ਫ਼ਾਦਵਾ ਤੁਕਾਨ ਸਿਆਹ ਕਾਲੇ ਵਾਲਾਂ ਵਾਲੀ ਅਤੇ ਭੂਰੀਆਂ ਚਮਕੀਲੀਆਂ ਅੱਖਾਂ ਵਾਲੀ ਫਲਸਤੀਨ ਦੀ ਉਹ ਅਰਬੀ ਸ਼ਾਇਰਾ ਸੀ, ਜਿਹਦੇ ਬਾਰੇ ਕਿਹਾ ਜਾਂਦਾ ਹੈ ਜਦੋਂ ਉਹ ਨਜ਼ਮ ਪੜ੍ਹਦੀ ਸੀ ਤਾਂ ਉਹਦੀ ਸਰੋਦੀ ਆਵਾਜ਼ ਨਾਲ ਸੁਣਨ ਵਾਲੇ ਕੀਲੇ ਜਾਂਦੇ ਸਨ। ਫਿਰ ਇਜ਼ਰਾਈਲ ਦੇ ਜਨਰਲ ਮੋਸ਼ੇ ਦਿਆਨ ਵੱਲੋਂ ਉਸ ਉੱਪਰ ਨਜ਼ਮ ਪੜ੍ਹਨ 'ਤੇ ਪਾਬੰਦੀ ਆਇਦ ਕਰ ਦਿੱਤੀ ਗਈ ਕਿਉਂਕਿ ਉਹਦੀ ਇਕ ਨਜ਼ਮ ਨਾਲ ਦਸ ਬਗ਼ਾਵਤੀ ਪੈਦਾ ਹੁੰਦੇ ਸਨ...

ਨਜ਼ਮ

ਫੇਰ ਉੱਗੇਗੀ ਜ਼ਿੰਦਗੀ -

ਇਨ੍ਹਾਂ ਮਧੋਲੀਆਂ ਆਸਾਂ ਦੇ ਵਿੱਚੋਂ

ਤੇ ਤੁਹਾਡੇ ਉਸ ਨਿਸਰਨ 'ਚੋਂ

ਜੋ ਸਲੀਬ 'ਤੇ ਚੜ੍ਹਿਆ

ਤੇ ਤੁਹਾਡੇ ਬੁੱਲ੍ਹਾਂ ਦੇ ਉਸ ਹਾਸੇ 'ਚੋਂ

ਜੋ ਚੋਰੀ ਹੋ ਗਿਆ

ਹਰ ਤਬਾਹੀ ਦੀ ਆਹਟ ਵਿੱਚੋਂ

ਤੇ ਹਰ ਤਸੀਹੇ ਦੇ ਵਿੱਚੋਂ

ਅਤੇ ਜ਼ਿੰਦਗੀ ਤੇ ਮੌਤ ਦੀ ਝਰਨਾਹਟ ਵਿੱਚੋਂ

ਫੇਰ ਉੱਗੇਗੀ ਜ਼ਿੰਦਗੀ !!


(ਨਾਗਮਣੀ, ਅੰਕ 67, ਨਵੰਬਰ 1971)

Posted By: Harjinder Sodhi