ਕੁਝ ਦਿਨ ਪਹਿਲਾਂ ਮੈਂ ਪ੍ਰੋਫੈਸਰੀ ਦੌਰ ਦੇ ਇਕ ਦੋਸਤ ਨੂੰ ਫੋਨ ਕਰ ਕੇ ਦੱਸਿਆ ਕਿ ਲੈ ਬਈ ਹੁਣ ਅਸੀਂ ਭਾਰਤ ਦੀ ਓਸੀਆਈ (ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ) ਲੈਣ ਦਾ ਫ਼ੈਸਲਾ ਕਰ ਲਿਆਬੱਚੇ ਸਾਡੇ ਸੈਟਲ ਹਨਅਸੀਂ ਮੀਆਂ ਬੀਬੀ ਹੁਣ ਪੱਕੇ ਤੌਰ 'ਤੇ ਭਾਰਤ ਆ ਰਹੇ ਹਾਂ ਅਤੇ ਪਿੰਡ ਰਹਾਂਗੇਉਸ ਦਾ ਜਵਾਬ ਸੀ, 'ਤੇਰਾ ਸਿਰ ਫਿਰ ਗਿਆ? ਸਾਰਾ ਭਾਰਤ ਬਾਹਰ ਨਿਕਲਣ ਲਈ ਤਿਆਰ ਹੈ ਤੇ ਤੂੰ ਇੱਥੇ ਆਉਣਾ ਚਾਹੁੰਦਾਭਾਰਤ ਹੁਣ ਉਹ ਨਹੀਂ ਰਿਹਾ, ਜਿਹੜਾ ਤੂੰ ਅੱਧੀ ਸਦੀ ਪਹਿਲਾਂ ਛੱਡ ਕੇ ਗਿਆ ਸੀਸਭ ਕੁਝ ਉਲਟਾ-ਪੁਲਟਾ ਹੋ ਚੁੱਕਿਆਧਾਰਮਿਕ ਕੱਟੜਤਾ ਫ਼ਿਰਕਾਪ੍ਰਸਤੀ ਅਤੇ ਜਾਤਾਂ ਪਾਤਾਂ ਦਾ ਜਾਦੂ ਕਰਨ ਵਾਲੀ ਧਿਰ ਮੌਜਾਂ ਕਰਦੀ ਹੈਇਨ੍ਹਾਂ ਨਾਲ ਰਲ ਕੇ ਤੂੰ ਵੀ ਮੌਜਾਂ ਕਰ ਸਕਦਾਬਾਕੀ ਹੋਸ਼ ਮੰਦ ਸੈਕੂਲਰ ਅਤੇ ਬਾਦਲੀ ਸੋਚ ਬਾਰੇ ਲੋਕਾਂ ਨੂੰ ਬਹੁਤ ਦੁਸ਼ਵਾਰੀਆਂ ਹਨਆਪਣੇ ਮਿੱਤਰ ਦੀਆਂ ਗੱਲਾਂ ਸੁਣ ਕੇ ਮੇਰਾ ਸਾਰਾ ਚਾਅ ਲਹਿ ਗਿਆ

ਅਸੀਂ ਸੋਚਦੇ ਸਾਂ ਕਿ ਅਸੀਂ ਦੁਨੀਆ ਦੇ ਦਰਜਨਾਂ ਮੁਲਕ ਵੇਖ ਲਏ ਹਨ ਪਰ ਭਾਰਤ ਦਾ ਕੁਝ ਨਹੀਂ ਦੇਖਿਆਉੱਥੇ ਚੱਲੀਏ, ਦੋਸਤਾਂ ਮਿੱਤਰਾਂ ਵਿਚ ਰਹਾਂਗੇ, ਸੈਰਾਂ ਕਰਾਂਗੇਲੰਮੀ ਗੱਲਬਾਤ ਮਗਰੋਂ ਮੈਂ ਅਤੇ ਮੇਰੀ ਪਤਨੀ ਸੋਚਦੇ ਰਹੇ ਕਿ ਇਹ ਕੀ ਮਾਜਰਾ ਹੈ? ਅਸੀਂ ਤਾਂ ਸੁਣਦੇ ਸੀ ਭਾਰਤ ਵਿਚ ਬਹੁਤ ਤਰੱਕੀ ਹੋਈ ਹੈਕੱਚੀ ਪੱਕੀ ਜਿਹੋ ਜਿਹੀ ਹੈ, ਤਰੱਕੀ ਹੋਈ ਤਾਂ ਹੈਆਖ਼ਰਕਾਰ ਦੁਨੀਆ ਦੀਆਂ ਦਸ ਵੱਡੀਆਂ ਆਰਥਿਕ ਮਹਾਂਸ਼ਕਤੀਆਂ ਵਿਚ ਨਾਂ ਬੋਲਦਾ ਪਰ ਇਸ ਤਰ੍ਹਾਂ ਦੀ ਨਿਰਾਸ਼ਾ ਦੇ ਕੀ ਕਾਰਨ ਹਨਆਪਣੇ ਦੇਸ਼ ਸਮਾਜ ਅਤੇ ਭਵਿੱਖ ਬਾਰੇ ਇੰਨੀ ਬੇ ਭਰੋਸਗੀ ਕਿਉਂ? ਸਭ ਕੁਝ ਹੁੰਦਿਆਂ-ਸੁੰਦਿਆਂ ਇਸ ਮਾਨਸਿਕਤਾ ਦੀ ਮਰਜ਼ ਕੀ ਹੈਇਸ ਦਾ ਇਲਾਜ ਕੀ ਹੋਵੇ?

ਅਸਲ ਵਿਚ ਸਾਡੇ ਦੇਸ਼ ਦਾ ਇਤਿਹਾਸ ਸਾਡੇ ਲੋਕਾਂ ਦੀਆਂ ਲੋੜਾਂ ਅਨੁਸਾਰ ਨਹੀਂ ਤੁਰਿਆਪੁਰਾਤਨ ਸਮਿਆਂ ਵਿਚ ਬਾਹਰੋਂ ਆਏ ਹਾਕਮਾਂ ਕਰਕੇ ਇਹ ਰੋਗ ਡੂੰਘਾ ਅਤੇ ਪਚੀਦਾ ਹੁੰਦਾ ਗਿਆਭਾਰਤ ਦੇ ਲੰਮੇ ਇਤਿਹਾਸ ਵਿਚ ਕੋਈ ਇਹੋ ਜਿਹਾ ਮਾਡਲ ਨਹੀਂ ਮਿਲਦਾ ਜਿਹੜਾ ਅਜੋਕੇ ਸੰਕਟ ਵਿਚ ਸਾਡਾ ਮਾਰਗ ਦਰਸ਼ਨ ਕਰ ਸਕੇਦੂਜੇ ਪਾਸੇ ਪੱਛਮੀ ਯੂਰਪ ਦੁਨੀਆ ਦਾ ਇੱਕੋ-ਇਕ ਖਿੱਤਾ ਹੈ ਜਿੱਥੇ ਇਸਾਈ ਰਾਜੇ-ਜਵਾੜੇ ਇਕ ਦੂਜੇ ਨਾਲ ਖਹਿੰਦੇ ਤਾਂ ਰਹੇ ਪਰ ਕਿਸੇ ਬਾਹਰੀ ਧਿਰ ਦੀ ਅਧੀਨਗੀ ਤੋਂ ਬੱਚੇ ਰਹੇਮਿਸਾਲ ਦੇ ਤੌਰ 'ਤੇ ਇੰਗਲੈਂਡ ਸਾਲ 1066 ਤੋਂ ਆਜ਼ਾਦ ਦੇਸ਼ ਰਿਹਾਇਸ ਨੂੰ ਬਾਹਰੋਂ ਕੋਈ ਹਮਲਾਵਰ ਜਿੱਤ ਨਹੀਂ ਸਕਿਆਭਾਰਤ ਇਨ੍ਹਾਂ ਸਮਿਆਂ ਤੋਂ ਅੱਗੇ ਕਈ ਸਦੀਆਂ ਗ਼ੁਲਾਮ ਰਿਹਾਇੰਗਲੈਂਡ ਦਾ ਵਿਕਾਸ ਇਸ ਦੇ ਲੋਕਾਂ ਦੀਆਂ ਲੋੜਾਂ ਦਵੰਦਾਂ ਅਨੁਸਾਰ ਹੋਇਆਇਤਿਹਾਸ ਦੀ ਤੋਰ ਅਤੇ ਇਸ ਦੇ ਆਰਥਿਕਤਾ ਵਾਲੇ ਇੰਜਣ ਦੀ ਪ੍ਰਕਿਰਿਆ ਇਹੋ ਹੈਹਰੇਕ ਸਮਾਜ ਨੂੰ ਇਸ ਅਮਲ ਵਿੱਚੋਂ ਲੰਘਣਾ ਪੈਂਦਾ ਹੈ ਕੋਈ ਅੱਗੇ ਨਿਕਲ ਗਿਆਕੋਈ ਪਿੱਛੇ ਰਹਿ ਗਿਆਯੂਰਪੀ ਲੋਕ ਸਿਆਣੇ ਹਨ ਜਾਂ ਉਨ੍ਹਾਂ ਦੀ ਕਿਸਮਤ ਚੰਗੀ ਸੀਉਨ੍ਹਾਂ ਨੇ ਇਸ ਸਫ਼ਰ ਦਾ ਰਾਹ ਕਰੀਬਨ ਚਾਰ ਸਦੀਆਂ ਸਾਡੇ ਨਾਲੋਂ ਪਹਿਲਾਂ ਲੱਭ ਲਿਆਕੀ ਇਨ੍ਹਾਂ ਸਫ਼ਰਾਂ ਦੀਆਂ ਪੈੜਾਂ ਕੱਢਣ ਨਾਲ ਸਾਡੀ ਕੋਈ ਮਦਦ ਹੋ ਸਕਦੀ ਹੈ?

ਚੌਧਵੀਂ ਸਦੀ ਅਤੇ ਪੋਪ ਦੇ ਕੈਥੋਲਿਕ ਧਰਮ ਦਾ ਯੂਰਪ ਵਿਚ ਹਰ ਪੱਖੋਂ ਮੁਕੰਮਲ ਕੰਟਰੋਲ ਸੀਵਿੱਦਿਆ ਵੀ ਗਿਰਜਿਆ ਅਧੀਨ ਸੀਜਿਹੜਾ ਗਿਆਨ- ਵਿਗਿਆਨ ਪੋਪ ਅਨੁਸਾਰ ਨਾ ਹੁੰਦਾ ਉਹ ਦਵਾ ਦਿੱਤਾ ਜਾਂਦਾਪੋਪ ਦੇ ਪਾਦਰੀ ਬ੍ਰਹਮਚਾਰੀ ਹੋਣ ਦੀਆਂ ਸੌਹਾਂ ਚੁੱਕ ਲੈਂਦੇ ਪਰ ਅਮਲ ਨਾ ਕਰਦੇਮੋਟੇ ਚੜ੍ਹਾਵਿਆਂ ਬਦਲੇ ਦੁੱਧਾਂ, ਪੁੱਤਾਂ, ਪਾਪਾਂ ਤੋਂ ਭੁੱਲਾਂ ਬਖ਼ਸ਼ਦੇ ਅਤੇ ਸ਼ਰਧਾਲੂਆਂ ਨੂੰ ਬੈਕੁੰਠ ਦੀਆਂ ਟਿਕਟਾਂ ਵੰਡਦੇਕਿੰਤੂ-ਪ੍ਰੰਤੂ ਕਰਨ ਵਾਲਿਆਂ ਨੂੰ ਕਰੜੀਆਂ ਸਜ਼ਾਵਾਂ ਅਤੇ ਕਈਆਂ ਵਿਰੁੱਧ ਧਰਮ ਵਿਰੋਧੀ ਹੋਣ ਦੇ ਫ਼ਤਵੇ ਲਾ ਕੇ ਜਿਉਂਦਿਆਂ ਸਾੜ ਦਿੰਦੇਇਨ੍ਹਾਂ ਸਮਿਆਂ ਵਿਚ ਮਨੂੰਵਾਦੀਆਂ ਨੇ ਇਹੋ ਹਾਲ ਭਾਰਤ ਦਾ ਕੀਤਾ ਹੋਇਆ ਸੀ

