ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇਸ਼ ਤੇ ਦੁਨੀਆ 'ਚ ਅਜੇ ਤਕ ਖੌਫ ਪੈਦਾ ਕਰ ਰਿਹਾ ਹੈ, ਇਸ ਸਭ ਦੇ ਬਾਲਜੂਦ 'ਚ ਢਿੱਲ ਦਿੱਤੀ ਜਾ ਰਹੀ ਹੈ। ਕੋਰੋਨਾ ਪ੍ਰਭਾਵਿਤ ਦੇਸ਼ਾਂ 'ਚ ਫਰਾਂਸ 12ਵੇਂ ਨੰਬਰ 'ਤੇ ਹੈ, ਜਿਥੇ 1,53634 ਲੋਕ ਕੋਰੋਨਾ ਦੀ ਚਪੇਟ 'ਚ ਆਏ ਹਨ। ਦੁਨੀਆ 'ਚ ਲਗਾਤਾਰ ਕੋਰੋਨਾ ਦੇ ਵਧਦੇ ਮਾਮਲਿਆਂ ਵਿਚ ਸਾਰੇ ਦੇਸ਼ਾਂ ਨੇ ਲਾਕਡਾਊਨ 'ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਫਰਾਂਸ ਵੀ 25 ਜੂਨ ਤੋਂ ਆਮ ਜਨਤਾ ਲਈ ਫਿਰ ਤੋਂ ਆਈਫ਼ਲ ਟਾਵਰ ਖੋਲ੍ਹ ਰਿਹਾ ਹੈ। ਦੂਜੇ ਵਿਸ਼ਵ ਯੁੱਧ ਦੇ ਬਾਅਦ ਪਹਿਲੀ ਵਾਰ ਆਈਫ਼ਲ ਟਾਵਰ ਇੰਨੇ ਦਿਨਾਂ ਲਈ ਬੰਦ ਰਿਹਾ ਹੈ।

ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਚਰਮਰਾ ਗਈ ਹੈ। ਇਸ ਸੰਕਟ ਨੂੰ ਦੇਖਦੇ ਹੋਏ ਵਿਸ਼ਵ ਪੱਧਰ 'ਤੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚ ਕਈ ਦੇਸ਼ ਲਾਕਡਾਊਨ 'ਚ ਢਿੱਲ ਦੇ ਰਹੇ ਹਨ। ਫਰਾਂਸ ਨੇ ਵੀ ਆਰਥਿਕ ਸੰਕਟ ਨੂੰ ਦੇਖਦੇ ਹੋਏ 15 ਮਈ ਤੋਂ ਲਾਕਡਾਊਨ 'ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ।

ਇਸ ਵਿਚ ਖਬਰ ਆਈ ਹੈ ਕਿ 25 ਜੂਨ ਤੋਂ ਪੈਰਿਸ ਸਥਿਤ ਆਈਫ਼ਲ ਟਾਵਰ ਵੀ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਦੱਸ ਦਈਏ ਕਿ ਲਾਕਡਾਊਨ ਦੇ ਚਲਦੇ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਬੰਦ ਸੀ। ਇਸ ਦੇ ਇਲਾਵਾ ਆਪ੍ਰੇਟਰ ਨੇ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਦੇ ਬਾਅਦ ਪਹਿਲੀ ਵਾਰ ਆਈਫ਼ਲ ਟਾਵਰ ਇੰਨੇ ਦਿਨਾਂ ਲਈ ਬੰਦ ਰਿਹਾ ਹੈ। ਹਾਲਾਂਕਿ ਇਥੇ ਆਉਣ ਵਾਲੇ 11 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਲਈ ਮਾਸਕ ਪਹਿਣਨਾ ਜ਼ਰੂਰੀ ਹੋਵੇਗਾ।

ਆਈਫ਼ਲ ਟਾਵਰ ਵੈੱਬਸਾਈਟ ਨੇ ਕਿਹਾ ਕਿ 25 ਜੂਨ ਤੋਂ ਇਕ ਵਾਰ ਫਿਰ ਲੋਕ ਆਈਫ਼ਲ ਟਾਵਰ ਦਾ ਦੀਦਾਰ ਕਰ ਸਕਣਗੇ, ਪਰ ਇਹ ਫੇਸ ਮਾਕਸ ਜ਼ਰੂਰੀ ਰਹੇਗਾ। ਹਾਲਾਂਕਿ ਲੋਕ ਲਿਫਟ ਜਾਂ ਐਲੀਵੇਟਰ ਦਾ ਇਸਤੇਮਾਲ ਨਹੀਂ ਕਰ ਸਕਣਗੇ। ਕੋਰੋਨਾ ਨੂੰ ਦੇਖਦੇ ਹੋਏ ਸਿਰਫ ਪੌੜ੍ਹੀਆਂ ਦੀ ਇਜਾਜ਼ਤ ਹੀ ਰਹੇਗੀ।

ਵੈੱਬਸਾਈਟ 'ਚ ਅੱਗੇ ਕਿਹਾ ਗਿਆ ਹੈ ਕਿ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਤੀ ਮੰਜ਼ਿਲ 'ਚ ਸਿਰਫ ਸੀਮਤ ਗਿਣਤੀ 'ਚ ਹੀ ਲੋਕਾਂ ਨੂੰ ਦਾਖਲ ਹੋਣ ਆਗਿਆ ਮਿਲੇਗੀ। ਇਹ ਫੈਸਲਾ ਸੰਕਰਮਣ ਦੇ ਜ਼ੋਖਮ ਨੂੰ ਦੇਖਦੇ ਹੋਏ ਲਿਆ ਗਿਆ ਹੈ। ਟਾਪ ਫਲੋਰ ਅਜੇ ਬੰਦ ਰਹੇਗਾ ਕਿਉਂਕਿ ਉਪਰ ਆਉਣ ਵਾਲੀ ਲਿਫਟ ਕਾਫੀ ਛੋਟੀ ਹੁੰਦੀ ਹੈ। ਹਾਲਾਂਕਿ ਗਰਮੀਆਂ ਦੌਰਾਨ ਇਹ ਫਿਰ ਤੋਂ ਖੁੱਲ੍ਹ ਸਕਦਾ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਤੋਂ 72 ਲੱਖ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹੋ ਚੁਕੇ ਹਨ। ਉਥੇ ਇਸ ਸੰਕ੍ਰਮਣ ਨਾਲ ਹੁਣ ਤਕ ਚਾਰ ਲੱਖ ਅੱਠ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

Posted By: Sunil Thapa