ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਬਰਸਾਤੀ ਦਿਨਾਂ ਵਿਚ ਬੋਟਿੰਗ ਕਰਨ ਦਾ ਇਕ ਵੱਖਰਾ ਹੀ ਮਜ਼ਾ ਹੈ। ਇਸ ਦੇ ਲਈ, ਸੈਲਾਨੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਸੈਰ ਕਰਦੇ ਹਨ। ਕੇਰਲ ਅਤੇ ਕਸ਼ਮੀਰ ਦੇ ਸੂਬਿਆਂ ਵਿਚ ਬਹੁਤ ਸਾਰੀਆਂ ਝੀਲਾਂ ਹਨ। ਇਹ ਝੀਲਾਂ ਬੋਟਿੰਗ ਲਈ ਬਹੁਤ ਮਸ਼ਹੂਰ ਹਨ। ਨਾਲ ਹੀ, ਕੇਰਲ ਅਤੇ ਕਸ਼ਮੀਰ ਆਪਣੀ ਕੁਦਰਤੀ ਸੁੰਦਰਤਾ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹਨ, ਫਿਰ ਭਾਵੇਂ ਹਨੀਮੂਨ ਹੋਵੇ ਜਾਂ ਫਿਰ ਬੇਬੀਮੂਨ। ਸੈਲਾਨੀ ਹਰ ਮੌਸਮ ਵਿਚ ਕੇਰਲ ਅਤੇ ਕਸ਼ਮੀਰ ਦੀ ਸੁੰਦਰਤਾ ਦੇਖਣ ਲਈ ਆਉਂਦੇ ਹਨ। ਜੇ ਤੁਸੀਂ ਵੀ ਮੌਨਸੂਨ ਵਿਚ ਬੋਟਿੰਗ ਦਾ ਅਨੰਦ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਝੀਲਾਂ ਵਿਚ ਆਰਾਮਦਾਇਕ ਸੈਰ ਕਰ ਸਕਦੇ ਹੋ। ਆਓ ਜਾਣਦੇ ਹਾਂ-

ਵੇਮਬਨਾਡ ਝੀਲ

ਵੇਮਬਨਾਡ ਝੀਲ ਕੇਰਲਾ ਦੇ ਕੋਟਯਾਮ ਜ਼ਿਲ੍ਹੇ ਤੋਂ ਸਿਰਫ਼ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਝੀਲ ਕਈ ਨਦੀਆਂ ਨਾਲ ਜੁੜੀ ਹੋਈ ਹੈ। ਸੈਲਾਨੀਆਂ ਦੀ ਸਹੂਲਤ ਲਈ ਇਥੇ ਹਾਊਸ ਬੋਟ ਦੀ ਸਹੂਲਤ ਵੀ ਹੈ। ਤੁਸੀਂ ਮੌਨਸੂਨ ਵਿਚ ਬੋਟਿੰਗ ਦੇ ਨਾਲ-ਨਾਲ ਫਿਸ਼ਿੰਗ ਵੀ ਕਰ ਸਕਦੇ ਹੋ ਅਤੇ ਸੁੰਦਰ ਪੰਛੀਆਂ ਨੂੰ ਦੇਖ ਸਕਦੇ ਹੋ।

ਡਲ ਝੀਲ

ਕਸ਼ਮੀਰ ਨੂੰ ਜੰਨਤ ਕਿਹਾ ਜਾਂਦਾ ਹੈ। ਡਲ ਝੀਲ ਭਾਰਤ ਦੀਆਂ ਪ੍ਰਸਿੱਧ ਝੀਲਾਂ ਵਿਚ ਗਿਣੀ ਜਾਂਦੀ ਹੈ। ਇਸ ਝੀਲ ਦੀ ਸੁੰਦਰਤਾ ਦੇਖਣ ਯੋਗ ਹੈ। ਬੋਟਿੰਗ ਦਾ ਅਨੰਦ ਲੈਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਡਲ ਲੇਕ ਵਿਖੇ ਆਉਂਦੇ ਹਨ। ਇਹ ਝੀਲ ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ਵਿਚ ਸਥਿਤ ਹੈ। ਜੇ ਤੁਸੀਂ ਬੋਟਿੰਗ ਦਾ ਅਸਲ ਮਜ਼ਾ ਲੈਣਾ ਚਾਹੁੰਦੇ ਹੋ, ਤਾਂ ਇਕ ਵਾਰ ਡਲ ਲੇਕ 'ਤੇ ਜ਼ਰੂਰ ਜਾਓ।

ਕੁਮਾਰਕੋਮ ਝੀਲ

ਬੋਟਿੰਗ ਲਈ ਕੇਰਲ ਅਤੇ ਕਸ਼ਮੀਰ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਹੈ। ਕੇਰਲ ਦੀ ਕੁਮਾਰਕੋਮ ਝੀਲ ਬੋਟਿੰਗ ਲਈ ਪਰਫੈਕਟ ਡੈਸਟੀਨੇਸ਼ਨ ਹੈ। ਇੱਥੇ ਤੁਸੀਂ ਬੋਟਿੰਗ ਦੇ ਨਾਲ ਕੁਦਰਤ ਦੇ ਨਾਲ ਵੀ ਸ਼ਾਨਦਾਰ ਪਲ ਬਿਤਾ ਸਕਦੇ ਹੋ। ਕੁਮਾਰਕੋਮ ਝੀਲ ਵਿਚ ਸੈਲਾਨੀਆਂ ਦੀ ਸਹੂਲਤ ਲਈ ਹਰ ਚੀਜ਼ ਉਪਲਬਧ ਹੈ। ਤੁਸੀਂ ਆਪਣੇ ਬਜਟ ਦੇ ਅਨੁਸਾਰ ਏਸੀ ਅਤੇ ਨਾਨ-ਏਸੀ ਬੋਟਿੰਗ ਦਾ ਅਨੰਦ ਲੈ ਸਕਦੇ ਹੋ।

ਵੇਲਯਾਨੀ ਝੀਲ

ਕੇਰਲਾ ਵਿਚ ਵੇਲਯਾਨੀ ਝੀਲ ਨੂੰ ਸੁੰਦਰ ਝੀਲਾਂ ਵਿਚ ਗਿਣਿਆ ਜਾਂਦਾ ਹੈ। ਇਹ ਝੀਲ ਆਪਣੇ ਤਾਜ਼ੇ ਪਾਣੀ ਲਈ ਮਸ਼ਹੂਰ ਹੈ। ਇਸ ਝੀਲ ਦਾ ਪਾਣੀ ਬਹੁਤ ਸਾਫ ਹੈ। ਤੁਸੀਂ ਝੀਲ ਦੀ ਡੂੰਘਾਈ ਵੇਖ ਸਕਦੇ ਹੋ। ਵੇਲਯਾਨੀ ਝੀਲ ਦੀ ਸੁੰਦਰਤਾ ਦੇਖਣ ਯੋਗ ਹੈ, ਖ਼ਾਸਕਰ ਪੂਰਨਮਾਸ਼ੀ ਦੇ ਦਿਨ। ਜੇ ਤੁਸੀਂ ਮੌਨਸੂਨ ਵਿਚ ਬੋਟਿੰਗ ਕਰਨਾ ਚਾਹੁੰਦੇ ਹੋ, ਤਾਂ ਨਿਸ਼ਚਤ ਤੌਰ 'ਤੇ ਵੇਲਯਾਨੀ ਲੇਕ ਦੀ ਸੈਰ ਜ਼ਰੂਰ ਕਰੋ।

Posted By: Ramandeep Kaur