ਪੁਸਤਕ : ਰਾਹਾਂ ਦੀ ਮਿੱਟੀ (ਕਾਵਿ-ਸੰਗ੍ਰਹਿ)

ਲੇਖਕ : ਧਰਮਿੰਦਰ

ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।

ਪੰਨੇ : 128, ਮੁੱਲ : 200/-

ਸ਼ਾਇਰ ਦਾ ਕਵਿਤਾ ਨਾਲ ਲਗਾਅ ਪੁਸਤਕ ਵਿਚ ਦਰਜ ਆਪਣੇ ਵੱਲੋਂ ਕੁੱਝ ਸ਼ਬਦ ਵਿਚ ਕਵਿਤਾ ਅਤੇ ਗੀਤ ਨੂੰ ਇਨਸਾਨ ਦੇ ਜਨਮ ਤੋਂ ਵੀ ਪਹਿਲਾਂ ਦੇ ਸਾਥੀ ਕਹਿਣ ਤੋਂ ਭਲੀਭਾਂਤ ਰੂਪਮਾਨ ਹੁੰਦਾ ਹੈ। ਪੁਸਤਕ ਵਿਚ ਕਵੀ ਨੇ ਕੁੱਲ ਬਾਹਟ ਕਵਿਤਾਵਾਂ ਦਰਜ ਕੀਤੀਆਂ ਹਨ। ਵਿਸ਼ਿਆਂ ਪੱਖੋਂ ਕਵਿਤਾਵਾਂ ਦੀ ਵਿਸ਼ਾਲਤਾ ਬੇਹੱਦ ਕਮਾਲ ਦੀ ਹੈ।

ਕਵੀ ਨੇ ਬੜੀ ਸੂਝ ਨਾਲ ਕੁਦਰਤ, ਇਤਿਹਾਸਕ, ਧਾਰਮਿਕ, ਸਮਾਜਿਕ ਅਤੇ ਰੁਮਾਂਟਿਕ ਵਿਸ਼ਿਆਂ ਦਾ ਇਕਸਾਰ ਨਿਭਾਅ ਕੀਤਾ ਹੈ। ਕਵੀ ਨੇ ਪਲੇਠੀ ਕਵਿਤਾ 'ਅਕਾਲ ਉਸਤਤ' ਵਿਚ ਉਸ ਸਿਰਜਣਹਾਰ ਦੇ ਹੁਕਮ ਵਿਚ ਵਾਪਰ ਰਹੇ ਕੁਦਰਤੀ ਵਰਤਾਰਿਆਂ ਦਾ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਵਰਣਨ ਕੀਤਾ ਹੈ। ਕਵਿਤਾ 'ਬਾਬਾ ਨਾਨਕ' ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਰਚਾਏ ਚੋਜਾਂ ਦਾ ਵਰਣਨ ਕੀਤਾ ਹੈ। ਕਵੀ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਾਜਨਾ, ਕੱਚੀ ਗੜ੍ਹੀ ਦੇ ਜੰਗ ਦਾ ਵਰਣਨ ਕਰਨ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਰਾਜ ਦੀ ਸਥਾਪਨਾ ਅਤੇ ਮਿਸਲਾਂ ਦੇ ਏਕੇ ਬਾਰੇ ਵੀ ਕਮਾਲ ਦਾ ਕਾਵਿਕ ਵਰਣਨ ਕੀਤਾ ਹੈ। ਕਵੀ ਨੇ ਕਵਿਤਾ 'ਕੱਚੀਆਂ ਕੰਧਾਂ 'ਤੇ ਮੋਰ' ਵਿੱਚ ਜਿੱਥੇ ਪੰਜਾਬ ਦੇ ਬੀਤੇ ਸਮੇਂ ਨੂੰ ਯਾਦ ਕੀਤਾ ਹੈ, ਉੱਥੇ ਹੀ ਨਸ਼ਿਆਂ ਦੇ ਢਾਹੇ ਚੜ੍ਹ ਰਹੇ ਨੌਜਵਾਨਾਂ ਅਤੇ ਕਿਸਾਨਾਂ ਦੀ ਟੁੱਟ ਰਹੀ ਆਰਥਿਕਤਾ ਦਾ ਫ਼ਿਕਰ ਵੀ ਕੀਤਾ ਹੈ। ਕਵਿਤਾਵਾਂ ਚਾਨਣ,ਧੁੱਪਾਂ,ਪ੍ਰਭਾਤ,ਕੁਦਰਤ,ਰਾਤ ਰਾਣੀ,ਕਦੇ ਤਾਰਿਆਂ ਨੂੰ ਤੱਕੀਂ ਅਤੇ ਸੂਰਜ ਆਦਿ ਕੁਦਰਤ ਨਜ਼ਾਰਿਆਂ ਦੀ ਬਾਕਮਾਲ ਤਰਜ਼ਮਾਨੀ ਕਰਦੀਆਂ ਹਨ। ਕਵਿਤਾ ਕੁਦਰਤ ਵਿੱਚ ਉਹ ਲਿਖਦਾ ਹੈ:

ਫੁੱਲਾਂ ਅੰਗੜਾਈ ਲਈ,

ਗੀਤ ਗਾਏ ਪਾਣੀਆਂ,

ਸ਼ਾਇਰ ਕੋਲ ਹਰ ਵਿਸ਼ੇ 'ਤੇ ਭਰਪੂਰ ਜਾਣਕਾਰੀ ਹੈ। ਪੁਸਤਕ ਦੀਆਂ ਕਵਿਤਾਵਾਂ ਜਿੱਥੇ ਵਿਸ਼ਿਆਂ ਪੱਖੋਂ ਵਿਸ਼ਾਲ ਹਨ,ਉੱਥੇ ਹੀ ਰੂਪਕ ਪੱਖ ਤੋਂ ਵੀ ਵਧੀਆ ਨਿਭੀਆਂ ਹਨ।

Posted By: Harjinder Sodhi