ਪੁਸਤਕ : ਸਾਹਿਤਕ ਦਿ੍ਰਸ਼ਟੀ

ਲੇਖਕ : ਹਰਪ੍ਰੀਤ ਸਿੰਘ ਹੁੰਦਲ

ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮਿ੍ਰਤਸਰ।

ਪੰਨੇ : 193, ਮੁੱਲ : 225/-

ਸੰਨ 2020 ਵਿਚ ‘ਸਿੱਖ ਨੈਸ਼ਨਲ ਕਾਲਜ ਲਾਹੌਰ, ਸਥਾਪਨਾ ਤੇ ਵਿਕਾਸ’ ਪੁਸਤਕ ਦੇ ਪ੍ਰਕਾਸ਼ਨ ਤੋਂ ਇਲਾਵਾ ਇਸੇ ਸਾਲ ਡਾ. ਹੁੰਦਲ ਦੀ ਇਹ ਪੁਸਤਕ ‘ਸਾਹਿਤਕ ਦਿ੍ਰਸ਼ਟੀ’ ਦੀ ਪ੍ਰਾਪਤੀ ਹੋਈ ਹੈ, ਜਿਸ ਵਿਚ ਉਸ ਦੇ 15 ਅਜਿਹੇ ਵਿਵਾਹਰਕ ਸਾਹਿਤਕ ਆਲੋਚਨਾ ਕਵੀਆਂ, ਸ਼ਖ਼ਸੀਅਤਾਂ ਦੇ ਪਰਵਾਸੀ-ਪੰਜਾਬੀ ਕਵੀਆਂ ਅਤੇ ਗ਼ਜ਼ਲਗੋਆਂ ਸਬੰਧੀ ਆਲੋਚਨਾਤਮਿਕ ਸਮਾਲੋਚਨਾ ਹੈ।

ਮਨੁੱਖ ਨੇ ਜਦ ਤੋਂ ਹੋਸ਼ ਸੰਭਾਲੀ ਹੈ, ਉਸ ਨੇ ਪ੍ਰਕਿਰਤੀ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਮਾਣਿਆ ਹੈ, ਕਰੋਪੀਆਂ ਦੇ ਸੰਕਟ ਝਲ ਕੇ ਜਿਊਣ ਥੀਣ ਦੇ ਉਸ ਤੋਂ ਸਬਕ ਸਿੱਖਦਿਆਂ, ਨਵੀਆਂ ਜਾਣਕਾਰੀਆਂ ਪ੍ਰਾਪਤ ਕਰਦਿਆਂ, ਗਾਉਣ ਕਲਾ, ਸੰਗੀਤ, ਮੂਰਤੀਆਂ, ਚਿਹਰਾ ਤੇ ਉਸਾਰੀ ਕਲਾ ਦੇ ਅਨੇਕਾਂ ਸਬਕ ਸਿੱਖੇ ਹਨ। ਸ਼ਬਦ-ਕਲਾ ਸਿੱਖ ਕੇ ਉਸ ਨੇ ਆਪਣੀ ਭਾਸ਼ਾ, ਆਪਣੇ ਸਾਹਿਤਕ, ਆਪਣੀ ਗੁਣਵੱਤਾ ਨੂੰ ਚਮਤਕਾਰੀ ਬਣਾਉਂਦਿਆਂ ਗਿਆਨ ਵਿਗਿਆਨ ਦੇ ਚਾਨਣ ਪ੍ਰਾਪਤ ਕੀਤੇ ਹਨ। ਇਸ ਪੁਸਤਕ ਦੀ ਪੰਜਾਬੀ ਸਾਹਿਤ ਦੀ ਸਮੀਖਿਆ ਵਿਵਹਾਰਕ ਹੁੰਦੀ ਹੋਈ ਅਨੇਕਾਂ ਨਵੇਂ ਪਸਾਰਾਂ, ਲੱਭਤਾਂ ਅਤੇ ਲੇਖਕਾਂ ਸਬੰਧੀ ਕੀਤੀਆਂ ਆਲੋਚਨਾਤਮਿਕ ਟਿੱਪਣੀਆਂ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੇ ਜਾਗਿ੍ਰਤ ਸੁਨੇਹੜੇ, ਅੰਗਰੇਜ਼ੀ ਸਾਹਿਤ ਦੇ ਅਧਿਐਨ ਅਧਿਆਪਨ ਦਾ, ਪੰਜਾਬੀ ਉਪਰ ਪਏ ਪ੍ਰਭਾਵ ਕਾਰਨ, ਪੰਜਾਬੀ ਸਾਹਿਤ ਵਿਚ ਆਧੁਨਿਕ ਸਮੇਂ ਅਨੁਸਾਰ ਪ੍ਰਭਾਵਾਂ ਦਾ ਪੈਂਦਾ ਹੈ। ਸੰਨ ਸੰਤਾਲੀ ਦਾ ਦੁਖਾਂਤ, ਮਾ. ਤਾਰਾ ਸਿੰਘ ਦੀ ਸ਼ਖ਼ਸੀਅਤ ਦੇ ਨਵੇਂ ਪੱਖ, ਸਰਦਾਰਾ ਸਿੰਘ ਜੌਹਲ ਦੀ ਸਵੈਜੀਵਨੀ ਦੀ ਵਿਲੱਖਣਤਾ ਅਤੇ ਸੁਰਜੀਤ ਪਾਤਰ ਦੀ ਕਾਵਿ-ਪ੍ਰਤਿਭਾ, ਡਾ. ਰਵਿੰਦਰ ਦੀ ਕਵਿਤਾ ਸਬੰਧੀ ਚਰਚਾ ਉਸ ਦੀ ਸਾਹਿਤਕ ਦਿ੍ਰਸ਼ਟੀ ’ਚ ਸ਼ਾਮਲ ਹੋਣ ਵਾਲੇ ਮੁੱਖ ਸਾਹਿਤਕ ਪ੍ਰਸੰਗ ਹਨ। ਸਮਾਲੋਚਨਾ ਦਾ ਦਿ੍ਰਸ਼ਟੀਕੋਣ ਨਵਾਂ, ਕੁਝ ਖੋਜਣ, ਨਵੇਂ ਅਰਥ ਸੰਚਾਰਣ, ਮੂਲ ਲੇਖਕ ਦੀਆਂ ਰਚਨਾਵਾਂ ਨੂੰ ਨਵੀਂ ਦਿ੍ਰਸ਼ਟੀ ਤੋਂ ਸਮਝਣ ਵੱਲ ਯਤਨਸ਼ੀਲ ਹੈ। ਉਸ ਦੀ ਸਾਹਿਤ ਅਧਿਐਨ ਖੋਜਣ ਸਮਝਣ ਦੀ ਵਿਰਤੀ ਪ੍ਰਵਿਰਤੀ ਰੀਝ ਤੇ ਨੀਝ ਭਰਪੂਰ ਹੈ।

- ਡਾ. ਅਮਰ ਕੋਮਲ

Posted By: Harjinder Sodhi