ਕਿਸੇ ਵੀ ਕੰਮ ਨੂੰ ਜੇਕਰ ਪਲਾਨਿੰਗ ਨਾਲ ਕੀਤਾ ਜਾਵੇ ਤਾਂ ਉਸ ਕੰਮ ਦਾ ਨਤੀਜੇ ਹਮੇਸ਼ਾ ਸਫਲਤਾ ਪ੍ਰਾਪਤ ਕਰਵਾਉਂਦੇ ਹਨ । ਕੁਝ ਇਸੇ ਤਰ੍ਹਾਂ ਜੇਕਰ ਤੁਸੀਂ ਟੂਰ ਪਲਾਨਿੰਗ ਕਰਦੇ ਹੋ ਤਾਂ ਸਫਲ ਤੇ ਨਾਜਾਇਜ਼ ਖਰਚਾ ਘਟਾ ਕੇ ਇਕ ਵਧਿਆ ਟੂਰ ਦਾ ਮਜ਼ਾ ਲੈ ਸਕਦੇ ਹੋ। ਕਈ ਵਾਰ ਇੰਜ ਹੁੰਦਾ ਹੈ ਕਿ ਕਿਸੇ ਮਜਬੂਰੀ ਕਾਰਨ ਟੂਰ ਪਲਾਨ ਨਹੀਂ ਹੋ ਪਾਂਦਾ, ਇਹੋ ਜਿਹਾ ਡੋਮੈਸਟਿਕ ਜਾਂ ਇੰਟਰਨੈਸ਼ਨਲ ਟੂਰ ਨੂੰ ਲੈ ਕੇ ਕੀਸੀ ਵੀ ਟੂਰ ਨਾਲ ਹੋ ਸਕਦਾ ਹੈ, ਅਸੀਂ ਇਸ ਖਬਰ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਘੁੰਮਣ ਦਾ ਮਨ ਬਣਾ ਲਿਆ ਹੈ ਤਾਂ ਤੁਸੀਂ ਆਪਣੇ ਟੂਰ ਵਿਚ ਕਿਸ ਤਰ੍ਹਾਂ ਵਧੇਰਾ ਖਰਚਾ ਘਟਾ ਸਕਦੇ ਹੋ।


ਫਲਾਈਟ ਦੀ ਟਿਕਟ ਹੋ ਸਕਦੀ ਹੈ ਸਸਤੀ : ਜੇਕਰ ਤੁਸੀਂ ਸਸਤੀ ਫਲਾਈਟ ਦੀ ਖੋਜ ਕਰੋ ਤਾਂ ਟੂਰ ਦੇ ਬਜਟ 'ਚ ਅੱਧਾ ਖਰਚ ਘੱਟ ਸਕਦਾ ਹੈ ਤੇ ਇਹੋ ਜਿਹੀ ਥਾਂ ਦੀ ਖੋਜ ਕੀਤੀ ਜਾ ਸਕਦੀ ਹੈ ਜਿਥੇ ਫਲਾਈਟ ਦਾ ਕਿਰਾਇਆ ਘੱਟ ਹੋਵੇ ।


ਕਰੰਸੀ ਰੇਟ ਜਾਣਨਾ ਹੈ ਜ਼ਰੂਰੀ : ਇਹੋ ਜਿਹੇ ਲੋਕ ਜੋ ਟੂਰ ਦੌਰਾਨ ਵੱਧ ਖਰੀਦਦਾਰੀ ਕਰਦੇ ਹਨ ਉਨ੍ਹਾਂ ਨੂੰ ਇਹ ਪਤਾ ਕਰਨਾ ਜ਼ਰੂਰੀ ਹੈ ਕੇ ਜਿਸ ਦੇਸ਼ 'ਚ ਉਹ ਘੁੰਮਣ ਜਾ ਰਹੇ ਹਨ ਉਸ ਥਾਂ ਦੀ ਕਰੰਸੀ ਮੁਕਾਬਲੇ ਰੁਪਏ ਦਾ ਕੀਮਤ ਜ਼ਿਆਦਾ ਹੋਵੇ, ਜਿਸ ਨਾਲ ਖਰੀਦਦਾਰੀ ਸਿੱਧਾ ਖਰਚ ਘੱਟ ਜਾਵੇਗਾ।


ਵੀਜ਼ਾ : ਜ਼ਿਆਦਾਤਰ ਇੰਟਰਨੈਸ਼ਨਲ ਬੁਕਿੰਗ 6 ਹਫਤੇ ਪਹਿਲਾਂ ਕੀਤੀ ਜਾਂਦੀਆਂ ਹਨ, ਅਜਿਹੇ 'ਚ ਜੇਕਰ ਤੁਹਾਡਾ ਪਲਾਨ ਬਣਦਾ ਹੈ ਤਾਂ ਤੁਹਾਨੂੰ ਵੀਜ਼ਾ ਮਿਲਣਾ ਨਾ ਦੇ ਬਰਾਬਰ ਹੋ ਸਕਦਾ ਹੈ, ਇਸ ਤਰ੍ਹਾਂ ਜ਼ਿਆਦਾ ਲੰਬੀ ਦੂਰੀ ਦੀ ਡੈਸਟੀਨੇਸ਼ਨ 'ਤੇ ਹੁੰਦਾ ਹੈ ਜਿਵੇਂ ਕਿ ਅਮਰਿਕਾ, ਯੂਰੋਪ, ਆਸਟ੍ਰੇਲਿਆ ਜਾਂ ਫਿਰ ਨਿਊਜ਼ੀਲੈਂਡ ਦੇ ਵੀਜ਼ੇ ਦੀ ਬੁਕਿੰਗ ਨਹੀਂ ਹੋ ਪਾਵੇਗੀ। ਫਿਰ ਤੁਸੀਂ ਵੀਜ਼ਾ ਆਨ ਅਰਾਇਵਲ ਤੇ ਫ੍ਰੀ ਵੀਜ਼ਾ ਤੇ ਟ੍ਰੈਵਲ ਕਰ ਸਕਦੇ ਹੋ ਤਕਰੀਬਨ 50 ਦੇਸ਼ ਇਹੋ ਜਿਹੇ ਹਨ ਜੋ ਭਾਰਤੀਆਂ ਨੂੰ ਵੀਜ਼ੇ ਦੀ ਮਨਜ਼ੂਰੀ ਦਿੰਦੇ ਹਨ ।


ਆਖਰੀ ਸਮੇਂ 'ਤੇ ਡੀਲ : ਕਈ ਟ੍ਰੈਵਲ ਕੰਪਨੀਆਂ ਘੁੰਮਣ ਲਈ ਤਕਰੀਬਨ 1 ਮਹੀਨੇ ਪਹਿਲਾਂ ਹੀ ਫਲੈਸ਼ ਸੇਲ ਲੈ ਕੇ ਆਉਂਦੀਆਂ ਹਨ, ਇਸ ਦਾ ਫਾਇਦਾ ਵੀ ਚੁਕਿਆ ਜਾ ਸਕਦਾ ਹੈ ।

Posted By: Jaskamal