ਸ਼ਬਦਾਂ ਦੇ ਅੰਗ-ਸੰਗ

ਪੰਜਾਬੀ ਦੇ ਸ਼ਬਦਾਂ ਵਿਚ ਹੋਰਨਾਂ ਲਗਾਂ-ਮਾਤਰਾਂ ਦੇ ਨਾਲ-ਨਾਲ 'ਅੱਧਕ' ਦੀ ਠੀਕ ਥਾਂ 'ਤੇ ਵਰਤੋਂ ਕੀਤੇ ਜਾਣ ਦੀ ਬਹੁਤ ਮਹੱਤਤਾ ਹੈਜਿਵੇਂ ਕਿਸੇ ਅੱਖਰ ਹੇਠਾਂ ਜਾਂ ਉੱਪਰ ਬਿੰਦੀ ਦੀ ਗ਼ਲਤ ਵਰਤੋਂ ਅਰਥ ਦਾ ਅਨਰਥ ਕਰ ਦਿੰਦੀ ਹੈ ਉਸੇ ਤਰ੍ਹਾਂ ਅੱਧਕ ਦੀ ਗ਼ਲਤ ਵਰਤੋਂ ਵੀ ਸ਼ਬਦ ਦੇ ਅਰਥ ਬਦਲ ਦਿੰਦੀ ਹੈਇਕ ਸੇਵਾਮੁਕਤ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਹ ਪਟਿਆਲੇ ਵਾਲੇ ਪਾਸੇ ਕਿਸੇ ਦੇ ਘਰ ਮਹਿਮਾਨ ਸਨਉਸ ਘਰ ਦੀ ਸੁਆਣੀ ਦਾ ਪਿਛੋਕੜ ਪੋਠੋਹਾਰੀ ਸੀ ਜੋ ਕਈ ਸ਼ਬਦਾਂ ਨਾਲ ਅੱਧਕ ਦੀ ਬੇਲੋੜੀ ਵਰਤੋਂ ਕਰਨ ਦੀ ਆਦੀ ਸੀਰਾਤੀਂ ਪ੍ਰੋਫੈਸਰ ਸਾਹਿਬ ਦੇ ਮੇਜ਼ਬਾਨ ਪਰਿਵਾਰ ਨੇ ਮੀਟ ਬਣਾਇਆਰੋਟੀ ਖਾਣ ਵੇਲੇ ਉਹ ਬੀਬੀ ਪ੍ਰੋਫੈਸਰ ਸਾਹਿਬ ਨੂੰ ਵਾਰ-ਵਾਰ ਆ ਕੇ ਪੁੱਛੇ, 'ਭਾਅ ਜੀ! ਰੱਸਾ ਹੋਰ ਲਿਆਵਾਂ? ਪ੍ਰੋਫੈਸਰ ਸਾਹਿਬ ਗੱਲ ਅਣਗੌਲੀ ਕਰ ਦੇਣਬੀਬੀ ਫੇਰ ਪੁੱਛਣ ਆਵੇ ਕਿ ਭਾਅ ਜੀ ਰੱਸਾ ਲਿਆਵਾਂ? ਪ੍ਰੋਫੈਸਰ ਸਾਹਿਬ ਨੇ ਹੱਸਦਿਆਂ ਜਵਾਬ ਦਿੱਤਾ, 'ਬੀਬੀ ਮੈਂ ਰੋਟੀ ਖਾਣੀ ਹੈ, ਫਾਹਾ ਤਾਂ ਨਹੀਂ ਲੈਣਾ, ਰੱਸਾ ਮੈਂ ਕੀ ਕਰਨੈ, ਹਾਂ, ਤਰੀ ਹੋਰ ਲੈ ਆ' ਅਸਲ 'ਚ ਉਹ ਬੀਬੀ 'ਰਸਾ' ਕਹਿਣਾ ਚਾਹੁੰਦੀ ਸੀਮੀਟ ਦੀ ਜਾਂ ਕਿਸੇ ਹੋਰ ਚੀਜ਼ (ਸਬਜ਼ੀ) ਦੀ ਤਰੀ ਨੂੰ ਰਸਾ ਵੀ ਕਹਿ ਦਿੱਤਾ ਜਾਂਦਾ ਹੈਇਸ ਤਰ੍ਹਾਂ ਇਕ ਅੱਧਕ ਦੀ ਧੱਕੇ ਨਾਲ ਕੀਤੀ ਗਈ ਵਰਤੋਂ ਨੇ 'ਰਸੇ' ਨੂੰ 'ਰੱਸਾ' ਬਣਾ ਦਿੱਤਾ

