ਕਿਹਾ ਜਾਂਦਾ ਹੈ ਕਿ ਬਚਪਨ ਤੋਂ ਕਿਤਾਬਾਂ ਨਾਲ ਯਾਰੀ, ਸੁਖਾਲੇ ਭਵਿੱਖ ਦੀ ਤਿਆਰੀ। ਇਸ ਕਥਨ ਨੂੰ ਸ਼ਾਇਦ ਅੱਜ-ਕੱਲ੍ਹ ਦੀ ਯੁਵਾ ਪੀੜੀ ਭੁੱਲ ਗਈ ਹੈ। ਜਿਸ ਕਾਰਨ ਪਿਛਲੇ ਦਹਾਕੇ ਤੋਂ ਕਿਤਾਬਾਂ ਪੜ੍ਹਨ ਦੇ ਸ਼ੌਕ ਵਿਚ ਗਿਰਾਵਟ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਅਜੋਕੇ ਸਮੇਂ ਵਿਚ ਸਮਾਜ ਵਿਚ ਚੰਗੇ ਨਾਗਰਿਕਾਂ ਦੀ ਕਲਪਨਾ ਕਰਨਾ ਮੁਸ਼ਕਿਲ ਹੋਵੇਗਾ।

ਕਿਤਾਬਾਂ ਪੜ੍ਹਨ ਦੇ ਸ਼ੌਕ ਵਿਚ ਗਿਰਾਵਟ ਦੇ ਕਾਰਨ

ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇ ਮਹਾਂਸਾਗਰ ਨਾਲ ਸਿਰਫ਼ ਇਕ ਕਲਿਕ ਨਾਲ ਜੋੜ ਕੇ ਕਿਤਾਬਾਂ ਤੋਂ ਦੂਰ ਕੀਤਾ ਹੋਇਆ ਹੈ। ਕਿਤਾਬਾਂ ਨੂੰ ਪੜ੍ਹ ਕੇ ਜਾਣਕਾਰੀ ਹਾਸਿਲ ਕਰਨਾ ਉਹ ਸਮਂੇ ਦੀ ਬਰਬਾਦੀ ਸਮਝਦੇ ਹਨ। ਸਿੱਖਿਆ ਦੇਣ ਦੇ ਪੱਧਰ 'ਤੇ ਕਿਤਾਬਾਂ ਪੜ੍ਹਨ ਨੂੰ ਬਹੁਤ ਤਰਜੀਹ ਨਾ ਦੇਣ ਕਾਰਨ ਵਿਦਿਆਰਥੀਆਂ ਵੱਲੋਂ ਇਸ ਵੱਲ ਰੁਝਾਨ ਘਟਦਾ ਜਾ

ਰਿਹਾ ਹੈ। ਇੱਕਲੇ ਪਰਿਵਾਰਾਂ, ਰੁਝੇਵੇਂ ਭਰੀ ਜੀਵਨ ਸ਼ੈਲੀ ਨੇ ਬੱਚਿਆ ਨੂੰ ਦਾਦੀ, ਨਾਨੀ ਦੀਆਂ ਪਰੀਆਂ ਅਤੇ ਰਾਜੇ ਰਾਣੀਆਂ ਤੋ ਸ਼ੁਰੂ ਹੋਣ ਵਾਲੀ ਉਤਸੁਕਤਾ ਭਰੇ ਮਨ ਨੂੰ ਅੱਜ ਟੀ.ਵੀ., ਕੰਪਿਊਟਰ, ਲੈਪਟਾਪ ਤੋਂ ਮਿਲਣ ਵਾਲੀ ਜਾਣਕਾਰੀ ਨਾਲ ਜੋੜ ਦਿੱਤਾ ਹੈ।

