ਜੇਐੱਨਐੱਨ, ਨਵੀਂ ਦਿੱਲੀ : ਵਿਗਿਆਨ ਲਈ ਏਲੀਅਨਜ਼ ਅੱਜ ਵੀ ਇਕ ਪਹੇਲੀ ਹੈ ਕਿ ਉਹ ਧਰਤੀ 'ਤੇ ਕਿੱਥੇ ਤੇ ਕਿਸ ਮਕਸਦ ਨਾਲ ਆਉਂਦੇ ਹਨ। ਇਸ ਵਿਸ਼ੇ 'ਤੇ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ ਪਰ ਇਸ ਪਹੇਲੀ ਤੋਂ ਪਰਦਾ ਨਹੀਂ ਉੱਠ ਰਿਹਾ ਕਿ ਉਹ ਕਿੱਥੋਂ ਤੇ ਕਿਉਂ ਆਉਂਦੇ ਹਨ। ਹਾਲੀਵੁੱਡ ਫਿਲਮ 'ਦਿ ਫੋਰਥ ਕਾਇੰਡ' 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਅਲਾਸਕਾ ਸ਼ਹਿਰ 'ਚ ਲੋਕ ਗਾਇਬ ਹੋ ਰਹੇ ਹਨ। ਜਦੋਂ ਇਸ ਰਹੱਸ ਤੋਂ ਪਰਦਾ ਹਟਦਾ ਹੈ ਤਾਂ ਪਤਾ ਚੱਲਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਏਲੀਅਨਜ਼ ਆਪਣੇ ਨਾਲ ਲੈ ਜਾਂਦੇ ਹਨ।

ਹਾਲਾਂਕਿ ਏਲੀਅਨਜ਼ ਵੀ ਕੁਝ ਚੁਣੀਂਦਾ ਥਾਵਾਂ 'ਤੇ ਹੀ ਆਉਂਦੇ ਹਨ। ਰੂਸ ਤੇ ਅਮਰੀਕਾ 'ਚ ਤਾਂ ਇਸ ਨੂੰ ਕਈ ਵਾਰ ਦੇਖਿਆ ਗਿਆ ਹੈ, ਨਾਲ ਹੀ ਇਸ ਲਿਸਟ 'ਚ ਭਾਰਤ ਵੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਰਾਤ 'ਚ ਇਕ ਅਜਿਹੀ ਜਗ੍ਹਾ ਹੈ, ਜਿੱਥੇ ਏਲੀਅਨਜ਼ ਹਰ ਮਹੀਨੇ ਆਉਂਦੇ ਹਨ। ਇਸ ਦਾਅਵੇ ਨੂੰ ਨਾਸਾ ਨੇ ਉਸ ਸਮੇਂ ਸਵੀਕਾਰ ਕੀਤਾ, ਜਦੋਂ ਜੂਨ 2006 'ਚ ਗੂਗਲ ਸੈਟੇਲਾਈਟ ਨੇ ਯੂਐੱਫਓ ਦੀ ਤਸਵੀਰ ਜਾਰੀ ਕੀਤੀ। ਇਸ ਤਸਵੀਰ 'ਚ ਯੂਐੱਫਓ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।

ਕੌਂਗਕਾ ਲਾ ਦਰਾ

ਇਹ ਜਗ੍ਹਾ ਹਿਮਾਲਿਆ ਦੀ ਗੋਦ 'ਚ ਹੈ ਜੋ ਲੱਦਾਖ 'ਚ ਸਥਿਤ ਹੈ। ਇਸ ਥਾਂ 'ਤੇ ਜਾਣਾ ਬੇਹੱਦ ਔਖਾ ਹੈ ਕਿਉਂਕਿ ਇਹ ਦਰਾ ਬਰਫ ਨਾਲ ਢਕੀ ਹੋਈ ਹੈ। 1962 'ਚ ਭਾਰਤ-ਚੀਨ ਯੁੱਧ ਤੋਂ ਬਾਅਦ ਇਕ ਸਹਿਮਤੀ ਬਣੀ। ਇਸ ਸਹਿਮਤੀ ਤਹਿਤ ਦੋਵਾਂ ਦੇਸ਼ਾਂ ਦੇ ਸੈਨਿਕ ਇਸ ਥਾਂ 'ਤੇ ਮਾਰਚ ਨਹੀਂ ਸਕਦੇ, ਹਾਲਾਂਕਿ ਦੂਰ ਤੋਂ ਹੀ ਇਸ ਦੀ ਨਿਗਰਾਨੀ ਕਰ ਸਕਦੇ ਹਨ। ਉਸ ਸਹਿਮਤੀ ਤੋਂ ਬਾਅਦ ਇਹ ਥਾਂ ਹੋਰ ਵੀਰਾਨ ਹੋ ਗਈ।

ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਸਿੱਧ ਪੁਰਸ਼ ਕੌਂਗਕਾ ਲਾ ਦਰਾ 'ਤੇ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਉਡਣ ਤਸ਼ਤਰੀ ਦੇਖਣ ਨੂੰ ਮਿਲਦੀ ਹੈ। ਜੇ ਕੋਈ ਵਿਅਕਤੀ ਉਡਣ ਤਸ਼ਤਰੀ ਨੂੰ ਦੇਖਣਾ ਚਾਹੁੰਦਾ ਹੈ ਤਾਂ ਕੌਂਗਕਾ ਲਾ ਦਰਾ 'ਤੇ ਇਸ ਨੂੰ ਦੇਖ ਸਕਦਾ ਹੈ ਕਿਉਂਕਿ ਇਸ ਥਾਂ 'ਤੇ ਹਰ ਮਹੀਨੇ ਏਲੀਅਨਜ਼ ਆਉਂਦੇ ਹਨ। ਲੋਕਾਂ ਦੀ ਆਵਾਜਾਈ ਘੱਟ ਹੋਣ ਕਾਰਨ ਏਲੀਅਨਜ਼ ਆਪਣੀ ਉਡਣ ਤਸ਼ਤਰੀ ਲੈ ਕੇ ਕੌਂਗਕਾ ਲਾ ਦਰਾ ਆਉਂਦੇ-ਜਾਂਦੇ ਹਨ। ਵਿਗਿਆਨ ਅਜੇ ਤਕ ਉਡਣ ਤਸ਼ਤਰੀ ਦੀ ਪਹੇਲੀ ਨੂੰ ਸੁਲਝਾ ਨਹੀਂ ਸਕੀ ਹੈ। ਇਸ ਲਈ ਕੌਂਗਕਾ ਲਾ ਦਰਾ 'ਤੇ ਏਲੀਅਨਜ਼ ਦੇ ਆਉਣ ਦਾ ਰਹੱਸ ਅਜੇ ਵੀ ਬਰਕਰਾਰ ਹੈ।

Posted By: Harjinder Sodhi