ਪੰਜਾਬੀ ਲਿਖਦਿਆਂ ਅਕਸਰ ਹੀ ਅਸੀਂ 'ਸ਼ੁੱਕਰ' ਦੀ ਥਾਂ 'ਸ਼ੁਕਰ', 'ਦਿੱਲੀ' ਦੀ ਥਾਂ 'ਦਿਲੀ' ਦੀ ਵਰਤੋਂ ਕਰ ਲੈਂਦੇ ਹਾਂਸ਼ੁੱਕਰ ਸ਼ੁੱਕਰਵਾਰ ਹਫ਼ਤੇ ਦੇ ਇਕ ਦਿਨ ਦਾ ਨਾਂ ਹੈ ਤੇ ਬ੍ਰਹਿਮੰਡ ਦੇ ਇਕ ਗ੍ਰਹਿ ਦਾ ਨਾਂ ਵੀ ਜਦਕਿ ਸ਼ੁਕਰ ਦਾ ਮਤਲਬ ਹੁੰਦਾ ਹੈ ਸ਼ੁਕਰਾਨਾਇਸੇ ਤਰ੍ਹਾਂ ਦਿੱਲੀ ਦੇਸ਼ ਦੀ ਰਾਜਧਾਨੀ ਦਾ ਨਾਂ ਹੈ ਤੇ ਦਿਲੀ ਦਿਲ ਨਾਲ ਸਬੰਧਤ ਕੋਈ ਚੀਜ਼ (ਜਿਵੇਂ ਦਿਲੀ ਮੁਹੱਬਤ, ਦਿਲੀ ਲਗਾਅ, ਦਿਲੀ ਇੱਛਾ ਆਦਿ) ਹੁੰਦੀ ਹੈਸੱਜਾ (ਸੱਜਾ ਪਾਸਾ) ਤੇ ਸਜਾ ਦਾ ਮਤਲਬ ਕਿਸੇ ਚੀਜ਼ ਨੂੰ ਸਜਾਉਣਾ ਹੁੰਦਾ ਹੈਜੇ ਸਜ਼ਾ ਲਿਖ ਦੇਈਏ ਤਾਂ ਇਹ ਦੰਡ (ਕਿਸੇ ਅਪਰਾਧ ਦੀ ਸਜ਼ਾ) ਬਣ ਜਾਂਦੀ ਹੈਇਸੇ ਤਰ੍ਹਾਂ ਘਟਾ (ਸਾਉਣ ਦੀ ਘਟਾ) ਤੇ ਘੱਟਾ (ਮਿੱਟੀ ਘੱਟਾ), ਵੱਜਾ (ਕੋਈ ਚੀਜ਼ ਵੱਜ ਜਾਣੀ) ਤੇ ਵਜਾ (ਸਾਜ਼ ਵਜਾਉਣਾ), ਜੱਟਾ (ਜੱਟ) ਤੇ ਜਟਾ (ਵਾਲ ਜਿਵੇਂ ਜਟਾਧਾਰੀ), ਸੱਤਾ (ਰਾਜ ਭਾਗ) ਤੇ ਸਤਾ (ਸਤਾਉਣਾ), ਕੱਟਾ (ਮੱਝ ਦਾ) ਤੇ ਕਟਾ (ਸਿਰ ਕਟਾਉਣਾ), ਗੱਲਾ (ਪੈਸਿਆਂ ਵਾਲਾ) ਤੇ ਗਲ਼ਾ (ਧੌਣ), ਗੱਲ (ਗੱਲ ਕਰਨੀ) ਤੇ ਗਲ਼ (ਗਰਦਨ), ਟੱਲ (ਮੰਦਰ ਵਾਲਾ) ਤੇ ਟਲ਼ (ਟਲ਼ ਜਾਣਾ), 'ਕੱਲਾ (ਇਕੱਲਾ) ਤੇ ਕਲਾ (ਆਰਟ), ਜੱਗ (ਪਾਣੀ ਵਾਲਾ) ਤੇ ਜਗ (ਦੁਨੀਆ), ਬੱਚਾ (ਬਾਲ) ਤੇ ਬਚਾ (ਕੋਈ ਚੀਜ਼ ਬਚਾਉਣੀ), ਬੱਸ (ਸਵਾਰੀਆਂ ਵਾਲੀ) ਤੇ ਬਸ (ਬਸ ਹੋ ਜਾਣੀ) ਸਦੀ (100 ਸਾਲ ) ਤੇ ਸੱਦੀ (ਕਿਸੇ ਨੂੰ ਸੱਦਣਾ), ਰੁੱਖ਼ (ਦਰੱਖ਼ਤ) ਤੇ ਰੁਖ਼ (ਝੁਕਾਅ, ਦਿਸ਼ਾ) ਸ਼ਬਦਾਂ ਤੇ ਇਹੋ ਜਿਹੇ ਹਰ ਸ਼ਬਦਾਂ ਵਿਚ ਅੱਧਕ ਦੀ ਗ਼ਲਤ ਵਰਤੋਂ ਸ਼ਬਦ ਦੇ ਅਰਥ ਬਦਲ ਸਕਦੀ ਹੈਅੰਗਰੇਜ਼ੀ ਦੇ ਸ਼ਬਦ ਪੰਜਾਬੀ ਵਿਚ ਲਿਖਣ ਵੇਲੇ ਵੀ ਅੱਧਕ ਦੀ ਵਰਤੋਂ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈਗੈਸ (ਰਸੋਈ ਗੈਸ ਆਦਿ) ਤੇ ਗੈੱਸ (ਅੰਦਾਜ਼ਾ ਜਾਂ ਗੈੱਸ ਪੇਪਰ ), ਐੱਸ (ਅੰਗਰੇਜ਼ੀ ਵਰਣਮਾਲ਼ਾ ਦਾ ਅੱਖਰ) ਤੇ ਐਸ (ਗਧਾ) ਆਦਿ ਦੀਆਂ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨਅੰਗਰੇਜ਼ੀ ਵਰਣਮਾਲ਼ਾ ਦੇ ਅੱਖਰ ਐੱਫ, ਐੱਚ, ਐੱਲ, ਐੱਮ, ਐੱਨ, ਐੱਸ, ਜ਼ੈੱਡ ਲਿਖਣ ਵੇਲੇ ਅੱਧਕ ਦੀ ਵਰਤੋਂ ਠੀਕ ਹੈਇਨ੍ਹਾਂ ਨੂੰ ਐਫ, ਐਚ, ਐਲ, ਐਮ, ਐਨ, ਐਸ ਤੇ ਜ਼ੈਡ ਲਿਖਣਾ ਠੀਕ ਨਹੀਂ

