ਡਾ. ਰਣਜੀਤ ਸਿੰਘ - ਨਵਾਂ ਵਰ੍ਹਾ ਕਈ ਪੱਖਾਂ ਤੋਂ ਭਾਰਤੀਆਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਵਰ੍ਹੇ ਲੋਕ ਸਭਾ ਚੋਣਾਂ ਹੋਣੀਆਂ ਹਨਚੋਣਾਂ ਤੋਂ ਪਹਿਲਾਂ ਸਾਰੇ ਵਰਗਾਂ ਨੂੰ ਆਸ ਹੁੰਦੀ ਹੈ ਕਿ ਸਰਕਾਰ ਉਨ੍ਹਾਂ ਲਈ ਕੁਝ ਨਾ ਕੁਝ ਜ਼ਰੂਰ ਕਰੇਗੀਸਾਡਾ ਲੋਕਰਾਜ ਅਜੀਬ ਸਥਿਤੀ 'ਚੋਂ ਲੰਘ ਰਿਹਾ ਹੈਇਥੇ ਦੇਸ਼ ਦੇ ਨਾਗਰਿਕਾਂ ਨੂੰ ਵੋਟਰ ਹੀ ਸਮਝਿਆ ਜਾਣ ਲੱਗਾ ਹੈਲੋਕਰਾਜ ਹੁਣ ਵੋਟਰਾਜ ਬਣਦਾ ਜਾ ਰਿਹਾ ਹੈਦੇਸ਼ ਦੀ ਅੱਧੀ ਨਾਲੋਂ ਵੱਧ ਵਸੋਂ ਖੇਤੀ 'ਤੇ ਨਿਰਭਰ ਹੈਇਸ ਲਈ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਜਾ ਸਕਦਾ ਹੈਕੁਝ ਸੂਬਿਆਂ 'ਚ ਹੋਈਆਂ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਖ਼ੁਸ਼ ਕੀਤੇ ਬਿਨਾਂ ਸੱਤਾ 'ਚ ਟਿਕੇ ਰਹਿਣਾ ਮੁਸ਼ਕਿਲ ਹੈ

ਮਹਿੰਗਾਈ ਦੀ ਬਲੀ ਚੜ੍ਹਿਆ ਮੁਨਾਫ਼ਾ

ਕੇਂਦਰ ਸਰਕਾਰ ਨੇ 2020 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਕੀਤਾ ਪਰ ਅਜੇ ਤਕ ਇਸ ਦੇ ਸਾਰਥਕ ਨਤੀਜੇ ਪ੍ਰਾਪਤ ਨਹੀਂ ਹੋਏਲੰਘੇ ਵਰ੍ਹੇ ਦੌਰਾਨ ਝੋਨੇ ਦੇ ਖ਼ਰੀਦ ਮੁੱਲ 'ਚ ਵਾਧਾ ਕੀਤਾ ਗਿਆ ਪਰ ਪੰਜਾਬ ਦੇ ਕਿਸਾਨਾਂ ਨਾਲ ਇਸ ਵਿਚ ਵੀ ਵਿਤਕਰਾ ਹੋਇਆਪੰਜਾਬ ਦੇ ਕਿਸਾਨ ਨੂੰ ਇਹ ਵਾਧਾ 180 ਰੁਪਏ ਪ੍ਰਤੀ ਕੁਇੰਟਲ ਦਿੱਤਾ ਗਿਆ ਜਦਕਿ ਦੂਜੇ ਸੂਬਿਆਂ ਦੇ ਘਟੀਆ ਚੌਲਾਂ ਲਈ ਇਹ ਵਾਧਾ 200 ਰੁਪਏ ਪ੍ਰਤੀ ਕੁਇੰਟਲ ਸੀਪੰਜਾਬ ਦੇ ਕਿਸਾਨ ਨੂੰ ਇਸ ਦਾ ਬਹੁਤਾ ਲਾਭ ਨਹੀਂ ਹੋਇਆ ਕਿਉਂਕਿ ਪੰਜਾਬ ਦੀ ਸਾਰੀ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈਇਹ ਮਸ਼ੀਨਾਂ ਡੀਜ਼ਲ ਨਾਲ ਚੱਲਦੀਆਂ ਹਨਡੀਜ਼ਲ ਦੀ ਕੀਮਤ 'ਚ ਤੇਜ਼ੀ ਨਾਲ ਵਾਧਾ ਹੋਇਆ ਹੈਯੂਰੀਏ ਦੀ ਕੀਮਤ ਵੀ ਵਧੀਇੰਜ ਵਧੀ ਹੋਈ ਆਮਦਨ ਮਹਿੰਗਾਈ ਦੀ ਬਲੀ ਚੜ੍ਹ ਗਈ ਹੈਮੌਸਮ ਵੀ ਮਿਹਰਬਾਨ ਨਹੀਂ ਰਿਹਾਕਣਕ ਸਮੇਂ ਬੇਮੌਸਮੀ ਬਾਰਿਸ਼, ਫਿਰ ਪੱਕਣ ਸਮੇਂ ਤਾਪਮਾਨ 'ਚ ਵਾਧੇ ਕਾਰਨ ਝਾੜ ਘਟ ਗਿਆਝੋਨੇ ਦੇ ਪੱਕਣ ਸਮੇਂ ਹੋਈ ਬੇਮੌਸਮੀ ਬਾਰਿਸ਼ ਨੇ ਝਾੜ ਘੱਟ ਕਰ ਦਿੱਤਾ ਪਰ ਕਿਸਾਨ ਧੰਨ ਹੈ, ਸਾਰੀਆਂ ਔਕੜਾਂ ਦੇ ਬਾਵਜੂਦ ਲੋਕਾਈ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਨਿਭਾਈ ਜਾਂਦਾ ਹੈ

