ਭੈਣ ਤੇ ਭਰਾ ਦਾ ਪਿਆਰ ਅਸੀਮਤ ਹੁੰਦਾ ਹੈਇਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਤਿਕਠਨ ਵੀ ਹੈਭੈਣ ਭਰਾ ਦੇ ਰਿਸ਼ਤੇ ਨੂੰ ਦੁਨੀਆ ਦੇ ਹਰੇਕ ਕੋਨੇ ਵਿਚ ਬੜੀ ਮਹੱਤਤਾ ਦਿੱੱਤੀ ਜਾਂਦੀ ਹੈਜਦੋਂ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ ਵਿਚ ਝਾਤੀ ਮਾਰੀਏ ਤਾਂ ਇਸ ਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈਭੈਣ ਭਰਾ ਦੇ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ ਜਿਸ ਨੂੰ ਪੰਜਾਬੀ ਭਾਸ਼ਾ ਵਿਚ 'ਰੱਖੜੀ' ਦਾ ਤਿਉਹਾਰ ਅਤੇ ਹਿੰਦੀ ਭਾਸ਼ਾ ਵਿਚ 'ਰਕਸ਼ਾ ਬੰਧਨ' ਕਿਹਾ ਜਾਂਦਾ ਹੈਇਹ ਉਤਰੀ, ਪੱਛਮੀ ਤੇ ਕੇਂਦਰੀ ਭਾਰਤ ਅਤੇ ਨੇਪਾਲ ਦਾ ਪ੍ਰਮੁੱਖ ਤਿਉਹਾਰ ਹੈਇਹ ਤਿਉਹਾਰ ਸਾਉਣ ਜਾਂ ਸਾਵਨ ਮਹੀਨੇ ਦੇ ਆਖ਼ਰੀ ਦਿਨ ਪੁੰਨਿਆਂ ਜਾਂ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ ਵਿਚ ਆਉਂਦਾ ਹੈ

ਭਾਰਤੀ ਸਮਾਜ

ਭਾਰਤੀ ਉਪ-ਮਹਾਦੀਪ ਵਿਚ ਭਾਰਤੀ ਸਮਾਜ ਵੱਲੋਂ ਮਨਾਏ ਜਾਂਦੇ ਮੁੱਖ ਤਿਉਹਾਰਾਂ ਵਿਚ ਰੱਖੜੀ ਦਾ ਤਿਉਹਾਰ ਸ਼ਾਮਿਲ ਹੈਦੁਨੀਆ ਦੇ ਜਿਸ ਦੇਸ ਵਿਚ ਵੀ ਭਾਰਤੀ ਸਮਾਜ ਦੇ ਲੋਕ ਵੱਸੇ ਹੋਏ ਹਨ, ਉਨ੍ਹਾਂ ਵੱਲੋਂ ਉੱਥੇ ਵੀ ਇਹ ਤਿਉਹਾਰ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦਾ ਹੈਇਸ ਤਿਉਹਾਰ ਵਾਲੇ ਦਿਨ ਮੁੱਖ ਤੌਰ 'ਤੇ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹੀ ਜਾਂਦੀ ਹੈ ਪਰ ਕਿਤੇ-ਕਿਤੇ ਪੁਜਾਰੀਆਂ ਵੱਲੋਂ ਆਪਣੇ ਸਰਪਰਸਤਾਂ ਨੂੰ ਰੱਖੜੀ ਬੰਨ੍ਹ ਕੇ ਤੋਹਫ਼ੇ ਦੇ ਰੂਪ ਵਿਚ ਮਾਇਆ ਲਈ ਜਾਂਦੀ ਹੈਭਾਰਤੀ ਉਪ-ਮਹਾਂਦੀਪ ਦੇ ਕਈ ਰਾਜਾਂ ਵਿਚ ਇਸ ਨੂੰ ਵੱਖਰੇ-ਵੱਖਰੇ ਢੰਗ ਨਾਲ ਵੀ ਮਨਾਇਆ ਜਾਂਦਾ ਹੈ

ਖ਼ੁਸ਼ਹਾਲ ਜੀਵਨ ਦੀ ਕਾਮਨਾ

ਪੱਛਮੀ ਬੰਗਾਲ ਤੇ ਉੜੀਸਾ ਵਿਚ ਇਸ ਤਿਉਹਾਰ ਨੂੰ ਝੂਲਨ ਪੂਰਨਿਮਾ ਦੇ ਨਾਂ ਨਾਲ ਮਨਾਇਆ ਜਾਂਦਾ ਹੈਉੱਥੇ ਲੋਕ ਇਸ ਦਿਨ ਭਗਵਾਨ ਕ੍ਰਿਸ਼ਨ ਅਤੇ ਰਾਧਾ ਦੀ ਪੂਜਾ ਕਰਦੇ ਹਨਭੈਣਾਂ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਉਸ ਦੇ ਖ਼ੁਸ਼ਹਾਲ ਜੀਵਨ ਦੀ ਕਾਮਨਾ ਕਰਦੀਆਂ ਹਨਸਿਆਸੀ ਪਾਰਟੀਆਂ, ਦਫ਼ਤਰਾਂ, ਦੋਸਤਾਂ, ਸਕੂਲਾਂ, ਕਾਲਜਾਂ, ਪਿੰਡਾਂ ਤੇ ਸ਼ਹਿਰਾਂ ਵੱਲੋਂ ਇਹ ਦਿਨ ਆਪਸੀ ਸੁਖਾਵੇਂ ਰਿਸ਼ਤਿਆਂ ਦੀ ਨਵੀਂ ਆਸ ਵਜੋਂ ਮਨਾਇਆ ਜਾਂਦਾ ਹੈ

