ਪੰਜਾਬੀ ਸੂਫ਼ੀ ਕਾਵਿ ਦਾ ਵਿਕਾਸ, ਪ੍ਰਭਾਵ, ਸੁਭਾਅ, ਸੂਫ਼ੀਮਤ ਉਨ੍ਹਾਂ ਮੁਸਲਮਾਨ ਸੰਤ ਫ਼ਕੀਰਾਂ ਦੇ ਭਗਤੀ ਮਾਰਗ ਨਾਲ ਸਬੰਧ ਰੱਖਦੇ ਹਨ, ਜਿਹੜੇ ਮੁਸਲਮਾਨੀ ਹਾਕਮਾਂ, ਰਾਜਿਆਂ ਤੇ ਕਾਜੀਆਂ ਦੇ ਕਰਮ ਕਾਂਡ ਅਤੇ ਜਬਰ ਜ਼ੁਲਮ ਵਾਲੀ ਨੀਤੀ ਤੋਂ ਬਾਗ਼ੀ ਹੋ ਚੁੱਕੇ ਸਨ। ਗ਼ੈਰ ਮੁਸਲਮਾਨਾਂ ਨੂੰ ਕਾਫਿਰ ਕਹਿਣਾ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਧਰਮ ’ਚ ਸ਼ਾਮਿਲ ਕਰਨਾ ਜਾਂ ਉਨ੍ਹਾਂ ਦਾ ਕਤਲ ਕਰਨਾ ਹਾਕਮ ਪ੍ਰਥਾ ਅਨੁਸਾਰ ਚੰਗੇ ਕਰਮ ਮੰਨੇ ਜਾਂਦੇ ਹਨ। ਇਕ ਕੱਟੜ ਕਿਸਮ ਦੀ ਪ੍ਰਥਾ ਤੋਂ ਵਿਰੋਧ ਕਰ ਕੇ ਜਿਹੜੇ ਸੰਤ ਫ਼ਕੀਰਾਂ ਨੇ ਨਿਰੋਲ ਰੱਬੀ ਪਿਆਰ ਅਤੇ ਮਨੁੱਖਤਾ ਦੇ ਕਲਿਆਣਾਂ ਦਾ ਮਾਰਗ ਧਾਰਨ ਕੀਤਾ, ਉਨ੍ਹਾਂ ਮੁਸਲਮਾਨ ਸੰਤਾਂ ਨੂੰ ਸੂਫ਼ੀ ਕਿਹਾ ਜਾਣ ਲੱਗ ਪਿਆ। ਸੂਫ਼ੀਅਤ ਬਾਰੇ ਖੋਜ ਕਰਨ ਵਾਲੇ ਵਿਦਵਾਨਾਂ ਵਿੱਚੋਂ ਡਾ. ਲਾਜਵੰਤੀ ਰਾਮਾਕਿ੍ਰਸ਼ਨਾ ਦਾ ਨਾਂ ਵਧੇਰੇ ਚਰਚਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਚਲਾਣੇ ਤੋਂ ਲਗਪਗ ਦੋ ਸੌ ਸਾਲ ਬਾਅਦ ਸਫ਼ੀਮਤ ਦਾ ਆਰੰਭ ਅਰਬ ਵਿਚ ਹੋਇਆ ਸੀ। ਸੂਫ਼ੀਮਤ ਦੇ ਨਾਮਕਰਨ ਬਾਰੇ ਵੀ ਅਨੇਕਾਂ ਵਿਚਾਰ ਪ੍ਰਚਲਿਤ ਰਹੇ ਹਨ। ਪਹਿਲਾਂ ਕਿ ਸੂਫ਼ੀ ਨਮਾਜ਼ ਪੜ੍ਹਨ ਸਮੇਂ ਸਫ਼ ਜਾਂ ਕਤਾਰ ਵਿਚ ਖਲੋਂਦੇ ਸਨ। ਦੂਜਾ ਸੂਫ਼ੀ ਕਾਵਿ ਸੂਫ਼ ਦੇ ਕੱਪੜੇ ਪਹਿਨਦੇ ਸਨ।

ਪੰਜਾਬੀ ਸੂਫ਼ੀ ਕਾਵਿ ਸੁਭਾਅ, ਲੱਛਣ ਤੇ ਪ੍ਰਵਿਰਤੀਆਂ

ਪੰਜਾਬੀ ਭਾਸ਼ਾ ਵਿਚ ਸੂਫ਼ੀ ਕਾਵਿ ਦਾ ਸੰਸਥਾਪਕ ਬਾਬਾ ਫ਼ਰੀਦ ਜੀ ਨੂੰ ਮੰਨਿਆ ਜਾਂਦਾ ਹੈ। ਇਸ ਤੋਂ ਭਾਵ ਇਹ ਨਹੀਂ ਕਿ ਬਾਬਾ ਫ਼ਰੀਦ ਤੋਂ ਪਹਿਲਾਂ ਕੋਈ ਸੂਫ਼ੀ ਕਵੀ ਹੋਇਆ ਹੀ ਨਹੀਂ ਪਰ ਫ਼ਰਕ ਇੰਨਾ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਸੰਭਾਲ ਨਹੀਂ ਹੋਈ। ਜਿਵੇਂ ਕਿ ਬਾਬਾ ਫ਼ਰੀਦ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਬਾਬਾ ਫ਼ਰੀਦ ਦੇ 112 ਸਲੋਕ ਤੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਬਾਬਾ ਫ਼ਰੀਦ ਸੂਫ਼ੀ ਕਾਵਿ ਦੇ ਨਹੀਂ ਸਗੋਂ ਪੰਜਾਬੀ ਭਾਸ਼ਾ ਦੇ ਪਹਿਲੇ ਪ੍ਰਮਾਣਿਕ ਕਵੀ ਹਨ। ਬਾਬਾ ਫ਼ਰੀਦ ਪਹਿਲੇ ਪੜਾਅ ਦੇ ਸੂਫ਼ੀ ਕਵੀ ਸਨ। ਸੂਫ਼ੀ ਕਾਵਿ ਦੇ ਖੇਤਰ ਵਿਚ ਦੂਜਾ ਪ੍ਰਭਾਵ ਸ਼ਾਹ ਹੁਸੈਨ ਦਾ ਮੰਨਿਆ ਗਿਆ ਹੈ। ਇਨ੍ਹਾਂ ਦੀ ਰਚਨਾ ਕਾਫੀਆਂ ਦੇ ਰੂਪ ਵਿਚ ਮਿਲਦੀ ਹੈ। ਬੁੱਲ੍ਹੇ ਸ਼ਾਹ ਨੂੰ ਪੰਜਾਬੀ ਸੂਫ਼ੀ ਕਵਿਤਾ ਦਾ ਸਿਖ਼ਰ ਮੰਨਿਆ ਜਾਂਦਾ ਹੈ। ਤੀਜੇ ਪੜਾਅ ਦੇ ਕਵੀ ਸਨ। ਪ੍ਰਮੁੱਖ ਸੂਫ਼ੀ ਕਵੀ :

ਬਾਬਾ ਫ਼ਰੀਦ

ਡਾ. ਜੀਤ ਸਿੰਘ ਸੀਤਲ ਬਾਬਾ ਫ਼ਰੀਦ ਨੂੰ ਭਾਰਤ ਦਾ ਪਹਿਲਾ ਲੋਕ ਕਵੀ ਆਖਦੇ ਹਨ। ਇਨ੍ਹਾਂ ਦੀ

ਬਾਣੀ ਵਿਚ ਅਕਾਸ਼ਲੋਕ ਵਰਗੀ ਉਚਾਈ ਹੈ, ਪਤਾਲਲੋਕ ਵਰਗੀ ਗਹਿਰਾਈ ਅਤੇ ਮਾਤਲੋਕ ਵਰਗੀ ਵਿਆਪਕਤਾ ਹੈ।

ਫ਼ਰੀਦ ਬਾਣੀ ਦਾ ਪ੍ਰਥਮ ਸਲੋਕ

ਜਿਤੁ ਦਿਹਾੜੇ ਧਨੁ ਵਰੀ ਸਾਹੇ ਲਵੇ ਲਿਖਾਇ ਤੇ ਅੰਤਿਮ ਸਲੋਕ ਹੈ- ਸਭਨਾਂ ਮਨ ਮਾਣਿਕ ਠਾਹੁਣ ਮੂਲ ਮਚਾਗਵਾ।

