1935 ਦੇ ਵਰ੍ਹੇ ਜੇਠ ਮਹੀਨੇ ਦੇ ਕਿਸੇ ਤਪਦੇ ਦਿਨ, ਜ਼ਿਲ੍ਹਾ ਲੁਧਿਆਣਾ, ਤਹਿਸੀ ਸਮਰਾਲਾ ਦੇ ਪਿੰਡ ਮਾਦਪੁਰ ਵਿਖੇ ਬਾਪੂ ਦਿਆ ਸਿੰਘ ਦੇ ਘਰ ਬੇਬੇ ਸੁਰਜੀਤ ਕੌਰ ਦੀ ਕੁੱਖੋਂ ਸੁਖਦੇਵ ਸਿੰਘ ਦਾ ਜਨਮ ਹੋਇਆ ਸੀਰਾਮਪੁਰੀਆਂ ਦੀ ਅੱਲ ਸਦਕਾ ਹੀ ਬਾਅਦ ਵਿਚ ਸੁਖਦੇਵ ਸਿੰਘ ਆਪਣੇ ਆਪ ਨੂੰ ਸੁਖਦੇਵ ਮਾਦਪੁਰੀ ਲਿਖਣ ਲੱਗ ਪਿਆਪਿੰਡ ਮਾਦਪੁਰ ਦੇ ਪ੍ਰਾਇਮਰੀ ਸਕੂਲ 'ਚੋਂ ਚੌਥੀ ਪਾਸ ਕਰ ਕੇ ਖ਼ਾਲਸਾ ਹਾਈ ਸਕੂਲ ਕੁਰਾਲੀ ਤੋਂ ਜੇਬੀਟੀ ਕਰ ਕੇ ਲੁਧਿਆਣਾ ਜ਼ਿਲ੍ਹੇ ਦੇ ਇਕ ਨਿੱਕੇ ਜਿਹੇ ਪਿੰਡ ਢਿੱਲਵਾ ਵਿਖੇ 19 ਸਾਲ ਦੀ ਉਮਰੇ ਹੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਆ ਲੱਗਿਆਇਹ ਸੁਭਾਗਾ ਦਿਨ 19 ਮਈ, 1954 ਸੀਇਸੇ ਹੀ ਦਿਨ ਤਪਦੀ ਹਿਕੜੀ 'ਚ ਬੋਲਦੇ ਹਾੜ ਫੁੱਟਣ ਲੱਗ ਪਏਇਹ ਹਾੜ ਜੋ ਉਸ ਕਦੇ ਦੁੱਧ ਦੇ ਦੰਦਾਂ ਦੀ ਉਮਰੇ ਅਚੇਤ ਮਨ ਨਾਲ ਸੁਣੇ ਸਨਇੱਥੇ ਹੀ ਸੁਖਦੇਵ ਦੀ ਸ਼ਬਦਾ ਨਾਲ ਦੋਸਤੀ ਪਈ ਤੇ ਉਹ ਸਾਹਿਤ ਦੀ ਪੜ੍ਹਾਈ ਦੇ ਰਾਹ ਤੁਰ ਪਿਆਅਜਿਹਾ ਤੁਰਿਆ ਕਿ ਰੁਕਣ ਦਾ ਨਾ ਨਹੀਂ ਲਿਆਐੱਮਏ ਪੰਜਾਬੀ ਕੀਤੀ