ਮਹਾਰਾਸ਼ਟਰ ਵਿਚ ਰੱਖੜੀ ਦਾ ਤਿਉਹਾਰ ਨਰਾਲੀ ਪੂਰਨਿਮਾ ਦੇ ਨਾਂ ਨਾਲ ਮਨਾਇਆ ਜਾਂਦਾ ਹੈਇਸ ਰਾਜ ਦੇ ਸਮੁੰਦਰੀ ਤਟ ਉੱਤੇ ਵਸਦੇ ਮਛੇਰਿਆਂ ਦੇ ਸਮਾਜ ਨੂੰ ਕੋਲਜ ਕਿਹਾ ਜਾਂਦਾ ਹੈਇਹ ਲੋਕ ਇਸ ਦਿਨ ਭਗਵਾਨ ਵਰੁਣ ਦਾ ਅਸ਼ੀਰਵਾਦ ਹਾਸਲ ਕਰਨ ਲਈ ਉਸ ਦੀ ਪੂਜਾ ਕਰਦੇ ਹਨਭਗਵਾਨ ਵਰੁਣ ਸਮੁੰਦਰ ਦਾ ਹਿੰਦੂ ਦੇਵਤਾ ਹੈਭਗਵਾਨ ਵਰੁਣ ਨੂੰ ਖ਼ੁਸ਼ ਕਰਨ ਲਈ ਪੂਜਾ ਦੀਆਂ ਰਸਮਾਂ ਵਜੋਂ ਇਨ੍ਹਾਂ ਲੋਕਾਂ ਵੱਲੋਂ ਸਮੁੰਦਰ ਵਿਚ ਨਾਰੀਅਲ ਫਲ ਸੁੱਟੇ ਜਾਂਦੇ ਹਨਲੜਕੀਆਂ ਅਤੇ ਔਰਤਾਂ ਆਪਣੇ ਭਰਾਵਾਂ ਦੇ ਗੁੱਟਾਂ ਉੱਤੇ ਰੱਖੜੀ ਬੰਨ੍ਹਦੀਆਂ ਹਨਜੰਮੂ ਵਿਚ ਇਸ ਤਿਉਹਾਰ ਦੇ ਮੌਕੇ ਉੱਤੇ ਅਸਮਾਨ ਵਿਚ ਪਤੰਗਾਂ ਉਡਾਈਆਂ ਜਾਂਦੀਆਂ ਹਨਜਨਮ ਅਸ਼ਟਮੀ ਦੇ ਮੌਕੇ 'ਤੇ ਇੱਥੇ ਇਸੇ ਤਰ੍ਹਾਂ ਹੀ ਪਤੰਗਾਂ ਉਡਾਈਆਂ ਜਾਂਦੀਆਂ ਹਨਲੋਕ ਢੇਰ ਸਾਰੀਆਂ ਪਤੰਗਾਂ ਦੇ ਨਾਲ ਮੀਲਾਂ ਲੰਮੀ ਡੋਰ, ਜਿਸ ਨੂੰ ਗੱਟੂ ਡੋਰ ਕਿਹਾ ਜਾਂਦਾ ਹੈ, ਖ਼ਰੀਦ ਦੇ ਹਨ

ਸਲੋਨੋ ਤਿਉਹਾਰ

ਹਰਿਆਣੇ ਵਿਚ ਲੋਕ ਰੱਖੜੀ ਦਾ ਤਿਉਹਾਰ ਮਨਾਉਣ ਦੇ ਨਾਲ-ਨਾਲ ਸਲੋਨੋ ਤਿਉਹਾਰ ਵੀ ਮਨਾਉਂਦੇ ਹਨਸਲੋਨੋ ਤਿਉਹਾਰ ਪੁਜਾਰੀਆਂ ਵੱਲੋਂ ਮਨਾਇਆ ਜਾਂਦਾ ਹੈਪੁਜਾਰੀ ਲੋਕਾਂ ਦੇ ਗੁੱਟਾਂ ਉੱਤੇ, ਬੁਰਾਈਆਂ ਤੋਂ ਨਿਜ਼ਾਤ ਪਾਉੁਣ ਲਈ, ਵਿਸ਼ੇਸ਼ ਧਾਗੇ ਜਾਂ ਤਵੀਜ਼ ਬੰਨ੍ਹਦੇ ਹਨਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ਉੱਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨਬਦਲੇ ਵਿਚ ਭਰਾ ਭੈਣਾਂ ਨੂੰ ਪੈਸੇ, ਕੱਪੜੇ ਜਾਂ ਗਹਿਣਿਆਂ ਦੇ ਰੂਪ ਵਿਚ ਤੋਹਫ਼ੇ ਦੇ ਕੇ ਉਨ੍ਹਾਂ ਦੀ ਸੁਰੱਖਿਆ ਦਾ ਵਚਨ ਦਿੰਦੇ ਹਨ