ਨਵੀਂ ਪੀੜ੍ਹੀ ਨੂੰ ਕਿਤਾਬਾਂ ਪੜ੍ਹਨ ਦੀ ਮਹੱਤਤਾ ਸਮਝਾਉਣਾ

ਭਾਸ਼ਾ ਸ਼ੈਲੀ ਵਿਚ ਸੁਧਾਰ : ਕਿਤਾਬਾਂ ਬੱਚਿਆਂ ਨੂੰ ਹਰ ਭਾਸ਼ਾ ਦੇ ਮੁੱਢਲੇ ਸ਼ਬਦ ਗਿਆਨ ਅਤੇ ਵਿਆਕਰਣ ਨਾਲ ਜੋੜਦੀਆਂ ਹਨ। ਇਸ ਨਾਲ ਕਿਤਾਬਾਂ ਬੱਚਿਆਂ ਦੀ ਹਰ ਭਾਸ਼ਾ ਨੂੰ ਸਮਝ ਕੇ ਅਤੇ ਆਪਣੇ ਵਿਚਾਰ ਵਿਅਕਤ ਕਰਨ ਲਈ ਅਤਿ ਲਾਭਦਾਇਕ ਸਿੱਧ ਹੋ ਸਕਦੀਆਂ ਹਨ।

ਗਿਆਨ ਦਾ ਭੰਡਾਰ : ਕਿਤਾਬਾਂ ਦੇ ਰੂਪ ਵਿਚ ਮਿਲਣ ਵਾਲਾ ਗਿਆਨ ਉਨ੍ਹਾਂ ਦੀ ਯਾਦ ਕਰਨ ਦੀ ਸ਼ਕਤੀ ਨੂੰ ਵਧਾÀੁਂਦਾ ਹੈ ਜਿਸ ਨਾਲ ਪੜ੍ਹਾਈ ਵਿਚ ਉਨ੍ਹਾਂ ਦੀ ਇਕਾਗਰਤਾ ਅਤੇ ਰੁਚੀ ਵਧਦੀ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ ਜੋ ਕਿ ਇਕ ਸਫਲ ਨਾਗਰਿਕ ਲਈ ਬਹੁਤ ਜ਼ਰੂਰੀ ਹੈ।

ਸੀਮਾਵਾਂ ਤੋਂ ਬਾਹਰ ਸੋਚਣ ਦੀ ਆਜ਼ਾਦੀ

ਬਚਪਨ ਤੋਂ ਬੱਚਿਆਂ ਵਿਚ ਕਿਤਾਬਾਂ ਪੜ੍ਹਨ ਨਾਲ ਉਹ ਆਪਣੇ ਸੋਚਣ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਕਿਸੇ ਵੀ ਵਿਸ਼ੇ 'ਤੇ ਬੋਧ ਕਰਨ ਦੇ ਯੋਗ ਬਣਦੇ ਹਨ। ਜੋ ਉਨ੍ਹਾਂ ਦੀ ਕਿਸੇ ਵੀ ਸਮੇਂ, ਆਉਣ ਵਾਲੀਆਂ ਅੜਚਣਾਂ ਦੇ ਨਵਂੇ ਵਿਕਲਪ ਲੱਭ ਕੇ ਉਨ੍ਹਾਂ ਨੂੰ ਹੱਲ ਕਰਨ ਵਿਚ ਸਹਾਇਕ ਹੁੰਦੀਆਂ ਹਨ।

ਚਰਿੱਤਰ ਦਾ ਨਿਰਮਾਣ

ਬਚਪਨ ਵਿਚ ਪੜ੍ਹੀਆਂ ਗਈਆਂ ਕਿਤਾਬਾਂ ਸਾਡੇ 'ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਚੰਗੇ ਦੇਸ਼-ਭਗਤਾਂ, ਮਹਾਨ ਸਮਾਜ ਸੁਧਾਰਕਾਂ ਦਾ ਜੀਵਨ ਬੱਚਿਆਂ ਨੂੰ ਇਕ ਚੰਗੇ ਸਮਾਜ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀਆਂ ਹਨ। ਜਿਸ ਨਾਲ ਇਕ ਪ੍ਰਭਾਵਸ਼ਾਲੀ ਵਿਅਕਤਿਤਵ ਦਾ ਨਿਰਮਾਣ ਹੁੰਦਾ ਹੈ।

ਮਨ ਦੀ ਖੁਰਾਕ

ਚੰਗੀਆਂ ਕਿਤਾਬਾਂ ਸਾਡੇ ਮਨ ਲਈ ਸ਼ਾਂਤੀ ਪ੍ਰਦਾਨ ਕਰਨ ਵਾਲੀ ਖੁਰਾਕ ਦਾ ਕੰਮ ਕਰਦੀਆਂ ਹਨ। ਸ਼ਾਂਤੀ ਅਤੇ ਸੰਤੋਖ ਨਾਲ ਭਰਿਆ ਮਨ ਹੀ ਨਵੇਂ ਆਉਣ ਵਾਲੇ ਜੀਵਨ ਦੀ ਸਾਫ਼ ਤਸਵੀਰ ਨੂੰ ਉਲੀਕ ਸਕਦਾ ਹੈ।