1954 ਤੋਂ 1978 ਤਕ 24 ਸਾਲ ਸਕੂਲ ਵਿਚ ਬੱਚਿਆਂ ਦੀ ਉਂਗਲ ਫੜ 'ਤੋਰਾਂ ਮਾਈ' ਦਾ ਕਾਰਜ ਨਿਭਾਉਂਦਾ ਰਿਹਾ1978 ਤੋਂ 80 ਤਕ 'ਪੰਜਾਬ ਸਕੂਲ ਸਿੱਖਿਆ ਬੋਰਡ' ਵਿਚ ਬਤੌਰ ਵਿਸ਼ਾ ਮਾਹਿਰ ਸੇਵਾ ਨਿਭਾਈ1980 ਤੋਂ 1993 ਤਕ ਸਿੱਖਿਆ ਬੋਰਡ ਦੇ ਬੱਚਿਆਂ ਲਈ ਨਿਕਲਦੇ ਪਰਚਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' ਦਾ ਸੰਪਾਦਨ ਕੀਤਾ'ਪੰਜਾਬ ਸਕੂਲ ਸਿੱਖਿਆ ਬੋਰਡ' ਮੋਹਾਲੀ ਤੋਂ ਹੀ ਉਹ ਬਤੌਰ ਸਹਾਇਕ ਡਾਇਰੈਕਟਰ ਸੇਵਾ ਨਿਵਰਿਤ ਹੋਇਆ ਅਤੇ 1993 ਤੋਂ 1996 ਤਕ 'ਪੰਜਾਬੀ ਬਾਲ ਸਾਹਿਤ ਪ੍ਰਾਜੈਕਟ' ਦੇ ਸੰਚਾਲਕ ਵਜੋਂ ਕਾਰਜ ਕੀਤਾ

1954 ਵਿਚ ਹੀ ਢਿੱਲਵਾਂ ਵਿਖੇ ਇਕ ਦਿਨ ਲੋਕ-ਗੀਤ ਇਕੱਠੇ ਕਰਨ ਦਾ ਸੁਭਾਅ ਉਸ ਦੀ ਅੰਤਰ-ਆਤਮਾ ਨੇ ਦਿੱਤਾਉਸ ਸੋਚਿਆ 'ਮਨਾਂ ਬਾਪੂ, ਬੇਬੇ ਤੇ ਤਾਈ ਨੇ ਆਖ਼ਰ ਮਰ ਜਾਣੈ ਨਾਲ ਹੀ ਇਹ ਗੀਤ ਵੀ ਮੁੱਕ ਜਾਣਗੇਕਿਉਂ ਨਾ ਇਨ੍ਹਾਂ ਨੂੰ ਕਿਸੇ ਕਾਪੀ ਤੇ ਲਿਖ ਲਵਾਂ' ਉਸ ਦੀ ਅੰਦਰਲੀ ਆਵਾਜ਼ ਨੇ ਕਾਪੀ ਤੇ ਕਲਮ ਉਹਦੇ ਹੱਥ ਫੜਾ ਦਿੱਤੀ

ਹੁਣ ਉਹਦੇ ਚੇਤਿਆਂ ਵਿਚ ਬਚਪਨ ਘੁੰਮਣ ਲੱਗਾਆਟਾ ਪੀਂਹਦੀ ਤੇ ਚਰਖਾ ਕੱਤਦੀ ਬੇਬੇ ਅਤੇ ਨਾਲ ਹੀ ਗੁਣਗੁਣਾਉਂਦੀ ਕਿਸੇ ਲੋਕ-ਗੀਤ ਦੀਆਂ ਸਤਰਾਂਤਾਈ ਪੰਜਾਬ ਕੌਰ ਪੀਹੜੀ 'ਤੇ ਬੈਠੀ ਅਟੇਰਨ ਟੇਰਦੀ, ਵੇਲਣੇ 'ਤੇ ਕਪਾਹ ਵੇਲਦੀ ਅਤੇ ਧਾਰਾਂ ਕੱਢਣੀ ਬਿਰਹਾ ਦਾ ਗੀਤ ਗਾਉਂਦੀ ਤੇ ਹਵਾਵਾਂ ਨੂੰ ਦੰਦਲਾਂ ਪੈ-ਪੈ ਜਾਂਦੀਆਂ ਕਿਉਂਕਿ ਤਾਇਆ ਰਣ ਸਿੰਘ ਵਿਸ਼ਵ ਯੁੱਧ ਵਿਚ ਪਰਦੇਸਾਂ 'ਚ ਜੂਝ ਰਿਹਾ ਸੀਹਲਟ ਹੱਕਦਿਆਂ, ਨੱਕੇ ਮੋੜਦਿਆਂ ਬਾਪੂ ਦੀਆਂ ਹੇਕਾਂ ਹਿੱਕ ਵਿਚ ਧਸਦੀਆਂ ਰਹੀਆਂਵਿਆਹਾਂ, ਮੰਗਣਿਆਂ 'ਤੇ ਔਰਤਾਂ ਦਾ ਗੀਤ ਗਾਉਣਾ, ਆਪਣੇ ਹੀ ਰੁਦਨ ਨੂੰ ਆਵਾਜ਼ ਦੇਣੀ, ਬੋਲੀਆਂ ਦਾ ਕਬੂਤਰ ਵਾਂਗ ਫੜਫੜਾ ਕੇ ਉੱਡਣਾ ਉਸ ਦੇ ਚੇਤਿਆਂ 'ਚ ਮੂਕ ਇਤਿਹਾਸ ਦੇ ਬਾਬ ਬਣਦੇ ਰਹੇ

