ਸ਼ਾਹੀਨਾ ਨੂਰ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਲੋਕਾਂ ਨੂੰ ਬੇਹੱਦ ਪਰੇਸ਼ਾਨ ਕੀਤਾ ਹੈ। ਲੰਬੇ ਲਾਕਡਾਊਨ ਅਤੇ ਸਖ਼ਤੀ ਨਾਲ ਮਾਸਕ ਪਹਿਨਣ ਦੀਆਂ ਪਾਬੰਦੀਆਂ ਤੋਂ ਬਾਅਦ ਇਸ ਵਾਇਰਸ ਦੀ ਚੇਨ ਨੂੰ ਫੈਲਣ ਤੋਂ ਰੋਕਿਆ ਜਾ ਰਿਹਾ ਹੈ। ਗਰਮੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਏਅਰ ਕੰਡੀਸ਼ਨਰ ਅਤੇ ਕੂਲਰ ਦੀ ਜ਼ਰੂਰਤ ਹੁਣ ਸ਼ਿੱਦਤ ਨਾਲ ਮਹਿਸੂਸ ਹੋਣ ਲੱਗੀ ਹੈ। ਪਰ ਸੋਸ਼ਲ ਮੀਡੀਆ ’ਤੇ ਕਈ ਮੈਸੇਜ ਅਜਿਹੇ ਦਾਅਵਿਆਂ ਨਾਲ ਸ਼ੇਅਰ ਕੀਤੇ ਜਾ ਰਹੇ ਹਨ ਕਿ ਏਸੀ ’ਚ ਰਹਿਣ ਨਾਲ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਮੈਸੇਜ ਨਾਲ ਲੋਕ ਏਸੀ ਚਲਾਉਣ ਤੋਂ ਡਰਨ ਲੱਗੇ ਹਨ। ਪਰ ਕੀ ਸੱਚ ’ਚ ਅਜਿਹਾ ਹੈ? ਇਸ ਮਾਮਲੇ ’ਚ ਰਾਜੀਵ ਗਾਂਧੀ ਕੈਂਸਰ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਅਤੇ ਆਨਕੋਲਾਜਿਸਟ ਡਾ. ਰਾਜੀਵ ਕੁਮਾਰ ਨੇ ਦੱਸਿਆ ਕਿ ਏਸੀ ’ਚ ਬੈਠਣ ਨਾਲ ਕੋਰੋਨਾ ਫੈਲਣ ਦਾ ਖ਼ਤਰਾ ਨਹੀਂ ਹੈ। ਘਰ ਜਾਂ ਗੱਡੀ ’ਚ ਏਸੀ ਚਲਾਉਣ ਨਾਲ ਕੋਈ ਦਿੱਕਤ ਨਹੀਂ ਹੈ ਕਿਉਂਕਿ ਉਥੋਂ ਹਵਾ ਇਕ ਕਮਰੇ ਤੋਂ ਦੂਸਰੇ ਕਮਰੇ ’ਚ ਨਹੀਂ ਪਹੁੰਚਦੀ।

ਸੀਐੱਸਆਈਆਰ ਰਿਸਰਚ

ਸੀਐੱਸਆਈਆਰ ਅਤੇ ਉਨ੍ਹਾਂ ਨਾਲ ਸਬੰਧਿਤ ਪ੍ਰਯੋਗਸ਼ਾਲਾਵਾਂ ਨੇ ਆਪਣੇ ਅਧਿਆਇ ’ਚ ਪਾਇਆ ਹੈ ਕਿ ਜੇਕਰ ਕੋਈ ਸੰਕ੍ਰਮਿਤ ਵਿਅਕਤੀ ਕਿਸੇ ਕਮਰੇ ’ਚ ਕੁਝ ਸਮਾਂ ਬਿਤਾਉਂਦਾ ਹੈ ਤਾਂ ਕਮਰੇ ਤੋਂ ਉਸ ਵਿਅਕਤੀ ਦੇ ਜਾਣ ਦੇ ਦੋ ਘੰਟੇ ਬਾਅਦ ਵੀ ਵਾਇਰਸ ਉਥੇ ਰਹਿ ਸਕਦਾ ਹੈ। ਇਸ ਲਈ ਕਮਰੇ ’ਚ ਵੈਂਟੀਲੇਸ਼ਨ ਦੀ ਚੰਗੀ ਸੁਵਿਧਾ ਹੋਣੀ ਜ਼ਰੂਰੀ ਹੈ।