ਸਨਅਤਾਂ ਖ਼ੁਸ਼ਹਾਲ, ਕਿਸਾਨ ਬੇਹਾਲ

ਕਿਸਾਨ ਦੀ ਖ਼ੁਸ਼ਹਾਲੀ ਉੱਤੇ ਹੀ ਦੇਸ਼ ਦੀ ਖ਼ੁਸ਼ਹਾਲੀ ਨਿਰਭਰ ਹੈਦੇਸ਼ ਦੀ ਘੱਟੋ ਘੱਟ ਅੱਧੀ ਵਸੋਂ ਨੂੰ ਰੁਜ਼ਗਾਰ ਕਿਰਸਾਨੀ ਦੀ ਹੀ ਦੇਣ ਹੈਪਿੰਡਾਂ ਦੀ ਖ਼ੁਸ਼ਹਾਲੀ ਨਾਲ ਹੀ ਨਵੀਂ ਪੀੜ੍ਹੀ ਦਾ ਸ਼ਹਿਰਾਂ ਵੱਲ ਨਿਕਾਸ ਰੋਕਿਆ ਜਾ ਸਕਦਾ ਹੈਜੇ ਸਨਅਤੀ ਖੇਤਰ ਨੂੰ ਸਰਕਾਰ ਇਤਨੀਆਂ ਰਿਆਇਤਾਂ ਦਿੰਦੀ ਹੈ ਤਾਂ ਕਿਸਾਨ ਦੀ ਅਣਦੇਖੀ ਕਿਉਂ ਹੋ ਰਹੀ ਹੈ? ਸਨਅਤੀ ਵਿਕਾਸ ਵੀ ਕਿਸਾਨ ਦੀ ਖ਼ੁਸ਼ਹਾਲੀ 'ਤੇ ਹੀ ਨਿਰਭਰ ਹੈਜੇ ਪਿੰਡ ਵਾਸੀਆਂ ਦੀਆਂ ਜੇਬਾਂ 'ਚ ਪੈਸੇ ਹੋਣਗੇ ਤਦ ਹੀ ਉਹ ਸਨਅਤੀ ਉਤਪਾਦ ਖ਼ਰੀਦ ਸਕਣਗੇਖੇਤੀ ਨੂੰ ਸੂਬਿਆਂ ਦਾ ਵਿਸ਼ਾ ਆਖਿਆ ਜਾਂਦਾ ਹੈ ਪਰ ਸਾਰੇ ਸੂਬੇ ਕੰਗਾਲੀ ਦਾ ਰੋਣਾ ਰੋ ਰਹੇ ਹਨਉਹ ਖੇਤੀ ਵਿਕਾਸ ਲਈ ਖ਼ਰਚ ਕਰਨ ਤੋਂ ਅਸਮਰੱਥ ਹਨਕਿਰਸਾਨੀ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਅੱਜ ਪੰਜਾਬ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ 'ਚ ਕਿਸਾਨ ਬੇਹਾਲ ਹਨ

ਕਿਸਾਨਾਂ ਤਕ ਪਹੁੰਚਣ ਸਹੂਲਤਾਂ

ਕੇਂਦਰ ਸਰਕਾਰ ਨੇ ਹੀ ਕਿਸਾਨਾਂ ਦੀ ਬਾਂਹ ਫੜਨੀ ਹੈਕੇਂਦਰ ਸਰਕਾਰ ਸਾਰੇ ਦੇਸ਼ ਲਈ ਇਕੋ ਤਰ੍ਹਾਂ ਦੀਆਂ ਸਕੀਮਾਂ ਉਲੀਕਦੀ ਹੈਇਸ ਨਾਲ ਖੇਤੀ 'ਚ ਵਿਕਾਸ ਕਰ ਚੁੱਕੇ ਸੂਬੇ ਪੱਛੜ ਜਾਂਦੇ ਹਨਪੰਜਾਬ ਨਾਲ ਵੀ ਇਵੇਂ ਹੀ ਹੁੰਦਾ ਹੈਕੇਂਦਰੀ ਸਕੀਮਾਂ ਦਾ ਪੰਜਾਬ ਦੇ ਕਿਸਾਨ ਬਹੁਤਾ ਲਾਹਾ ਨਹੀਂ ਮਿਲ ਰਿਹਾਸਰਕਾਰ ਵੱਲੋਂ ਕਿਸਾਨਾਂ ਨੂੰ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਵਿਚੋਂ ਬਹੁਤੀਆਂ ਕਿਸਾਨਾਂ ਤਕ ਪਹੁੰਦੀਆਂ ਹੀ ਨਹੀਂਮਿਸਾਲ ਵਜੋਂ ਯੂਰੀਏ 'ਤੇ ਰਿਆਇਤ ਦਿੱਤੀ ਜਾਂਦੀ ਹੈ ਪਰ ਇਹ ਕੰਪਨੀਆਂ ਨੂੰ ਮਿਲਦੀ ਹੈਕਿਸਾਨ ਨੂੰ ਜੇ ਯੂਰੀਆ ਸਸਤਾ ਮਿਲਦਾ ਹੈ ਤਾਂ ਉਸ ਦੀ ਉਪਜ ਦਾ ਮੁੱਲ ਵੀ ਉਵੇਂ ਹੀ ਮਿੱਥਿਆ ਜਾਂਦਾ ਹੈਇਹੋ ਹਾਲ ਮੁਫ਼ਤ ਬਿਜਲੀ ਦਾ ਹੈਬੀਜਾਂ, ਮਸ਼ੀਨਰੀ, ਡੰਗਰਾਂ ਆਦਿ 'ਤੇ ਦਿੱਤੀ ਜਾਣ ਵਾਲੀ ਰਿਆਇਤ ਵੀ ਰਾਹ 'ਚ ਹੀ ਖੁਰਦ-ਬੁਰਦ ਹੋ ਜਾਂਦੀ ਹੈਕਿਸਾਨ ਫਿਰ ਵੀ ਸਰਕਾਰ ਦੇ ਹੁਕਮਾਂ ਦੀ ਸੰਜੀਦਗੀ ਨਾਲ ਪਾਲਣਾ ਕਰਦੇ ਹਨਉਨ੍ਹਾਂ ਨੂੰ ਝੋਨਾ ਪਿਛੇਤਾ ਲਗਾਉਣ ਲਈ ਆਖਿਆ ਗਿਆ ਤਾਂ ਉਨ੍ਹਾਂ ਨੇ ਇਸ ਦੀ ਪਾਲਣਾ ਕੀਤੀਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਆਖਿਆ ਗਿਆ ਤਾਂ ਕਿਸਾਨਾਂ ਨੇ ਇਸ ਦੀ ਵੀ ਪਾਲਣਾ ਕੀਤੀਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਪੰਜਾਬ ਨੂੰ ਗ੍ਰਾਂਟ ਵੀ ਦਿੱਤੀ ਗਈ ਪਰ ਇਸ ਦਾ ਲਾਹਾ ਕਿਸਾਨਾਂ ਤਕ ਨਹੀਂ ਪੁੱਜਾ ਸਗੋਂ ਪ੍ਰਚਾਰ ਏਜੰਸੀਆਂ ਦੇ ਹਿੱਸੇ ਹੀ ਇਹ ਰਕਮ ਆਈਕਿਸਾਨਾਂ ਉੱਤੇ ਵਧੂ ਖ਼ਰਚਾ ਪਿਆਸਰਕਾਰ ਨੂੰ ਪ੍ਰਾਪਤ ਗ੍ਰਾਂਟ