ਰੱਖੜੀ ਸ਼ਬਦ ਦੀ ਉਤਪੱਤੀ

ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਦਾ ਹੈ-ਰੱਖ + ੜੀਰੱਖ ਤੋਂ ਭਾਵ ਹੈ ਸੁਰੱਖਿਆ ਜਾਂ ਮਹਿਫ਼ੂਜ਼ ਅਤੇ ੜੀ ਤੋਂ ਭਾਵ ਹੈ ਕਰਨ/ਰੱਖਣ ਵਾਲਾ ਜਾਂ ਵਾਲੀਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਬਣਦਾ ਹੈ ਸੁਰੱਖਿਆ ਕਰਨ ਵਾਲੀ ਜਾਂ ਮਹਿਫ਼ੂਜ਼ ਰੱਖਣ ਵਾਲੀਹਿੰਦੀ ਭਾਸ਼ਾ ਵਿਚ ਇਸ ਨੂੰ ਰਕਸ਼ਾ ਬੰਧਨ ਕਿਹਾ ਜਾਂਦਾ ਹੈਰਕਸ਼ਾ ਤੇ ਬੰਧਨ ਦੋ ਸ਼ਬਦ ਹਨ ਅਤੇ ਇਹ ਦੋਵੇਂ ਸੰਸਕ੍ਰਿਤ ਭਾਸ਼ਾ ਵਿੱਚੋਂ ਲਏ ਗਏ ਹਨਰਕਸ਼ਾ ਤੋਂ ਭਾਵ ਹੈ ਰਾਖੀ ਅਤੇ ਬੰਧਨ ਦਾ ਅਰਥ ਹੈ ਗੰਢਇਹ ਤਿਉਹਾਰ ਭੈਣ ਭਰਾ ਦੇ ਗੂੜ੍ਹੇ ਰਿਸ਼ਤੇ ਅਤੇ ਸਦੀਵੀ ਪਿਆਰ ਨੂੰ ਦਰਸਾਉਂਦਾ ਹੈ

ਭੈਣ ਪ੍ਰਤੀ ਭਰਾ ਦੇ ਫ਼ਰਜ਼

ਰੱਖੜੀ ਦਾ ਤਿਉਹਾਰ ਮੁੱਖ ਤੌਰ 'ਤੇ ਹਿੰਦੂਆਂ ਵੱਲੋਂ ਉਤਰੀ, ਪੱਛਮੀ ਤੇ ਕੇਂਦਰੀ ਭਾਰਤ ਦੇ ਨਾਲ-ਨਾਲ ਨੇਪਾਲ, ਪਾਕਿਸਤਾਨ, ਮੌਰੀਸ਼ੀਅਸ ਵਿਚ ਮਨਾਇਆ ਜਾਂਦਾ ਹੈਇਹ ਭੈਣ ਪ੍ਰਤੀ ਭਰਾ ਦੇ ਫ਼ਰਜ਼ ਅਤੇ ਭਰਾ ਪ੍ਰਤੀ ਭੈਣ ਦੇ ਫ਼ਰਜ਼ ਨੂੰ ਦਰਸਾਉਂਦਾ ਹੈਜਿੱਥੇ ਭੈਣ ਆਪਣੇ ਭਰਾ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀ ਹੈ ਉੱਥੇ ਭਰਾ ਹਰੇਕ ਮੁਸੀਬਤ ਤੇ ਹਰੇਕ ਸਥਿਤੀ ਵਿਚ ਭੈਣ ਦੀ ਸੁਰੱਖਿਆ ਕਰਨ ਦਾ ਵਚਨ ਦਿੰਦਾ ਹੈ