ਇੰਜ ਹੀ 'ਮੁੱਖ', 'ਦੁੱਖ' ਠੀਕ ਹਨ ਪਰ 'ਮੁੱਖੀ' ਤੇ 'ਦੁੱਖੀ' ਸ਼ਬਦ ਠੀਕ ਨਹੀਂਇਨ੍ਹਾਂ ਦੀ ਥਾਂ 'ਮੁਖੀ' ਤੇ 'ਦੁਖੀ' ਸ਼ਬਦ ਸਹੀ ਹਨਇੰਜ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਬਹੁਤ ਵਧੀਆ ਬਣੀ ਦਾਲ਼ ਵਿਚ ਜੇ ਖਾਣ ਵੇਲੇ ਕੋੜਕੂ ਆ ਜਾਵੇ ਤਾਂ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ ਉਸੇ ਤਰ੍ਹਾਂ ਸ਼ਬਦ ਲਿਖਣ ਵੇਲੇ ਲਗ-ਮਾਤਰ ਦੀ ਗ਼ਲਤ ਵਰਤੋਂ ਕੋੜਕੂ ਦਾ ਕੰਮ ਕਰਦੀ ਹੈ ਤੇ ਸ਼ਬਦ ਦਾ ਸੁਆਦ ਖ਼ਤਮ ਕਰ ਦਿੰਦੀ ਹੈ

- ਡਾ. ਗੁਰਪ੍ਰੀਤ ਸਿੰਘ ਲਾਡੀ

98157-31704

Posted By: Harjinder Sodhi