ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ‘ਸਵਰਗ ’ਚ ਪੌੜੀ ਲਗਾਉਣਾ’ ਇਹ ਕਹਾਵਤ ਸੱਚ ਸਾਬਿਤ ਹੋਣ ਵਾਲੀ ਹੈ। ਖ਼ਬਰਾਂ ਦੀ ਮੰਨੀਏ ਤਾਂ ਜੇਕਰ ਸਭ ਕੁਝ ਤੈਅ ਪ੍ਰੋਗਰਾਮ ਅਨੁਸਾਰ ਹੁੰਦਾ ਹੈ, ਤਾਂ 2027 ਤੋਂ ਯਾਤਰੀ ਪੁਲਾੜ ’ਚ ਹਾਲੀਡੇ ਸੈਲੀਬ੍ਰੇਟ ਕਰ ਸਕਦੇ ਹਨ। ਇਸਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਕਲਪਨਾ ਤੋਂ ਪਰੇ ਦੀ ਸੋਚ ਹੈ। ਯਾਤਰੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਰਤਮਾਨ ਸਮੇਂ ’ਚ ਸੈਲਾਨੀ ਧਰਤੀ ਦੇ ਇਕ ਪਾਸੇ ਤੋਂ ਦੂਜੇ ਪਾਸੇ ਦੀ ਯਾਤਰਾ ਕਰ ਚੁੱਕੇ ਹਨ। ਹਾਲਾਂਕਿ, ਪੁਲਾੜ ਦੀ ਸੈਰ ਦਾ ਮਲਾਲ ਸਾਰਿਆਂ ਨੂੰ ਹੈ, ਪਰ ਇਸ ਸੁਪਨਾ ਆਉਣ ਵਾਲੇ ਸਾਲਾਂ ’ਚ ਪੂਰਾ ਹੋਣ ਵਾਲਾ ਹੈ। ਇਸਦੇ ਲਈ ਹਾਲ ਹੀ ਦੇ ਦਿਨਾਂ ’ਚ ਸਰਗਰਮੀ ਵਧੀ ਹੈ। ਇਸਤੋਂ ਪਹਿਲਾਂ ਰਿਚਰਡ ਬ੍ਰੈਂਸਨ ਦੀ ਵਰਜਿਨ ਗੈਲੇਕਟਿਕ ਸਪੇਸ ਗੱਡੀ ਨੇ ਵੀ ਸੈਲਾਨੀਆਂ ਨੂੰ ਪੁਲਾੜ ਦੀ ਸੈਰ ਕਰਵਾਉਣ ਦਾ ਐਲਾਨ ਕੀਤਾ ਹੈ। ਅਜਿਹੀ ਸੰਭਾਵਨਾ ਹੈ ਕਿ 2022 ’ਚ ਪਹਿਲੀ ਵਾਰ ਸੈਲਾਨੀ ਸਪੇਸ ਗੱਡੀ ਰਾਹੀਂ 90 ਮਿੰਟ ਤਕ ਪੁਲਾੜ ਦੀ ਸੈਰ ਕਰਨਗੇ। ਉਥੇ ਹੀ 2027 ਨੂੰ ਪੁਲਾੜ ਦੇ ਹੋਟਲ ’ਚ ਰੁਕ ਕੇ ਹਾਲੀਡੇ ਸੈਲੀਬ੍ਰੇਟ ਕਰ ਸਕਦੇ ਹਨ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ Voyager Station ਦੇ ਕੰਸਟਰੱਕਸ਼ਨ ਦਾ ਕੰਮ 2026 ਤੋਂ ਸ਼ੁਰੂ ਹੋਵੇਗਾ, ਜੋ 2027 ’ਚ ਤਿਆਰ ਹੋ ਜਾਵੇਗਾ। ਇਸਤੋਂ ਬਾਅਦ ਯਾਤਰੀ ਪੁਲਾੜ ਦੀ ਨਾ ਸਿਰਫ਼ ਯਾਤਰਾ ਕਰ ਸਕਦੇ ਹਨ, ਬਲਕਿ ਪੁਲਾੜ ’ਚ ਰੁਕ ਕੇ ਦੋਸਤਾਂ ਦੇ ਨਾਲ ਪਾਰਟੀ ਵੀ ਕਰ ਸਕਦੇ ਹਨ। ਹਾਲਾਂਕਿ, ਇਸਦਾ ਕਿਰਾਇਆ ਥੋੜ੍ਹਾ ਜ਼ਿਆਦਾ ਹੈ। ਤਿੰਨ ਦਿਨਾਂ ਲਈ ਤੁਹਾਨੂੰ $5 ਮਿਲੀਅਨ ਡਾਲਰ ਭਾਵ ਤਕਰੀਬਨ 37 ਕਰੋੜ ਰੁਪਏ ਖ਼ਰਚ ਕਰਨੇ ਪੈ ਸਕਦੇ ਹਨ।

ਪੁਲਾੜ ’ਚ ਇਸ ਹੋਟਲ ਦਾ ਨਿਰਮਾਣ Orbital Assembly Corporation (OAC) ਕੰਪਨੀ ਦੁਆਰਾ ਕੀਤਾ ਜਾਣ ਵਾਲਾ ਹੈ। ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਸਪੇਸ ਹੋਟਲ ’ਚ ਬਾਰ, ਰੈਸਟੋਰੈਂਟ ਅਤੇ ਜਿਮ ਦੀਆਂ ਸੁਵਿਧਾਵਾਂ ਹੋਣਗੀਆਂ। ਇਸ ਹੋਟਲ ’ਚ ਇਕੋ ਸਮੇਂ 280 ਮਹਿਮਾਨ ਰਹਿ ਸਕਦੇ ਹਨ। ਹੁਣ ਤੁਹਾਡੇ ਮਨ ’ਚ ਇੱਕ ਸਵਾਲ ਉੱਠ ਰਿਹਾ ਹੋਵੇਗਾ ਕਿ ਸਾਰੇ ਬਿਨਾਂ ਗੁਰੂਤਾਕਰਸ਼ਣ ਦੇ ਹਵਾ ’ਚ ਲਟਕ ਕੇ ਪਾਰਟੀ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਆਰਟੀਫੀਸ਼ੀਅਲ ਗ੍ਰੇਵਿਟੀ ਤਿਆਰ ਕੀਤੀ ਜਾਵੇਗੀ ਤਾਂਕਿ ਤੁਸੀਂ ਆਪਣੇ ਪੈਰਾਂ’ਤੇ ਸਪੇਸ ਹੋਟਲ ’ਚ ਪੜ੍ਹੇ ਹੋ ਕੇ ਚੰਦ-ਤਾਰਿਆਂ ਦਾ ਦੀਦਾਰ ਕਰ ਸਕੋ।

Posted By: Ramanjit Kaur