ਸੁਖਦੇਵ ਨੇ ਇਕ ਸਾਲ ਵਿਚ ਵੱਡੇ ਅਕਾਰ ਦੀ ਕਾਪੀ ਉੱਤੇ 1231 ਲੋਕ-ਗੀਤ ਉਤਾਰ ਲਏਸਫ਼ਰ ਫਿਰ ਵੀ ਜਾਰੀ, ਅਗਲੀ ਕਾਪੀ ਸ਼ੁਰੂ ਹੋਈ, ਭਰ ਗਈ, ਸਫ਼ਰ ਫਿਰ ਵੀ ਜਾਰੀਉਹ ਕਹਿੰਦਾ ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਨੇਜਿਹੜੀ ਦੁੱਖਾਂ ਭਰੀ ਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ, ਇਹ ਉਸ ਦਾ ਇਤਿਹਾਸਕ ਦਸਤਾਵੇਜ਼ ਹਨਆਪਣੀ ਵੇਦਨਾ ਨੂੰ ਬਿਆਨ ਕਰਦੇ ਇਨ੍ਹਾਂ ਗੀਤਾਂ ਨੂੰ ਔਰਤ ਨੇ ਖ਼ੁਦ ਸਿਰਜਿਆ ਹੈਜਦੋਂ ਉਹ ਇਨ੍ਹਾਂ ਨੂੰ ਸੁਰ ਵਿਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਉਕੇ ਸੁਣਾਈ ਦਿੰਦੇ ਹਨ

ਮਾਦਪੁਰੀ ਦਾ ਪਹਿਲਾ ਲੇਖ ਨਵੰਬਰ-ਦਸੰਬਰ 1954 ਦੇ 'ਪੰਜਾਬੀ ਦੁਨੀਆਂ' ਵਿਚ ਛਪਿਆਪਿਆਰਾ ਸਿੰਘ ਪਦਮ ਦਾ ਪਹਿਲਾਂ ਥਾਪੜਾ ਕੰਧੇ 'ਤੇ ਆਣ ਟਿਕਿਆਉਦੋਂ ਇਸ ਸਿਰੜੀ ਦੀ ਉਮਰ ਮਸਾਂ 20 ਸਾਲ ਦੀ ਸੀਫਿਰ ਇਕ ਗੀਤ ਬਾਰੇ ਤਬਸਰਾ 'ਜਾਗ੍ਰਿਤੀ' ਵਿਚ ਛਪਿਆਦੂਜਾ ਥਾਪੜਾ ਕੁਲਵੰਤ ਸਿੰਘ ਵਿਰਕ ਨੇ ਜਨਵਰੀ 1955 ਵਿਚ ਦਿੱਤਾਫਿਰ ਤਾਂ ਸਿਰੜੀ ਦੀ ਤੋਰ ਤੂਫ਼ਾਨ ਬਣ ਗਈਹਿੱਕੜੀ 'ਚ ਉਤਸ਼ਾਹ, ਨੈਣਾਂ 'ਚ ਕੁਝ ਕਰ ਗੁਜ਼ਰਨ ਦੀ ਰੀਝ, ਕਲਮ ਨੂੰ ਸੇਧ ਮਿਲ ਗਈ, ਫਿਰ ਗੀਤਾਂ ਦੇ ਨਾਲ-ਨਾਲ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖਾਣਾਂ, ਲੋਪ ਹੋ ਰਹੀਆਂ ਵਿਰਾਸਤੀ ਖੇਡਾਂ, ਬਾਲ-ਸਾਹਿਤ ਦੀ ਸਿਰਜਣਾ ਕਿੰਨੇ ਹੀ ਫਰੰਟ ਉਸ ਦੇ ਸਾਹਮਣੇ ਖੁੱਲ੍ਹ ਗਏਉਹ ਹਰ ਫਰੰਟ 'ਤੇ ਮੱਲਾਂ ਮਾਰਦਾ ਰਿਹਾਜੇ ਹੁਣ ਉਹਦਾ ਸੰਦੂਕ ਫਰੋਲੀਏ ਤਾਂ :

