ਮੋਨਿਕਾ ਗੁਪਤਾ -ਬਾਗ਼ ਦੀ ਸਫਲਤਾ ਮਿੱਟੀ ਤੇ ਜਲਵਾਯੂ ਦੀ ਅਨੁਕੂਲਤਾ, ਜਗ੍ਹਾ ਦੀ ਚੋਣ ਤੇ ਸਹੀ ਬੂਟਿਆਂ ਤੇ ਉਨ੍ਹਾਂ ਦੀਆਂ ਕਿਸਮਾਂ 'ਤੇ ਨਿਰਭਰ ਕਰਦੀ ਹੈਇਸ ਸਮੇਂ ਕੀਤੀ ਗਈ ਕਿਸੇ ਗ਼ਲਤੀ ਨੂੰ ਬਾਅਦ 'ਚ ਸੁਧਾਰਿਆ ਨਹੀਂ ਜਾ ਸਕਦਾ ਤੇ ਝਾੜ ਘਟਣ ਕਰਕੇ ਬਾਗ਼ਬਾਨਾਂ ਨੂੰ ਵਿੱਤੀ ਨੁਕਸਾਨ ਸਹਿਣਾ ਪੈਂਦਾ ਹੈਫ਼ਸਲੀ ਵਿਭਿੰਨਤਾ ਦੇ ਦੌਰ ਵਿਚ ਫਲ਼ਦਾਰ ਬੂਟੇ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਦੇ ਨਾਲ-ਨਾਲ ਕਿਸਾਨਾਂ ਨੂੰ ਚੰਗੀ ਆਮਦਨ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨਪੰਜਾਬ ਵਿਚ ਬਾਗ਼ਾਂ ਹੇਠ ਕਰੀਬ 83,640 ਹੈਕਟੇਅਰ ਰਕਬਾ ਹੈ, ਜਿਸ ਤੋਂ ਅੰਦਾਜ਼ਨ 17 ਲੱਖ ਮੀਟਿਰਕ ਟਨ ਫਲ਼ਾਂ ਦਾ ਉਤਪਾਦਨ ਹੁੰਦਾ ਹੈਪੰਜਾਬ ਵਿਚ ਬਾਗ਼ਬਾਨੀ ਅਧੀਨ ਕੁੱਲ ਰਕਬੇ ਵਿਚੋਂ 60 ਫ਼ੀਸਦੀ ਤੋਂ ਵਧੇਰੇ ਰਕਬੇ ਵਿਚ ਕਿੰਨੂ ਦੀ ਕਾਸ਼ਤ ਕੀਤੀ ਗਈ ਹੈਇਸ ਤੋਂ ਬਾਅਦ ਲਗਪਗ 10 ਫ਼ੀਸਦੀ ਰਕਬੇ ਵਿਚ ਅਮਰੂਦ ਹੈਪੱਤਝੜੀ ਫਲ਼ਦਾਰ ਬੂਟੇ, ਜਿਵੇਂ ਨਾਸ਼ਪਾਤੀ, ਆੜੂ ਤੇ ਅਲੂਚੇ ਅਧੀਨ ਕਰੀਬ 6 ਫ਼ੀਸਦੀ ਰਕਬਾ ਹੈ

ਮਿਆਰੀ ਕਿਸਮਾਂ

ਆੜੂ : ਸ਼ਾਨੇ--ਪੰਜਾਬ, ਪ੍ਰਤਾਪ ਸ਼ਰਬਤੀ, ਅਰਲੀ-ਗਰੈਂਡ, ਪ੍ਰਭਾਤ, ਫਲੋਰਿਡਾ ਪ੍ਰਿੰਸ, ਪੰਜਾਬ ਨੈਕਟਰੇਨ