ਸ਼ਾਹ ਹੁਸੈਨ

ਛੋਟੀ ਉਮਰ ਵਿਚ ਹੀ ਸ਼ਾਹ ਹੁਸੈਨ ਨੇ ਕੁਰਾਨ ਯਾਦ ਕਰ ਲਿਆ ਸੀ। ਸ਼ੁਰੂ ਵਿਚ ਸ਼ਰਾਅ ਦੇ ਪਾਬੰਦ ਰਹੇ।

ਬਾਅਦ ਵਿਚ ਬਗ਼ਾਵਤ ਕਰ ਦਿੱਤੀ। ਸਮੁੱਚੀ ਰਚਨਾ ਕਾਵਿ ਰੂਪ ਵਿਚ ਹੈ। ਇਨ੍ਹਾਂ ਨੂੰ ਪੰਜਾਬੀ ਦਾ ਸੂਰਦਾਸ ਕਿਹਾ ਜਾਂਦਾ ਹੈ। ਕਾਫ਼ੀਆਂ ਦੀ ਰਚਨਾ ਕੀਤੀ ਹੈ।

ਬੁੱਲ੍ਹੇ ਸ਼ਾਹ

ਇਹ ਤੀਜੇ ਪੜਾਅ ਦਾ ਸੂਫ਼ੀ ਕਵੀ ਹੈ। ਇਨ੍ਹਾਂ ਨੇ ਕਾਫੀਆਂ ਦੀ ਰਚਨਾ ਕੀਤੀ। ਇਨ੍ਹਾਂ ਦੀ ਬੋਲੀ ਠੇਠ, ਮਿੱਠੀ ਤੇ ਸੁਆਦਲੀ ਹੈ। ਬੁੱਲੇ੍ਹ ਸ਼ਾਹ ਦੇ ਗੁਰੂ ਦਾ ਨਾਂ ਸ਼ਾਹ ਇਨਾਇਤ ਹੈ।

ਸੁਲਤਾਨ ਬਾਹੂ

ਸੁਲਤਾਨ ਬਾਹੂ ਅਰਬੀ ਤੇ ਫ਼ਾਰਸੀ ਦਾ ਚੰਗਾ ਵਿਦਵਾਨ ਸੀ। ਉਸ ਨੇ ਅਰਬੀ ਫ਼ਾਰਸੀ ਵਿਚ 140 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ਹੈ। ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਤਿੰਨੇ ਹੀ ਕਾਦਰੀ ਫ਼ਿਰਕੇ ਦੇ ਸੂਫ਼ੀ ਮੰਨੇ ਗਏ ਹਨ। ਇਨ੍ਹਾਂ ਨੇ ਦੋਹੜਿਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਦੀਆਂ ਕਵਿਤਾਵਾਂ ਵਿਚ ਹਰ ਲਾਇਕ ਦੇ ਪਿੱਛੇ ਹੂ ਲੱਗਿਆ ਹੁੰਦਾ ਹੈ।

ਗੁਲਾਮ ਫ਼ਰੀਦ

ਪੰਜਾਬੀ ਸੂਫ਼ੀ ਕਾਵਿ ਪਰੰਪਰਾ ਦਾ ਅੰਤਮ ਮਹੱਤਵਪੂਰਨ ਕਵੀ ਗੁਲਾਮ ਫ਼ਰੀਦ ਹੈ। ਇਨ੍ਹਾਂ ਦੀ ਰਚਨਾ ਵੀ ਕਾਫ਼ੀ ਕਾਵਿ ਰੂਪ ਵਿਚ ਮਿਲਦੀ ਹੈ। ਇਨ੍ਹਾਂ ਦੀਆਂ ਕਾਫ਼ੀਆਂ ਦੀ ਕੁੱਲ ਗਿਣਤੀ 271 ਦੇ ਕਰੀਬ ਹੈ। ਇਹ ਗਿਣਤੀ ਸਾਰੇ ਸੂਫ਼ੀ ਕਵੀਆਂ ਤੋਂ ਜ਼ਿਆਦਾ ਹੈ ਇਨ੍ਹਾਂ ਨੂੰ ਸੋਨ ਕਲਸ਼ ਵੀ ਕਿਹਾ ਜਾਂਦਾ ਹੈ।

- ਸਾਰਿਕਾ ਜਿੰਦਲ ਲੌਂਗੋਵਾਲ

Posted By: Harjinder Sodhi