ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਧਰਤੀ 'ਤੇ ਕਈ ਅਜਿਹੇ ਰਹੱਸਮਈ ਸਥਾਨ ਹਨ, ਜੋ ਆਪਣੇ ਰਹੱਸਾਂ ਲਈ ਦੁਨੀਆਭਰ 'ਚ ਪ੍ਰਸਿੱਧ ਹਨ। ਇਨ੍ਹਾਂ 'ਚੋਂ ਇੱਕ ਸਥਾਨ Eternal Flame Falls ਹੈ। ਇਸ ਥਾਂ 'ਤੇ ਇਕ ਛੋਟਾ ਜਿਹਾ ਝਰਨਾ ਵਹਿੰਦਾ ਰਹਿੰਦਾ ਹੈ ਅਤੇ ਇਸ ਝਰਨੇ ਹੇਠ ਅੱਗ ਬਲ਼ਦੀ ਰਹਿੰਦੀ ਹੈ। ਵਿਗਿਆਨ ਦੀ ਮੰਨੀਏ ਤਾਂ ਅਜਿਹਾ ਮੀਥੇਨ ਗੈਸ ਕਾਰਨ ਹੋ ਰਿਹਾ ਸੀ।

ਇਸਦੇ ਸਮਾਨ ਹਿਮਾਚਲ ਪ੍ਰਦੇਸ਼ 'ਚ ਇਕ ਗੁਫਾ ਹੈ, ਜਿਥੇ ਅੱਗ ਹਮੇਸ਼ਾ ਬਲ਼ਦੀ ਰਹਿੰਦੀ ਹੈ। ਇਹ ਸਥਾਨ ਮਾਂ ਜਵਾਲਾ ਧਾਮ ਦੇ ਨਾਮ ਨਾਲ ਪ੍ਰਸਿੱਧ ਹੈ। ਆਮ ਤੌਰ 'ਤੇ ਅਜਿਹਾ ਦੇਖਿਆ ਜਾਂਦਾ ਹੈ ਕਿ ਪਾਣੀ ਨਾਲ ਅੱਗ ਬੁਝ ਜਾਂਦੀ ਹੈ। ਹਾਲਾਂਕਿ, Eternal Flame Falls 'ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਹੈ। ਜੇਕਰ ਤੁਹਾਨੂੰ Eternal Flame Falls ਬਾਰੇ ਨਹੀਂ ਪਤਾ ਤਾਂ ਆਓ ਜਾਣਦੇ ਹਾਂ ਕਿ Eternal Flame Falls ਕਿਥੇ ਹੈ ਅਤੇ ਇਸ ਨਾਲ ਜੁੜੇ ਅਣਸੁਲਝੇ ਰਹੱਸ ਕੀ ਹਨ।

Eternal Flame Falls ਕਿਥੇ ਹੈ

Eternal Flame Falls ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਪੱਛਮ 'ਚ ਸਥਿਤ Chestnut Ridge Park 'ਚ ਹੈ। ਇਥੇ ਇਕ ਛੋਟਾ ਜਿਹਾ ਝਰਨਾ ਹੈ। ਇਸ ਝਰਨੇ ਦੇ ਹੇਠਾਂ ਅੱਗ ਬਲ਼ਦੀ ਰਹਿੰਦੀ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਸਾਲਭਰ ਇਵੇਂ ਹੀ ਬਲ਼ਦੀ ਰਹਿੰਦੀ ਹੈ। ਇਸ ਲੋਅ ਨੂੰ ਬੁਝਾਇਆ ਜਾ ਸਕਦਾ ਹੈ ਪਰ ਗੈਸ ਪੈਦਾ ਹੋਣ ਕਾਰਨ ਲੋਅ ਦੇ ਦੁਬਾਰਾ ਬਲ਼ਣ ਦੀ ਸੰਭਾਵਨਾ ਵੱਧ ਹੈ।

Chestnut Ridge Park ਨਾਲ ਜੁੜੇ ਅਣਸੁਲਝੇ ਰਹੱਸ

ਵਿਗਿਆਨ ਦੀ ਮੰਨੀਏ ਤਾਂ ਅਜਿਹਾ ਮੀਥੇਨ ਗੈਸ ਕਾਰਨ ਹੁੰਦਾ ਹੈ। ਇਸ ਝਰਨੇ ਦੇ ਹੇਠ ਗੁਫ਼ਾ 'ਚ ਮੀਥੇਨ ਗੈਸ ਪੈਦਾ ਹੁੰਦੀ ਹੈ। ਇਸ ਗੈਸ 'ਚ ਕਿਸੇ ਨੇ ਅੱਗ ਲਗਾ ਦਿੱਤੀ। ਉਸ ਸਮੇਂ ਤੋਂ ਅੱਗ ਦੀ ਲੋਅ ਬਲ਼ਦੀ ਰਹਿੰਦੀ ਹੈ। ਅਜਿਹਾ ਦਹਾਕਿਆਂ ਪਹਿਲਾਂ ਕੀਤਾ ਗਿਆ ਹੈ। ਹਾਲਾਂਕਿ, ਇਸ ਜਵਾਲਾ ਨੂੰ ਬੁਝਾਇਆ ਜਾ ਸਕਦਾ ਹੈ ਪਰ ਇਸ 'ਚ ਫਿਰ ਤੋਂ ਅੱਗ ਲੱਗ ਸਕਦੀ ਹੈ।

Posted By: Ramanjit Kaur