ਸਖ਼ਤ ਨਾਸ਼ਪਾਤੀ : ਪੰਜਾਬ ਨਾਖ, ਪੱਥਰ ਨਾਖ

ਅਰਧ ਨਰਮ ਨਾਸ਼ਪਾਤੀ : ਪੰਜਾਬ ਬਿਊਟੀ, ਪੰਜਾਬ ਨੈਕਟਰ, ਬੱਗੂਗੋਸ਼ਾ, ਪੰਜਾਬ ਗੋਲਡ

ਨਰਮ ਨਾਸ਼ਪਾਤੀ : ਪੰਜਾਬ ਸੌਫਟ, ਨਿਜੀਸਿਕੀ

ਅਲੂਚਾ : ਸਤਲੁਜ ਪਰਪਲ, ਕਾਲਾ ਅੰਮ੍ਰਿਤਸਰੀ

ਅਨਾਰ : ਭਗਵਾ, ਗਨੇਸ਼, ਕੰਧਾਰੀ

ਅੰਗੂਰ : ਪਰਲਿਟ, ਫਲੇਮ ਸੀਡਲੈੱਸ, ਬਿਊਟੀ ਸੀਡਲੈੱਸ, ਪੰਜਾਬ ਪਰਪਲ, ਸੁਪੀਰੀਅਰ ਸੀਡਲੈੱਸ

ਫਲ਼ਦਾਰ ਬੂਟੇ ਲਗਾਉਣ ਦਾ ਸਮਾਂ

ਸਦਾਬਹਾਰ ਫਲ਼ਦਾਰ ਬੂਟੇ ਫਰਵਰੀ-ਮਾਰਚ ਤੇ ਸਤੰਬਰ-ਅਕਤੂਬਰ 'ਚ ਲਗਾਏ ਜਾ ਸਕਦੇ ਹਨ ਜਦਕਿ ਪੱਤਝੜੀ ਫਲ਼ਦਾਰ ਬੂਟੇ ਸਾਲ 'ਚ ਸਿਰਫ਼ ਇਕ ਵਾਰ ਜਨਵਰੀ-ਫਰਵਰੀ 'ਚ ਹੀ ਲਗਾਏ ਜਾਂਦੇ ਹਨਆੜੂ ਤੇ ਅਲੂਚਾ ਜਨਵਰੀ ਦੇ ਤੀਜੇ ਹਫ਼ਤੇ ਤਕ ਅਤੇ ਨਾਸ਼ਪਾਤੀ, ਅੰਗੂਰ ਤੇ ਅਨਾਰ ਦੇ ਬੂਟੇ ਅੱਧ ਫਰਵਰੀ ਤਕ ਲਗਾ ਲੈਣੇ ਚਾਹੀਦੇ ਹਨ

ਬਾਗ਼ ਲਗਾਉਣ ਦਾ ਢੰਗ

ਬਾਗ ਲਗਾਉਣ ਤੋਂ ਇਕ ਮਹੀਨਾ ਪਹਿਲਾਂ ਵਿਓਂਤਬੰਦੀ ਕਰ ਲਉ ਤਾਂ ਜੋ ਬੂਟਿਆਂ ਦਾ ਸਹੀ ਵਾਧਾ ਹੋ ਸਕੇਇਕ ਮੀਟਰ ਡੂੰਘਾ ਤੇ ਇਕ ਮੀਟਰ ਚੌੜਾ ਟੋਆ ਪੁੱਟੋਟੋਏ ਦੇ ਉੱਪਰਲੇ ਹਿੱਸੇ ਦੀ ਮਿੱਟੀ ਵਿਚ ਬਰਾਬਰ ਮਾਤਰਾ 'ਚ ਰੂੜੀ ਦੀ ਖਾਦ ਮਿਲਾ ਕੇ ਟੋਏ ਨੂੰ ਭਰ ਦੇਵੋਸਿਉਂਕ ਤੋਂ ਬਚਾਅ ਲਈ ਪ੍ਰਤੀ ਟੋਆ 5 ਮਿਲੀਲੀਟਰ ਕਲੋਰੋਪਾਇਰੀਫਾਸ ਦਵਾਈ ਪਾਓਇਸ ਤੋਂ ਬਾਅਦ ਜ਼ਮੀਨ ਨੂੰ ਪਾਣੀ ਲਗਾ ਦੇਵੋ ਤੇ ਵੱਤਰ ਆਉਣ 'ਤੇ ਫਲ਼ਦਾਰ ਬੂਟੇ ਲਗਾ ਦੇਵੋ

