ਪੂਨਮ ਨੇ ਬੜੀ ਖੂਬਸੂਰਤੀ ਨਾਲ ਭਾਰਤ ਦੇ ਗੌਰਵਸ਼ਾਲੀ ਅਤੀਤ ਅਤੇ ਆਸ਼ਾਵਾਦੀ ਭਵਿੱਖ ਦਾ ਵਰਣਨ ਕੀਤਾ ਹੈ। ਉਸ ਦੀ ਕਵਿਤਾ ਕੁਦਰਤ, ਖ਼ਾਸ ਕਰਕੇ ਧਰਤੀ ਜਾਂ ਕੁਦਰਤ ਦੇ ਵੱਖ-ਵੱਖ ਰੂਪਾਂ ਤੇ ਸ਼ਕਤੀ ਨੂੰ ਦਰਸਾਉਂਦੀ ਹੈ। ਆਓ ਉਸ ਦੀਆਂ ਕੁਝ ਰਚਨਾਵਾਂ ’ਤੇ ਝਾਤ ਮਾਰਦੇ ਹਾਂ।

ਪੂਨਮ ਜੀ ਦਾ ਜੀਵਨ, ਹਰਿਆਣਾ ਦੀ ਧਰਤੀ (ਹੁਮਾਯੂੰਪੁਰ, ਰੋਹਤਕ) ਤੋਂ ਸ਼ੁਰੂ ਹੋ ਕੇ, ਪੰਜਾਬ (ਆਦਮਪੁਰ ਦੋਆਬਾ, ਜਲੰਧਰ) ਦੀ ਕਰਮ ਭੂਮੀ ਤੱਕ ਫੈਲਿਆ ਹੋਇਆ, ਕਈ ਰੋਲਸ ਨੂੰ ਬੜੀ ਖੂਬਸੂਰਤੀ ਨਾਲ ਨਿਭਾਉਣ ਦਾ ਪ੍ਰਤੀਕ ਹੈ। ਉਹਨਾਂ ਦੇ ਅੰਦਰ, ਇੱਕ ਸਿੱਖਿਆ ਸ਼ਾਸਤਰੀ ਦੇ ਨਾਲ-ਨਾਲ, ਇੱਕ ਸੰਵੇਦਨਸ਼ੀਲ ਸਾਹਿਤਕ ਰੂਹ ਵੀ ਵਸਦੀ ਹੈ। ਪੂਨਮ ਜੀ ਨੇ ਅੰਗਰੇਜ਼ੀ ਵਿੱਚ ਐਮ.ਏ., ਬੀ.ਏ. ਅਤੇ ਡੀ.ਐਡ. ਵਰਗੀਆਂ ਮਹੱਤਵਪੂਰਨ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਇਹਨਾਂ ਅਕਾਦਮਿਕ ਪ੍ਰਾਪਤੀਆਂ ਨਾਲ ਲੈਸ, ਉਹ ਇਸ ਸਮੇਂ ਕੇਂਦਰੀ ਵਿਦਿਆਲਿਆ, ਏਅਰ ਫੋਰਸ ਸਟੇਸ਼ਨ ਆਦਮਪੁਰ ਦੋਆਬਾ, ਜਲੰਧਰ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਉਹਨਾਂ ਦਾ ਕਾਰਜ ਖੇਤਰ ਹਵਾਈ ਸੈਨਾ ਦੇ ਅਨੁਸ਼ਾਸਿਤ ਵਾਤਾਵਰਨ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਬਾਰੀਕੀ ਅਤੇ ਗਿਆਨ ਪ੍ਰਦਾਨ ਕਰਨਾ ਹੈ, ਜੋ ਬੱਚਿਆਂ ਦੇ ਭਵਿੱਖ ਲਈ ਮਜ਼ਬੂਤ ਨੀਂਹ ਰੱਖਦਾ ਹੈ। ਲਖਮੀ ਚੰਦ ਦੀ ਧੀ ਅਤੇ ਨਿਖਿਲ ਨਿੰਮਰਾਨ ਦੀ ਪਤਨੀ ਹੋਣ ਦੇ ਨਾਲ-ਨਾਲ, ਇੱਕ ਪਿਆਰੇ ਬੱਚr ਦੀ ਮਾਂ ਹੋਣ ਦਾ ਫ਼ਰਜ਼ ਵੀ ਉਹ ਪੂਰੀ ਮਮਤਾ ਨਾਲ ਨਿਭਾਉਂਦੇ ਹਨ। ਮਾਂ, ਪਤਨੀ ਅਤੇ ਅਧਿਆਪਕ ਦੀਆਂ ਜ਼ਿੰਮੇਵਾਰੀਆਂ, ਉਨ੍ਹਾਂ ਦੀ ਸ਼ਖ਼ਸੀਅਤ ਨੂੰ ਗਹਿਰਾਈ ਪ੍ਰਦਾਨ ਕਰਦੀਆਂ ਹਨ। ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਵਿਚਕਾਰ, ਪੂਨਮ ਜੀ ਦਾ ਸਭ ਤੋਂ ਪਿਆਰਾ ਸ਼ੌਕ ਹਿੰਦੀ ਕਵਿਤਾਵਾਂ ਲਿਖਣਾ ਹੈ। ਉਨ੍ਹਾਂ ਦੀ ਕਲਮ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਨਹੀਂ ਕਰਦੀ, ਸਗੋਂ ਉਨ੍ਹਾਂ ਦੇ ਜੀਵਨ ਦੇ ਤਿੰਨ ਮੁੱਖ ਸਰੋਤਾਂ ਨੂੰ ਕਵਿਤਾ ਵਿੱਚ ਢਾਲਦੀ ਹੈ। ਇਸ ਤਰ੍ਹਾਂ, ਪੂਨਮ ਦਾ ਸਾਹਿਤਕ ਸਫ਼ਰ ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਜੀਵਨ ਦੇ ਵੱਖ-ਵੱਖ ਕਿਨਾਰਿਆਂ (ਹਰਿਆਣਾ ਤੋਂ ਪੰਜਾਬ, ਘਰ ਤੋਂ ਸਕੂਲ) ਨੂੰ ਆਪਣੀ ਕਵਿਤਾ ਦੇ ਧਾਗੇ ਨਾਲ ਬੰਨ੍ਹ ਕੇ, ਸੰਤੁਲਨ ਅਤੇ ਸੰਵੇਦਨਾ ਦਾ ਸੰਦੇਸ਼ ਦਿੰਦੀ ਹੈ। ਉਸ ਦੀ ਕਵਿਤਾ ਰਾਸ਼ਟਰੀ ਏਕਤਾ, ਅਖੰਡਤਾ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਡੂੰਘੇ ਪਿਆਰ ਨੂੰ ਪ੍ਰਗਟ ਕਰਦੀ ਹੈ। ਪੂਨਮ ਨੇ ਬੜੀ ਖੂਬਸੂਰਤੀ ਨਾਲ ਭਾਰਤ ਦੇ ਗੌਰਵਸ਼ਾਲੀ ਅਤੀਤ ਅਤੇ ਆਸ਼ਾਵਾਦੀ ਭਵਿੱਖ ਦਾ ਵਰਣਨ ਕੀਤਾ ਹੈ। ਉਸ ਦੀ ਕਵਿਤਾ ਕੁਦਰਤ, ਖ਼ਾਸ ਕਰਕੇ ਧਰਤੀ ਜਾਂ ਕੁਦਰਤ ਦੇ ਵੱਖ-ਵੱਖ ਰੂਪਾਂ ਤੇ ਸ਼ਕਤੀ ਨੂੰ ਦਰਸਾਉਂਦੀ ਹੈ। ਆਓ ਉਸ ਦੀਆਂ ਕੁਝ ਰਚਨਾਵਾਂ ’ਤੇ ਝਾਤ ਮਾਰਦੇ ਹਾਂ।
-ਜਸਵਿੰਦਰ ਦੂਹੜਾ
98723-36944
---------------------
ਕਵਿਤਾਵਾਂ
ਸੰਦੇਸ਼
ਏਕਤਾ ਤੇ ਅਖੰਡਤਾ ਦੇ ਸੂਤਰਧਾਰ ਹਾਂ ਅਸੀਂ,
ਮਾਂ ਭਾਰਤੀ ਦੇ ਚਰਨਾਂ ਦੇ ਪਹਿਰੇਦਾਰ ਹਾਂ ਅਸੀਂ।
ਇਹ ਦੇਸ਼ ਰਹੇ ਖੁਸ਼ਹਾਲ, ਸੂਰਜ ਦਾ ਪ੍ਰਕਾਸ਼ ਹੋਵੇ,
ਇਸ ਹਰੀ-ਭਰੀ ਧਰਤੀ ਲਈ ਸ਼ੁਕਰਗੁਜ਼ਾਰ ਹਾਂ ਅਸੀਂ।
ਹਰ ਘਰ-ਘਰ ਵੱਸਦੀ ਰਹੇ ਆਜ਼ਾਦੀ ਇੱਥੇ,
ਹਰ-ਘਰ ਹੋਵੇ ਤਿਰੰਗਾ, ਸਵਦੇਸ਼ੀ ਦਾ ਪ੍ਰਚਾਰ ਹਾਂ ਅਸੀਂ।
ਵਿਚਾਰੋ ਹਰ ਇਕ ਦਿਸ਼ਾ ਅਤੇ ਸਮੇਂ ਨੂੰ ਤੁਸੀਂ,
ਭਵਿੱਖ ਦੇ ਹਰ ਇਕ ਭਵਨ ਦਾ ਆਕਾਰ ਹਾਂ ਅਸੀਂ।
ਪਾਵਨ ਦੇਸ਼ ਦੀ ਇਸ ਧਰਤੀ ਨੂੰ ਕਰਦੇ ਨਮਨ ਹਾਂ,
ਅਡੋਲ ਹਿੰਮਤ ਨਾਲ ਭਰੇ ਵੀਰਾਂ ਦਾ ਕਰਦੇ ਸਤਿਕਾਰ ਹਾਂ ਅਸੀਂ।
ਸਾਡੀਆਂ ਖ਼ਾਮੋਸ਼ੀਆਂ ਨੂੰ ਦੁਨੀਆ ਨੇ ਲਲਕਾਰਿਆ ਕਈ ਵਾਰ,
ਕਿਉਂ ਭੁੱਲ ਜਾਂਦੇ ਨੇ ਇਸ ਧਰਤੀ ’ਤੇ ‘ਸਿਫ਼ਰ’ ਦੇ ਆਵਿਸ਼ਕਾਰ ਹਾਂ ਅਸੀਂ।
ਅਸੀਂ ਸਮੁੰਦਰ ਦੀਆਂ ਲਹਿਰਾਂ ’ਚੋਂ ਚੁਣ ਲਿਆਏ ਕਈ ਨਗੀਨੇ,
ਹਵਾਈ, ਜਲ, ਥਲ ਸੈਨਾ ਦਾ ਕਰਦੇ ਅਾਭਾਰ ਹਾਂ ਅਸੀਂ।
ਜਾਨ ਦੇਣ ਦੀ ਵਾਰੀ ਜਦ ਕਦੇ ਵੀ ਆਈ ਹੈ,