ਚੰਗੇ ਲੀਡਰ ਦਾ ਗੁਣ

ਕਿਤਾਬਾਂ ਪੜ੍ਹਨ ਵਾਲੇ ਨੌਜਵਾਨ ਦਾ ਦ੍ਰਿਸ਼ਟੀਕੋਣ ਸੀਮਤ ਨਹੀਂ ਹੁੰਦਾ, ਉਹ ਹਰ ਵਿਕਲਪ ਦੀ ਜਾਂਚ-ਪੜਤਾਲ ਕਰਨ ਉਪਰੰਤ ਨਿਰਣੇ ਲੈਂਦਾ ਹੈ। ਅਜਿਹਾ ਵਿਅਕਤੀ ਮਹਾਨ ਆਗੂ ਬਣ ਸਕਦਾ ਹੈ ਜੋ ਕਿ ਪਰਿਵਾਰ ਅਤੇ ਸਮਾਜ ਦੋਵਾਂ ਨੂੰ ਸਹੀ ਦਿਸ਼ਾ ਵੱਲ ਕੇਂਦਰਿਤ ਕਰੇਗਾ।

ਨਵੀਂ ਪੀੜੀ ਨੂੰ ਕਿਤਾਬਾਂ ਦੀ ਮਹੱਤਤਾ ਨੂੰ ਸਮਝਾਉਣ ਅਤੇ ਕਿਤਾਬਾਂ ਨੂੰ ਪੜ੍ਹਨ ਦੇ ਸ਼ੌਕ ਨੂੰ ਪੈਦਾ ਕਰਨ ਵਿਚ ਮਾਪੇ, ਸਕੂਲ ਅਧਿਆਪਕਾਂ ਨੂੰ ਆਪਣਾ ਪੂਰਨ ਯੋਗਦਾਨ ਦੇਣ ਤਾਂ ਜੋ ਇਕ ਪੂਰਨ ਆਤਮ-ਵਿਸ਼ਵਾਸ ਵਾਲੇ ਅਤੇ ਤਨਾਅ ਤੋਂ ਮੁਕਤ ਨਾਗਰਿਕਾਂ ਦੀ ਕਲਪਨਾ ਕੀਤੀ ਜਾ ਸਕੇ।

ਚੰਗੀ ਨੀਂਦ ਲਈ ਅਤਿ ਜ਼ਰੂਰੀ

ਅਜੋਕੇ ਸਮੇਂ ਜਦੋਂ ਬੱਚਿਆਂ, ਨੌਜਵਾਨਾਂ ਵਿਚ ਹਰ ਵਰਗ ਵਿਚ ਮੁਕਾਬਲੇਬਾਜ਼ੀ ਕਾਰਨ ਤਣਾਅ ਬਹੁਤ ਵੱਧ ਗਿਆ ਹੈ ਇਸ ਤਣਾਅ ਗ੍ਰਸਤ ਜੀਵਨ ਸ਼ੈਲੀ ਵਿਚ ਕਿਤਾਬਾਂ ਚੰਗੀ ਨੀਂਦ ਲੈਣ ਵਿਚ ਸਹਾਇਕ ਹਨ, ਜੋ ਕਿ ਉਨ੍ਹਾਂ ਦੀ ਸਿਹਤ ਲਈ ਬਹੁਤ ਲਾਭਦਾਇਕ ਹਨ। ਕਿਤਾਬਾਂ ਟੀ.ਵੀ., ਮੋਬਾਈਲ, ਸੋਸ਼ਲ ਮੀਡੀਆਂ ਤੋਂ ਉਲਟ ਮਨ ਨੂੰ ਸ਼ਾਂਤ ਕਰ ਕੇ ਚੰਗੀ ਨੀਂਦ ਲੈਣ ਵਿਚ ਮਦਦ ਕਰਦੀਆਂ ਹਨ।

- ਸੁਧਾ ਸ਼ਰਮਾ

97799-00985

Posted By: Harjinder Sodhi