ਜੇਐੱਨਐੱਨ, ਨਵੀਂ ਦਿੱਲੀ : IRCTC Tour Package : ਜੇਕਰ ਤੁਸੀਂ ਘੁੰਮਣ ਦੇ ਸ਼ੌਕੀਣ ਹੋ ਤੇ ਕੁਝ ਸ਼ਹਿਰ ਦੇ ਭੀੜ-ਭੜੱਕੇ ਤੇ ਰੌਲੀ-ਰੱਪੇ ਤੋਂ ਦੂਰ ਜਾਣਾ ਚਾਹੁੰਦੇ ਹੋ ਤਾਂ ਆਈਆਈਸੀਟੀਸੀ ਤੁਹਾਡੇ ਲਈ ਲਿਆਇਆ ਹੈ ਇਕ ਸ਼ਾਨਦਾਰ ਪੈਕੇਜ। ਖਾਸਕਰ ਜੇਕਰ ਤੁਸੀਂ ਭੱਜ-ਦੌੜੀ ਵਾਲੀ ਜ਼ਿੰਦਗੀ ਤੋਂ ਦੂਰ ਭਗਵਾਨ ਦੀ ਭਗਤੀ 'ਚ ਲੀਨ ਹੋਣਾ ਚਾਹੁੰਦੇ ਹੋ।

IRCTC ਦੇ ਇਸ ਪੈਕੇਜ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਤੁਹਾਡੇ ਨਾਲ ਤੁਹਾਡਾ ਪਰਿਵਾਰ ਵੀ ਸ਼ਾਮਲ ਹੋ ਸਕਦਾ ਹੈ ਤੇ ਉਹ ਵੀ ਬਿਨਾਂ ਜ਼ਿਆਦਾ ਪੈਸਿਆਂ ਦੇ ਬੋਝ ਦੇ। ਆਓ ਜਾਣਦੇ ਹਾਂ ਇਸ ਸ਼ਾਨਦਾਰ ਆਫਰ ਬਾਰੇ...

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਨੇ 'ਮਾਲਵਾ ਜੋਤਿਰਲਿੰਗ' ਦਰਸ਼ਨ ਦੇ ਨਾਂ ਨਾਲ ਇਕ ਟੂਰ ਪੈਕੇਜ ਲਾਂਚ ਕੀਤਾ ਹੈ। ਇਹ ਨਾ ਸਿਰਫ਼ ਕਾਫ਼ੀ ਕਿਫਾਇਤੀ ਹੋਵੇਗਾ ਬਲਕਿ ਇਸ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 3 ਟਾਇਰ ਏਸੀ 'ਚ ਕਨਫਰ ਟਿਕਮਟ ਦੇ ਨਾਲ ਚਾਰ ਰਾਤਾਂ ਤੇ ਪੰਜ ਦਿਨ (ਟ੍ਰੇਨ ਯਾਤਰਾ ਸਮੇਤ) ਮਾਲਵਾ ਖੇਤਰ ਦੇ ਉੱਜੈਨ, ਓਂਕਾਰੇਸ਼ਵਰ, ਮਹੇਸ਼ਵਰ ਤੇ ਇੰਦੌਰ ਵਰਗੇ ਮਸ਼ਹੂਰ ਸ਼ਹਿਰ ਘੁੰਮਣ ਦਾ ਮੌਕਾ ਮਿਲੇਗਾ।

ਉੱਜੈਨ : ਉੱਜੈਨ ਸ਼ਿਪਰਾ ਨਦੀ ਕਿਨਾਰੇ ਵੱਸਿਆ ਭਾਰਤ ਦਾ ਇਕ ਪ੍ਰਮੁੱਖ ਧਾਰਮਿਕ ਤੇ ਇਤਿਹਾਸਕ ਪਿੱਠਭੂਮੀ ਵਾਲਾ ਇਕ ਪ੍ਰਾਚੀਨ ਸ਼ਹਿਰ ਹੈ। ਉੱਜੈਨ ਮਹਾਰਾਜਾ ਵਿਕਰਮਾਦਿੱਤਿਆ ਦੇ ਸ਼ਾਸਨ ਕਾਲ 'ਚ ਉਨ੍ਹਾਂ ਦੇ ਸੂਬੇ ਦੀ ਰਾਜਧਾਨੀ ਸੀ। ਇਸ ਨੂੰ ਕਾਲੀਦਾਸ ਦੀ ਨਗਰੀ ਵੀ ਕਿਹਾ ਜਾਂਦਾ ਹੈ। ਉੱਜੈਨ 'ਚ ਹਰ 12 ਸਾਲ ਬਾਅਦ 'ਸਿੰਹਸਥ ਕੁੰਭ' ਦਾ ਮੇਲਾ ਲੱਗਦਾ ਹੈ। ਭਗਵਾਨ ਸ਼ਿਵ ਦੇ 12 ਜੋਤਿਰਲਿੰਗਾਂ 'ਚੋਂ ਇਕ 'ਮਹਾਕਾਲੇਸ਼ਵਰ' ਇਸੇ ਨਗਰੀ 'ਚ ਹੈ। ਉੱਜੈਨ ਮੰਦਿਰਾਂ ਦਾ ਨਗਰ ਹੈ। ਇੱਥੇ ਕਈ ਤੀਰਥ ਸਥਾਨ ਹਨ।

ਓਂਕਾਰੇਸ਼ਵਰ : 12 ਜੋਓਤਿਰਲਿੰਗਾਂ 'ਚ ਚੌਥਾ ਜੋਤਿਰਲਿੰਗ ਓਂਕਾਰੇਸ਼ਵਰ ਮੰਦਰ ਹੈ। ਓਂਕਾਰੇਸ਼ਵਰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੇੜੇ ਸਥਿਤ ਹੈ। ਨਰਮਦਾ ਨਦੀ ਦੇ ਮੱਧ ਓਮਕਾਰ ਪਰਬਤ 'ਤੇ ਸਥਿਤ ਓਂਕਾਰੇਸ਼ਵਰ ਜੋਤਿਰਲਿੰਗ ਮੰਦਰ ਹਿੰਦੂਆਂ ਦੀ ਚਰਮ ਆਸਥਾ ਦਾ ਕੇਂਦਰ ਹੈ। ਓਂਕਾਰੇਸ਼ਵਰ ਦੀ ਮਹਿਮਾ ਦਾ ਜ਼ਿਕਰ ਪੁਰਾਣਾਂ 'ਚ ਸਕੰਦ ਪੁਰਾਣ, ਸ਼ਿਵ ਪੁਰਾਣ ਤੇ ਵਾਯੂਪੁਰਾਣ 'ਚ ਕੀਤਾ ਜਾਂਦਾ ਹੈ। ਹਿੰਦੂਆਂ 'ਚ ਸਾਰੇ ਤੀਰਥਾਂ ਦੇ ਦਰਸ਼ਨ ਮਗਰੋਂ ਓਂਕਾਰੇਸ਼ਵਰ ਦੇ ਦਰਸਨ ਤੇ ਪੂਜਨ ਦਾ ਵਿਸ਼ੇਸ਼ ਮਹੱਤਵ ਹੈ।

ਮਹੇਸ਼ਵਰ : ਮਹੇਸ਼ਵਰ ਮੱਧ ਪ੍ਰਦੇਸ਼ ਖਰਗੌਨ ਜ਼ਿਲ੍ਹੇ 'ਚ ਸਥਿਤ ਇਕ ਇਤਿਹਾਸਕ ਨਗਰ ਤੇ ਪ੍ਰਸਿੱਧ ਟੂਰਿਜ਼ਮ ਪਲੇਸ ਹੈ। ਇਹ ਨਰਮਦਾ ਨਦੀ ਕਿਨਾਰੇ ਵਸਿਆ ਹੈ। ਪ੍ਰਾਚੀਨ ਸਮੇਂ ਤੋਂ ਇਹ ਸ਼ਹਿਰ ਹੋਲਕਰ ਸੂਬੇ ਦੀ ਰਾਜਧਾਨੀ ਹੁੰਦਾ ਸੀ।

ਇੰਦੌਰ : ਇੰਦੌਰ ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਉਦਯੋਗਿਕ ਤੇ ਆਰਥਿਕ ਸ਼ਹਿਰ (ਰਾਜਧਾਨੀ) ਹੈ। ਪ੍ਰਕਿਰਤੀ ਪ੍ਰੇਮੀ ਜਾਂ ਵਾਸਤੂਕਾਲ 'ਚ ਰੁਚੀ ਰੱਖਣ ਵਾਲੇ ਸੈਲਾਨੀਆਂ ਲਈ ਇੰਦੌਰ ਟੂਰਿਜ਼ਮ ਪਲੇਸ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਇੰਦੌਰ ਦਾ ਪੋਹਾ ਪੂਰੇ ਦੇਸ਼ ਵਿਚ ਮਸ਼ਹੂਰ ਹੈ। ਇੱਥੇ ਤੁਹਾਨੂੰ ਸਵੇਰ ਦੇ ਨਾਸ਼ਤੇ 'ਚ ਪੋਹਾ ਸਮੇਤ ਜਲੇਬੀ ਵੀ ਖਾਣ ਨੂੰ ਮਿਲੇਗੀ। ਇੰਦੌਰ ਨੂੰ ਮੱਧ ਪ੍ਰਦੇਸ਼ ਦਾ ਦਿਲ ਵੀ ਕਿਹਾ ਜਾਂਦਾ ਹੈ।

Package Tariff :

Posted By: Seema Anand