ਲੋਕ ਗੀਤਾਂ ਦੀਆਂ ਦਸ, ਪੁਸਤਕਾਂ, ਲੋਕ ਕਹਾਣੀਆਂ ਦੀਆਂ ਪੰਜ, ਲੋਕ ਬੁਝਾਰਤਾਂ ਦੀਆਂ ਤਿੰਨ, ਲੋਕ ਪੰਜਾਬੀ ਸੱਭਿਆਚਾਰ ਬਾਰੇ ਛੇ, ਬਾਲ ਸਾਹਿਤ ਦੀਆਂ ਤੇਰਾਂ, ਅਨੁਵਾਦ ਦੀਆਂ ਤਿੰਨ, ਇਕ ਨਾਟਕ ਤੇ ਇਕ ਜੀਵਨੀ, 40 ਪੁਸਤਕ ਰੂਪੀ ਦਰੀਆਂ ਤੇ ਖੇਸ ਉਹਦੇ ਸੰਦੂਕ ਦੀ ਸ਼ਾਨ ਹਨ

ਰੇਬੀਆ ਤੋਰ ਤੁਰਦੇ ਆ ਰਹੇ ਸੁਖਦੇਵ ਮਾਦਪੁਰੀ ਨੇ ਪੰਜਾਬੀ ਮਾਨਸ ਦੇ ਅਨਮੋਲ ਖ਼ਜ਼ਾਨਿਆਂ ਨੂੰ ਲੱਭਿਆ ਹੀ ਨਹੀਂ, ਇੱਕਤਰ ਹੀ ਨਹੀਂ ਕੀਤਾ, ਫਰੋਲਿਆ ਹੀ ਨਹੀਂ, ਬਲਕਿ ਸਾਡੀ ਪੀੜ੍ਹੀਆਂ ਦੀ ਕਮਾਈ ਹੋਈ ਦੌਲਤ ਨੂੰ, ਲੋਕਤਾ ਦੀ ਬੇਪਨਾਹ ਖ਼ੁਸ਼ਨਮਾਈ ਦੇ ਅਨਮੋਲ ਖ਼ਜ਼ਾਨਿਆਂ ਨੂੰ ਪੁਸਤਕਾਂ ਦੀਆਂ ਪੱਤਲਾਂ ਵਿਚ ਸਜਾਇਆ ਹੈਬਕੌਲ ਪ੍ਰਿੰ. ਅਮਰਜੀਤ ਕੌਰ ਦੇ 'ਅਤੀਤ ਦੀ ਬੇਪਨਾਹ ਦੌਲਤ ਨੂੰ ਸੰਭਾਲ ਲੈਣਾ ਅਤੇ ਪਰੰਪਰਾ ਨੂੰ ਕਰੀਨੇ ਨਾਲ ਸਜਾ ਦੇਣਾ ਕਿਸੇ ਆਹਰ, ਕਿਸੇ ਲਗਨ, ਕਿਸੇ ਲਿੱਲ੍ਹ ਵਿਚ ਜੁਟੀ ਪ੍ਰਤਿਭਾ ਦੇ ਵੱਸ ਦਾ ਹੀ ਰੋਗ ਹੈ

