ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਵਰ੍ਹੇ 2020-21 ਦਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸੈਰ ਸਪਾਟਾ ਅਤੇ ਸੰਸਕ੍ਰਿਤੀ ਦੇ ਖੇਤਰ ਵਿਚ ਵੱਡਾ ਐਲਾਨ ਕੀਤਾ ਹੈ। ਇਸ ਮੁਤਾਬਕ ਵਿੱਤ ਮੰਤਰਾਲਾ ਟੂਰਿਜ਼ਮ ਇੰਡਸਟਰੀ ਵਿਚ 2500 ਕਰੋੜ ਦਾ ਨਿਵੇਸ਼ ਕਰੇਗੀ। ਉਥੇ ਉਹੀ ਸੰਸਕ੍ਰਿਤੀ ਮੰਤਰਾਲਾ ਲਈ ਵਿੱਤ ਮੰਤਰੀ ਨੇ 3150 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਰਕਮ ਨਾਲ ਸੈਰ ਸਪਾਟਾ ਦੇ ਖੇਤਰ ਵਿਚ ਦੇਸ਼ ਦੇ ਪੰਜ ਇਤਿਹਾਸਕ ਸਥਾਨਾਂ ਦੀ ਤਸਵੀਰ ਬਦਲੀ ਜਾਵੇਗੀ।

ਵਿੱਤ ਮੰਤਰੀ ਨੇ ਦੇਸ਼ ਦੀਆਂ ਜਿਨ੍ਹਾਂ ਪੰਜ ਇਤਿਹਾਸਕ ਥਾਵਾਂ ਦੀ ਸੂਰਤ ਬਦਲਣ ਦਾ ਐਲਾਨ ਕੀਤਾ ਹੈ, ਉਨ੍ਹਾਂ ਦੇ ਨਾਂ ਹਨ ਰਾਖੀਗੜੀ, ਹਸਤੀਨਾਪੁਰ, ਸ਼ਿਵਸਾਗਰ, ਧੌਲੀਵੀਰਾ ਅਤੇ ਆਦਿਚੇਲੱਨੂਰ ਹਨ। ਇਨ੍ਹਾਂ ਸਾਰੀਆਂ ਥਾÀਾਂ 'ਤੇ ਮਿਊਜ਼ੀਅਮ ਬਣਾਏ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਥਾਵਾਂ ਦੀ ਕਾਇਆ ਕਲਪ ਕੀਤੀ ਜਾਵੇਗੀ।

ਆਓ ਜਾਣਦੇ ਹਾਂ ਇਨ੍ਹਾਂ ਥਾਵਾਂ ਬਾਰੇ...

ਰਾਖੀਗੜ੍ਹੀ

ਹਰਿਆਣਾ ਦੇ ਹਿਸਾਲ ਜ਼ਿਲ੍ਹੇ ਵਿਚ ਸਥਿਤ ਰਾਖੀਗੜ੍ਹੀ ਵਿਚ ਮਿਊਜ਼ੀਅਮ ਬਣਾਏ ਜਾਣਗੇ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਹ ਇਕ ਅਜਿਹਾ ਪੁਰਾਤਨ ਸਥਾਨ ਹੈ ਜਿਥੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਬੂਤ ਮਿਲੇ ਹਨ। ਇਥੇ 4500 ਸਾਲ ਪੁਰਾਣੇ ਕੰਕਾਲ ਦੇ ਪੇਟ੍ਰਸ ਬੋਨ ਦੇ ਕੰਕਾਲ ਮਿਲੇ ਹਨ।

ਹਸਤੀਨਾਪੁਰ

ਹਸਤੀਨਾਪੁਰ ਨੂੰ ਤਾਂ ਆਮ ਤੌਰ 'ਤੇ ਸਾਰੇ ਲੋਕ ਜਾਣਦੇ ਹਨ। ਮਹਾਭਾਰਤ ਕਾਲ ਵਿਚ ਕੌਰਵਾਂ ਅਤੇ ਪਾਂਡਵਾਂ ਦੀ ਸਲਤਨਤ ਦੇ ਨਾਂ ਨਾਲ ਜਾਣੀ ਜਾਂਦੀ ਇਸ ਥਾਂ ਦੀ ਵੀ ਸੂਰਤ ਬਦਲੀ ਜਾਵੇਗੀ।

ਧੌਲੀਵੀਰਾ

ਧੌਲੀਵੀਰਾ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਸਥਿਤ ਹੈ। ਇਹ ਸਥਾਨ ਪ੍ਰਾਚੀਨ ਸਿੰਧੂ ਘਾਟੀ ਦੀ ਸੱਭਿਅਤਾ ਦਾ ਇਕ ਖੰਡਰ ਹੈ। ਸਰਕਾਰ ਨੇ ਇਥੇ ਵੀ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ ਹੈ।

ਆਦਿਚੇਲੱਨੂਰੂ

ਇਹ ਸਥਾਨ ਤਾਮਿਲਨਾਡੂ ਵਿਚ ਹੈ। ਸਰਕਾਰ ਨੇ ਇਥੇ ਵੀ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ ਹੈ।

ਸ਼ਿਵਸਾਗਰ

ਸ਼ਿਵਸਾਗਰ ਅਸਮ ਵਿਚ ਸਥਿਤ ਇਕ ਬਹੁਤ ਵੱਡੀ ਝੀਲ ਹੈ। ਇਸ ਥਾਂ ਨੂੰ ਵੀ ਕੇਂਦਰ ਸਰਕਾਰ ਸੰਵਾਰੇਗੀ।

Posted By: Tejinder Thind