ਹਰੇਕ ਰਸਮ ਪਿੱਛੇ ਕੋਈ ਨਾ ਕੋਈ ਇਤਿਹਾਸਕ ਜਾਂ ਮਿਥਹਾਸਕ ਘਟਨਾ ਜ਼ਰੂਰ ਹੁੰਦੀ ਹੈਕਈ ਹਿੰਦੂ ਗ੍ਰੰਥਾਂ ਵਿਚ ਰੱਖੜੀ ਤਿਉਹਾਰ ਦੇ ਪਿਛੋਕੜ ਅਤੇ ਸ਼ੁਰੂਆਤ ਬਾਰੇ ਬਹੁਤ ਸਾਰੀਆਂ ਕਥਾਵਾਂ/ਕਹਾਣੀਆਂ ਦਰਜ ਹਨਆਧੁਨਿਕ ਲੇਖਕ ਤੇ ਚਿੰਤਕ ਇਨ੍ਹਾਂ ਕਥਾਵਾਂ ਨੂੰ ਮਿਥਹਾਸ ਮੰਨਦੇ ਹਨਇਹ ਕਥਾਵਾਂ ਭਾਵੇਂ ਕੁਝ ਵੀ ਹੋਣ ਪਰ ਸੱਚਾਈ ਤਾਂ ਇਹ ਹੈ ਕਿ ਇਹ ਕਥਾਵਾਂ ਹੀ ਸਮਾਜ ਵਿਚ ਰਸਮਾਂ ਨੂੰ ਜਨਮ ਦਿੰਦੀਆਂ ਹਨਰੱਖੜੀ ਦੀ ਰਸਮ ਬਾਰੇ ਕੁਝ ਮੁੱਖ ਦੰਦ-ਕਥਾਵਾਂ ਇਸ ਤਰ੍ਹਾਂ ਹਨ : ਹਿੰਦੂ ਇੰਦਰ ਦੇਵਤਾ ਬਾਰਸ਼ਾਂ ਅਤੇ ਅਸਮਾਨੀ ਬਿਜਲੀ ਦਾ ਦੇਵਤਾ ਹੈ

ਤਾਕਤਵਰ ਰਾਜੇ

ਭਵਿਸ਼ ਪੁਰਾਣ ਅਨੁਸਾਰ ਤਾਕਤਵਰ ਰਾਜੇ ਬਾਲੀ ਵੱਲੋਂ ਇੰਦਰ ਨੂੰ ਹਰਾ ਕੇ ਅਪਮਾਨਿਤ ਕੀਤਾ ਗਿਆਉਸ ਵੇਲੇ ਇੰਦਰ ਦੀ ਪਤਨੀ ਸਾਚੀ ਵਿਸ਼ਨੂੰ ਦੇਵਤਾ ਨੂੰ ਜਾ ਕੇ ਮਿਲੀ ਅਤੇ ਮਦਦ ਲਈ ਬੇਨਤੀ ਕੀਤੀਵਿਸ਼ਨੂੰ ਨੇ ਉਸ ਨੂੰ ਇਕ ਤਵੀਜ਼ ਦਿੱਤਾ ਅਤੇ ਕਿਹਾ ਕਿ ਇਹ ਪਵਿੱਤਰ ਹੈ ਤੂੰ ਇਸ ਨੂੰ ਇੰਦਰ ਦੀ ਬਾਂਹ ਉੱਤੇ ਬੰਨ੍ਹ ਕੇ ਉਸ ਦੀ ਜਿੱਤ ਅਤੇ ਸਲਾਮਤੀ ਲਈ ਪ੍ਰਾਰਥਨਾਂ ਕਰੀਂਸਾਚੀ ਨੇ ਉਹ ਤਵੀਜ਼ ਲਿਆ ਕੇ ਇੰਦਰ ਦੀ ਬਾਂਹ ਉੱਤੇ ਬੰਨ੍ਹ ਕੇ ਉਸੇ ਤਰ੍ਹਾਂ ਪ੍ਰਾਰਥਨਾਂ ਕੀਤੀਫਿਰ ਇੰਦਰ ਨੇ ਆਸਾਨੀ ਨਾਲ ਬਾਲੀ ਨੂੰ ਹਰਾ ਕੇ ਅਮਰਾਵਤੀ ਸਿੰਘਾਸਨ ਵਾਪਸ ਹਾਸਲ ਕਰ ਲਿਆਇਸ ਤਰ੍ਹਾਂ ਪ੍ਰਾਚੀਨ ਭਾਰਤ ਵਿਚ ਜੰਗ ਉੱਤੇ ਜਾਣ ਵਾਲੇ ਵਿਅਕਤੀਆਂ ਦੀਆਂ ਬਾਹਵਾਂ/ਗੁੱਟਾਂ ਉੱਤੇ ਔਰਤਾਂ ਵੱਲੋਂ ਅਜਿਹੇ ਤਵੀਜ਼ ਬੰਨ੍ਹ ਕੇ ਉਨ੍ਹਾਂ ਦੀ ਸੁਰੱਖਿਆ ਅਤੇ ਜਿੱਤ ਲਈ ਪ੍ਰਾਰਥਨਾਂ ਕੀਤੀ ਜਾਣ ਲੱਗੀਸਮਾਂ ਪੈਂਣ 'ਤੇ ਭੈਣਾਂ ਵੱਲੋਂ ਹਰੇਕ ਸਾਲ ਇਹ ਤਵੀਜ਼ ਰੱਖੜੀ ਦੇ ਰੂਪ ਵਿਚ ਆਪਣੇ ਭਰਾਵਾਂ ਦੇ ਗੁੱਟ ਉੱਤੇ ਬੰਨ੍ਹ ਕੇ ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਜਾਣ ਲੱਗ ਪਈ

