ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਟੂਰਿਸਟ ਏਰੀਆ ’ਤੇ ਵਿਆਪਕ ਅਸਰ ਪਿਆ ਹੈ। ਹਾਲਾਂਕਿ, ਇਸ ਦੌਰਾਨ ਰੋਡ ਟ੍ਰਿਪ ਕਾਰਵਾਂ ਨੂੰ ਬੜਾਵਾ ਮਿਲਿਆ ਹੈ। ਟੂਰਿਸਟ ਸੰਕ੍ਰਮਣ ਤੋਂ ਬਚਾਅ ਲਈ ਰੋਡ ਟ੍ਰਿਪ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਇਸਤੋਂ ਪਹਿਲਾਂ ਇਹ ਵਿਦੇਸ਼ ’ਚ ਪਾਪੂਲਰ ਸੀ, ਪਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਭਾਰਤ ’ਚ ਵੀ ਹੌਲੀ-ਹੌਲੀ ਪਾਪੂਲਰ ਹੋ ਰਿਹਾ ਹੈ। ਜੇਕਰ ਤੁਸੀਂ ਵੀ ਕੋਰੋਨਾ ਦੌਰ ’ਚ ਸੁਰੱਖਿਅਤ ਯਾਤਰਾ ਦਾ ਅਨੰਦ ਲੈਣਾ ਚਾਹੁੰਦੇ ਹੋ, ਤਾਂ ਇਨ੍ਹਾਂ ਥਾਵਾਂ ਦੀ ਸੈਰ ਕਰ ਸਕਦੇ ਹੋ। ਰੋਡ ਟ੍ਰਿਪ ਲਈ ਇਹ ਥਾਂ ਸਭ ਤੋਂ ਪਰਫੈਕਟ ਹੈ। ਆਓ ਜਾਣਦੇ ਹਾਂ...

ਮੁੰਬਈ ਤੋਂ ਗੋਆ

ਜੇਕਰ ਤੁਸੀਂ ਕੁਦਰਤ ਨਾਲ ਪਿਆਰ ਕਰਦੇ ਹੋ, ਤਾਂ ਮੁੰਬਈ-ਗੋਆ ਹਾਈਵੇ ਰੋਡ ਟ੍ਰਿਪ ਲਈ ਪਰਫੈਕਟ ਹੈ। ਖ਼ਾਸ ਤੌਰ ’ਤੇ ਮੌਨਸੂਨ ਸਮੇਂ ’ਚ ਯਾਤਰਾ ਕਰਨਾ ਬੇਹੱਦ ਰੋਮਾਂਚਕ ਹੁੰਦਾ ਹੈ। ਹਾਲਾਂਕਿ, ਡਰਾਈਵ ਕਰਦੇ ਸਮੇਂ ਆਵਾਜਾਈ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰੋ। ਇਸ ਨਾਲ ਯਾਤਰਾ ਦਾ ਅਨੰਦ ਦੁੱਗਣਾ ਹੋ ਜਾਵੇਗਾ।

ਗੁਵਾਹਟੀ ਤੋਂ ਤਵਾਂਗ

ਲਾਂਗ ਡਰਾਈਵ ’ਤੇ ਜਾਣਾ ਚਾਹੁੰਦੇ ਹੋ ਤਾਂ ਗੁਵਾਹਟੀ ਤੋਂ ਤਵਾਂਗ ਦੀ ਸੈਰ ਕਰ ਸਕਦੇ ਹੋ। ਜੇਕਰ ਤੁਸੀਂ ਪਹਾੜੀ ਖੇਤਰਾਂ ’ਚ ਕਦੇ ਡਰਾਈਵ ਨਹੀਂ ਕੀਤੀ ਤਾਂ ਡਰਾਈਵ ਕਰਦੇ ਸਮੇਂ ਸਾਵਧਾਨੀ ਜ਼ਰੂਰ ਵਰਤੋ। ਤੁਸੀਂ ਚਾਹੋ ਤਾਂ ਅਨੁਭਵੀ ਵਿਅਕਤੀ (ਡਰਾਈਵ ਕਰਨ ਵਾਲੇ) ਨੂੰ ਨਾਲ ਲੈ ਕੇ ਜਾ ਸਕਦੇ ਹੋ। ਗੁਵਾਹਟੀ ਤੋਂ ਤਵਾਂਗ ਦੀ ਰੋਡ ਟ੍ਰਿਪ ਕਿਸੀ ਐਡਵੈਂਚਰ ਤੋਂ ਘੱਟ ਨਹੀਂ ਹੈ।

