ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਬਕਾ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਹਿੰਦੂ, ਸਿੱਖ ਤੇ ਮੁਸਲਿਮ ਧਰਮ ਨਾਲ ਸਬੰਧਤ ਧਾਰਮਿਕ ਸਾਹਿਤ ਸੇਵਾਵਾਂ ਦੇ ਨਾਲ ਜੀਵਨ ਦਾ ਵੱਡਾ ਸਫ਼ਰ ਤੈਅ ਕੀਤਾ ਹੈ। ਉਹ ਸਿੱਖ ਫਿਲਾਸਫ਼ੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖ ਕੇ ਸਾਹਿਤ ਸੇਵਾਵਾਂ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ। ਲਾਲਪੁਰਾ ਨੂੰ ਸ਼ੋ੍ਰਮਣੀ ਸਿੱਖ ਸਾਹਿਤਕਾਰ ਪੁਰਸਕਾਰ, ਸਿੱਖ ਸਕਾਲਰ ਪੁਰਸਕਾਰ, ਪ੍ਰੈਜ਼ੀਡੈਂਟਸ ਪੁਲਿਸ ਮੈਡਲ ਆਦਿ ਮਿਲ ਚੁੱਕੇ ਹਨ। ਉਹ ਸਿੱਖ ਇਤਿਹਾਸ ਨਾਲ ਸਬੰਧਿਤ 14 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ। ਪਰਿਵਾਰਕ ਮੈਂਬਰ ਧਰਮਪਤਨੀ ਹਰਦੀਪ ਕੌਰ ਤੇ ਬੇਟਾ ਅਜੇਵੀਰ ਸਿੰਘ ‘ਇਨਸਾਨੀਅਤ ਪਹਿਲਾ’ ਸੰਸਥਾ ਰਾਹੀਂ ਸੇਵਾਵਾਂ ਨਿਭਾ ਰਹੇ ਹਨ।

ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਨੇ ਇਕਬਾਲ ਸਿੰਘ ਲਾਲਪੁਰਾ ਬਾਰੇ ਲਿਖਦਿਆਂ ਕਿਹਾ ਕਿ ਲਾਲਪੁਰਾ ਮਿਹਨਤੀ, ਦਿਆਨਤਦਾਰ ਅਤੇ ਸੂਝਵਾਨ ਪੁਲਿਸ ਅਫ਼ਸਰ ਹਨ। ਬਚਪਨ ਤੋਂ ਹੀ ਖੋਜ ਦੀ ਸ਼ਾਨਦਾਰ ਪ੍ਰਦਰਸ਼ਨੀ ਕਾਰਨ ਗਿਆਨ ਅਤੇ ਖੋਜ ਨਾਲ ਭਰਪੂਰ ‘ਗੁਰਬਾਣੀ ਕਥਾ ਵਿਚਾਰ’, ‘ਮੁਸਲਮਾਣੁ ਕਹਾਵਣੁ ਮੁਸਕਲੂ’ ਵਰਗੀਆਂ ਗਿਆਨ ਭਰਪੂਰ ਪੁਸਤਕਾਂ ਪੰਜਾਬੀ ਮਾਂ ਦੀ ਝੋਲੀ ਪਾ ਚੁੱਕੇ ਹਨ। ‘ਬਾਹਮਣੁ ਭਲਾ ਆਖੀਐ’ ਦਾ ਇਕ ਨਿਵੇਕਲਾ ਅਤੇ ਵੱਖਰਾ ਵਿਸ਼ਾ ਚੁਣਿਆ ਹੈ।

ਬ੍ਰਾਹਮਣ ਨੂੰ ਉੱਚ ਵਰਗ ਸਮਾਜ ਦਾ ਸ਼ੇ੍ਰਸ਼ਟ ਵਿਅਕਤੀ, ਪੁਜਾਰੀ ਵਰਗ ਦਾ ਮੁਖੀਆ, ਪੱਤਰੀਆਂ ਵਾਚਣ ਵਾਲਾ ਅਤੇ ਵਹਿਮ ਫੈਲਾਉਣ ਵਾਲਾ ਵਿਅਕਤੀ-ਖ਼ੁਦਗਰਜ਼ ਅਤੇ ਨਿੱਜੀ ਹਿੱਤਾਂ ਲਈ ਕਿਸੇ ਵੀ ਨਿਵਾਣ ਤਕ ਜਾਣ ਵਾਲੇ ਮਨੁੱਖ ਵਜੋਂ ਹੀ ਜਾਣਿਆ ਜਾਂਦਾ ਹੈ, ਪਰ ਲੇਖਕ ਨੇ ‘ਬ੍ਰਾਹਮਣੁ ਭਲਾ ਆਖੀਐ’ ਪੁਸਤਕ ਰਾਹੀਂ ਇਹ ਪ੍ਰਗਟ ਕਰਨ ਦਾ ਯਤਨ ਕੀਤਾ ਹੈ, ਕਿ ਜਦ ਬ੍ਰਾਹਮਣ ਨੇ ਗੁਰੂ ਸਾਹਿਬ ਦੀ ਸ਼ਰਨ ਵਿਚ ਆ ਗੁਰੂ ਨੂੰ ਸਮਰਪਿਤ ਹੋ ਸਿੱਖੀ ਜੀਵਨ ਧਾਰ ਕੇ ਗੁਰੂ ਹੁਕਮਾਂ ਅਨੁਸਾਰ ਗੁਰੂ ਜੁਗਤ ਅਪਣਾ ਕੇ ਆਪਣੇ ਆਪ ਨੂੰ ਗੁਰਮਤਿ ਦਾ ਧਾਰਨੀ ਬਣਾਇਆ ਤਾਂ ਉਸ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਸਿੱਖੀ ਪ੍ਰਚਾਰ ਦੀ ਮੰਜੀ ਵੀ ਸੌਂਪਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਉਨ੍ਹਾਂ ਵਲੋਂ ਰਚਿਤ ਬਾਣੀ ਨੂੰ ਵੀ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਥਾਂ ਦਿੱਤੀ। ਪੰਡਿਤ ਕੌਣ ਹੈ ਬਾਰੇ ਗੁਰਬਾਣੀ ਸਪੱਸ਼ਟ ਕਰਦੀ ਹੈ ਕਿ (ਅਸਲੀ ਪੰਡਿਤ ਉਹ ਹੈ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ, ਖੋਜਦਾ ਹੈ। ਜਾਂ ਕੁਲ ਵਿਚ ਪੈਦਾ ਹੋਣ ਵਾਲਾ ਵਿਅਕਤੀ ਹੀ ਨਹੀਂ ਸਗੋਂ ਗੁਰਬਾਣੀ ਅਨੁਸਾਰ ਪੰਡਿਤ ਉਹ ਹੈ ਜੋ ਵਿਦਵਤਾ ਅਤੇ ਗਿਆਨ ਦੇ ਖੇਤਰ ਵਿਚ ਪ੍ਰਪੱਕ ਹੋਣ ਦੇ ਨਾਲ-ਨਾਲ ਵਧੀਆ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਜੀਵਨ ਦਾ ਧਾਰਨੀ ਹੋਵੇ। ਬੰਦੀ ਛੋੜ ਦਾਤਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਕਬਾਲ ਸਿੰਘ ਨੂੰ ਦੇਸ਼ ਦੀ ਸੇਵਾ ਕਰਨ ਦੇ ਨਾਲ-ਨਾਲ ਪੰਥ, ਸਿੱਖੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਸੇਵਾ ਕਰਨ ਲਈ ਵਿਵੇਕ, ਬਲ-ਬੁੱਧੀ, ਦੀਰਘ ਆਯੂ ਪ੍ਰਦਾਨ ਕਰਨ ਤਾਂ ਜੋ ਉਹ ਆਪਣੇ ਮਿਹਨਤੀ ਸੁਭਾਅ ਅਨੁਸਾਰ ਦੇਸ਼-ਕੌਮ ਦੀ ਭਰਪੂਰ ਸੇਵਾ ਕਰਨ ਦੇ ਨਾਲ-ਨਾਲ ਗੁਰਮਤਿ ਗਿਆਨ ਵੰਡਣ ਅਤੇ ਸੱਚ ਦਾ ਹੋਕਾ ਦੇਣ ਲਈ ਆਪਣੀ ਕਲਮ ਚਲਾਉਦੇ ਰਹਿਣ।

ਲਾਲਪੁਰਾ ਨੇ ਕਿਤਾਬ ‘ਬ੍ਰਾਹਮਣੁ ਭਲਾ ਆਖੀਐ’ ਭਾਗ ਪਹਿਲਾ ’ਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ, ਭਗਤ ਬੇਣੀ ਜੀ, ਭਗਤ ਦੇਵ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਸੂਰਦਾਸ ਜੀ, ਭੱਟਾਂ ਬਾਰੇ ਮੁਢਲੀ ਜਾਣਕਾਰੀ ਦਿੱਤੀ ਹੈ। ਭੱਟ ਕਲਸਹਾਰ ਜੀ, ਭੱਟ ਜਾਲਪ ਜੀ, ਭੱਟ ਕੀਰਤ ਜੀ ( ਸ਼ਹੀਦ ), ਭੱਟ ਭਿਖਾ ਜੀ, ਭੱਟ ਸਲ੍ਹ ਜੀ, ਭੱਟ ਭਲੂ ਜੀ, ਭੱਟ ਨਲੂ ਜੀ, ਭੱਟ ਬਲ੍ਹ ਜੀ, ਭੱਟ ਮਥੁਰਾ ਜੀ (ਸ਼ਹੀਦ), ਭੱਟ ਗਯੰਦ ਜੀ, ਭੱਟ ਹਰਿਬੰਸ ਜੀ, ਭਾਗ ਦੂਜਾ ’ਚ ਮੰਜੀਆਂ ਦੀ ਬਖ਼ਸ਼ਿਸ਼ ਅਤੇ ਗੁਰੂ ਘਰ ਦੇ ਸੇਵਕ ਵਿਚ ਪੰਡਿਤ ਦੁਰਗਾ ਦਾਸ ਜੀ ( ਮੰਜੀ ਦੀ ਬਖ਼ਸ਼ਿਸ਼ ) ਪੰਡਿਤ ਬੈਣੀ ਜੀ ( ਮੰਜੀ ਦੀ ਬਖ਼ਸ਼ਿਸ਼ )।

ਗੁਰੂ ਘਰ ਦੇ ਸੇਵਕ ’ਚ ਪੰਡਿਤ ਗੋਪਾਲ ਦਾਸ ਜੀ, ਪੰਡਿਤ ਹਰਦਿਆਲ ਜੀ, ਪੰਡਿਤ ਚਤੁਰ ਦਾਸ ਜੀ, ਭਗਤ ਚੇਤੰਨ ਜੀ, ਪੰਡਿਤ ਨਾਨੂੰ ਜੀ, ਪੰਡਿਤ ਿਸ਼ਨ ਲਾਲ ਜੀ, ਪੰਡਿਤ ਬ੍ਰਹਮ ਦੱਤ ਜੀ, ਪੰਡਿਤ ਦੇਵਗਿਰੀ ਜੀ, ਜੋਧ ਰਸੋਈਆ ਜੀ, ਭਾਈ ਰਾਜਾ ਰਾਮ ਜੀ, ਪੰਡਿਤ ਖੇਡਾ ਸੋਇਨੀ ਜੀ, ਭਾਈ ਬੂਲਾ ਜੀ, ਭਾਈ ਭੋਲੂ ਜੀ, ਭਾਈ ਜੱਟੂ ਜੀ (ਸ਼ਹੀਦ), ਭਾਈ ਭੱਟੂ ਜੀ, ਭਾਈ ਮੁਕੰਦਾ ਜੀ (ਸ਼ਹੀਦ), ਭਾਈ ਬਾਲਾ ਜੀ, ਭਾਈ ਜੋਧ ਜੀ, ਭਾਈ ਢੇਸੀ ਜੀ, ਭਾਈ ਗੰਗਾ ਰਾਮ ਜੀ, ਭਾਈ ਪਿਰਾਗਾ ਜੀ (ਸ਼ਹੀਦ), ਭਾਈ ਹੀਰਾ ਨੰਦ ਜੀ, ਭਾਈ ਅਲਮਸਤ ਜੀ, ਭਾਈ ਸਿੰਘਾ ਜੀ (ਸ਼ਹੀਦ), ਬਾਲੂ ਹਸਣਾ ਜੀ, ਜਾਤੀ ਮਲਿਕ ਜੀ (ਸ਼ਹੀਦ), ਝੀਰਣ ਜੀ ਅਤੇ ਮੁਲਾਂ ਜੀ, ਪੰਡਿਤ ਨਿਤਯਾਨੰਦ ਜੀ, ਭਾਈ ਬਨਮਾਲੀ ਜੀ ਤੇ ਭਾਈ ਪਰਸਰਾਮ ਜੀ, ਪੰਡਿਤ ਵੀਰਮ ਦੱਤ ਜੀ, ਬੀਬੀ ਭਾਗ ਭਰੀ ਜੀ, ਭਾਈ ਸੇਵਾਦਾਸ ਜੀ, ਭੀਮਾ ਝੰਗੇੜ ਜੀ, ਸ਼ਹੀਦ ਭਾਈ ਪੈੜਾ ਜੀ, ਭਾਈ ਕਰਮਚੰਦ ਜੀ, ਭਾਈ ਦੁਆਰਕਾ ਦਾਸ ਜੀ, ਭਾਈ ਦਰਗਹ ਮੱਲ ਜੀ, ਭਾਈ ਚੌਪਤਿ ਰਾਏ ਜੀ, ਪੰਡਿਤ ਬਿਧੀ ਚੰਦ ਜੀ, ਭਗਤ ਗਿਰ (ਭਗਤ ਭਗਵਾਨ) ਜੀ, ਮਾਈ ਲਛਮੀ ਜੀ, ਪੰਡਿਤ ਲਾਲ ਚੰਦ ਜੀ, ਪੰਡਿਤ ਰਾਮ ਸ਼ਰਨ ਜੀ, ਪੰਡਿਤ ਕਿਰਪਾ ਰਾਮ ਜੀ, ਪੰਡਿਤ ਗੁੱਜਰ ਰਾਮ ਜੀ, ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ, ਪੰਡਿਤ ਸ਼ਿਵ ਦੱਤ ਜੀ, ਪੰਡਿਤ ਦੇਵ ਦਾਸ ਜੀ, ਕਿਸ਼ਨ ਚੰਦ ਜੋਤਸ਼ੀ ਜੀ, ਦਯਾਰਾਮ ਪੁਰੋਹਿਤ ਜੀ, ਕਵੀ ਪੰਡਿਤ ਦੇਵੀ ਦਾਸ ਜੀ, ਕਵੀ ਅੰਮਿ੍ਰਤਰਾਇ ਲਾਹੌਰੀ ਜੀ, ਕਵੀ ਪੰਡਿਤ ਸੁਖਦੇਵ ਜੀ, ਕਵੀ ਬਿੰ੍ਰਦ ਜੀ, ਕਵੀ ਸੁੰਦਰ ਜੀ, ਕਵੀ ਆਲਮ ਜੀ, ਕਵੀ ਚੰਦਨ ਜੀ, ਕਵੀ ਬਿ੍ਰਜ ਲਾਲ ਜੀ, ਕਵੀ ਹਰਿਜਸ ਰਾਇ ਹਜ਼ੂਰੀ ਜੀ, ਕਵੀ ਸਾਹਿਬ ਚੰਦ ਜੀ। ਭਾਗ ਤੀਜਾ ’ਚ (ਜਿਨ੍ਹਾਂ ਦੇ ਜੀਵਨ ਬਾਰੇ ਜ਼ਿਆਦਾ ਵੇਰਵੇ ਨਹੀਂ ਮਿਲੇ) ਭਾਈ ਤੁਲਸੀਆ ਜੀ, ਪੰਡਿਤ ਸਦਾ ਨੰਦ ਜੀ, ਭਾਈ ਨੰਦ ਲਾਲ ਜੀ, ਕਵੀ ਹਰਿ ਦਾਸ ਜੀ, ਕਵੀ ਧਰਮ ਚੰਦ ਜੀ, ਕਵੀ ਪਿੰਡੀ ਲਾਲ ਜੀ, ਕਵੀ ਬੱਲਭ ਜੀ ਬਾਰੇ ਸੰਖੇਪ ਵਿਚ ਸਰਲ ਤੌਰ ’ਤੇ ਸਮਝਣਯੋਗ ਸ਼ਬਦਾਵਲੀ ਸ਼ਾਮਲ ਕੀਤੀ ਹੈ।

ਲਾਲਪੁਰਾ ਨੇ ਕਿਤਾਬ ‘ਮੁਸਲਮਾਣੁ ਕਹਾਵਣੁ ਮੁਸਕਲੁ’ (ਗੁਰਮੁਖੀ ਅਤੇ ਸ਼ਾਹਮੁਖੀ ਉਰਦੂ) ’ਚ ਮਾਈ ਦੌਲਤਾਂ, ਕੋਹਿਨੂਰ ਦਾ ਪਾਰਖੂ ਰਾਇ ਬੁਲਾਰ ਖ਼ਾਨ ਸਾਹਿਬ, ਮਰਦਾਨਾ, ਦੌਲਤ ਖਾਂ ਲੋਧੀ, ਸਾਈਂ ਅੱਲਾ ਦਿੱਤਾ (ਖਰਬੂਜ਼ੇ ਸ਼ਾਹ), ਸੱਯਦ ਤੱਕੀ, ਮੀਆਂ ਮਿੱਠਾ, ਸ਼ਾਹ ਸ਼ਰਫ, ਹਮਜ਼ਾ ਗੌਂਸ, ਸਾਈਂ ਬੁੱਢਣ ਸ਼ਾਹ, ਮਖਦੂਮ ਬਹਾਵਦੀਨ,ਸੱਯਦ ਹਾਜੀ ਅਬਦੁੱਲ ਬੁਖਾਰੀ, ਪੀਰ ਦਸਤਗੀਰ ਅਤੇ ਬਹਿਲੋਲ ਦਾਨਾ, ਅਮਾਨ (ਅਬਦੁੱਲ ਰਹਿਮਾਨ), ਖ਼ਲੀਫ਼ਾ ਬੱਕਰ, ਸੁਲਤਾਨ ਹਮੀਦ, ਰੌਸ਼ਨ ਜਮੀਰ, ਬਾਬਰ, ਗੈਰ ਮੁਸਲਿਮ ਹਾਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਹਮਾਯੂੰ, ਅੱਲਾਯਾਰ ਖਾਂ ਉਰਫ (ਅੱਲਾਸ਼ਾਹ), ਸ਼ਾਹ ਹੁਸੈਨ, ਅਕਬਰ, ਸਾਈਂ ਮੀਆਂ ਮੀਰ, ਆਡਤ, ਬਲਵੰਡ ਤੇ ਸੱਤਾ, ਅਬਦੁੱਲਾ ਤੇ ਨੱਥਾ, ਹਸਨ ਖਾਂ, ਕੱਟੂ ਸ਼ਾਹ, ਮਾਤਾ ਕੌਲਾਂ, ਚੂਹੜ ਰਬਾਬੀ, ਵਜ਼ੀਰ ਖਾਨ, ਸਾਈਂ ਦੌਲੇ ਸ਼ਾਹ, ਬਾਬਕ ਰਬਾਬੀ, ਖਵਾਜਾ ਰੌਸ਼ਨ, ਸੱਯਦ ਸ਼ਾਹ ਜਾਨੀ, ਗੁਰੂ ਕੀ ਮਸੀਤ (ਸ੍ਰੀ ਹਰਗੋਬਿੰਦਪੁਰ), ਦਾਰਾ ਸ਼ਿਕੋਹ, ਨੂਰਮਹਿਲ (ਸਾਈਂ ਫਤਹਿ ਸ਼ਾਹ), ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼, ਨਵਾਬ ਸ਼ਾਇਸਤਾ ਖਾਂ, ਮੀਰਾ ਸ਼ਾਹ, ਸੈਫ਼ ਖ਼ਾਨ, ਨਵਾਬ (ਸੈਫੂਦੀਨ), ਮੁਹੰਮਦ ਖਾਂ ਪਠਾਣ (ਗੜੀਨਜ਼ੀਰ ), ਦਰੋਗਾ ਅਬਦੁੱਲਾ ਖਵਾਜਾ, ਭੀਖਣ ਸ਼ਾਹ, ਪੀਰ ਆਰਫ ਦੀਨ, ਕਾਜ਼ੀ ਸਲਾਰਦੀਨ, ਪੀਰ ਬਦਰੂਦੀਨ (ਪੀਰ ਬੁੱਧੂ ਸ਼ਾਹ), ਪੀਰ ਦਰਗਾਹੀ ਸ਼ਾਹੀ, ਮੀਰ ਗਿਆਸਉਦੀਨ ਜੀ, ਕਰੀਮ ਖਾਂ ਪਠਾਣ, ਹਕੀਮ ਅਬੂ ਤ੍ਰਾਬ, ਸੈਦ ਬੇਗ ਖਾਂ ਤੇ ਮੈਨੂੰ ਖਾਂ, ਸਿਪਾਹਸਲਾਰ ਸੈਦ ਖਾਂ, ਕੋਟਲਾ ਨਿਹੰਗ (ਨਿਹੰਗ ਖ਼ਾਨ), ਬੀਬੀ ਮੁਮਤਾਜ ਬੇਗਮ, ਗਨੀ ਖਾਂ-ਨਬੀ ਖਾਂ, ਕਾਜ਼ੀ ਪੀਰ ਮੁਹੰਮਦ, ਕਾਜ਼ੀ ਚਰਾਗ ਸ਼ਾਹ, ਕਾਜ਼ੀ ਇਨਾਇਤ ਅਲੀ ਨੂਰਪੁਰੀਆ, ਰਾਇ ਕੱਲਾ, ਨੂਰਾ ਮਾਹੀ, ਇਬਰਾਹੀਮ (ਵਹਿਮੀ ਸ਼ਾਹ), ਝੰਡੇ ਸ਼ਾਹ, ਸ਼ੇਖ ਫਰੀਦ, ਸਧਨਾ ਜੀ, ਮੂਰਿਸ਼ ਮਸਜਿਦ ਕਪੂਰਥਲਾ, ਸੁਥਰੇ ਸ਼ਾਹ, ਆਲਮ (ਆਲਿਮ), ਜਿੰਦਪੀਰ, ਬੁਲ੍ਹੇਸ਼ਾਹ, ਭਾਈ ਕਾਮਾਲ ਜੀ, ਜਮਾਲ, ਮਾਲੋ, ਸੱਯਦ ਅਬਦੁੱਲ ਹੱਕ, ਸੁਬੇਗ ਸ਼ਾਹ ਹਲਵਾਰੀਆ ਅਤੇ ਹਸਨ ਅਲੀ ਮੋਠੂ ਮਾਜਰੀਆ ਦੇ ਨਾਲ ਕੁਰਾਨ ਮਜੀਦ ਦੀਆਂ ਸਿੱਖਿਆਵਾਂ ਤੇ ਕੁਰਾਨ ਦੀ ਪ੍ਰੀਭਾਸ਼ਕ ਸ਼ਬਦਾਵਲੀ ਸ਼ਾਮਲ ਹਨ।

ਸਾਹਿਤ ਦੀ ਝੋਲੀ ਪਾਈਆਂ 14 ਪੁਸਤਕਾਂ

ਇਕਬਾਲ ਸਿੰਘ ਲਾਲਪੁਰਾ ਨੇ ਜਪੁਜੀ ਸਾਹਿਬ ਇਕ ਵਿਚਾਰ, ਬ੍ਰਾਹਮਣ ਭਲਾ ਆਖੀਐ, ਮੁਸਲਮਾਣੁ ਕਹਾਵਣੁ ਮੁਸਕਲੁ (ਗੁਰਮੁਖੀ ਅਤੇ ਸ਼ਾਹਮੁਖੀ ਉਰਦੂ), ਲਲਕਾਰਦੇ ਸਾਹਿਬਜ਼ਾਦੇ, ਗੁਰਬਾਣੀ ਕਥਾ ਵਿਚਾਰ, ਕਿਛੁ ਸੁਣੀਐ ਕਿਛੁ ਕਹੀਐ, ਨਾਨਕੁ ਤਿਨ ਕੈ ਸੰਗਿ ਸਾਥਿ ਸਮੇਤ 14 ਪੁਸਤਕਾਂ ਸੰਗਤਾਂ ਦੀ ਝੋਲੀ ਵਿਚ ਪਾਈਆਂ ਹਨ।

- ਅੰਮਿ੍ਰਤਪਾਲ ਸਿੰਘ

Posted By: Harjinder Sodhi