ਰੇਸ਼ਮੀ ਤੰਦ

ਭਗਵਤ ਪੁਰਾਣ ਅਤੇ ਵਿਸ਼ਨੂੰ ਪੁਰਾਣ ਅਨੁਸਾਰ ਜਦੋਂ ਵਿਸ਼ਨੂੰ ਨੇ ਰਾਜਾ ਬਾਲੀ ਤੋਂ ਤ੍ਰੈਲੋਕ ਜਿੱਤ ਲਏ ਤਾਂ ਬਾਲੀ ਨੇ ਆਪਣੇ ਰਾਜ ਮਹਿਲ ਵਿਚ ਠਹਿਰਨ ਲਈ ਵਿਸ਼ਨੂੰ ਨੂੰ ਬੇਨਤੀ ਕੀਤੀਵਿਸ਼ਨੂੰ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈਲਕਸ਼ਮੀ ਦੇਵੀ ਨੇ ਬਾਲੀ ਨਾਲ ਵਿਸ਼ਨੂੰ ਦੀ ਇਸ ਦੋਸਤੀ ਨੂੰ ਪਸੰਦ ਨਾ ਕੀਤਾ ਅਤੇ ਬੈਕੁੰਠ ਵਾਪਸ ਜਾਣ ਨੂੰ ਤਰਜੀਹ ਦਿੱਤੀਉਹ ਬਾਲੀ ਕੋਲ ਗਈ, ਉਸ ਦੇ ਗੁੱਟ ਉੱਤੇ ਰੱਖੜੀ ਬੰਨ ਕੇ ਉਸ ਨੂੰ ਭਰਾ ਬਣਾ ਲਿਆਬਾਲੀ ਨੇ ਰੱਖੜੀ ਦੇ ਬਦਲੇ ਲਕਸ਼ਮੀ ਨੂੰ ਕੋਈ ਤੋਹਫ਼ਾ ਦੇਣ ਦੀ ਪੇਸ਼ਕਸ਼ ਕੀਤੀਉਸ ਵੇਲੇ ਲਕਸ਼ਮੀ ਨੇ ਤੋਹਫ਼ੇ ਦੇ ਰੂਪ ਵਿਚ ਬਾਲੀ ਤੋਂ ਮੰਗ ਕੀਤੀ ਕਿ ਵਿਸ਼ਨੂੰ ਨੂੰ ਉਪਰੋਕਤ ਪ੍ਰਵਾਨ ਕੀਤੀ ਬੇਨਤੀ ਤੋਂ ਮੁਕਤ ਕਰ ਦਿੱਤਾ ਜਾਵੇਬਾਲੀ ਨੇ ਕਿਉਂਕਿ ਵਚਨ ਦਿੱਤਾ ਹੋਇਆ ਸੀਉਸ ਨੇ ਆਪਣੀ ਮੂੰਹ ਬੋਲੀ ਭੈਣ ਦੀ ਮੰਗ ਨੂੰ ਪ੍ਰਵਾਨ ਕਰ ਲਿਆਇਹ ਕਹਾਣੀ ਰੱਖੜੀ ਦੇ ਰੇਸ਼ਮੀ ਤੰਦ ਦੇ ਰੂਪ ਵਿੱਚ ਭੈਣ ਭਰਾ ਦੇ ਰਿਸ਼ਤੇ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ

ਰਿਧੀ ਅਤੇ ਸਿਧੀ

ਗਣੇਸ਼ ਦੇਵਤਾ ਦੇ ਸ਼ੁਭ ਅਤੇ ਲਾਭ ਦੋ ਪੁੱਤਰ ਸਨਉਨ੍ਹਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀ ਕੋਈ ਭੈਣ ਨਹੀਂ ਸੀਉਨ੍ਹਾਂ ਨੇ ਆਪਣੇ ਪਿਤਾ ਨੂੰ ਇਕ ਭੈਣ ਲਈ ਕਿਹਾਗਣੇਸ਼ ਨੇ ਨਾਂਹ ਵਿਚ ਸਿਰ ਹਿਲਾ ਦਿੱਤਾਉਹ ਬੜੇ ਪਰੇਸ਼ਾਨ ਹੋਏਉਸ ਵੇਲੇ ਉੱਥੇ ਨਾਰਦ ਮੁਨੀ ਪ੍ਰਗਟ ਹੋ ਗਏਉਸ ਨੇ ਗਣੇਸ਼ ਨੂੰ ਪ੍ਰੇਰਿਆ ਅਤੇ ਕਿਹਾ ਕਿ ਉਨ੍ਹਾਂ ਦੀ ਪੁੱਤਰੀ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰਾਂ ਲਈ ਬੜੀ ਭਾਗਸ਼ਾਲੀ ਹੋਵੇਗੀਗਣੇਸ਼ ਉਸ ਨਾਲ ਸਹਿਮਤ ਹੋ ਗਏ ਅਤੇ ਆਪਣੀਆਂ ਪਤਨੀਆਂ ਰਿਧੀ ਅਤੇ ਸਿਧੀ ਵਿੱਚੋਂ ਨਿਕਲੀਆਂ ਦੈਵੀ ਲਪਟਾਂ ਵਿੱਚੋਂ ਇਕ ਲੜਕੀ ਪੈਦਾ ਕੀਤੀ, ਜਿਸ ਦਾ ਨਾਂ ਸੰਤੋਸ਼ੀ ਮਾਂ ਰੱਖਿਆ ਗਿਆਹੁਣ ਸ਼ੁਭ ਅਤੇ ਲਾਭ ਦੋਵੇਂ ਬੜੇ ਖ਼ੁਸ਼ ਸਨਸੰਤੋਸ਼ੀ ਮਾਂ ਨੇ ਉਨ੍ਹਾਂ ਦੋਹਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹੀਮਹਾਭਾਰਤ ਗ੍ਰੰਥ ਵਿਚ ਦਰਜ ਹੈ ਕਿ ਦ੍ਰੋਪਦੀ ਕ੍ਰਿਸ਼ਨ ਦੇ ਗੁੱਟ ਉੱਤੇ ਅਤੇ ਕੁੰਤੀ ਆਪਣੇ ਪੋਤੇ ਅਭਿਮਨਯੂ ਦੇ ਗੁੱਟ ਉੱਤੇ, ਮਹਾਭਾਰਤ ਦੇ ਯੁੱਧ ਵਿਚ ਜਾਣ ਤੋਂ ਪਹਿਲਾਂ ਰੱਖੜੀ ਬੰਨ੍ਹਦੀਆਂ ਹਨ

ਦੰਦ-ਕਥਾ ਅਨੁਸਾਰ

ਇਕ ਦੰਦ-ਕਥਾ ਅਨੁਸਾਰ ਮੌਤ ਦਾ ਦੇਵਤਾ ਯਮ ਕੋਈ ਬਾਰਾਂ ਸਾਲ ਤੋਂ ਆਪਣੀ ਭੈਣ ਯਮੁਨਾ ਨੂੰ ਮਿਲਣ ਨਹੀਂ ਸੀ ਗਿਆਯਮੁਨਾ ਬਹੁਤ ਉਦਾਸ ਹੋਈਉਸ ਨੇ ਗੰਗਾ ਨੂੰ ਮਿਲ ਕੇ ਆਪਣੀ ਉਦਾਸੀ ਬਾਰੇ ਦੱਸਿਆਗੰਗਾ ਨੇ ਯਮ ਨੂੰ ਉਸ ਦੀ ਭੈਣ ਯਮੁਨਾ ਦੀ ਯਾਦ ਕਰਾਈਯਮ ਆਪਣੀ ਭੈਣ ਨੂੰ ਮਿਲਣ ਲਈ ਗਿਆਯਮੁਨਾ ਆਪਣੇ ਭਰਾ ਨੂੰ ਵੇਖ ਕੇ ਬੜੀ ਖ਼ੁਸ਼ ਹੋਈਉਸ ਨੇ ਭਰਾ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕੀਤੇਆਪਣੇ ਪ੍ਰਤੀ ਭੈਣ ਦੇ ਪਿਆਰ ਨੂੰ ਵੇਖ ਕੇ ਯਮ ਬਹੁਤ ਖ਼ੁਸ਼ ਹੋਇਆਉਸ ਨੇ ਭੈਣ ਨੂੰ ਕੋਈ ਤੋਹਫ਼ਾ ਦੇਣ ਦੀ ਪੇਸ਼ਕਸ਼ ਕਰਦਿਆਂ ਪੁੱਛਿਆ ਕਿ ਯਮੁਨਾ ਆਪਣੇ ਭਰਾ ਤੋਂ ਕਿਹੜਾ ਤੋਹਫ਼ਾ ਲੈਣਾ ਪਸੰਦ ਕਰੇਗੀ? ਯਮੁਨਾ ਨੇ ਤੋਹਫ਼ੇ ਦੇ ਰੂਪ ਵਿਚ ਯਮ ਤੋਂ ਵਚਨ ਲਿਆ ਕਿ ਉਹ ਆਪਣੀ ਭੈਣ ਨੂੰ ਛੇਤੀ-ਛੇਤੀ ਮਿਲਣ ਆਇਆ ਕਰੇਇਸ ਉੱਤੇ ਯਮ ਹੋਰ ਵੀ ਬੜਾ ਪ੍ਰਸੰਨ ਹੋਇਆ ਅਤੇ ਉਸ ਨੇ ਯਮੁਨਾ ਨੂੰ ਸਦਾ ਸੁਰਜੀਤ ਰਹਿਣ ਦਾ ਵਰ ਦਿੱਤਾਇਹ ਦੰਦ-ਕਥਾ ਭੈਣ ਭਰਾ ਦੇ ਪਿਆਰ ਦੇ ਰੱਖੜੀ ਵਰਗੇ ਦੂਸਰੇ ਤਿਉਹਾਰ, ਭਾਈ ਦੂਜ ਦਾ ਵੀ ਆਧਾਰ ਹੈ

