ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਨਾਲ ਤਰਨਤਾਰਨ ਨਗਰ ਦੇ ਗਲੀ ਨੰਬਰ 1 ਵਿਚ ਅਖੀਰ ਤੇ ਇਕ ਘਰ ਹੈਜਿਸ ਦੇ ਬਾਹਰ ਗੇਟ ਤੇ ਕਾਲੀ ਰੰਗ ਦੀ ਪਲੇਟ 'ਤੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈਰਿਹਾਇਸ਼ ਮਾਸਟਰ ਬੋਹੜ ਸਿੰਘ ਮੱਲਣਗੇਟ ਅੰਦਰ ਜਾਂਦਿਆ ਹੀ 70 ਕੁ ਸਾਲਾਂ ਦਾ ਬਜ਼ੁਰਗ ਨਜ਼ਰੀ ਪਿਆ ਹੈਦੇਖਣ ਵਿਚ ਅਡੋਲ ਸ਼ਾਤ ਚਿੱਤ ਇਹ ਬਜ਼ੁਰਗ ਆਪਣੇ ਅੰਦਰ ਅਥਾਹ ਗਿਆਨ ਦਾ ਭੰਡਾਰ ਅਤੇ ਬਹੁ-ਕਲਾਵਾਂ ਸਮੋਈ ਬੈਠਾ ਹੈਇਹੀ ਹੈ ਮਾਸਟਰ ਬੋਹੜ ਸਿੰਘ ਮੱਲਣ ਚਾਹੇ ਕੁਝ ਉਮਰ ਅਤੇ ਬਿਮਾਰੀ ਦੀ ਵਜ੍ਹਾ ਕਰਕੇ ਸਰੀਰ ਕਮਜ਼ੋਰ ਹੋ ਗਿਆ ਹੈ ਪਰ ਬੋਲਣ ਦੀ ਬਰਕਤ ਅਤੇ ਹੌਸਲਾਂ ਜਿਉਂ ਦਾ ਤਿਉਂ ਹੈਜਦੋਂ ਕਿਤੇ ਵੀ ਮਾਸਟਰ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਅਕਸਰ ਹੀ ਉਹ ਕਾਗ਼ਜ਼ ਦੀ ਹਿੱਕ 'ਤੇ ਆਪਣੇ ਜਜ਼ਬਾਤਾਂ ਨੂੰ ਲਿਖ ਰਹੇ ਹੁੰਦੇ

ਮਾਸਟਰ ਬੋਹੜ ਸਿੰਘ ਮੱਲਣ ਦਾ ਜਨਮ 15 ਅਗਸਤ 1950 ਨੂੰ ਪਿਤਾ ਬਲਵੰਤ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਘਰ ਪਿੰਡ ਮੱਲਣ ਹੁਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆਂਉਨ੍ਹਾਂ ਦੀ ਪੜ੍ਹਾਈ ਵਿਚ ਲਗਨ ਦੇਖਦਿਆਂ ਮਾਸਟਰ ਗੁਰਬਖਸ਼ ਸਿੰਘ ਨੇ ਉਨ੍ਹਾਂ ਨੂੰ ਪੜ੍ਹਨ ਲਈ ਬਹੁਤ ਪ੍ਰੇਰਿਆਉਨੀ ਦਿਨੀ ਉਹ ਹਰ ਰੋਜ਼ ਸਵੇਰੇ ਉੱਠ ਕੇ ਖੂਹ ਤੋਂ ਪਾਣੀ ਭਰ ਕੇ ਘਰ ਅਤੇ ਖੇਤੀਬਾੜੀ ਦੇ ਕੰਮਾਂ ਵਿਚ ਹੱਥ ਵਟਾਉਦਿਆਂ ਹਰ ਸਾਲ ਜਮਾਤ ਵਿੱਚੋਂ ਅਵੱਲ ਆਉਂਦੇ ਰਹੇਉਨ੍ਹਾਂ ਨੇ ਮਾਰਚ 1958 ਵਿਚ ਅਧਿਆਪਕਾਂ ਦੀ ਸਕੂਲ ਵਿਚ ਘਾਟ ਦੇ ਬਾਵਜੂਦ ਅੱਠਵੀਂ ਬੋਰਡ ਦੀ ਪਹਿਲੇ ਦਰਜੇ 'ਤੇ ਪਾਸ ਕੀਤੀਉਸ ਤੋਂ ਬਾਅਦ 1960 ਵਿਚ ਦਸਵੀਂ ਦੀ ਪ੍ਰੀਖਿਆ ਅਤੇ ਮਾਰਚ 1962 ਵਿਚ ਉਨ੍ਹਾਂ ਨੇ ਮਹਾਤਮਾ ਹੰਸ ਰਾਜ ਆਰੀਆ ਸਕੂਲ ਬਠਿੰਡਾ ਤੋਂ ਜੇਬੀਟੀ ਪਾਸ ਕਰ ਕੇ ਇਸੇ ਸਾਲ ਪਿੰਡ ਦੋਦਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਬਤੌਰ ਅਧਿਆਪਕ ਨਿਯੁਕਤ ਹੋ ਗਏਅਧਿਆਪਕ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਆਪਣੇ ਪਰਿਵਾਰ ਨੂੰ ਇਸ ਗ਼ੁਰਬਤ ਵਿੱਚੋਂ ਕੱਢਣ ਲਈ ਇਕ ਕਿਸਾਨ ਵਜੋਂ ਵੀ ਬਹੁਤ ਮਿਹਨਤ ਕੀਤੀ

ਆਪਣੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੂੰ ਕਵੀਸ਼ਰੀ ਦਾ ਸ਼ੌਕ ਪੈ ਗਿਆਫਿਰ ਜਦੋਂ ਉਨ੍ਹਾਂ ਨੇ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਦੇ ਕਿੱਸੇ ਪੜ੍ਹੇ ਤਾਂ ਉਨਾਂ ਨੂੰ ਉਸਤਾਦ ਮੰਨ ਕੇ ਪਿੰਡ ਮੱਲਣ ਦੇ ਹੀ ਗੁਰਚਰਨ ਸਿੰਘ ਤੇ ਗੁਰਦੇਵ ਸਿੰਘ ਜੋ ਕੇ ਕੋਰੇ ਅਨਪੜ੍ਹ ਸਨ ਨੂੰ ਜ਼ਬਾਨੀ ਕਵੀਸਰੀ ਯਾਦ ਕਰਵਾ ਕੇ ਕਵੀਸਰ ਜੱਥਾ ਬਣਾਇਆਕਵੀਸ਼ਰੀ ਵਿਚ ਅਹਿਮ ਸਥਾਨ ਬÎਣਾਉਣ ਤੋਂ ਬਾਅਦ ਹਰਦੇਵ ਸਿੰਘ ਗੁਰਤੇਜ ਸਿੰਘ ਤੇ ਸ਼ਮਿੰਦਰਪਾਲ ਸਿੰਘ ਨਾਲ ਢੱਡ ਸਾਰੰਗੀ ਜਾ ਜੱਥਾ ਬਣਾ ਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰਨਾਂ ਰਾਜਾਂ ਵਿਚ ਵਾਹ-ਵਾਹ ਖੱਟੀ ਇਨ੍ਹਾਂ ਵਿੱਚੋਂ ਭਾਈ ਸ਼ਮਿੰਦਰਪਾਲ ਸਿੰਘ ਇਸ ਸਮੇਂ ਅਕਾਸ਼ਵਾਣੀ ਜਲੰਧਰ ਤੇ ਅੰਤਰ ਰਾਸ਼ਟਾਰੀ ਸਿੱਖ ਸਾਰੰਗੀ ਵਾਦਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨਮਾਸਟਰ ਬੋਹੜ ਸਿੰੰਘ ਮੱਲਣ ਨੇ ਆਪਣੇ ਸਾਥੀਆਂ ਨਾਲ ਦੋ ਕੈਸਟਾਂ ਕੁਰਬਾਨੀ ਸਿੰਘਾਂ ਦੀ ਤੇ ਸਿੰਘ ਸੂਰਮੇ ਵੀ ਰਿਕਾਰਡ ਕਰਵਾਈਆਂ ਜੋ ਬਹੁਤ ਸਫ਼ਲ ਹੋਈਆਂਉੱਘੇ ਫਿਲਮੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਮਾਸਟਰ ਬੋਹੜ ਸਿੰਘ ਦੇ ਜੱਥੇ ਵਿਚ ਛੋਟੀ ਉਮਰੇ ਸ਼ਾਮਲ ਹੁੰਦੇ ਸਨ

ਕਵੀਸ਼ਰੀ ਢਾਡੀ ਕਲਾ ਦੇ ਨਾਲ ਉਨ੍ਹਾਂ ਨੇ ਸਾਹਿਤਕ ਖੇਤਰ ਵਿਚ ਵੀ ਆਪਣਾ ਯੋਗਦਾਨ ਪਾਇਆਸੰਨ 2002 ਵਿਚ ਪਤਨੀ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਆਪਣੇ ਜਜ਼ਬਾਤਾਂ ਨੂੰ ਕਾਗ਼ਜ਼ 'ਤੇ ਉਲੀਕਲਣਾ ਸ਼ੁਰੂ ਕੀਤਾਮਾਸਟਰ ਬੋਹੜ ਸਿੰਘ ਦਾ ਵਿਆਹ 22 ਮਾਰਚ 1970 ਨੂੰ ਮਹਿੰਦਰ ਕੌਰ ਕਿੱਤੇ ਵਜੋਂ ਜੇਬੀਟੀ ਅਧਿਆਪਕਾ ਨਾਲ ਪਿੰਡ ਅਬੁਲ ਖੁਰਾਣਾ ਵਿਖੇ ਹੋਇਆ ਸੀਉਨ੍ਹਾਂ ਦੀ ਪਤਨੀ ਨੇ ਹਰ ਸਮੇਂ ਉਨ੍ਹਾਂ ਦਾ ਸਾਥ ਦਿੱਤਾਹੁਣ ਤਕ ਦੇ ਮਾਣ-ਸਨਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਬਤੌਰ ਢਾਡੀ, ਕਵੀਸ਼ਰ, ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾਂ ਵੱਖ-ਵੱਖ ਸੰਸਥਾਵਾਂ ਵੱਲੋ ਸਨਮਾਨਿਤ ਕੀਤਾ ਗਿਆਗੁਰੂ ਕਾਸ਼ੀ ਕਲਾ ਕੇਂਦਰ ਬਠਿੰਡਾ ਵੱਲੋਂ ਵਿਸ਼ੇਸ਼ ਪੁਰਸਕਾਰ ਉਸ ਸਮੇਂ ਜਥੇਦਾਰ ਤਖ਼ਤ ਦਮਦਮਾ ਸਾਹਿਬ ਭਾਈ ਲੱਖਾ ਸਿੰਘ ਤੋਂ ਪ੍ਰਾਪਤ ਕੀਤਾਸਮਾਜ ਸੇਵਕ ਤੇ ਬਜ਼ੁਰਗ ਲੇਖਕ ਵਜੋਂ ਡਿਪਟੀ ਕਮਿਸ਼ਨਰ ਸ਼੍ਰੀ ਮੁਤਕਸਰ ਸਾਹਿਬ ਨੇ 2010 ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾਉਹ ਹੁਣ ਤਕ ਦੇ ਮਿਲੇ ਮਾਣ-ਸਨਮਾਨ ਵਿੱਚੋਂ ਸਭ ਵੱਡਾ ਸਨਮਾਨ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜੀਵਨੀ ਵੱਖ-ਵੱਖ ਅਖ਼ਬਾਰਾਂ ਵਿਚ ਲਿਖਣ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਚੇਚੇ ਤੌਰ 'ਤੇ ਭੇਜੇ ਸਨਮਾਨ ਨੂੰ ਮੰਨਦੇ ਹਨ

ਉਨ੍ਹਾਂ ਦਾ ਲਿਖਿਆਂ ਕਹਾਣੀ ਸੰਗ੍ਰਹਿ 'ਪਛਤਾਵਾਂ' ਪਾਠਕ ਪੜ੍ਹ ਚੁੱਕੇ ਹਨਮਾਸਟਰ ਬੋਹੜ ਸਿੰਘ ਮੱਲਣ ਚਾਹੇ ਹੁਣ ਜ਼ਿਆਦਾ ਚਲ ਫਿਰ ਨਹੀਂ ਸਕਦੇ ਪਰ ਫਿਰ ਵੀ ਪ੍ਰਦੂਸ਼ਣ ਨੰੂੰ ਰੋਕਣ ਲਈ ਰੁੱਖ ਲਗਾਉਣੇ, ਬੱਚਿਆਂ ਨੂੰ ਧਾਰਮਿਕ ਖੇਤਰ ਨਾਲ ਜੋੜਨ ਲਈ ਸਮੇਂ-ਸਮੇਂ ਧਾਰਮਿਕ ਸਮਾਗਮ ਕਰਵਾਉਣੇ, ਗ਼ਰੀਬ 'ਤੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਬੂਟ ਤੇ ਹੋਰ ਜ਼ਰੂਰੀ ਚੀਜ਼ਾ ਆਦਿ ਵੰਡਦੇ ਰਹਿੰਦੇ ਹਨਉਨ੍ਹਾਂ ਨੇ ਨੌਜਵਾਨਾਂ ਨਾਲ ਮਿਲ ਕੇ ਮਾਲਵਾ ਵਿਰਾਸਤ ਮੰਚ ਵੀ ਬਣਾਇਆ ਹੋਇਆ ਹੈਇਸ ਮੰਚ ਦਾ ਮਕਸਦ ਵਿਰਸੇ ਨੂੰ ਪੱਛਮੀ ਸੱਭਿਅਤਾ ਦੇ ਪ੍ਰਭਾਵ ਤੋਂ ਬਚਾਉਣਾ ਹੈਮਾਸਟਰ ਬੋਹੜ ਸਿੰਘ ਮੱਲਣ ਦੇ ਪਰਿਵਾਰ ਵਿਚ ਦੋ ਬੇਟੇ, ਇਕ ਬੇਟੀ ਹੈਇਸ ਸਮੇਂ ਮਾਸਟਰ ਬੋਹੜ ਸਿੰਘ ਆਪਣੇ ਬੇਟੇ ਗੁਰਪ੍ਰੀਤ ਸਿੰਘ, ਨੂੰਹ ਅਤੇ ਪੋਤਰੇ ਨਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ

-ਕੁਲਦੀਪ ਸਿੰਘ ਢਿੱਲੋਂ

98559-64276

Posted By: Harjinder Sodhi