ਨਮਨ ਕਰ ਇਸ ਵਤਨ ਤੋਂ ਕਰਦੇ ਜਾਨ ਨਿਸਾਰ ਹਾਂ ਅਸੀਂ।
ਜਿਸ ਕਿਸੇ ਨੇ ਮਿਟਾਉਣ ਦੀ ਸੋਚੀ ਹੈ ਹਿੰਦ ਵਤਨ ਨੂੰ,
‘ਪੂਨਮ’ ਹਰ ਉਸ ਸ਼ਖ਼ਸ ਲਈ ਬਣੇ ਲਲਕਾਰ ਹਾਂ ਅਸੀਂ।
ਸਵਦੇਸ਼ੀ ਭਾਵ ਨਾਲ ਗੂੰਜੇ ਭਾਰਤ ਦਾ ਹਰ ਕੋਨਾ,
ਮਿੱਟੀ, ਭਾਸ਼ਾ, ਖਾਦੀ ਦਾ ਕਰਦੇ ਸਤਿਕਾਰ ਹਾਂ ਅਸੀਂ।
******
ਮਿੱਟੀ ਤੋਂ ਬਣਾ ਹਜ਼ਾਰਾਂ ਚਿਹਰੇ
ਮਿੱਟੀ ਤੋਂ ਬਣਾ ਹਜ਼ਾਰਾਂ ਚਿਹਰੇ,
ਅੱਖਾਂ ਨੂੰ ਹੈਰਾਨ ਕਰਦੀ ਹਾਂ,
ਕਦੇ ਭੜਕਦੀ ਅੱਗ ਨਾਲ
ਨੁਕਸਾਨ ਕਰਦੀ ਹਾਂ।
ਸਮੁੰਦਰ ’ਚ ਉੱਠਦੀਆਂ ਲਹਿਰਾਂ ਨੂੰ,
ਸ਼ਾਮਾਂ ’ਚ ਬਦਲ ਦੀਆਂ ਸਵੇਰਾਂ ਨੂੰ,
ਖੋਲ੍ਹ ਕੇ ਪੱਲਾ ਨਦੀਆਂ ਦਾ,
ਬਹਾਰਾਂ ਨੂੰ ਅਾਸਾਨ ਕਰਦੀ ਹਾਂ
ਮਿੱਟੀ ਤੋਂ ਬਣਾ ਹਜ਼ਾਰਾਂ ਚਿਹਰੇ,
ਅੱਖਾਂ ਨੂੰ ਹੈਰਾਨ ਕਰਦੀ ਹਾਂ।
ਸਹਿਰਾ ’ਤੇ ਕਦੇ-ਕਦੇ,
ਵਰ੍ਹਾਉਂਦੀ ਹਾਂ ਮਨਮਾਨੀ,
ਸਜਦੀ ਪੰਖੜੀ ਵਿਚ
ਦਿਖਾਉਂਦੀ ਹਾਂ ਨਾਦਾਨੀ।
ਸਿਰਜਣਾ ’ਤੇ ਅਧਿਕਾਰ ਮੇਰਾ,
ਰਾਹਾਂ ਨੂੰ ਗਿਆਨ ਕਰਦੀ ਹਾਂ,
ਮਿੱਟੀ ਤੋਂ ਬਣਾ ਹਜ਼ਾਰਾਂ ਚਿਹਰੇ,
ਅੱਖਾਂ ਨੂੰ ਹੈਰਾਨ ਕਰਦੀ ਹਾਂ।
ਸੂਰਜ ਨੂੰ ਸਿਰ੍ਹਾਣੇ ਰੱਖ ਕੇ
ਸਵੇਰ ਨੂੰ ਮਹਿਕਾਉਂਦੀ ਹਾਂ,
ਚੰਨ-ਤਾਰੇ ਭਰ ਕੇ ਚਾਦਰ,
ਪੂਰਨ ਨੂੰ ਲੈ ਆਉਂਦੀ ਹਾਂ।
ਖੁ਼ਦ ਹੀ ਉਲਝਦੀ ਅਜ਼ਾਬਾਂ ਨਾਲ,
ਖੁ਼ਦ ਹੀ ਸਮਾਧਾਨ ਕਰਦੀ ਹਾਂ,
ਮਿੱਟੀ ਤੋਂ ਬਣਾ ਹਜ਼ਾਰਾਂ ਚਿਹਰੇ,
ਅੱਖਾਂ ਨੂੰ ਹੈਰਾਨ ਕਰਦੀ ਹਾਂ।
- ਮਿਸ. ਪੂਨਮ
******