ਮੂੰਹ-ਬੋਲੀ ਭੈਣ

ਜਦੋਂ ਸਮਰਾਟ ਸਿਕੰਦਰ ਨੇ 326 ਬੀ.ਸੀ. ਈਸਵੀ ਵਿਚ ਭਾਰਤ 'ਤੇ ਹਮਲਾ ਕੀਤਾ ਤਾਂ ਉਸ ਵੇਲੇ ਉਸ ਦੀ ਪਤਨੀ ਰਾਕਸਾਨਾ ਵੀ ਉਸ ਦੇ ਨਾਲ ਸੀਇੱਥੇ ਸਿਕੰਦਰ ਦਾ ਸਾਹਮਣਾ ਰਾਜਾ ਪੋਰਸ ਨਾਲ ਹੋਣਾ ਸੀਪੋਰਸ ਬੜਾ ਤਾਕਤਵਰ ਰਾਜਾ ਸੀਰਾਕਸਾਨਾ ਨੂੰ ਡਰ ਸੀ ਕਿ ਸਿਕੰਦਰ ਦੀ ਇਸ ਯੁੱਧ ਵਿਚ ਹਾਰ ਹੋਵੇਗੀ ਅਤੇ ਉਹ ਰਾਜਾ ਪੋਰਸ ਦੇ ਹੱਥੋਂ ਮਾਰਿਆ ਜਾਵੇਗਾਇਸ ਡਰ ਦੇ ਚਲਦਿਆਂ ਰਾਕਸਾਨਾ ਸਮੱਸਿਆ ਦਾ ਹੱਲ ਲੱਭਣ ਲਈ ਬੇਚੈਨੀ ਨਾਲ ਇੱਧਰ-ਉੱਧਰ ਘੁੰਮ ਰਹੀ ਸੀਉਸ ਦਾ ਮੇਲ ਇਕ ਭਾਰਤੀ ਔਰਤ ਸੁਰਮਨੀਆ ਨਾਲ ਹੋਇਆ

ਸੁਰਮਨੀਆ ਤੋਂ ਰਾਕਸਾਨਾ ਨੂੰ ਭਾਰਤ ਦੇ ਰੱਖੜੀ ਦੇ ਤਿਉਹਾਰ ਬਾਰੇ ਪਤਾ ਲੱਗਾਰਾਕਸਾਨਾ ਇਕ ਰੱਖੜੀ ਲੈ ਕੇ ਰਾਜਾ ਪੋਰਸ ਨੂੰ ਮਿਲੀਉਸ ਨੇ ਰਾਜਾ ਪੋਰਸ ਦੇ ਗੁੱਟ ਉੱਤੇ ਉਹ ਰੱਖੜੀ ਬੰਨ੍ਹ ਦਿੱਤੀਰਾਜਾ ਪੋਰਸ ਨੇ ਥੋੜ੍ਹੀ ਹਿਚਕਚਾਹਟ ਤੋਂ ਬਾਅਦ ਰਾਕਸਾਨਾ ਨੂੰ ਆਪਣੀ ਮੂੰਹ-ਬੋਲੀ ਭੈਣ ਸਵੀਕਾਰ ਕਰ ਲਿਆਫਿਰ ਰਾਜਾ ਪੋਰਸ ਵੱਲੋਂ ਰੱਖੜੀ ਬਦਲੇ ਰਾਕਸਾਨਾ ਨੂੰ ਤੋਹਫ਼ੇ ਵਜੋਂ ਕੁਝ ਦੇਣ ਦੀ ਪੇਸ਼ਕਸ਼ ਕੀਤੀ ਗਈਰਾਕਸਾਨਾ ਨੇ ਪੋਰਸ ਤੋਂ ਆਪਣੇ ਪਤੀ ਸਮਰਾਟ ਸਿਕੰਦਰ ਦੀ ਸਲਾਮਤੀ ਦਾ ਵਚਨ ਲੈ ਲਿਆ