ਅੱਧੀ ਤੋਂ ਵੱਧ ਸਦੀ ਹੋ ਗਈ ਹੈ ਇਸ ਯਾਤਰੀ ਨੂੰ ਤੁਰਦਿਆਂ ਪਰ ਹਾਲੇ ਵੀ ਇਸ ਨੇ ਥਕਾਵਟ ਨਹੀਂ ਆਈ, ਪਿੰਜਣੀਆਂ ਨੂੰ ਅਕੜਾਅ ਨਹੀਂ ਪਿਆ1954 ਤੋਂ ਸਾਹਿਤ ਦੇ ਅਧਿਐਨ ਅਤੇ ਸੰਕਲਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਸੀਹੁਣ ਤਕ ਨਿਰੰਤਰ ਲਗਨ ਅਤੇ ਸਿਦਕ ਨਾਲ ਲੋਕ ਸਾਹਿਤ ਦੀ ਸਾਂਭ-ਸੰਭਾਲ, ਵਿਆਖਿਆ ਅਤੇ ਮੌਲਿਕ ਸਾਹਿਤ ਦੀ ਸਿਰਜਣਾ ਮੱਠੀ ਨਹੀਂ ਪਈਬਾਲ-ਸਾਹਿਤ ਦੀ ਸਿਰਜਣਾ ਵਿਚ ਵੀ ਜ਼ਿਕਰ ਯੋਗ ਪੈੜਾਂ ਉਲੀਕਣ ਦਾ ਸਿਹਰਾ ਵੀ ਮਾਦਪੁਰੀ ਦੇ ਸਿਰ ਹੈਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਅਤੇ ਸਲਾਹਕਾਰ ਵਜੋਂ ਵੀ ਕਾਰਜਸ਼ੀਲ ਹੈ ਉਹਮੈਂਬਰ ਰਾਜ ਸਲਾਹਕਾਰ ਬੋਰਡ ਭਾਸ਼ਾ ਵਿਭਾਗ ਪੰਜਾਬ, ਮੈਂਬਰ ਪ੍ਰੋਗਰਾਮ ਸਲਾਹਕਾਰ ਕਮੇਟੀ ਅਕਾਸ਼ਬਾਣੀ ਜਲੰਧਰ, ਮੈਂਬਰ ਆਡੀਸ਼ਨ ਕਮੇਟੀ ਫੋਕ ਮਿਊਜਕ-ਅਕਾਸ਼ਬਾਣੀ ਜਲੰਧਰ ਵਿਸ਼ੇਸ਼ ਉਲੇਖਨੀਯ ਹਨਪੰਜਾਬ ਸਰਕਾਰ ਵੱਲੋਂ 'ਸ਼੍ਰ੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ' (1995) ਤੋਂ ਬਿਨਾਂ ਦਰਜਨ ਤੋਂ ਉੱਪਰ ਵੱਖ-ਵੱਖ ਸੰਸਥਾਵਾਂ ਤੇ ਸਾਹਿਤਕ ਅਦਾਰਿਆਂ ਵੱਲੋਂ ਸਨਮਾਨਿਤ ਕੀਤਾ ਗਿਆ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵੀ 'ਕਰਤਾਰ ਸਿੰਘ ਧਾਲੀਵਾਲ ਪੁਰਸਕਾਰ' ਮਿਲਿਆਇਸ ਤੋਂ ਇਲਾਵਾ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਐਵਾਰਡ ਦੇ ਕੇ ਫਰਮਾਇਆ ਗਿਆ ਹੈ, 'ਸੁਖਦੇਵ ਮਾਦਪੁਰੀ ਨੇ ਲੋਕਧਾਰਾ ਦੇ ਖੇਤਰ ਵਿਚ ਮਾੜਚੂ ਜਿਹਾ ਹੁੰਦਿਆਂ ਵੀ ਇਕ ਵੱਡੀ ਸੰਸਥਾ ਜਿੰਨਾ ਕੰਮ ਕੀਤਾ ਹੈਬਹੁ-ਪੱਖੀ ਪ੍ਰਤਿਭਾ ਦੇ ਮਾਲਕ ਇਸ ਸਿਰਜਣ-ਹਾਰੇ ਨੇ ਲੋਕ ਸਾਹਿਤ ਦੀ ਸੰਭਾਲ-ਸੰਕਲਨ ਤੋਂ ਬਿਨਾਂ ਉਸ ਦੇ ਪ੍ਰਮਾਣਿਕ ਪਾਠਾਂ ਨੂੰ ਤਿਆਰ ਕਰਨ ਦਾ ਬੀੜਾ ਵੀ ਚੁੱਕਿਆ ਤੇ ਕਮਾਲ ਇਹ ਹੈ ਕਿ ਬਿਨਾਂ ਕਿਸੇ ਸਰਪ੍ਰਸਤੀ ਦੇ, ਬਿਨਾਂ ਕਿਸੇ ਵਿੱਤੀ ਯੋਗਦਾਨ ਦੇਸਰਕਾਰੀ ਤੇ ਨਿੱਜੀ ਸੰਸਥਾਵਾਂ ਅਜਿਹੇ ਯਾਤਰੂ ਨੂੰ ਕਦੋਂ ਹੁੰਗਾਰਾ ਭਰਦੀਆਂ ਹਨ ਪਰ ਅੱਜ ਸੁਖਦੇਵ ਮਾਦਪੁਰੀ ਆਪਣੀ ਅਣਖ, ਗ਼ੈਰਤ ਤੇ ਕੰਮ ਸਦਕਾ ਪੂਰੀ ਸੰਸਥਾ ਬਣ ਕੇ ਖੜ੍ਹਾ ਹੈ