ਸ਼ਿਲਾਂਗ ਤੋਂ ਚੇਰਾਪੁੰਜੀ

ਚੇਰਾਪੁੰਜੀ ਦਾ ਤੁਸੀਂ ਨਾਮ ਸੁਣਿਆ ਹੋਵੇਗਾ। ਇਕ ਸਮੇਂ ਇਸ ਸਥਾਨ ’ਤੇ ਸਭ ਤੋਂ ਵੱਧ ਬਾਰਿਸ਼ ਹੁੰਦੀ ਸੀ। ਪੂਰਬੀ-ਉੱਤਰੀ ਭਾਰਤ ’ਚ ਇਹ ਸਭ ਤੋਂ ਖ਼ੂਬਸੂਰਤ ਹਾਈਵੇ ਹੈ। ਜ਼ਿਆਦਾਤਰ : ਇਹ ਹਾਈਵੇ ਬੱਦਲਾਂ ਨਾਲ ਘਿਰਿਆ ਰਹਿੰਦਾ ਹੈ। ਇਸ ਲਈ ਸਮਰ ਸੀਜ਼ਨ ’ਚ ਸ਼ਿਲਾਂਗ ਤੋਂ ਚੇਰਾਪੁੰਜੀ ਦੀ ਯਾਤਰਾ ਕਰਨਾ ਬੈਸਟ ਮੰਨਿਆ ਜਾਂਦਾ ਹੈ। ਸ਼ਿਲਾਂਗ ਸ਼ਹਿਰ ਆਪਣੀ ਖ਼ੂਬਸੂਰਤੀ ਲਈ ਦੁਨੀਆ ਭਰ ’ਚ ਪ੍ਰਸਿੱਧ ਹੈ।

ਮਨਾਲੀ ਤੋਂ ਲੇਹ

ਰੋਡ ਟਿ੍ਰਪ ’ਤੇ ਜਾਣਾ ਚਾਹੁੰਦੇ ਹੋ ਤਾਂ ਇਹ ਪਰਫੈਕਟ ਹਾਈਵੇ ਹੈ। ਮਨਾਲੀ ਆਪਣੀ ਕੁਦਰਤੀ ਖੂਬਸੂਰਤੀ ਲਈ ਦੁਨੀਆ ਭਰ ’ਚ ਪ੍ਰਸਿੱਧ ਹੈ। ਉਥੇ ਹੀ ਲੇਹ ਆਪਣੀਆਂ ਘਾਟੀਆਂ ਲਈ ਪਾਪੂਲਰ ਹੈ। ਇਹ ਯਾਤਰਾ ਕਿਸੀ ਐਡਵੈਂਚਰ ਤੋਂ ਘੱਟ ਨਹੀਂ ਹੈ। ਬਾਈਕਰਸ ਲਾਂਗ ਡਰਾਈਵ ਲਈ ਮਨਾਲੀ-ਲੇਹ ਹਾਈਵੇ ਨੂੰ ਚੁਣਦੇ ਹਨ। ਰੋਡ ਟ੍ਰਿਪ ਨੂੰ ਯਾਦਗਾਰ ਬਣਾਉਣ ਲਈ ਤੁਸੀਂ ਮਨਾਲੀ-ਲੇਹ ਦੀ ਸੈਰ ਕਰ ਸਕਦੇ ਹੋ।

Posted By: Ramanjit Kaur