ਵਿਚੋਂ ਕਿਸਾਨਾਂ ਦੀ ਜ਼ਰੂਰ ਸਹਾਇਤਾ ਕਰਨੀ ਚਾਹੀਦੀ ਸੀ

ਖੇਤੀ ਆਧਾਰਤ ਸਨਅਤਾਂ ਦੀ ਲੋੜ

ਨਵੇਂ ਵਰ੍ਹੇ ਪੰਜਾਬ ਦੀ ਕਿਰਸਾਨੀ ਲਈ ਕੇਂਦਰ ਸਰਕਾਰ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈਪੰਜਾਬ 'ਚ ਮੁਢਲੀਆਂ ਲੋੜਾਂ ਲਈ ਪੈਸੇ ਦੇਣ ਦੀ ਲੋੜ ਨਹੀਂ ਹੈ ਸਗੋਂ ਉਨ੍ਹਾਂ ਦੀ ਆਮਦਨ 'ਚ ਵਾਧੇ ਲਈ ਖੇਤੀ ਆਧਾਰਤ ਸਨਅਤਾਂ ਲਗਾਉਣ ਤੇ ਉਪਜ ਦੀ ਵਿਕਰੀ ਯਕੀਨੀ ਬਣਾਉਣਾ ਜ਼ਰੂਰੀ ਹੈਪੰਜਾਬ 'ਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈਕਣਕ-ਝੋਨੇ ਦੇ ਫ਼ਸਲੀ ਚੱਕਰ 'ਚੋਂ ਗੁਜ਼ਾਰੇ ਜੋਗੀ ਆਮਦਨ ਨਹੀਂ ਹੋ ਸਕਦੀ ਕਿਉਂਕਿ ਲਾਗਤ ਕੀਮਤ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈਕਿਸਾਨ ਮਜਬੂਰ ਹੈ ਕਿਉਂਕਿ ਇਹ ਦੋਵੇਂ ਫ਼ਸਲਾਂ ਹਨ, ਜਿਨ੍ਹਾਂ ਦੀ ਖ਼ਰੀਦ ਯਕੀਨੀ ਹੈਇਸ ਫ਼ਸਲੀ ਚੱਕਰ ਵਿਚ ਵਿਹਲ ਬਹੁਤ ਹੈਵਿਹਲੇ ਮੁੰਡਿਆਂ ਨੂੰ ਰਾਜਸੀ ਪਾਰਟੀਆਂ ਪਿੱਛਲੱਗ ਬਣਾ ਕੇ ਕਿਰਤ ਤੋਂ ਦੂਰ ਕਰ ਰਹੀਆਂ ਹਨਪੰਜਾਬ ਦੀ ਸਾਰੀ ਧਰਤੀ ਸੇਂਜੂ ਹੈ, ਇਥੇ ਮੌਸਮ ਵੀ ਸਾਰੇ ਹੀ ਆਉਂਦੇ ਹਨਇਸ ਲਈ ਸਬਜ਼ੀਆਂ ਦੀ ਕਾਸ਼ਤ, ਪਸ਼ੂ ਪਾਲਣ, ਖੁੰਭਾਂ, ਸ਼ਹਿਦ ਆਦਿ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈਇਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਧੇਗੀ, ਉੱਥੇ ਟੱਬਰ ਦੇ ਸਾਰੇ ਮੈਂਬਰਾਂ ਨੂੰ ਰੁਜ਼ਗਾਰ ਵੀ ਮਿਲੇਗਾ, ਪਰ ਅਜਿਹਾ ਉਦੋਂ ਹੀ ਹੋ ਸਕਦਾ ਹੈ ਜੇ ਉਪਜ ਦੀ ਵਿਕਰੀ ਦਾ ਪ੍ਰਬੰਧ ਹੋ ਸਕੇਪਿੰਡਾਂ 'ਚ ਅਜਿਹੇ ਕੇਂਦਰ ਬਣਨ ਜਿੱਥੇ ਉਪਜ ਦੀ ਵਾਜਬ ਮੁੱਲ 'ਤੇ ਖ਼ਰੀਦ ਹੋ ਸਕੇਪੇਂਡੂ ਇਲਾਕਿਆਂ 'ਚ ਖੇਤੀ ਉਤਪਾਦਾਂ ਲਈ ਛੋਟੇ ਕਾਰਖ਼ਾਨੇ ਲਗਾਏ ਜਾਣ