ਸਮਰਾਟ ਸਿਕੰਦਰ ਅਤੇ ਰਾਜਾ ਪੋਰਸ ਵਿਚਕਾਰ ਪੰਜਾਬ ਵਿਚ ਜੇਹਲਮ ਨਦੀ ਦੇ ਕੰਢੇ ਉੱਤੇ ਯੁੱਧ ਹੋਇਆਇਕ ਸਮੇਂ ਪੋਰਸ ਅਤੇ ਸਿਕੰਦਰ ਇਕ ਦੂਜੇ ਨਾਲ ਹੱਥੋ-ਹੱਥੀ ਭਿੜ੍ਹਨ ਲੱਗੇਪੋਰਸ ਸਿਕੰਦਰ ਉੱਤੇ ਹਾਵੀ ਹੋ ਗਿਆਉਸ ਵੇਲੇ ਪੋਰਸ ਦਾ ਧਿਆਨ ਆਪਣੇ ਗੁੱਟ ਉੱਤੇ ਬੰਨ੍ਹੀ ਰੱਖੜੀ 'ਤੇ ਪਿਆਰਾਕਸਾਨਾ ਨੂੰ ਦਿੱਤੇ ਵਚਨ ਦੀ ਪਾਲਣਾ ਕਰਦਿਆਂ ਉਸ ਨੇ ਸਿਕੰਦਰ ਉੱਤੇ ਵਾਰ ਨਾ ਕੀਤਾ ਅਤੇ ਸਿਕੰਦਰ ਬਚ ਗਿਆਇਹ ਦੰਦ-ਕਥਾ ਰੇਸ਼ਮੀ ਤੰਦ ਦੇ ਰੂਪ ਵਿਚ ਭੈਣ ਭਰਾ ਦੇ ਅਦ੍ਰਿਸ਼ ਪਿਆਰ ਅਤੇ ਵਚਨ ਦੀ ਮਹਾਨਤਾ ਦਾ ਪ੍ਰਮਾਣ ਹੈ

ਰੱਖੜੀ ਦੀ ਰਸਮ

ਇਤਿਹਾਸਕਾਰ ਅਰਵਿੰਦਪਾਲ ਸਿੰਘ ਮੰਡੇਰ ਅਨੁਸਾਰ 18ਵੀਂ ਸਦੀ ਵਿਚ ਸਿੱਖ ਖ਼ਾਲਸਾ ਫ਼ੌਜ ਨੇ ਮੁਗ਼ਲਾਂ/ਅਫ਼ਗਾਨੀ ਮੁਸਲਿਮ ਫ਼ੌਜਾਂ ਤੋਂ ਕਿਸਾਨਾਂ ਦੀ ਸੁਰੱਖਿਆ ਦਾ ਪ੍ਰਣ ਕਰਨ ਵਜੋਂ ਰੱਖੜੀ ਦੀ ਰਸਮ ਚਲਾਈ ਸੀ, ਜਿਸ ਦੇ ਬਦਲੇ ਕਿਸਾਨਾਂ ਤੋਂ ਉਨ੍ਹਾਂ ਦੀ ਪੈਦਾਵਾਰ ਵਿੱਚੋਂ ਕੁਝ ਹਿੱਸਾ ਲਿਆ ਜਾਂਦਾ ਸੀਸਿੱਖ ਸਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੇ ਰੱਖੜੀ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ ਸੀ

ਸੰਨ 1849 ਵਿਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਮਹਾਰਾਣੀ ਜਿੰਦਾਂ ਨੇ ਨੇਪਾਲ ਦੇ ਰਾਜੇ ਨੂੰ ਰੱਖੜੀ ਭੇਜ ਕੇ ਮਦਦ ਮੰਗੀ ਸੀਰਾਜੇ ਨੇ ਉਸ ਨੂੰ ਆਪਣੀ ਭੈਣ ਪ੍ਰਵਾਨ ਕਰਦਿਆਂ ਨੇਪਾਲ ਵਿਚ ਪਨਾਹ ਦਿੱਤੀ ਸੀਹਿੰਦੂ ਭਾਈਚਾਰੇ ਵਾਂਗ ਹੀ ਸਿੱਖ ਭਾਈਚਾਰੇ ਵਿਚ ਰੱੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈਭੈਣਾ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨਦੀਆਂ ਹਨ ਅਤੇ ਭਰਾ ਭੈਣਾਂ ਨੂੰ ਤੋਹਫ਼ੇ ਦਿੰਦੇ ਹਨਰੱਖੜ ਪੁੰਨਿਆਂ ਦੇ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਬਾਬਾ ਬਕਾਲਾ ਵਿਚ ਤਿੰਨ ਦਿਨ ਮੇਲਾ ਲੱਗਦਾ ਹੈਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਉਪ੍ਰੰਤ ਰਾਗੀ ਸਿੰਘਾਂ ਵੱਲੋਂ ਮਨੋਹਰ ਕੀਰਤਨ ਕੀਤੇ ਜਾਂਦੇ ਹਨਕਸਬੇ ਵਿਚ ਵੱਖ-ਵੱਖ ਥਾਵਾਂ ਉੱਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਪੰਡਾਲ ਸਥਾਪਿਤ ਕਰ ਕੇ ਲੋਕਾਂ ਨੂੰ ਆਪਣੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੀਆਂ ਹਨ

-ਸੰਤੋਖ ਸਿੰਘ ਸੰਧੂ,

+ 64220710935

Posted By: Harjinder Sodhi