ਕੈਥੋਲਿਕ ਧਰਮ ਦੇ ਇਨ੍ਹਾਂ ਧੱਕਿਆਂ ਵਿਰੁੱਧ ਬਾਗ਼ੀ ਸੁਰਾਂ ਉੱਠਣ ਲੱਗ ਪਈਆਂਪੰਦਰਵੀਂ ਸਦੀ ਤੋਂ ਇਹ ਕੰਮ ਫਲੋਰੈਂਸ ਦੇ ਲੇਖਕਾਂ, ਕਲਾਕਾਰਾਂ ਅਤੇ ਦਾਨਸ਼ਵਰਾਂ ਨੇ ਸ਼ੁਰੂ ਕੀਤਾਮਾਨਵਵਾਦੀ ਵਿਚਰਾਂ ਦੀ ਇਸ ਲਹਿਰ ਨੇ ਯਹੂਦੀ ਅਤੇ ਇਸਾਈ ਧਰਮਾਂ ਵਿਚ ਰੱਬ ਦੇ ਸਰਵਸ਼ਕਤੀਮਾਨ ਹੋਣ ਬਾਰੇ ਸ਼ੰਕੇ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇਮਨੁੱਖ ਦੇ ਸਿਰ ਉੱਚਾ ਕਰ ਕੇ ਜਿਊਣ ਦੀ ਗੱਲ ਤੁਰ ਪਈ

ਡੱਚ ਦਾਨਿਸ਼ਵਰ ਸਿਪਨੋਜ਼ਾ ਨੇ ਤਾਂ ਸਿਰੇ ਦੀ ਕਹਿ ਦਿੱਤੀ ਕਿ 'ਮੇਰਾ ਰੱਬ ਮੇਰੇ ਧਰਮ ਗ੍ਰੰਥ ਤੋਹਰੇ ਨਹੀਂ ਵਿਚ ਨਹੀਂਮੇਰਾ ਰੱਬ ਤਰਕ ਦੇ ਨੇਮ ਵਿਚ ਹੈ' ਜਰਮਨ ਪਾਦਰੀ ਮਾਰਟਿਨ ਲੂਥਰ ਨੇ ਪੋਪ ਨੂੰ ਚੁਣੌਤੀ ਦਿੰਦਿਆਂ ਚਰਚ ਦੇ ਧੱਕਿਆਂ ਵਿਰੁੱਧ 95 ਮੰਗਾਂ ਦਾ ਮੈਨੀਫ਼ੈਸਟੋ ਵਿਟਨਬਰਗ ਗਿਰਜੇ ਦੇ ਵੱਡੇ ਦਵਾਰ 'ਤੇ ਮੇਖਾਂ ਨਾਲ ਗੱਡ ਦਿੱਤਾਇਟਲੀ ਦੇ ਖੋਜੀ ਵਿਗਿਆਨਕ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਦੁਨੀਆ ਗੋਲ ਹੈ ਅਤੇ ਸੂਰਜ ਦੁਆਲੇ ਘੁੰਮਦੀ ਹੈਇਸ ਨਾਲ ਪੋਪ ਦਾ ਸਾਰਾ ਧਾਰਮਿਕ ਤਾਣਾ ਬਾਣਾ ਹਿੱਲ ਗਿਆ

ਇਨ੍ਹਾਂ ਦਾਨਿਸ਼ਵਰਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਲਈਆਂਉਹ ਆਪਣੇ ਧਰਮਾਂ ਵਿੱਚੋਂ ਕੱਢੇ ਵੀ ਗਏ ਪਰ ਉਨ੍ਹਾਂ ਯੂਰਪੀ ਸਮਾਜ ਉੱਤੇ ਸੰਗਠਿਤ ਧਰਮਾਂ ਦੇ ਤੰਦੂਏ ਜਾਲ਼ ਦਾ ਜੱਫ਼ਾ ਤੋੜ ਦਿੱਤਾ

ਫੋਰੈਸਟ ਤੋਂ ਉੱਠਿਆ ਨਵ ਨਿਰਮਾਣ, ਗਿਆਨਕਰਣ ਅਤੇ ਧਰਮ ਸੁਧਾਰਵਾਦੀ ਲਹਿਰਾਂ ਨੇ ਸਮਾਜ ਅਤੇ ਸੰਗਠਤ ਧਾਰਮਿਕ ਸੰਸਥਾਵਾਂ ਚਾਰੇ ਰਿਸ਼ਤੇ ਨੂੰ ਨਿਯਮਤ ਕਰਨ ਦਾ ਰਾਹ ਲੱਭ ਲਿਆਧਰਮ ਨੂੰ ਬਣਦੇ ਸਤਿਕਾਰ ਨਾਲ ਆਪਣੀਆਂ ਧਾਰਮਿਕ ਸੇਵਾਵਾਂ ਵਿਚ ਰਹਿਣ ਦੀ ਸਹਿਮਤੀ ਪੈਦਾ ਕਰ ਲਈ ਤਾਂ ਕਿ ਵਿੱਦਿਆ ਰਾਜਨੀਤੀ ਅਤੇ ਸ਼ਖ਼ਸੀ ਆਜ਼ਾਦੀ ਵਿਚ ਧਾਰਮਿਕ ਦਖ਼ਲਅੰਦਾਜ਼ੀ ਨਾ ਹੋਵੇਇਨ੍ਹਾਂ ਲਹਿਰਾਂ ਦੇ ਪ੍ਰੇਰਨਾ ਸਰੋਤ ਸੁਕਰਾਤ, ਪਲੈਟੋ ਅਤੇ ਸਿਸਕੋ ਵਰਗੇ ਯੂਨਾਨੀ ਅਤੇ ਰੋਮਨ ਦਾਰਸ਼ਨਿਕ ਸਨ ਜਿਹੜੇ ਮਨੁੱਖਵਾਦੀ ਕਦਰਾਂ ਦੇ ਹਮਾਇਤੀ ਸਨਕੁਦਰਤਵਾਦੀ, ਦਾਰਸ਼ਨਿਕ ਹੋਣ ਕਰ ਕੇ ਉਨ੍ਹਾਂ ਦੀ ਸੋਚ ਉੱਤੇ ਤਰਕ, ਸੋਹਜ ਅਤੇ ਮਨੁੱਖਵਾਦੀ ਕਦਰਾਂ ਦਾ ਅਸਰ ਸੀ

ਇਨ੍ਹਾਂ ਸੰਘਰਸ਼ਾਂ ਸਦਕਾ ਲੋਕਾਂ ਨੂੰ ਧਾਰਮਿਕ ਧੱਕਿਆ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈਸਮਾਜ ਦੀ ਰੁਕੀ ਹੋਈ ਊਰਜਾ ਦਾ ਵਹਾਅ ਨਿਕਲਿਆਯੂਰਪ ਗਿਆਨ-ਵਿਗਿਆਨ ਦਾ ਬਗ਼ੀਚਾ ਬਣ ਗਿਆਸ਼ੇਕਸਪੀਅਰ ਅਤੇ ਸਰਵੈਂਟੀਜ਼ ਵਰਗੇ ਲੇਖਕਾਂ, ਮਾਈਕਲਐਂਗਲੋ ਅਤੇ ਲੀਓਨਾਰਡੀ ਵਰਗੇ ਕਲਾਕਾਰਾਂ ਅਤੇ ਵਿਕਟਰ ਅਤੇ ਵੌਲਤੇਅਰ ਵਰਗੇ ਦਾਨਸ਼ਵਰਾਂ ਦੇ ਵਿਚਾਰਾਂ ਦੀ ਪ੍ਰੇਰਨਾ ਸਦਕਾ ਇਕ ਨਵੇਂ ਯੂਰਪ ਦਾ ਨਿਰਮਾਣ ਸ਼ੁਰੂ ਹੋ ਗਿਆਵਿਗਿਆਨਕ ਉੱਨਤੀ ਨਾਲ ਪੈਦਾ ਹੋਈ ਸਨਅਤੀ ਅਤੇ ਸੈਨਿਕ ਤਰੱਕੀ ਸਹਾਰੇ ਯੂਰਪ ਛਾਲਾਂ ਮਾਰਦਾ ਦੂਰ ਦੁਰਾਡੀਆਂ ਧਰਤੀਆਂ ਉੱਤੇ ਛਾਅ ਗਿਆਹੌਲੀ-ਹੌਲੀ ਸ਼ਖ਼ਸੀ ਆਜ਼ਾਦੀ ਦਾ ਵਿਸਥਾਰ ਹੋਣ ਲੱਗ ਪਿਆਪ੍ਰਜਾਤੰਤਰੀ ਪ੍ਰਣਾਲੀ ਦੀ ਜੜ੍ਹ ਲੱਗ ਗਈਇਨ੍ਹਾਂ ਬਰਕਤਾਂ ਸਦਕੇ ਅੱਜ ਇਕੱਲਾ ਯੂਰਪ ਹੀ ਨਹੀਂ ਸਗੋਂ ਅਮਰੀਕਾ ਆਸਟ੍ਰੇਲੀਆ ਵਰਗੇ ਯੂਰਪੀ ਮੂਲ ਦੇ ਸੱਭੋ ਮੁਲਕ ਸਵਰਗ ਬਣ ਚੁੱਕੇ ਹਨਦੂਜੇ ਪਾਸੇ ਯੂਰਪ ਤੋਂ ਬਾਹਰ ਮੱਧ ਪੂਰਬੀ ਏਸ਼ੀਆ ਅਤੇ ਅਫ਼ਰੀਕੀ ਦੇਸ਼ਾਂ ਵੱਲ ਨਿਗਾਹ ਮਾਰ ਕੇ ਵੇਖ ਲਉਜਿੱਥੇ ਵੀ ਧਰਮਾਂ ਅਤੇ ਕਬੀਲੇਬਾਜ਼ੀ ਦਾ ਬਹੁਤਾ ਗ਼ਲਬਾ ਹੈ ਉੱਥੇ ਗ਼ਰੀਬੀ, ਦਲਿਦਰਤਾ ਅਤੇ ਪਛੜੇਵੇਂ ਦਾ ਆਲਮ ਹੈਜਿੱਥੇ ਧਰਮਾਂ ਦੀ ਸੋਚ ਲੋਕਾਂ ਦੇ ਸਿਰਾਂ ਉੱਤੇ ਹਾਵੀ ਹੈ ਉੱਥੇ ਔਰਤਾਂ, ਘੱਟਗਿਣਤੀਆਂ ਅਤੇ ਅਖੌਤੀ ਛੋਟੀਆਂ ਜਾਤਾਂ ਉੱਤੇ ਧੱਕਾ ਵੀ ਵਧੇਰੇ ਹੁੰਦਾ ਹੈ

ਭਾਰਤੀ ਇਤਿਹਾਸ ਵਿਚ ਧਰਮਾਂ ਦਾ ਰੋਲ ਫਰੋਲਣ ਤੋਂ ਪਹਿਲਾਂ ਧਰਮ ਅਤੇ ਧਰਮ ਸੰਗਠਨਾਂ ਵਿਚ ਨਖੇੜਾ ਕਰਨਾ ਜ਼ਰੂਰੀ ਹੈਖੱਬੇ ਪੱਖੀ ਪ੍ਰਗਤੀਵਾਦੀ ਸਿਧਾਂਤ ਧਰਮ ਵਿਰੋਧੀ ਹੈਲੈਨਿਨ ਸਟਾਲਿਨ ਨੇ ਧਰਮ ਮੁਕਤ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਪਰ ਇਹ ਸੰਭਵ ਨਾ ਹੋ ਸਕਿਆਮੇਰੀ ਜਾਚੇ ਧਰਮ ਸਾਰੀ ਮਨੁੱਖਤਾ ਦਾ ਇਕ ਹੈਸੱਭੋ ਧਰਮ ਮਨੁੱਖਤਾ ਦੇ ਪਿਆਰ-ਭਲੇ ਦਾ ਸੰਦੇਸ਼ ਦਿੰਦੇ ਹਨਧਰਮ ਸਾਡੀ ਰੂਹ ਦੀ ਖ਼ੁਰਾਕ ਹੈ, ਜਗਿਆਸਾ ਵੀ ਹੈਸੱਭੋ ਧਰਮ ਜੀਵਨ ਦੀ ਵਿਆਕਰਨ ਵੀ ਹੈਰੌਲ਼ਾ ਧਰਮ ਸੰਗਠਨਾਂ ਦੇ ਵਖਰੇਵਿਆਂ ਦੇ ਪੈਂਤੜਿਆਂ ਵਿੱਚੋਂ ਪੈਦਾ ਹੁੰਦਾ ਹੈਜਿਸ ਕਰਕੇ ਯੂਰਪ ਦੀ ਸੁਧਾਰਵਾਦੀ ਪਹੁੰਚ ਵਧੇਰੇ ਕਾਰਗਰ ਸਾਬਤ ਹੋਈ ਹੈ

ਪੁਰਾਤਨ ਯੂਨਾਨੀ ਅਤੇ ਰੋਮਨ ਸਮਿਆਂ ਵੇਲੇ ਭਾਰਤ ਦੀ ਸ਼ਕਤੀਸ਼ਾਲੀ ਸੱਭਿਅਤਾ, ਫ਼ਲਸਫ਼ਿਆਂ ਵਿਸ਼ਵਿਦਿਆਲਿਆਂ ਅਤੇ ਕਲਾਵਾਂ ਦਾ ਦੇਸ਼ ਸੀ

ਵੇਖਣਾਂ ਅਸੀਂ ਇਹ ਹੈ ਕਿ ਜਦ ਵੀ ਭਾਰਤ ਨੂੰ ਉੱਨਤੀ ਅਤੇ ਆਧੁਨਿਕਤਾ ਦੀ ਲੀਹ ਉੱਤੇ ਚੜ੍ਹਨ ਦਾ ਮੌਕਾ ਮਿਲਿਆ ਤਾਂ ਧਰਮ ਦਾ ਹੀ ਰੋਲ ਸੀਬਾਰ੍ਹਵੀਂ ਸਦੀ ਤੀਕ ਮਨੂਵਾਦ ਨੇ ਦੇਸ਼ ਨੂੰ ਨਿਸਲ ਕਰਕੇ ਕਾਇਰ ਬਣਾ ਦਿੱਤਾ ਸੀਗਜ਼ਨਵੀ, ਐਬਿਟ ਅਤੇ ਖ਼ਿਲਜ਼ੀ ਰਾਜਿਆਂ ਮਗਰੋਂ 1526 ਵਿੱਚ ਮੁਗ਼ਲ ਕਾਬਜ਼ ਹੋ ਗਏਜ਼ੁਲਮ ਤਾਂ ਯੂਰਪ ਦੇ ਇਸਾਈ ਰਾਜੇ ਆਪਣੀ ਪ੍ਰਜਾ 'ਤੇ ਵੀ ਕਰਦੇ ਸਨ ਪਰ ਇਕ ਫ਼ਰਕ ਸੀਸਮਾਂ ਪਾ ਕੇ ਜਦ ਧਾਰਮਿਕ ਕੱਟੜਤਾ ਨਰਮ ਹੋਈ ਅਤੇ ਮੁਲਕ ਵਿਚ ਖ਼ੁਸ਼ਹਾਲੀ ਫੈਲ ਗਈ ਤਾਂ ਹਾਕਮਾਂ ਅਤੇ ਪ੍ਰਜਾ ਵਿਚ ਵਿਰੋਧ ਖ਼ਤਮ ਹੋਣਾ ਸ਼ੁਰੂ ਹੋ ਗਿਆਸਮਾਜ ਵਿਚ ਵਖਰੇਵਾਂ ਧਰਮ ਦੀ ਜਗ੍ਹਾ ਆਰਥਿਕ ਜਮਾਤਾਂ ਦਾ ਹੋ ਗਿਆ ਪਰ ਭਾਰਤ ਦੇ ਨਵੇਂ ਹਾਕਮ ਬਾਹਰੋਂ ਆਏ ਸਨ ਉਨ੍ਹਾਂ ਦਾ ਧਰਮ ਵੱਖਰਾ ਸੀਯੂਰਪ ਵਾਂਗ ਸਮਾਂ ਪਾ ਕੇ ਇਹ ਵਿਰੋਧ ਨਰਮ ਨਾ ਹੋਇਆ ਸਗੋਂ ਹਿੰਸਕ ਸ਼ਕਲ ਵਿਚ ਵਧਦਾ ਹੀ ਗਿਆਧਾਰਮਿਕ ਦੀਵਾਰਾਂ ਉੱਚੀਆਂ ਹੀ ਹੁੰਦੀਆਂ ਗਈਆਂਇਸੇ ਕਰਕੇ ਸ਼ਾਇਦ ਭਾਰਤ ਦੁਨੀਆ ਵਿਚ ਇਕ ਉਦਾਹਰਣ ਹੈ ਜਿੱਥੇ ਕਰੀਬਨ ਇਕ ਹਜ਼ਾਰ ਸਾਲ ਇੱਕੋ ਦੇਸ਼ ਵਿਚ ਰਹਿੰਦਿਆਂ ਵੀ ਦੋਹਾਂ ਧਿਰਾਂ ਵਿਚ ਰੋਟੀ ਬੇਟੀ ਦਾ ਰਿਸ਼ਤਾ ਕਾਇਮ ਨਾ ਹੋ ਸਕਿਆਯੂਰਪ ਵਾਂਗ ਸਮਾਜ-ਸ਼ਾਸਤਰੀ ਪੱਖੋਂ ਲੋਕਾਂ ਵਿਚ ਪਰਿਵਰਤਨਸ਼ੀਲਤਾ ਆਰਥਿਕ ਜਮਾਤੀ ਅਧਾਰ ਦੀ ਬਜਾਏ ਧਾਰਮਿਕ

ਵੱਖਰੇਵਿਆਂ ਵਿਚ ਫਸੀ ਰਹੀਧਾਰਮਿਕ ਵੰਡ ਦੀ ਸਰਵ-ਉੱਚਤਾ ਦਾ ਸਮਾਜ ਦੇ ਹਰ ਪਹਿਲੂ ਉੱਤੇ ਰੁਕਾਵਟੀ ਅਸਰ ਪਿਆਮੁਗ਼ਲਾਂ ਸਮੇਂ ਦੇਸ਼ ਵਿਚ ਆਰਥਿਕ ਤਰੱਕੀ ਤਾਂ ਹੋਈ ਪਰ ਯੂਰਪ ਯੂਰਪ ਵਾਂਗ ਉੱਨਤੀ ਦੇ ਅਗਲੇ ਪੜਾਅ ਵਿਚ ਪ੍ਰਵੇਸ਼ ਨਾ ਕਰ ਸਕਿਆਸਾਹਿਤ ਅਤੇ ਕਲਾਵਾਂ ਪੱਖੋਂ ਇਸ ਦੌਰ ਵਿਚ ਗੁਰੂਆਂ ਦੀ ਬਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਦਿੱਸਦਾ(ਜਾਰੀ)

-ਰਣਜੀਤ ਧੀਰ

Posted By: Harjinder Sodhi