ਖੇਤੀ ਕਰਜ਼ੇ ਦੀ ਮਾਫ਼ੀ ਬਣ ਸਕਦੈ ਚੋਣ ਮੁੱਦਾ

ਕਿਸੇ ਵੀ ਸਰਕਾਰ ਲਈ ਕਿਸਾਨ ਦੀ ਅਣਦੇਖੀ ਮਹਿੰਗੀ ਪੈਂਦੀ ਹੈਇਕ ਤਾਂ ਇਹ ਤਬਕਾ ਸਭ ਤੋਂ ਵੱਡਾ ਵੋਟ ਬੈਂਕ ਹੈ, ਦੂਜਾ ਸਿਆਸੀ ਪਾਰਟੀਆਂ ਦੇ ਜਲਸੇ-ਜਲੂਸਾਂ 'ਚ ਵੀ ਕਿਸਾਨ ਭਾਈਚਾਰੇ ਨੇ ਹੀ ਰੌਣਕ ਕਰਨੀ ਹੁੰਦੀ ਹੈਭੋਜਨ ਮਨੁੱਖ ਦੀ ਮੁਢਲੀ ਲੋੜ ਹੈ, ਇਸ ਦੀ ਪੂਰਤੀ ਵੀ ਕਿਸਾਨ ਹੀ ਕਰਦਾ ਹੈਪੰਜਾਬ ਵਿਚ ਹੋਈਆਂ ਚੋਣਾਂ 'ਚ ਰਾਜ ਪਲਟਾ ਹੋਇਆਜਿੱਤਣ ਵਾਲੀ ਧਿਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਤੇ ਹਰ ਘਰ ਵਿਚ ਇਕ ਜੀਅ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀਹੁਣੇ ਹੋਈਆਂ ਚੋਣਾਂ ਨਾਲ ਤਿੰਨ ਸੂਬਿਆਂ ਵਿਚ ਵੀ ਰਾਜ ਪਲਟੇ ਦਾ ਮੁੱਖ ਕਾਰਨ ਕਿਸਾਨਾਂ ਨਾਲ ਕਰਜ਼ਾ ਮਾਫ਼ੀ ਦਾ ਵਾਅਦਾ ਹੀ ਹੈਇਸ ਨੂੰ ਵੇਖਦਿਆਂ ਉਮੀਦ ਕੀਤੀ ਜਾ ਸਕਦੀ ਹੈ ਕਿ ਕੇਂਦਰ ਸਰਕਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਲਈ ਜ਼ਰੂਰ ਕੁਝ ਐਲਾਨ ਕਰੇਗੀਹੋ ਸਕਦਾ ਹੈ ਕਿ ਕਰਜ਼ਾ ਮਾਫ਼ੀ ਉਸ ਵਿਚ ਸ਼ਾਮਲ ਹੋਵੇ