ਬੂਟਿਆਂ ਦਰਮਿਆਨ ਫ਼ਾਸਲਾ

ਆੜੂ, ਅਲੂਚਾ, ਅਰਧ ਨਰਮ ਨਾਸ਼ਪਾਤੀ ਅਤੇ ਅਨਾਰ ਦੇ ਬੂਟਿਆਂ ਦਰਮਿਆਨ 20*20 ਫੁੱਟ ਦੀ ਦੂਰੀ ਤੇ ਲਗਾਓਇਕ ਏਕੜ ਵਿਚ ਕੁੱਲ 110 ਬੂਟੇ ਲਗਾਏ ਜਾ ਸਕਦੇ ਹਨਸਖ਼ਤ ਨਾਸ਼ਪਾਤੀ ਦੇ ਬੂਟੇ 25*25 ਫੁੱਟ ਦੀ ਵਿੱਥ 'ਤੇ ਲਗਾਓ ਤੇ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 72 ਹੋਵੇਅੰਗੂਰ ਦੀਆਂ ਵੇਲਾਂ 10*10 ਫੁੱਟ ਦੀ ਦੂਰੀ 'ਤੇ ਲਗਾਓ ਅਤੇ ਬੂਟਿਆਂ ਦੀ ਗਿਣਤੀ ਪ੍ਰਤੀ ਏਕੜ 440 ਰੱਖੋਜੇ ਅੰਗੂਰਾਂ ਦੀਆਂ ਵੇਲਾਂ ਸੰਘਣੀ ਪ੍ਰਣਾਲੀ ਤਹਿਤ ਲਗਾਉਣੀਆਂ ਹੋਣ ਤਾਂ ਫ਼ਾਸਲਾ 13*5 ਫੁੱਟ ਰੱਖੋ ਅਤੇ ਬੂਟਿਆਂ ਦੀ ਗਿਣਤੀ 640 ਤੋਂ ਜ਼ਿਆਦਾ ਨਾ ਹੋਵੇਆੜੂ ਅਤੇ ਅਲੂਚੇ ਦੇ ਬੂਟੇ ਸੰਘਣੀ ਪ੍ਰਣਾਲੀ ਅਧੀਨ 20*5 ਫੁੱਟ ਦੇ ਫ਼ਾਸਲੇ 'ਤੇ ਲਗਾਏ ਜਾ ਸਕਦੇ ਹਨ ਅਤੇ ਬੂਟਿਆਂ ਦੀ ਗਿਣਤੀ 440 ਤੋਂ ਵੱਧ ਨਹੀਂ ਹੋਣੀ ਚਾਹੀਦੀ

ਨਵੇਂ ਬੂਟਿਆਂ ਦੀ ਦੇਖਭਾਲ

ਫਲ਼ਦਾਰ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਹਲਕਾ ਪਾਣੀ ਲਗਾ ਦੇਵੋਬੂਟਿਆਂ ਨੂੰ ਗਰਮੀ ਵਿਚ ਲੂ ਤੋਂ ਬਚਾਉਣ ਲਈ ਹਵਾ ਰੋਕੂ ਵਾੜ ਤੇ ਹਲਕੀ ਸਿੰਚਾਈ ਕਰਦੇ ਰਹੋਨਵੇਂ ਲਗਾਏ ਬੂਟਿਆਂ ਦੇ ਸਿੱਧੇ ਵਾਧੇ ਲਈ ਸੋਟੀ ਦਾ ਸਹਾਰਾ ਦਿਓਪੱਤਝੜੀ ਫਲ਼ਦਾਰ ਬੂਟੇ ਦਾ ਢਾਂਚਾ ਮਜ਼ਬੂਤ ਬਣਾਉਣ ਤੇ ਉਸ ਦਾ ਆਕਾਰ ਸੀਮਤ ਰੱਖਣ ਲਈ ਬੂਟੇ ਦੀ ਸਿਧਾਈ ਬਹੁਤ ਜ਼ਰੂਰੀ ਹੈਇਸ ਲਈ ਫਲ਼ ਲੱਗਣ ਤੋਂ ਪਹਿਲਾਂ ਬੂਟਿਆਂ ਦੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਸਿਧਾਈ ਕਰੋਲਗਾਉਣ ਸਮੇਂ ਬੂਟੇ ਨੂੰ 90 ਸੈਂਟੀਮੀਟਰ ਦੀ ਉਚਾਈ ਤੋਂ ਕੱਟ ਦਿਓਫਰਵਰੀ-ਮਾਰਚ ਵਿਚ ਬੂਟੇ ਦੇ ਫੁਟਾਰੇ ਤੋਂ ਬਾਅਦ, ਤਣੇ ਉੱਤੇ ਜ਼ਮੀਨ ਤੋਂ ਲੈ ਕੇ 45 ਸੈਂਟੀਮੀਟਰ ਤਕ ਸਾਰੀਆਂ ਟਾਹਣੀਆਂ ਕੱਟ ਦਿਓਦੂਜੇ ਸਾਲ ਮੁੱਖ ਟਾਹਣੀ ਦੇ ਕੱਚੇ ਭਾਗ ਨੂੰ ਕੱਟ ਦਿਓ

