ਹੁਣ ਤੱਕ ਉਸ ਦੀਆਂ ਦੋ ਆਲੋਚਨਾ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਉਸ ਨੇ ਪੰਜਾਬੀ ਗ਼ਜ਼ਲ ਬਾਰੇ ਵੱਡੇ ਲੇਖ ਵੀ ਲਿਖੇ ਹਨ ਤੇ ਕਈ ਪੁਸਤਕਾਂ ਤੇ ਖੋਜ ਪੱਤਰ ਵੀ ਪੜ੍ਹੇ ਹਨ। ਉਹ ਆਪਣੀਆਂ ਗ਼ਜ਼ਲਾਂ ਵਿਚ ਬਹਿਰ ਵਜ਼ਨ ਦਾ ਪੂਰਾ ਖਿ਼ਆਲ ਰੱਖਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਵਿਸ਼ਿਆਂ ਦੀ ਵੰਨ ਸਵੰਨਤਾ ਕਾਫ਼ੀ ਦੇਖਣ ਨੂੰ ਮਿਲਦੀ ਹੈ। ਉਸ ਦੀ ਲੇਖਣੀ ਦਾ ਘੇਰਾ ਵਸੀਹ ਹੈ।

ਪ੍ਰੋ. ਜ. ਹਰਫ਼ ਦਾ ਪੂਰਾ ਨਾਂ ਜਗਮੀਤ ਸਿੰਘ ਹੈ। ਉਸ ਦਾ ਜਨਮ 8 ਮਾਰਚ 1994 ਨੂੰ ਮਾਤਾ ਮਨਦੀਪ ਕੌਰ ਤੇ ਪਿਤਾ ਰਣਜੀਤ ਸਿੰਘ ਦੇ ਘਰ ਪਿੰਡ ਜੱਜਲ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਸ ਨੇ ਮੁੱਢਲੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਜੱਜਲ, ਛੇਵੀਂ ਤੋਂ ਬਾਰ੍ਹਵੀਂ (ਜਵਾਹਰ ਨਵੋਦਿਆ ਵਿਦਿਆਲਿਆ, ਤਿਉਣਾ ਪੁਜਾਰੀਆਂ, ਬਠਿੰਡਾ) ਤੋਂ ਪ੍ਰਾਪਤ ਕੀਤੀ। ਮਗਰੋਂ ਬੀਏ, ਐੱਮ ਏ (ਪੰਜਾਬੀ) ਗੁਰੂ ਕਾਸ਼ੀ ਕੈਂਪਸ ਪੰਜਾਬੀ ਯੂਨੀਵਰਸਿਟੀ ਦਮਦਮਾ ਸਾਹਿਬ ਅਤੇ ਐੱਮਫਿਲ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ (ਸੁਲੱਖਣ ਸਰਹੱਦੀ ਦੀ ਗ਼ਜ਼ਲ ਦਾ ਛੰਦ ਬਹਿਰ ਸਰਵੇਖਣ) ਤੋਂ ਕੀਤੀ। ਹੁਣ ਪੀਐੱਚ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਿਹਾ। ਹੁਣ ਤੱਕ ਉਸ ਦੀਆਂ ਦੋ ਆਲੋਚਨਾ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਉਸ ਨੇ ਪੰਜਾਬੀ ਗ਼ਜ਼ਲ ਬਾਰੇ ਵੱਡੇ ਲੇਖ ਵੀ ਲਿਖੇ ਹਨ ਤੇ ਕਈ ਪੁਸਤਕਾਂ ਤੇ ਖੋਜ ਪੱਤਰ ਵੀ ਪੜ੍ਹੇ ਹਨ। ਉਹ ਆਪਣੀਆਂ ਗ਼ਜ਼ਲਾਂ ਵਿਚ ਬਹਿਰ ਵਜ਼ਨ ਦਾ ਪੂਰਾ ਖਿ਼ਆਲ ਰੱਖਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਵਿਸ਼ਿਆਂ ਦੀ ਵੰਨ ਸਵੰਨਤਾ ਕਾਫ਼ੀ ਦੇਖਣ ਨੂੰ ਮਿਲਦੀ ਹੈ। ਉਸ ਦੀ ਲੇਖਣੀ ਦਾ ਘੇਰਾ ਵਸੀਹ ਹੈ। ਤਕਰੀਬਨ ਹਰ ਵਿਸ਼ਾ ਉਸ ਦੀ ਲੇਖਣੀ ਦੇ ਕੇਂਦਰ ਵਿਚ ਹੁੰਦਾ ਹੈ। ਪਰਮਾਤਮਾ ਉਸ ਦੀ ਕਲਮ ਨੂੰ ਹੋਰ ਬਲ ਅਤੇ ਮਿਠਾਸ ਬਖ਼ਸ਼ੇ। ਆਓ ਉਸ ਦੀਆਂ ਕੁਝ ਗ਼ਜ਼ਲਾਂ ਦਾ ਆਨੰਦ ਮਾਣਦੇ ਹਾਂ।
- ਫੈਸਲ ਖਾਨ
99149-65937
-------------------
ਤਪਦੇ, ਬਲਦੇ ਰਾਹ ਵੀ ਮੇਰੇ ਹੰਢਣਯੋਗ ਬਣਾਏ ਹਨ।
ਸੂਰਜ ਅੱਗੇ ਤਾਣ ਕੇ ਚੁੰਨੀ ਦਿਨ ਵੀ ਠੰਢੇ ਪਾਏ ਹਨ।
ਇਸ ਗੱਲ ਦੀ ਤਹਿਜ਼ੀਬ ਹੈ ਉਸ ਨੂੰ, ਕਿੱਥੇ ਕੀ ਟਿਕਾਉਣਾ ਹੈ?
ਮੇਰੇ ‘ਸਾਹਾਂ ਦੇ ਫੁੱਲ’ ਉਸ ਨੇ, ਵਾਲਾਂ ਵਿਚ ਟਿਕਾਏ ਹਨ।
ਏਸ ਉਦਾਸੇ ਮੌਸਮ ਦੇ ਵਿਚ, ਕੌਣ ਸੁਣੇਗਾ ਖੂ਼ਨ ਦੇ ਸੋਹਿਲੇ?
ਕੌਣ ਸੁਣਾਊ ਭੇਤ ਦਿਲਾਂ ਦੇ?, ਕੌਣ ਠਾਰੇਗਾ ਮੱਘਦੇ ਕੋਇਲੇ?
ਖ਼ਾਮੋਸ਼ੀ ਦੀ ਹੁੰਮਸ ਦੇ ਵਿਚ, ਬੱਸ ਹੁੰਗਾਰਾ ਭਰਨ ਲਈ ਹੀ,
ਖ਼ਾਲੀ ਕਮਰਾ ਤੇ ਇਕ ਖੂਹ ਹੀ, ਜਿਗਰੀ ਯਾਰ ਬਣਾਏ ਹਨ।
ਕਿਸੇ ਕੋਣ ਤੋਂ ਇਕ ਅੱਧ ਗੱਲ ਹੀ, ਉਸ ਦੇ ਬਾਰੇ ਕਹਿ ਦੇਵਣ,
ਮੇਰੇ ਸ਼ਿਅਰਾਂ ਦੇ ਵਿਚ ਹਾਲੇ, ਐਨੀ ਸੱਤਿਆ ਆਈ ਨਈਂ।
ਮੇਰੀ ਮਾਂ ਦੇ ਬਾਰੇ ਮੈਂ ਬੱਸ, ਐਨੀ ਗੱਲ ਹੀ ਆਖਾਂ, ਉਸ ਨੇ,
ਸਾਗਰ ਵਿਚ ਭਿਉਂ ਕੇ ਸੂਰਜ, ਛੱਤ ਤੇ ਸੁੱਕਣੇ ਪਾਏ ਹਨ।
***************
ਇਹ ਘੜੀ ਕੈਸੀ ਕਿ ਦੋ ਭਾਈਆਂ ’ਚ ਦੰਗਲ ਹੋ ਗਏ।
ਬੇਸੁਰੇ ਲੋਕਾਂ ’ਚ ਆ ਕੇ ਰਾਗੀ ਖੁੰਘਲ ਹੋ ਗਏ।
ਮੈਂ ਉਹਦੇ ਉੱਡਣ ਲਈ ਖੰਭ ਆਪਣੇ ਗਹਿਣੇ ਧਰੇ
ਬੇ-ਪਰੇ ਲਈ ਪਰ ਮੇਰੇ ਖੌਰੇ ਕਿਉਂ ਸੰਗਲ ਹੋ ਗਏ।
ਬੰਸੁਰੀ, ਸਾਰੰਗ ਤੇ ਕਲਮਾਂ ਬਣਨ ਦੀ ਉਮਰ ਵਿਚ,
ਚੀਕਦੇ ਪੱਥਰਾਟ ਬਣ ਭੈਅ-ਭੀਤ ਜੰਗਲ ਹੋ ਗਏ।
ਕਮ-ਦਿਲਾਂ ਦੇ ਵਾਂਗ ਨਾ ਤੂੰ ਬੈਠ, ਹੁਣ ਉੱਠ ਚੱਲ ਮਨਾਂ,
ਕੌਣ ਕਹਿੰਦਾ ਆਪਣੇ ਸੁਪਨੇ ਮੁਕੰਮਲ ਹੋ ਗਏ।
- ਜਗਮੀਤ ਸਿੰਘ
99887-46178
***************