ਆਖ਼ਰੀ ਜਦੋਂ ਢਿਲਵਾਂ ਸਕੂਲ ਵਿਚ 19 ਵਰ੍ਹਿਆਂ ਦਾ ਮੁੱਛ ਫੁੱਟ, ਸੁਖਦੇਵ ਅਧਿਆਪਕ ਲੱਗਿਆ ਹੋਵੇਗਾ, ਉਦੋਂ ਭਰ ਜੁਆਨ ਗੱਭਰੂ ਹੋਵੇਗਾ ਪਰ ਜਿਸ ਕਾਰਜ ਦੇ ਲੜ ਲੱਗਿਆ, ਸਿਰੜ, ਤੇ ਸੁਹਿਦਰਤਾ ਨਾਲ ਤੁਰਿਆ ਤਾਂ ਆਹ ਸਾਡੇ ਸਾਹਮਣੇ ਬੈਠਾ ਪੌਣਾ-ਕੁ-ਬੰਦਾ ਨਜ਼ਰ ਆਉਂਦਾ ਹੈ ਪਰ ਦੋਸਤੋ, ਇਸ ਦੇ ਕੰਮ ਦੀ ਸਾਰਥਿਕਤਾ ਜਿਸ ਉੱਪਰ ਹੁਣ ਅਸੀਂ ਮਾਣ ਕਰਦੇ ਹਾਂ ਤੇ ਇਸੇ ਮਾਣ ਕਾਰਨ ਅੱਜ 'ਮਨਜੀਤ ਕੌਮਾਂਤਰੀ ਸਾਹਿਤ ਪੁਰਸਕਾਰ' ਲੈਂਦਿਆਂ ਇਹ ਸਾਡੇ ਸਾਰਿਆਂ ਤੋਂ ਉੱਚਾ ਤੇ ਲੰਮ-ਲੰਮੇਰਾ ਲੱਗਦਾ ਹੈਇਸ ਦੀ ਇਸ ਉੱਚਤਾ ਨੂੰ ਸਾਡਾ ਸਾਰਿਆਂ ਦਾ ਸਲਾਮ'

-ਪ੍ਰੋ. ਰਵਿੰਦਰ ਭੱਠਲ

98780-11557

Posted By: Harjinder Sodhi