੇ ਅੰਦਰ ਲਾਜ਼ਮੀ ਕੋਵਿਡ-19 IRCTC ਟੈਸਟ ਦੀ ਲੋੜ ਹੈ।

- ਰੈਡ ਜ਼ੋਨ ਦੇ ਅਧੀਨ ਆਉਣ ਵਾਲੇ ਜ਼ਿਲ੍ਹੇ ਦੇ ਸ਼ਰਧਾਲੂਆਂ ਨੂੰ ਵੀ ਕੋਵਿਡ-19 ਦੀ ਜਾਂਚ ਕਰਵਾਉਣੀ ਪਵੇਗੀ ਅਤੇ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਅੱਗੇ ਜਾਣ ਦੀ ਆਗਿਆ ਹੋਵੇਗੀ।

- ਵਧੇਰੇ ਜਾਣਕਾਰੀ ਲਈ ਤੁਸੀਂ IRCTC ਦੀ ਵੈਬਸਾਈਟ 'ਤੇ ਜਾ ਸਕਦੇ ਹੋ।

Posted By: Ramandeep Kaur