ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਲਗਾਤਾਰ ਤਾਲਾਬੰਦੀ ਦੀ ਮਿਆਦ ਵਧਾ ਰਹੀ ਹੈ। ਆਵਾਜਾਈ ਦੇ ਸਾਰੇ ਸਾਧਨ ਬੰਦ ਹਨ, ਜਿਸ ਕਾਰਨ ਲੋਕ ਜਿਥੇ ਸਨ , ਉਥੇ ਹੀ ਫਸੇ ਰਹਿ ਗਏ। ਹੁਣ ਲੋਕ ਆਪੋ-ਆਪਣੀਆਂ ਮੰਜ਼ਿਲਾਂ ਵੱਲ ਵਧਣ ਬਾਰੇ ਸੋਚ ਰਹੇ ਹਨ। ਜੇ ਤੁਸੀਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਸਰਕਾਰ ਦੀ ਐਡਵਾਇਜ਼ਰੀ ਨੂੰ ਜ਼ਰੂਰ ਪੜ੍ਹ ਲਵੋ, ਤਾਂਕਿ ਤਹਾਨੂੰ ਯਾਤਰਾ ਦੌਰਾਨ ਬਹੁਤੀ ਪ੍ਰੇਸ਼ਾਨੀ ਨਾ ਹੋਵੇ।

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਜਲਦੀ ਹੀ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਸੰਭਾਵਨਾ ਨਾਲ ਕੁਝ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਪਾਲਣ ਕਰਨਾ ਯਾਤਰੀਆਂ ਲਈ ਲਾਜ਼ਮੀ ਹੋਵੇਗਾ। ਆਓ ਜਾਣਦੇ ਹਾਂ ਕਿ ਹਵਾਈ ਆਵਾਜਾਈ ਨੂੰ ਸ਼ੁਰੂ ਕਰਨ ਲਈ ਕਿਸ ਵਿਸ਼ੇਸ਼ ਐਡਵਾਇਜ਼ਰੀ ਨਾਲ ਯੋਜਨਾ ਬਣਾਈ ਗਈ ਹੈ।

ਏਏਆਈ ਨੇ ਯਾਤਰੀਆਂ ਨੂੰ ਆਰੋਗਿਆ ਸੇਤੂ ਐਪ ਨੂੰ ਲਾਜ਼ਮੀ ਤੌਰ 'ਤੇ ਡਾਊਨਲੋਡ ਕਰਨ ਲਈ ਕਿਹਾ ਹੈ। ਜੇ ਤੁਸੀਂ ਹਵਾਈ ਯਾਤਰਾ ਕਰ ਰਹੇ ਹੋ, ਤਾਂ ਤੁਹਾਡੇ ਸਮਾਰਟ ਫੋਨ ਵਿਚ ਅਰੋਗਿਆ ਸੇਤੂ ਐਪ ਹੋਣਾ ਲਾਜ਼ਮੀ ਹੈ। ਇਸ ਐਪ ਦੀ ਮਦਦ ਨਾਲ, ਇਹ ਜਾਂਚਿਆ ਜਾ ਸਕਦਾ ਹੈ ਕਿ ਯਾਤਰਾ ਕਰਨ ਵਾਲਾ ਵਿਅਕਤੀ ਦੂਜੇ ਲੋਕਾਂ ਲਈ ਕੋਈ ਖਤਰਾ ਤਾਂ ਨਹੀਂ ਹੈ।

ਫਲਾਈਟ ਫੜਨ ਲਈ, ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੇ ਬੋਰਡਿੰਗ ਪਾਸ ਦਾ ਪ੍ਰਿੰਟ ਆਊਟ ਲੈ ਕੇ ਹੀ ਐਂਟਰੀ ਕਰੋ।

ਕੋਰੋਨਾ ਤੋਂ ਬਚਣ ਲਈ ਸਮਾਜਿਕ ਦੂਰੀਆਂ ਜ਼ਰੂਰੀ ਹਨ ਅਤੇ ਸਾਰੇ ਯਾਤਰੀਆਂ ਨੂੰ ਇਸ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨੀ ਚਾਹੀਦੀ ਹੈ।

ਹਵਾਈ ਯਾਤਰਾ ਕਰ ਰਹੇ ਯਾਤਰੀ ਹੋਰ ਯਾਤਰੀਆਂ ਤੋਂ ਘੱਟੋ ਘੱਟ ਚਾਰ ਫੁੱਟ ਦੂਰ ਹੋਣਗੇ।

ਯਾਤਰੀਆਂ ਨੂੰ ਆਪਣੇ ਹੱਥਾਂ ਨੂੰ ਲਗਾਤਾਰ ਸਾਫ ਕਰਦੇ ਰਹਿਣਾ ਜ਼ਰੂਰੀ ਹੈ।

ਯਾਤਰੀ ਸੈਨੇਟਾਈਜ਼ਰ ਨੂੰ ਹਮੇਸ਼ਾ ਆਪਣੇ ਨਾਲ ਰੱਖਣ।

ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐੱਸ) ਨੇ ਸਾਰਿਆਂ ਨੂੰ ਸਪੱਸ਼ਟ ਸ਼ਬਦਾਂ ਵਿਚ ਹਦਾਇਤ ਕੀਤੀ ਹੈ ਕਿ ਹਵਾਈ ਯਾਤਰੀਆਂ ਨੂੰ ਸਿਰਫ ਇਕ ਫਲਾਈਟ ਵਿਚ 350ਮਿਲੀ ਹੈਂਡ ਸੈਨੇਟਾਈਜ਼ਰ ਲਿਜਾਣ ਦੀ ਆਗਿਆ ਦਿੱਤੀ ਜਾਏਗੀ।

Posted By: Susheel Khanna