ਨਵੀਂ ਦਿੱਲੀ (ਪੀਟੀਆਈ) : ਵਾਤਾਵਰਨ ਮੰਤਰਾਲੇ ਨੇ ਬਿਹਾਰ ਤੇ ਕੇਰਲ ਲਈ 125 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਪੇਂਡੂ ਖੇਤਰਾਂ ਨੂੰ ਸੈਰ-ਸਪਾਟੇ ਨਾਲ ਜੋੜਨ ਲਈ ਇਹ ਪ੍ਰਾਜੈਕਟ ਕਾਰਗਰ ਸਾਬਤ ਹੋਣਗੇ।

ਵਾਤਾਵਰਨ ਮੰਤਰੀ ਪ੍ਰਹਿਲਾਦ ਪਟੇਲ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਲਿਖਤੀ ਜਵਾਬ 'ਚ ਦੱਸਿਆ ਕਿ ਸਵਦੇਸ਼ ਦਰਸ਼ਨ ਯੋਜਨਾ ਰਾਹੀਂ ਪਿੰਡ-ਪਿੰਡ ਤਕ ਥੀਮ ਆਧਾਰਤ ਸੈਰ-ਸਪਾਟਾ ਸਰਕਟ ਨੂੰ ਵਿਕਸਿਤ ਕੀਤਾ ਜਾਵੇਗਾ। ਦੇਸ਼ 'ਚ ਗ੍ਰਾਮੀਣ ਸੈਰ-ਸਪਾਟਾ ਦੀਆਂ ਸੰਭਾਵਨਾਵਾਂ ਦੀ ਪਛਾਣ ਲਈ ਵਿਸ਼ੇ ਸਬੰਧੀ 15 ਗ੍ਰਾਮੀਣ ਸਰਕਟ ਵਿਕਸਿਤ ਕੀਤੇ ਜਾਣਗੇ। ਸਵਦੇਸ਼ ਦਰਸ਼ਨ ਯੋਜਨਾ ਤਹਿਤ ਸਥਾਨਕ ਫਿਰਕਿਆਂ ਲਈ ਰੁਜ਼ਗਾਰ ਵੀ ਪੈਦਾ ਹੋਣਗੇ।

ਉਨ੍ਹਾਂ ਨੇ ਦੱਸਿਆ ਕਿ ਬਿਹਾਰ 'ਚ ਸਾਲ 2017-18 'ਚ ਇਕ ਪ੍ਰਰਾਜੈਕਟ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਭਿਤਰਵਾ, ਚੰਦਰਹੀਆ ਤੇ ਤੁਰਕੌਂਲੀਆ ਲਈ 44.65 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਕੇਰਲ ਨੇ 2018-19 'ਚ ਮਲਾਨੰਦ ਮਾਲਾਵਾਰ ਕਰੂਜ਼ ਟੂਰਿਜ਼ਮ ਲਈ 80.37 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।