International Coffee Day 2019 : ਦੁਨੀਆ 'ਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ, ਇਕ ਜਿਨ੍ਹਾਂ ਨੂੰ ਚਾਹ ਪਸੰਦ ਹੁੰਦੀ ਹੈ ਤੇ ਦੂਜਾ ਜਿਨ੍ਹਾਂ ਨੂੰ ਕਾਫੀ ਪੀਣਾ ਚੰਗਾ ਲਗਦਾ ਹੈ। ਅੱਜ ਅਸੀਂ ਗੱਲ ਕਰਾਂਗੇ ਕੌਫੀ ਤੇ ਇਸ ਨਾਲ ਜੁੜੀਆਂ ਦਿਲਚਸਪ ਗੱਲਾਂ ਦੀ। ਕੌਫੀ ਦੁਨੀਆ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਚੀਜ ਹੈ, ਉੱਥੇ ਹੀ ਕੌਫੀ ਪੀਣ ਵਾਲੇ ਲੋਕਾਂ ਦੀ ਤਾਦਾਦ ਵੀ ਚਾਹ ਦੇ ਮੁਕਾਬਲੇ ਕੀਤੇ ਜ਼ਿਆਦਾ ਹੈ।

ਕਾਫੀ ਪੀਂਦੇ ਸਮੇਂ ਤੁਹਾਨੂੰ ਇਸ ਦੇ ਲਾਭ ਦੇ ਨਾਲ-ਨਾਲ ਨੁਕਸਾਨਾਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਪੜ੍ਹੋਂ ਕੁਝ ਖ਼ਾਸ ਗੱਲਾਂ...

1. ਜੇਕਰ ਤੁਸੀਂ ਸਵੇਰੇ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਮੇਂ ਖ਼ਾਸ ਤੌਰ ਤੇ ਸਵੇਰੇ 8 ਤੋਂ 9 ਦੇ ਆਸਪਾਸ Stress hormone cortisol ਆਪਣੇ ਚਰਮ 'ਤੇ ਹੁੰਦਾ ਹੈ। ਇਸ ਸਮੇਂ 'ਤੇ ਜੇਕਰ ਤੁਸੀਂ ਕੌਫੀ ਪੀਂਦੇ ਹੋ ਤਾਂ ਤੁਹਾਡਾ ਸਟਰੇਸ ਲੇਵਲ ਘੱਟ ਹੋਣ ਦੀ ਬਜਾਏ ਵਧ ਸਕਦਾ ਹੈ।

2. ਇਕ ਵਾਰ ਕਿਸੇ ਵੀ ਸਮੇਂ 'ਚ ਤੁਹਾਨੂੰ ਕੌਫੀ ਪੀਂਣ ਦੀ ਆਦਤ ਹੋ ਗਈ ਹੈ ਤਾਂ ਤੁਹਾਨੂੰ ਖੁਦ ਨੂੰ ਊਰਜਾ ਵਾਨ ਰੱਖਣ ਲਈ ਜ਼ਿਆਦਾ ਕੌਫੀ ਦੀ ਲੋੜ ਮਹਿਸੂਸ ਹੋਵੇਗੀ।

3. ਜੇਕਰ ਤੁਸੀਂ ਦਿਨ ਦੇ 10 ਵਜੇ ਤੋਂ 11:30 ਵਜੇ ਦੇ ਵਿਚ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਸ ਦੀ ਆਦਤ ਹੈ ਤਾਂ ਇਹ ਸਹੀ ਸਮਾਂ ਹੈ ਕਿ ਜਦੋਂ ਕਾਰਟੀਸੋਲ ਦਾ ਪੱਧਰ ਹੇਠਾ ਹੁੰਦਾ ਹੈ। ਇਸ ਸਮੇਂ ਕੌਫੀ ਪੀਣਾ ਤੁਹਾਡੇ ਲਈ ਸੁਰੱਖਿਅਤ ਹੈ।

4. ਜੇਕਰ ਤੁਸੀਂ 12 ਵਜੇ ਤੋਂ 1 ਵਜੇ ਵਿਚ ਕੌਫੀ ਪੀਂਦੇ ਹੋ ਤਾਂ ਇਹ ਉਹ ਸਮਾਂ ਹੈ ਜਦੋਂ ਕਾਰਟੀਸੋਲ ਦਾ ਪੱਧਰ ਫਿਰ ਤੋਂ ਉਪਰ ਉਠਦਾ ਹੈ। ਇਸ ਸਮੇਂ ਕਾਫੀ ਪੀਣਾ ਨੁਕਸਾਨਦਾਇਕ ਹੀ ਹੈ।

5. ਖਾਣਾ ਖਾਣ ਤੇ ਕੌਫੀ ਪੀਣ ਦੇ 'ਚ ਘੱਟੋਂ-ਘੱਟ ਇਕ ਘੰਟੇ ਦਾ ਗੈਪ ਜ਼ਰੂਰ ਰੱਖੋ।

Posted By: Sukhdev Singh