ਨਵੀਂ ਦਿੱਲੀ : ਤਿਉਹਾਰਾਂ ਦਾ ਮੌਸਮ ਆਉਂਦੇ ਹੀ ਹਰ ਚਿਹਰਾ ਖਿੜ ਉੱਠਦਾ ਹੈ। ਖਿੜੇ ਵੀ ਕਿਉਂ ਨਾ, ਚਾਰੇ ਪਾਸੇ ਤੋਹਫਿਆਂ ਦੀ ਰੌਣਕ ਜੋ ਫੈਲ ਜਾਂਦੀ ਹੈ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਪੂਰਾ ਸ਼ਹਿਰ, ਪੂਰਾ ਪਿੰਡ ਇਕੱਠੇ ਮਿਲ ਕੇ ਪੂਰੇ ਦਿਲ ਨਾਲ ਖੁਸ਼ੀ ਮਨਾਉਂਦੇ ਹਨ। ਵੈਸੇ ਖੁਸ਼ੀਆਂ ਮਨਾਉਣ ਦੀ ਜ਼ਿੰਮੇਵਾਰੀ ਅੱਜ-ਕੱਲ੍ਹ Amazon ਜਿਹੀ ਆਨਲਾਈਨ ਸ਼ਾਪਿੰਗ ਸਾਈਟਾਂ ਨੇ ਵੀ ਲੈ ਲਈ ਹੈ। ਜਦੋਂ Great Indian Festival ਨੂੰ ਹੀ ਲੈ ਲਓ। ਇਹ Amazon ਦਾ ਸਭ ਤੋਂ ਵੱਡਾ ਤੇ ਸਾਲਾਨਾ ਤਿਉਹਾਰ ਸੇਲ ਇਵੈਂਟ ਹੈ, ਜਿਸ ਦਾ ਐਲਾਣ ਹਾਲ ਹੀ 'ਚ ਕੀਤਾ ਗਿਆ ਹੈ। ਇਹ ਇਕ ਤਰ੍ਹਾਂ ਦੀ ਆਨਲਾਈਨ ਮੇਲਾ ਹੈ, ਜਿੱਥੇ ਉਪਭੋਗਤਾ ਨੂੰ ਮੋਬਾਈਲ ਫੋਨ, ਲੈਪਟਾਪ, ਕੈਮਰੇ, ਕੱਪੜੇ, ਘਰ ਤੇ ਰਸੋਈ ਘਰ ਦੇ ਸਾਮਾਨ ਤੇ ਦੂਜੇ ਸਾਮਾਨ 'ਤੇ ਭਾਰ ਛੋਟ ਮਿਲਦੀ ਹੈ।

ਵੈਸੇ ਇਸ ਵਾਰ ਦਾ Great Indian Festival ਬਹੁਤ ਹੀ ਖ਼ਾਸ ਹੈ, ਕਿਉਂਕਿ Amazon ਨੇ #AmazonFestiveYatra ਦੀ ਵੀ ਸ਼ੁਰੂਆਤ ਕੀਤੀ ਹੈ। ਇਹ ਆਪਣੇ ਆਪ 'ਚ ਇਕ ਅਨੋਖੀ ਯਾਤਰਾ ਹੋਵੇਗੀ, ਜਿੱਥੇ ਭਾਰਤੀ ਉਪਭੋਗਤਾਵਾਂ ਨੂੰ ਵੱਖ-ਵੱਖ ਉਤਪਾਦਾਂ ਦੇ ਬਾਰੇ 'ਚ ਜਾਣਨ ਦਾ ਮੌਕਾ ਮਿਲੇਗਾ। ਇਹ ਅਨੋਖਾ ਇਸ ਲਈ ਹੈ ਕਿਉਂਕਿ ਇਸ ਯਾਤਰਾ ਲਈ ਤਿੰਨ ਟਰੱਕਾਂ ਦੀ ਮਦਦ ਨਾਲ ਇਕ ਛੋਟਾ ਜਿਹਾ ਘਰ ਬਣਾਇਆ ਗਿਆ ਹੈ ਤੇ ਇਸ ਨੂੰ 'ਹਾਊਸ ਆਨ ਵੇਲਸ' ਦਾ ਨਾਂ ਦਿੱਤਾ ਗਿਆ ਹੈ। ਇਸ ਚੱਲਦੇ-ਫਿਰਦੇ ਘਰ 'ਚ ਭਾਰਤ ਦੇ ਬਿਹਤਰ ਉਤਪਾਦਾਂ ਨੂੰ ਥਾਂ ਦਿੱਤੀ ਗਈ ਹੈ, ਜਿਸ ਨੂੰ ਵੱਖ-ਵੱਖ ਸ਼ਹਿਰਾਂ 'ਚ ਉਪਭੋਗਤਾਵਾਂ ਲਈ ਪੇਸ਼ ਕੀਤਾ ਜਾਵੇਗਾ।

#AmazonFestiveYatra ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਨਾਲ ਲਾ ਸਕਦੇ ਹੋ ਕਿ ਇਹ ਯਾਤਰਾ ਉੱਤਰ, ਮੱਧ ਤੇ ਦੱਖਣੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਹੋ ਕੇ ਗੁਜ਼ਰੇਗੀ। ਸਾਰੇ ਤਿਉਹਾਰੀ ਸੀਜਨ ਦੌਰਾਨ ਇਹ 6,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰ ਕੇ 13 ਸ਼ਹਿਰਾਂ ਨੂੰ ਕਵਰ ਕਰੇਗੀ। ਦਿੱਲੀ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਲਖਨਊ, ਅਹਿਮਦਾਬਾਦ ਤੇ ਹੈਦਰਾਬਾਦ ਤੋਂ ਹੁੰਦੇ ਹੋਏ ਅੰਤ 'ਚ ਬੈਂਗਲੁਰੂ ਪਹੁੰਚੇਗੀ। ਇਸ ਯਾਤਰਾ ਰਾਹੀਂ #AmazonFestiveYatra ਦਾ ਟਰੱਕ ਆਗਰਾ, ਚੇਨਈ, ਇੰਦੌਰ, ਕੋਲਕਾਤਾ, ਮਥੁਰਾ ਤੇ ਮੁੰਬਈ ਆਦਿ 'ਚ ਉਪਭੋਗਤਾਵਾਂ ਤੇ ਵਿਕਰੇਤਾਵਾਂ ਦੇ ਰੂਬਰੂ ਹੋਵੇਗੀ।

Posted By: Sukhdev Singh