ਦਫਤਰ ਅਤੇ ਜਨਤਕ ਥਾਵਾਂ ’ਤੇ ਸੈਂਟਰਲ ਏਸੀ ਨਾਲ ਵਾਇਰਸ ਫੈਲਣ ਦਾ ਖ਼ਤਰਾ

ਪਰ ਦਫਤਰ, ਹਸਪਤਾਲ ਜਾਂ ਫਿਰ ਰੈਸਟੋਰੈਂਟ ’ਚ ਸੈਂਟਰਲ ਏਸੀ ਲੱਗਾ ਹੁੰਦਾ ਹੈ, ਜਿਸ ਕਾਰਨ ਖ਼ਤਰਾ ਹੋ ਸਕਦਾ ਹੈ। ਜਦੋਂ ਮਰੀਜ਼ ਇਕ ਕਮਰੇ ’ਚ ਖੰਘਦਾ ਹੈ ਤਾਂ ਹਵਾ ਰਾਹੀਂ ਵਾਇਰਸ ਦੂਸਰੀ ਥਾਂ ਵੀ ਪਹੁੰਚ ਜਾਂਦਾ ਹੈ। ਹਵਾ ਰਾਹੀਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੁਣ ਹਸਪਤਾਲ ਅਤੇ ਰੈਸਟੋਰੈਂਟ ’ਚ ਵਿੰਡੋਂ ਏਸੀ ਲਗਾਏ ਜਾ ਰਹੇ ਹਨ ਤਾਂਕਿ ਇਸ ਵਾਇਰਸ ਦਾ ਫੈਲਾਅ ਰੁਕ ਸਕੇ। ਏਸੀ ਚਲਾਉਣ ਨਾਲ ਇੰਨਾ ਮਸਲਾ ਨਹੀਂ ਹੈ, ਜਿੰਨਾ ਕ੍ਰਾਸ ਵੈਂਟੀਲੇਸ਼ਨ ਤੋਂ ਹੈ।

ਵਾਤਾਵਰਨ ’ਚ ਮੌਜੂਦ ਸੂਖਮ ਕਣਾਂ ਅਤੇ ਬੂੰਦਾਂ ਦੇ ਮਾਧਿਅਮ ਨਾਲ ਹਵਾ ਰਾਹੀਂ ਸੰਕ੍ਰਮਣ ਫੈਲਦਾ ਹੈ, ਇਸ ਲਈ ਕੋਵਿਡ ਦੇ ਪ੍ਰਸਾਰ ਨੂੰ ਰੋਕਣ ਲਈ ਵੈਂਟੀਲੇਸ਼ਨ ਨੂੰ ਬਿਹਤਰ ਕੀਤੇ ਜਾਣ ਦੀ ਜ਼ਰੂਰਤ ਹੈ। ਹਾਲੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੋਰੋਨਾ ਵਾਇਰਸ ਏਅਰ ਕੰਡੀਸ਼ਨਰ ਨਾਲ ਫੈਲ ਰਿਹਾ ਹੈ, ਫਿਰ ਵੀ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।

ਆਓ ਜਾਣਦੇ ਹਾਂ ਕਿ ਜੇਕਰ ਅਸੀਂ ਏਸੀ ਦਾ ਇਸਤੇਮਾਲ ਕਰਦੇ ਹਾਂ ਤਾਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਚਾਹੀਦਾ ਹੈ :

- ਆਪਣੇ ਹੱਥਾਂ ਨੂੰ ਸਮੇਂ-ਸਮੇਂ ’ਤੇ ਸਾਬਣ ਅਤੇ ਪਾਣੀ ਨਾਲ ਧੋਵੋ। ਤੁਸੀਂ ਚਾਹੋ ਤਾਂ ਸੈਨੇਟਾਈਜ਼ਰ ਵੀ ਇਸਤੇਮਾਲ ਕਰ ਸਕਦੇ ਹੋ।

- ਆਪਣੀਆਂ ਅੱਖਾਂ ਨੂੰ ਛੂਹਣ ਤੋਂ ਬਚੋ, ਨੱਕ ਤੇ ਮੂੰਹ ’ਤੇ ਵੀ ਹੱਥ ਲਾਉਣ ਤੋਂ ਬਚੋ। ਇਸ ਦੌਰਾਨ ਸਾਡੇ ਹੱਥ ’ਚ ਵਾਇਰਸ ਚਿਪਕ ਕੇ ਬਾਡੀ ’ਚ ਐਂਟਰ ਕਰ ਸਕਦਾ ਹੈ।