ਸਿਰੜੀ ਖੇਤੀ ਵਿਗਿਆਨੀਆਂ ਦੀ ਦੇਣ

ਪੰਜਾਬ ਦੀ ਖ਼ੁਸ਼ਕਿਸਮਤੀ ਹੈ ਕਿ ਇਥੇ ਦੇਸ਼ ਦੀ ਸਭ ਤੋਂ ਵਧੀਆ ਪਸ਼ੂ ਪਾਲਣ ਅਤੇ ਖੇਤੀਬਾੜੀ ਯੂਨੀਵਰਸਿਟੀਜ਼ ਹਨਖੋਜ ਦੇ ਨਤੀਜੇ ਉਕਤ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣ ਲਈ ਪ੍ਰਾਪਤ ਹਨਇਥੇ ਵਧੀਆ ਨਸਲ ਦੀਆਂ ਮੱਝਾਂ, ਗਾਵਾਂ ਤੇ ਮੁਰਗੀਆਂ ਹਨ ਅਤੇ ਇਨ੍ਹਾਂ ਦੇ ਪਾਲਣ ਤੇ ਸਾਂਭ ਸੰਭਾਲ ਲਈ ਲੋੜੀਂਦੀ ਜਾਣਕਾਰੀ ਵੀ ਹੈਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਰਾ ਇਨਕਲਾਬ ਸਿਰਜਿਆ ਸੀਹੁਣ ਵੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਸਿਰੜ ਨਾਲ ਕੰਮ ਕਰ ਰਹੇ ਹਨਲੰਘੇ ਵਰ੍ਹੇ ਦੌਰਾਨ ਕਣਕ ਤੇ ਝੋਨੇ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ, ਜਿਹੜੀਆਂ ਪੱਕਣ 'ਚ ਘੱਟ ਸਮਾਂ ਲੈਂਦੀਆਂ ਹਨ ਤੇ ਝਾੜ ਜ਼ਿਆਦਾ ਦਿੰਦੀਆਂ ਹਨ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੇ ਵੀ ਸਮਰੱਥ ਹਨਸਬਜ਼ੀਆਂ ਤੇ ਬਾਗ਼ਬਾਨੀ ਵਿਚ ਵੀ ਵਧੀਆ ਕੰਮ ਹੋਇਆ ਹੈਟਮਾਟਰ, ਬੈਂਗਣ, ਮਿਰਚਾਂ, ਕੱਦੂ, ਖਰਬੂਜਾ ਆਦਿ ਦੀਆਂ ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਤਿਆਰ ਹੋਈਆਂਬੇਮੌਸਮੀ ਸਬਜ਼ੀਆਂ ਦੀ ਕਾਸ਼ਤ ਦੇ ਢੰਗ ਲੱਭੇ ਗਏਇਹ ਪਤਾ ਲੱਗਿਆ ਹੈ ਕਿ ਬਾਗ਼ਬਾਨੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਬਾਗ਼ਬਾਨੀ ਦਾ ਇਕ ਨਵਾਂ ਕਾਲਜ ਵੀ ਖੋਲ੍ਹਿਆ ਜਾ ਰਿਹਾ ਹੈਪੰਜਾਬ ਵਿਚ ਸਾਰਾ ਸਾਲ ਖੁੰਭਾਂ ਦੀ ਕਾਸ਼ਤ ਹੋ ਸਕਦੀ ਹੈਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਇਸ ਨੂੰ ਸਫਲਤਾ ਨਾਲ ਸ਼ੁਰੂ ਕੀਤਾ ਜਾ ਸਕਦਾ ਹੈਯੂਨੀਵਰਸਿਟੀ ਵੱਲੋਂ ਮੁੱਖ ਫ਼ਸਲਾਂ ਲਈ ਜੀਵਾਣੂ ਖਾਦ ਵੀ ਵਿਕਸਿਤ ਕੀਤੀ ਗਈ ਹੈਇਸ ਨਾਲ ਰਸਾਇਣਕ ਖਾਦਾਂ ਉੱਤੇ ਨਿਰਭਰਤਾ ਘਟੇਗੀਯੂਨੀਵਰਸਿਟੀ ਵੱਲੋਂ ਕੀਤੇ ਯਤਨਾਂ ਸਦਕਾ ਨਰਮੇ ਉੱਪਰ ਚਿੱਟੀ ਮੱਖੀ 'ਤੇ ਕਾਬੂ ਪਾਇਆ ਗਿਆ ਅਤੇ ਲੰਘੇ ਵਰ੍ਹੇ ਦੌਰਾਨ ਨਰਮੇ ਦੀ ਵਧੀਆ ਫ਼ਸਲ ਹੋਈਗੰਨੇ ਦੀਆਂ ਵੀ ਕਿਸਮਾਂ ਵਿਕਸਿਤ ਹੋਈਆਂ ਪਰ ਇਸ ਵਾਰ ਕਿਸਾਨਾਂ ਨੂੰ ਇਸ ਦੀ ਵਿਕਰੀ ਦੀ ਮੁਸ਼ਕਿਲ ਆ ਰਹੀ ਹੈਇਸ ਵਰ੍ਹੇ ਮਜਬੂਰੀ ਵੱਸ ਕਿਸਾਨਾਂ ਨੂੰ ਗੰਨੇ ਹੇਠ ਰਕਬਾ ਘੱਟ ਕਰਨਾ ਪਵੇਗਾਯੂਨੀਵਰਸਿਟੀ ਦੇ ਯਤਨਾਂ ਸਦਕਾ ਧਰਤੀ ਦੀ ਸਿਹਤ ਵਿਚ ਸੁਧਾਰ ਹੋਇਆ ਹੈਕੀਟਨਾਸ਼ਕ ਜ਼ਹਿਰਾਂ ਦੀ ਖਪਤ ਵਿਚ ਕਮੀ ਆਈ ਹੈਤਿਆਰ ਕੀਤੀਆਂ ਮਸ਼ੀਨਾਂ ਨਾਲ ਪਰਾਲੀ ਦੀ ਸੰਭਾਲ ਸੌਖੀ ਹੋਈ ਹੈ

ਕਿਰਤ ਦੀ ਹੋਵੇ ਕਦਰ

ਅਸਲ ਵਿਚ ਨਵੇਂ ਵਰ੍ਹੇ ਨੂੰ 'ਕਿਸਾਨ ਵਿਕਾਸ ਵਰ੍ਹਾ' ਐਲਾਨਿਆ ਜਾਣਾ ਚਾਹੀਦਾ ਹੈਇਸ ਵਰ੍ਹੇ ਸਾਰਾ ਸੰਸਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈਗੁਰੂ ਸਾਹਿਬ ਨੇ ਕਿਰਤ ਅਤੇ ਕਿਰਤੀ ਦਾ ਸਤਿਕਾਰ ਕੀਤਾ ਤੇ ਖੇਤੀ ਨੂੰ ਸਭ ਤੋਂ ਉੱਤਮ ਮੰਨਿਆਉਨ੍ਹਾਂ ਨੇ ਪਿਛਲੀ ਉਮਰੇ ਕਰਤਾਰਪੁਰ ਸਾਹਿਬ ਵਿਥੇ ਕਰੀਬ 18 ਸਾਲ ਆਪਣੇ ਹੱਥੀਂ ਖੇਤੀ ਕੀਤੀਇਸ ਵਰ੍ਹੇ ਅਜਿਹਾ ਕੀਤਾ ਜਾਵੇ ਕਿ ਕਿਸੇ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਨਾ ਹੋਣਾ ਪਵੇਬੀਤਿਆ ਵਰ੍ਹਾ ਇਸ ਪੱਖੋਂ ਮਨਹੂਸ ਰਿਹਾਕੋਈ ਵੀ ਦਿਨ ਅਜਿਹਾ ਨਹੀਂ ਗਿਆ ਜਦੋਂ ਕਿਸੇ ਕਿਸਾਨ ਨੇ ਖ਼ੁਦਕੁਸ਼ੀ ਨਾ ਕੀਤੀ ਹੋਵੇਸਾਰੀਆਂ ਰਾਜਸੀ ਪਾਰਟੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਿਸਾਨ ਦੀ ਖ਼ੁਸ਼ਹਾਲੀ ਬਗ਼ੈਰ ਦੇਸ਼ ਖ਼ੁਸ਼ਹਾਲ ਨਹੀਂ ਹੋ ਸਕਦਾਇਹ ਵੀ ਸੱਚ ਹੈ ਕਿ ਕਿਸਾਨ ਹੀ ਦੇਸ਼ ਦਾ ਸਭ ਤੋਂ ਵੱਡਾ ਵੋਟ ਬੈਂਕ ਹੈਇਨ੍ਹਾਂ ਦੀ ਸਹਾਇਤਾ ਤੋਂ ਬਗ਼ੈਰ ਚੋਣਾਂ ਜਿੱਤ ਕੇ ਸਰਕਾਰ ਬਣਾਉਣੀ ਵੀ ਸੌਖਾ ਕੰਮ ਨਹੀਂ ਹੈ

Posted By: Harjinder Sodhi