ਪਾਸੇ ਦੀਆਂ 3-5 ਟਾਹਣੀਆਂ, ਜੋ ਆਪਸ '15-20 ਸੈਂਟੀਮੀਟਰ ਦੂਰੀ ਤੇ ਵੱਖ-ਵੱਖ ਦਿਸ਼ਾਵਾਂ 'ਚ ਹੋਣ, ਰੱਖ ਲਉਤੀਜੇ ਸਾਲ ਪਹਿਲਾਂ ਛੱਡੀਆਂ ਗਈਆਂ ਪਾਸੇ ਦੀਆਂ ਟਾਹਣੀਆਂ ਨੂੰ ਨਵੀਆਂ ਸ਼ਾਖ਼ਾਵਾਂ ਫੁੱਟਣ ਲਈ ਕੱਟ ਦਿਓਚੌਥੇ ਤੇ ਪੰਜਵੇਂ ਸਾਲ ਨਾ ਵਧਣ ਯੋਗ ਸ਼ਾਖਾਵਾਂ ਤੇ ਲੀਡਰ ਟਹਿਣੀ ਨੂੰ ਉੱਪਰੋਂ ਕੱਟ ਦਿਓ ਤਾਂ ਜੋ ਬੂਟੇ ਦੀ ਚੰਗੀ ਛਤਰੀ ਬਣ ਸਕੇਆੜੂ ਤੇ ਅਲੂਚੇ ਦਾ ਫਲ਼ ਇਕ ਸਾਲ ਦੀਆਂ ਟਾਹਣੀਆਂ 'ਤੇ ਲਗਦਾ ਹੈ, ਇਸ ਲਈ ਇਨ੍ਹਾਂ ਬੂਟਿਆਂ ਦੀ ਹਰ ਸਾਲ ਜਨਵਰੀ ਮਹੀਨੇ ਵਿਚ ਹਲਕੀ ਕਾਂਟ-ਛਾਂਟ ਕਰੋ ਪਰ ਨਾਸ਼ਪਾਤੀ ਦਾ ਫਲ਼ ਖੁੰਘਿਆਂ ਉੱਪਰ ਲਗਪਗ 8 ਸਾਲ ਤਕ ਲਗਦਾ ਰਹਿੰਦਾ ਹੈ, ਇਸ ਲਈ ਇਨ੍ਹਾਂ ਬੂਟਿਆਂ ਦੀ ਹਰ ਸਾਲ ਸਿਧਾਈ ਨਾ ਕਰੋ ਬਲਕਿ ਸਿਰਫ਼ ਸੁੱਕੀਆਂ ਟਾਹਣੀਆਂ ਹੀ ਕੱਟੋਨਾਸ਼ਪਾਤੀ ਦੇ ਬਾਗ਼ਾਂ ਨੂੰ ਜ਼ਿਆਦਾ ਦੇਰ ਬਾਅਦ ਫਲ਼ ਲੱਗਣ ਕਾਰਨ ਇਨ੍ਹਾਂ ਬਾਗ਼ਾਂ ਵਿਚ ਅੰਤਰ-ਫ਼ਸਲਾਂ, ਮੂੰਗੀ, ਮਾਂਹ ਅਤੇ ਪੂਰਕ ਬੂਟਿਆਂ ਵਜੋਂ ਆੜੂ, ਅਲੂਚਾ, ਪਪੀਤਾ, ਫ਼ਾਲਸਾ ਆਦਿ ਲਗਾਉ ਤਾਂ ਜੋ ਖ਼ਾਲੀ ਜ਼ਮੀਨ ਤੋਂ ਆਮਦਨ ਲਈ ਜਾ ਸਕੇ

Posted By: Harjinder Sodhi