- ਜੇਕਰ ਤੁਸੀਂ ਛਿੱਕ ਜਾਂ ਖੰਘ ਰਹੇ ਹੋ ਤਾਂ ਆਪਣੇ ਮੂੰਹ ਅੱਗੇ ਟਿਸ਼ੂ ਜ਼ਰੂਰ ਰੱਖੋ ਅਤੇ ਜੇਕਰ ਟਿਸ਼ੂ ਨਾ ਹੋਵੇ ਤਾਂ ਆਪਣੀ ਕੂਹਣੀ ਨਾਲ ਫੇਸ ਕਵਰ ਕਰ ਲਓ।

- ਏਸੀ ਰੂਮ ’ਚ ਬੈਠੇ ਹੋ ਤਾਂ ਫਿਜੀਕਲ ਡਿਸਟੈਂਸਿੰਗ ਦਾ ਪਾਲਣ ਕਰੋ। ਮਰੀਜ਼ ਨੂੰ ਵਾਇਰਲ ਹੈ, ਤਾਂ ਉਸ ਤੋਂ ਥੋੜ੍ਹੀ ਦੂਰੀ ਰੱਖੋ ਅਤੇ ਉਨ੍ਹਾਂ ਦੁਆਰਾ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਨੂੰ ਇਸਤੇਮਾਲ ਨਾ ਕਰੋ।

- ਧਿਆਨ ਰਹੇ ਕਿ ਕਮਰੇ ’ਚ ਲੱਗੇ ਵਿੰਡੋ ਏਸੀ ਦਾ ਇਗਜਾਸਟ ਚੰਗੀ ਤਰ੍ਹਾਂ ਬਾਹਰ ਹੋਵੇ, ਉਹ ਕਿਸੇ ਅਜਿਹੇ ਏਰੀਏ ’ਚ ਨਾ ਹੋਵੇ, ਜਿਥੇ ਲੋਕ ਇਕੱਠੇ ਹੋਣ।

- ਦਫਤਰ ਜਾਂ ਜਨਤਕ ਥਾਵਾਂ ’ਤੇ ਸੈਂਟਰਲ ਏਸੀ ਹੁੰਦਾ ਹੈ, ਜਿਸ ਕਾਰਨ ਜੇਕਰ ਦੂਸਰੇ ਕਮਰੇ ’ਚ ਜਾਂ ਫਿਰ ਦਫਤਰ ਦੇ ਕਿਸੇ ਦੂਸਰੇ ਹਿੱਸੇ ’ਚ ਕੋਈ ਖੰਘਦਾ ਹੈ ਤਾਂ ਉਸਨੂੰ ਇੰਫੈਕਸ਼ਨ ਹੈ ਤਾਂ ਏਸੀ ਦੇ ਸੰਪਰਕ ਨਾਲ ਇਸ ਵਾਇਰਸ ਦੇ ਇਕ ਕਮਰੇ ਤੋਂ ਦੂਸਰੇ ਕਮਰੇ ਤਕ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ ਜਨਤਕ ਥਾਵਾਂ ’ਤੇ ਮਾਸਕ ਪਾ ਕੇ ਰੱਖੋ ਤੇ ਦੂਰੀ ਬਣਾ ਕੇ ਰੱਖੋ।

- ਇਕ ਅਧਿਆਇ ਅਨੁਸਾਰ ਏਅਰ-ਕੰਡੀਸ਼ਨਰ ਵੈਂਟੀਲੇਸ਼ਨ ਕਾਰਨ ਡ੍ਰਾਪਲੇਟ ਟ੍ਰਾਂਸਮਿਸ਼ਨ ਹੁੰਦਾ ਹੈ। ਇੰਫੈਕਸ਼ਨ ਦਾ ਮੁੱਖ ਕਾਰਨ ਹਵਾ ਦਾ ਵਹਾਅ ਹੈ। ਰਿਸਰਚ ’ਚ ਸਲਾਹ ਦਿੱਤੀ ਗਈ ਹੈ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਵੈਂਟੀਲੇਸ਼ਨ ਨੂੰ ਬਿਹਤਰ ਕੀਤੇ ਜਾਣ ਦੀ ਜ਼ਰੂਰਤ ਹੈ।

Posted By: Ramanjit Kaur