ਜ਼ਿੰਦਗੀ ਦੇ ਲੰਮੇ ਅਤੇ ਮਾਣਮੱਤੇ ਪੰਧ ਦੌਰਾਨ ਕਈ ਵਾਰ ਅਕਸਰ ਭਾਵਕ/ ਉਪਭਾਵਕ ਹਾਦਸੇ ਉਸ ਦੇ ਰੂਬਰੂ ਹੋਏ, ਰੰਗ ਹਸੇ ਰੰਗ ਰੋਏਇਕ ਅਧੂਰੀ ਮੁਹੱਬਤ ਨੇ ਉਸ ਨੂੰ ਵਿਦਾ ਕਰ ਇਕੱਲੇਪਣ ਤੋਂ ਇਕੱਲਤਾ ਦੇ ਰਸਤੇ ਤੋਰ ਦਿੱਤਾਉਹ ਧੁੱਖਦੀ ਰੂਹ ਬਣ ਕਾਲੇ ਅੰਬਰਾਂ ਵੱਲ ਉਡਾਣ ਭਰ ਬੈਠਾਉੱਥੇ ਕਾਲੇ ਲਿਬਾਸ ਵਿਚ ਇਕ ਖ਼ੂਬਸੂਰਤ ਪਰੀ ਉੱਡਦੀ ਉਸ ਕੋਲ ਆਈਉਸ ਨੇ ਪਰੀ ਨੂੰ ਬੜੀ ਮੁਹੱਬਤੀ ਅੰਦਾਜ਼ 'ਚ ਨਿਹਾਰਿਆ ਤਾਂ ਪਰੀ ਦਾ ਚਿਹਰਾ ਉਸ ਦੀ ਵਿਦਾ ਲੈ ਗਈ ਮਹਿਬੂਬਾ ਦੇ ਚਿਹਰੇ ਵਰਗਾ ਗੁਲਾਬੀ ਭਾਅ ਮਾਰਨ ਲੱਗ ਪਿਆ'ਵਾਹ ਸੱਜਣੀ' ਸੁਣ ਮਿਹਰਬਾਨ ਹੋਈ ਪਰੀ ਨੇ ਉਸ ਦੇ ਹੱਥ ਉੱਤੇ ਭੇਂਟ ਸਰੂਪ ਕਾਲਾ ਗੁਲਾਬ ਧਰ ਦਿੱਤਾਇਹ ਕਾਲਾ ਗੁਲਾਬ ਕਾਲਾ ਰੰਗ ਬਣ ਉਸ ਦੇ ਮਨ ਮਸਤਕ 'ਤੇ ਛਾਅ ਗਿਆ ਅਤੇ ਹੁਸੀਨ ਪਰੀ ਚਿਹਰਾ ਉਸ ਦੀ ਹਰ ਕਲਾਕ੍ਰਿਤੀ ਦਾ ਚਿਹਰਾ ਬਣ ਗਿਆ

ਜ਼ਿਕਰ--ਖ਼ੈਰ, ਬੀਬਾ ਬਲਵੰਤ! ਮੇਰਾ ਭਾਵ, ਘੁਮੱਕੜ ਬਿਰਤੀ ਵਾਲਾ, ਸੂਖਮ ਕਲਾਵਾਂ ਨੂੰ ਸਮਰਪਿਤ, ਬਹੁਪੱਖੀ ਕਲਾਕਾਰ, ਕੋਮਲ ਭਾਵੀ, ਸੰਵੇਦਨਸ਼ੀਲ ਤੇ ਸੁਹਿਰਦ ਸ਼ਖ਼ਸੀਅਤ ਦਾ ਨਾਂ ਹੈ ਬੀਬਾ ਬਲਵੰਤਸਾਉਣ ਭਾਦੋਂ ਦੀ ਕਾਲੀ ਘਟਾ, ਕਿਸੇ ਅੰਬ ਦੇ ਸੰਘਣੇ ਪੱਤਿਆਂ ਵਿੱਚੋਂ ਆ ਰਹੀ ਕੋਇਲ ਦੀ ਸ਼ਹਿਦ ਭਿੱਜੀ ਕੂ ਕੂ ਹੂ, ਪੁਰੇ ਦੀ ਕੂਲੀ-ਕੂਲੀ ਹਵਾ, ਫੁਲਾਂ ਦੀ ਮਹਿਕ, ਝਰਨਿਆਂ ਦੇ ਕਲਕਲ ਕਰਦੇ ਪਾਣੀ, ਸਬਜ਼ ਰੁੱਤ ਦੀ ਅਲ੍ਹੜ ਨਦੀ ਓਹਲ ਦੀਆਂ ਸੰਗੀਤਕ ਸਵਰਲਹਿਰੀਆਂ ਅਤੇ ਕਾਦਰ ਦੀ ਕੁਦਰਤ ਦੀ ਖ਼ੂਬਸੂਰਤੀ ਵਾਂਗ ਬੀਬਾ ਦੀ ਮਿਆਰੀ ਸ਼ਾਇਰੀ, ਚਿੱਤਰਕਲਾ, ਫੋਟੋਗ੍ਰਾਫੀ ਆਦਿ ਸਿਰਜਣਾ ਸਾਡੇ ਸਾਹਿਤ ਤੇ ਕਲਾ ਜਗਤ ਲਈ ਬਿਹਤਰੀਨ ਤੋਹਫ਼ਾ ਹੈਇਸੇ ਤਰ੍ਹਾਂ ਆਪਣੇ ਗੂੜ੍ਹੇ ਮਿੱਤਰ ਬੀਬਾ ਵੱਲੋਂ ਮੇਰੇ ਲਈ ਇਸ ਤੋਂ ਹੁਸੀਨ ਹੋਰ ਕੀ ਹੋ ਸਕਦਾ ਹੈ ਜਦੋਂ ਉਸ ਸਵੈਰਾਜ ਸੰਧੂ ਨੇ ਪ੍ਰੀਤਨਗਰ ਆ ਕੇ ਮੇਰੇ ਕੋਲੋਂ ਆਪਣਾ ਕਾਵਿ ਸੰਗ੍ਰਹਿ 'ਪੰਛੀ ਫਿਰ ਨਾ ਪਰਤਿਆ' ਲੋਕ ਅਰਪਣ ਕਰਵਾਇਆ ਅਤੇ ਤਿੰਨ ਕੁ ਮਹੀਨੇ ਬਾਅਦ ਆਪਣਾ ਨਵਾਂ ਕਾਵਿ ਸੰਗ੍ਰਹਿ 'ਮਨ ਨਹੀਂ ਵਿਸਰਾਮ' ਦੀ ਪਹਿਲੀ ਕਾਪੀ ਭੇਂਟ ਕਰ ਕੇ ਮੇਰੀ ਦੋਸਤੀ ਦਾ ਮਾਣ ਵਧਾਇਆ

ਮਨ ਨਹੀਂ ਵਿਸਰਾਮ ਤੋਂ ਪਹਿਲਾਂ ਬੀਬਾ ਦੀਆਂ, 'ਤੇਰੀਆਂ ਗੱਲਾਂ ਤੇਰੇ ਨਾਂ', 'ਫੁਲਾਂ ਦੇ ਰੰਗ ਕਾਲੇ', 'ਤੀਜੇ ਪਹਿਰ ਦੀ ਧੁੱਪ', 'ਕਥਾ ਸਰਾਪੇ ਬਿਰਖ ਦੀ', 'ਅੱਥਰੂ ਗੁਲਾਬ ਹੋਏ', 'ਮਨ ਨਹੀਂ ਦਸ ਬੀਸ' ਅਤੇ 'ਆਨੰਦੁ ਭਇਆ ਮੇਰੀ ਮਾਏ' (ਸਮੁੱਚੀ ਕਵਿਤਾ, ਪ੍ਰੈਸ ਵਿਚ) ਕਾਵਿ ਪੁਸਤਕਾਂ ਪ੍ਰਕਾਸ਼ਤ ਹੋ ਚੁਕੀਆਂ ਹਨਤੇਰੀਆਂ ਗੱਲਾਂ ਤੇਰੇ ਨਾਂ (1980) ਸਬੰਧੀ ਪਾਤਰ ਦਾ ਖ਼ਤ ਮੈਂ ਪੜ੍ਹਿਆ ਸੀ, 'ਤੇਰੀ ਖ਼ੂਬਸੂਰਤ ਤੇ ਖ਼ੂਬਸੀਰਤ ਕਿਤਾਬ ਤੇਰੀਆਂ ਗੱਲਾਂ ਤੇਰੇ ਨਾਂ ਮਿਲੀਜਿਨ੍ਹੀ ਕੁ ਪੜ੍ਹੀ ਸੀ ਉਸ ਬਾਰੇ ਇੰਨਾ ਹੀ ਕਹਿ ਸਕਦਾਂ ਕਿ ਕਈ ਸ਼ਿਅਰ ਪੜ੍ਹਦਿਆਂ ਮੈਂ ਆਪਣੇ ਆਪ ਨੂੰ ਕਿਹਾ, 'ਸ਼ਾਇਰੀ ਇਸ ਨੂੰ ਕਹਿੰਦੇ ਨੇ ਸੁਰਜੀਤ ਸਿੰਘ ਪਾਤਰ ਜੀ'

ਪਹਿਲਾਂ 'ਕਕਨੂਸ' ਤੇ ਅੱਜ 'ਕਰਮਭੂੰਮੀ-108 ਉਸ ਦੇ ਘਰ ਦੇ ਬਾਹਰਲੇ ਗੇਟ ਅੰਦਰਲੇ ਅੰਬ ਦੇ ਤਣੇ ਨਾਲ ਵਕਤ ਦਾ ਪ੍ਰਤੀਕ ਟਾਂਗੇ ਦਾ ਪੁਰਾਣਾ ਟੁੱਟਿਆ ਪਹੀਆ ਸਜਾਇਆ ਹੈਗੇਟ 'ਤੇ ਹਮੇਸ਼ਾਂ ਲੱਗੇ ਇਕ ਲੰਮੇ ਪਤਲੇ ਸਫ਼ੈਦ ਡ੍ਰਾਇੰਗ ਪੇਪਰ 'ਤੇ ਕੁਝ ਨਾ ਕੁਝ ਲਿਖਿਆ ਹੁੰਦਾਇਕ ਵਾਰ ਲਿਖਿਆ ਸੀ, 'ਮੱਛੀ ਤੇ ਪ੍ਰਾਹੁਣਾ ਤਿੰਨ ਦਿਨਾਂ ਮਗਰੋਂ ਬਦਬੂ ਮਾਰ ਜਾਂਦੇ ਹਨ' ਵੱਡੇ-ਵੱਡੇ ਅੰਬ, ਲੀਚੀਆਂ ਅਤੇ ਹੋਰ ਕਈ ਕਿਸਮ ਦੇ ਦਰੱਖ਼ਤਰੰਗ ਬਰੰਗੇ ਫੁੱਲਾਂ ਦੀਆਂ ਕਿਆਰੀਆਂ ਦੇ ਬੰਨ੍ਹਿਆ ਨੂੰ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਦੇ ਪੁੱਠੇ ਪਾਸਿਆਂ ਨਾਲ ਕਤਾਰਾਂ 'ਚ ਸਜਾਇਆ ਹੋਇਆ ਹੈਕਾਦਰ ਦੀ ਕੁਦਰਤ, ਹਰੇ ਭਰੇ ਰੁੱਖਾਂ ਨਾਲ ਉਸ ਦੀ ਗੂੜ੍ਹੀ ਮੁਹੱਬਤ ਹੈਉਸ ਦੇ ਵਿਹੜੇ ਪੰਜਾਬ ਵਿਚ ਨਾ ਹੋਣ ਵਾਲੇ ਦਰਖਤਾਂ ਨੂੰ ਫਲਦੇ ਫੁੱਲਦੇ ਵੇਖ ਹੈਰਾਨੀ ਨਾਲ ਜਦੋਂ ਉਸ ਨੂੰ ਪੁੱਛਿਆ ਤਾਂ ਬੀਬਾ ਨੇ ਕਿਹਾ, 'ਬੂਟੇ ਧਰਤੀ ਦੀ ਕਿਸਮ ਨਾਲ ਨਹੀਂ ਪਿਆਰ ਮੁਹੱਬਤ ਨਾਲ ਵਧਦੇ ਫੁਲਦੇ ਨੇਬੂਟੇ ਵੀ ਬੱਚਿਆਂ ਵਾਂਗ ਹੁੰਦੇ ਹਨਤੁਹਾਡੀ ਮੁਹੱਬਤ ਦੀ ਪਛਾਣ ਕਰਦੇ ਹਨ' ਬੀਬੇ ਦੀ ਰੁੱਖਾਂ ਪ੍ਰਤੀ ਸਮਰਪਿਤ ਭਾਵਨਾ ਵੇਖ ਕਨੇਡਾ ਜਾਣ ਤੋਂ

ਪਹਿਲਾਂ ਨੀਰੂ ਅਸੀਮ ਚੰਡੀਗੜ੍ਹ ਤੀਸਰੀ ਮੰਜ਼ਿਲ ਦੀਆਂ ਪੌੜੀਆਂ ਵਿਚ ਲਾਏ ਲਾਡਲੇ ਬੂਟੇ ਬੀਬਾ ਦੇ ਵਿਹੜੇ ਰੱਖ ਗਈ ਸੀਉਹ ਫੋਨ ਕਰਕੇ ਬੀਬਾ ਨੂੰ ਪੁੱਛ 'ਬੂਟੇ ਖੁਸ਼ ਨੇ' ਤਸੱਲੀ ਕਰਦੀ ਹੈਘਰ ਅੰਦਰ ਪ੍ਰਵੇਸ਼ ਕਰਦਿਆਂ ਤੁਹਾਨੂੰ ਕਿਸੇ ਮਿਊਜ਼ੀਅਮ ਦਾ ਝੌਲਾ ਪੈਂਦਾ ਹੈਸਾਰੇ ਘਰ ਵਿਚ ਔਰਤਾਂ ਦੀਆਂ ਖੂਬਸੂਰਤ ਤਸਵੀਰਾਂ ਬੜੇ ਸਲੀਕੇ ਨਾਲ ਟੰਗੀਆਂ ਹੋਈਆਂ ਹਨਹਰ ਚਿਹਰੇ 'ਤੇ ਬੀਬੇ ਦੀ ਕਲਾ ਦੀ ਛਾਪ ਹੈ ਅਤੇ ਹਰ ਚਿਹਰਾ ਕਵਿਤਾ ਕਹਿੰਦਾ ਹੈਇਕ ਜ਼ਖ਼ਮੀ ਕਬੂਤਰ, ਕਿੱਲੀ 'ਤੇ ਟੰਗੀ ਉਹ ਕਮੀਜ਼ ਜਿਸ ਨੂੰ ਪਹਿਨ ਕੇ ਉਹ ਆਖ਼ਰੀ ਵਾਰ ਅਲਵਿਦਾ ਕਹਿਣ ਆਈ ਮਹਿਬੂਬਾ ਨੂੰ ਮਿਲਿਆ ਸੀਜਿਸ ਕੁਰਸੀ 'ਤੇ ਉਹ ਭਲੇ ਜਿਹੇ ਨਾਂ ਵਾਲੀ ਕੁੜੀ ਬੈਠੀ ਸੀ, ਉਸ ਕੁਰਸੀ ਉੱਤੇ ਫਿਰ ਕਿਸੇ ਨੂੰ ਬੈਠਣ ਦੀ ਇਜਾਜ਼ਤ ਅੱਜ ਤਕ ਨਹੀਂ ਮਿਲ ਸਕੀਬੀਬੇ ਦੇ ਘਰ ਦੀ ਉਪਰਲੀ ਛੱਤ 'ਤੇ ਮਕਲੌਡਗੰਜ ਮਿਲੀ ਲਾਓਰਾ ਲਈ ਵਾਸ਼ਰੂਮ ਸਮੇਤ ਕਮਰਾ ਹੈ ਜਿਸ ਬਾਹਰ 'ਲਾਓਰਾ' ਲਿਖਿਆ ਹੈਲਾਓਰਾ ਨਾਲ ਰਿਸ਼ਤਾ ਅਧਿਆਤਮਕ ਤੇ ਪਾਰਦਰਸ਼ੀ ਹੈਉਹ ਬੀਬਾ ਨੂੰ 'ਯੂ ਆਰ ਮਾਈ ਇੰਡੀਅਨ ਬਾਪੂ' ਕਹਿੰਦੀ ਹੈ

ਸੰਭਾਵਨਾ ਦੇ ਬੀਬਾ ਬਲਵੰਤ ਵਿਸ਼ੇਸ਼ ਅੰਕ (ਸੰਪਾਦਕ ਸਰਬਜੀਤ ਸੰਧੂ) ਦੀ ਸੰਪਾਦਕੀ ਵਿਚ ਲਿਖਿਆ, 'ਗਿੱਲ ਬੰਧੂਆਂ' ਵੱਲੋਂ ਕੀਤੀ ਭੇਂਟ ਵਾਰਤਾ ਵਿਚ ਅਧੂਰੀ/ਨਾਕਾਮ ਮੁਹੱਬਤ ਬਾਰੇ ਕੀਤੇ ਸਵਾਲ ਦੇ ਪ੍ਰਸੰਗ 'ਚ ਬੀਬਾ ਨੇ ਇਕ ਮਿੰਟ ਨਹੀਂ ਸੀ ਲਾਇਆ ਉੱਧੜਨ ਲਗਿਆਂ, 'ਸਰਬਜੀਤ' ਉਹ ਵਿਲਕਿਆ, 'ਮੈਂ ਉਸ ਨੂੰ ਓਨੀ ਹੀ ਸ਼ਿੱਦਤ ਨਾਲ ਚਾਹਿਆਂ ਸੀ ਜਿੰਨੀ ਸ਼ਿੱਦਤ ਨਾਲ ਉਹ ਹੋਰ ਕਿਸੇ ਨੂੰ ਚਾਹੁੰਦੀ ਸੀਜਾਤ ਬਰਾਦਰੀ, ਉਮਰ, ਪੜ੍ਹਾਈ, ਸੁਭਾਅ ਸਭ ਮਿਲਦੇ ਸਨਮੈਂ ਉਹਦੇ ਘਰ ਵੀ ਗਿਆਮਾਪੇ ਪਰਿਵਾਰ ਰਜਾਮੰਦ ਸਨਉਹਦੇ ਮੰਗੇਤਰ ਨੇ ਵੀ ਕਿਹਾ, 'ਠੀਕ ਹੈ ਵਿਆਹ ਆਪਣਾ ਹੋ ਜਾਣਾ ਏ ਪਰ ਮੁਹੱਬਤ ਉਹ ਤੈਨੂੰ ਬਹੁਤ ਕਰਦਾ ਏਉਹ ਤੇਰੇ ਬਿਨਾ ਕਿਵੇਂ ਰਹੂ ?' ਉਹਦਾ ਉੱਤਰ ਮੈਨੂੰ ਕਾਇਲ ਕਰ ਗਿਆ-ਜਿਸ ਨੂੰ ਇੰਨੀ ਸ਼ਿੱਦਤ ਨਾਲ ਪਿਆਰ ਕਰਦੀ ਹਾਂ, ਮੈਂ ਉਸ ਬਿਨ ਕਿਵੇਂ ਰਹੂ? ਉਹ ਆਪਣੇ ਨਾਲ ਵਿਆਹ ਕਰਵਾ ਵੀ ਲਵੇ ਮਨ ਤਾਂ ਉਸ ਦਾ ਕਿਸੇ ਹੋਰ ਨਾਲ ਰਹੂਜਿਸ ਦਾ ਮਨ ਹੀ ਆਪਣੇ ਨਾਲ ਨਹੀਂ ਹੋਣਾ, ਉਸ ਦੇ ਜਿਸਮ ਦਾ ਕੀ ਕਰਾਂਗੇ

ਦੂਜੀ ਵਾਰ, ਨਿੱਕਾ ਜਿਹਾ ਓਹਲਾ ਭਾਰੀ ਪੈ ਗਿਆਅਮੀਰ ਘਰ ਦੀ ਕੁੜੀ ਪਹਿਲਾਂ ਹੀ ਕਿਸੇ ਅਮੀਰ ਘਰ ਮੰਗੀ ਸੀਪਹਿਲੀ ਕੁੜੀ ਕੋਲ ਦਲੇਰੀ ਸੀ, ਇਸ ਦੇ ਕੋਲ ਸਭ ਕੁਝ ਸੀ ਪਰ ਦਲੇਰੀ ਨਹੀਂ ਸੀ'ਉੱਥੇ ਸਫੱਰ ਮੈਂ ਹੀ ਕਰਨਾ ਸੀਟੱਕਰ ਦਿੰਦਾ ਤਾਂ ਮੈਂ ਹੀ ਮਰਨਾ ਸੀਮੈਂ ਕੀ-ਕੀ ਨਹੀਂ ਝਲਿਆਂਮੇਰੀ ਕਿਹੜੀ ਫੈਮਿਲੀ ਸੀਮੈਨੂੰ ਸੰਭਾਲਣ ਵਾਲਾ ਕੌਣ ਸੀਕੋਈ ਨਹੀਂ ਸੀਯਾਰ ਤਾਂ ਸ਼ਰਾਬ ਪੀ ਕੇ ਚਲੇ ਜਾਂਦੇ, ਮੈਂ ਰਾਤਾਂ ਨੂੰ ਚੀਕਾਂ ਮਾਰ-ਮਾਰ ਉੱਠਦਾਇਕ ਦਰਦ ਮੇਰੇ ਕਾਲਜੇ 'ਚੋਂ ਤੇਜ਼ਾਬੀ ਧੂੰਆਂ ਬਣ-ਬਣ ਕੇ ਨਿਕਲਦਾ, ਜੋ ਮੈਨੂੰ ਘਰ ਨਾ ਠਹਿਰਨ ਦਿੰਦਾਉਦਾਸੀ ਦੇ ਆਲਮ ਵਿਚ ਮੈਂ ਪੂਨੇ ਜਾ ਕੇ ਬਚਿਆ ਨਹੀਂ ਤਾਂ ਸੂਸਾਈਡ ਕਰ ਲੈਂਦਾ ਜਾਂ ਪੀਦਿਆਂ ਪਿਉਂਦਿਆਂ ਈ ਕਿਤੇ ਮਰ ਮੁੱਕ ਜਾਣਾ ਸੀਜ਼ਿੰਦਗੀ ਮੁਲਵਾਨ ਹੈਰਿਸ਼ਤੇ ਨਾਂਹ ਸਹੀ, ਸੰਸਾਰ, ਮਿੱਤਰ ਪਿਆਰੇ ਤਾਂ ਹਨ ਪਰ ਇਸ ਭਰਮ ਨੇ ਵੀ ਉਸ ਨੂੰ ਬਹੁਤ ਨਿਰਾਸ਼ ਕੀਤਾਜਦੋਂ ਪਿਛਲੇ ਸਾਲ ਉਹ ਗੰਭੀਰ ਰੂਪ 'ਚ ਬਿਮਾਰ ਹੋਇਆ ਸੀਦੋਸਤੀ ਦਾ ਦਮ ਭਰਨ ਵਾਲੇ ਕਾਰਾਂ ਵਾਲੇ ਮਿੱਤਰ ਮੂੰਹ ਫੇਰ ਗਏਬਿਮਾਰੀ ਨੇ ਉਸ ਨੂੰ ਬਹੁਤ ਕਮਜ਼ੋਰ ਕਰ ਦਿੱਤਾ

ਉਹ ਇਕ ਰਾਤ ਬੈੱਡ ਤੋਂ ਡਿੱਗ ਪਿਆ, ਉਸ ਕੋਲ ਕਈ ਨਹੀਂ ਸੀਜਿਸ ਦਿਨ ਮੁੰਬਈ ਸੁਖਾਵੀਂ ਰਿਪੋਰਟ ਆਈ, ਮੈਂ ਤੇ ਛੋਟਾ ਵੀਰ ਜਗਤਾਰ ਗਿੱਲ ਉਸ ਕੋਲ ਸੀਉਸ ਵਕਤ ਉਸ ਦੇ ਚਿਹਰੇ 'ਤੇ ਜ਼ਿੰਦਗੀ ਦੀ ਚਾਹਤ ਵੇਖੀਆਪਰੇਸ਼ਨ ਹੋਇਆਸ਼ੁੱਭ ਚਿੰਤਕਾਂ ਦੀਆਂ ਦੁਆਵਾਂ ਸਦਕਾ ਸਿਹਤ 'ਚ ਸੁਧਾਰ ਸ਼ੁਰੂ ਹੋ ਗਿਆਉਹ ਸਾਨੂੰ ਨਾਲ ਲੈ ਕੇ ਕੁਦਰਤ ਦੀ ਗੋਦ ਵਿਚ ਖਜੀਆਰ ਜਾ ਬੈਠਾਬੀਬਾ ਲਈ ਅੰਮ੍ਰਿਤਾ ਇਮਰੋਜ ਇਬਾਦਤ ਅਤੇ ਕੇ-25 ਹੌਜ ਖ਼ਾਸ ਇਬਾਦਤਗਾਹਜਦੋਂ ਉਨ੍ਹਾਂ ਦਾ ਘਰ ਵਿਕਿਆ ਢਹਿ ਢੇਰੀ ਹੋਇਆ ਉਸ ਵਕਤ ਬੀਬਾ ਬਹੁਤ ਸਦਮੇ 'ਚ ਸੀਅੰਮ੍ਰਿਤਾ ਦੀ ਵਸੀਅਤ ਨੇ ਉਸ ਨੂੰ ਹੋਰ ਵੀ ਉਦਾਸ ਕੀਤਾਬੀਬਾ ਨੇ ਕਲਾਕਾਰ ਦੇ ਕੰਵਲਜੀਤ ਭੱਠਲ ਵਾਂਗ ਆਪਣੀ ਉਮਰ ਦੀ ਕਮਾਈ ਪੈਂਸ਼ਨ ਵਿੱਚੋਂ 5 ਲੱਖ ਰੁਪਏ ਦਾ ਚੈੱਕ ਸਾਹਿਤ ਅਕਾਦਮੀ ਲੁਧਿਆਣਾ ਨੂੰ ਅੰਮ੍ਰਿਤਾ-ਇਮਰੋਜ ਦੇ ਨਾਂ 'ਤੇ ਇਹ ਕਹਿਤੇ ਦਿੱਤਾ ਕਹਿਰ ਕੇ ਦਿੱਤਾ ਕਿ ਦੂਸਰੇ ਸਾਲ ਅਪ੍ਰੈਲ ਮਹੀਨੇ ਕਿਸੇ ਲੇਖਕ/ਕਲਾਕਾਰ ਨੂੰ 51 ਹਜ਼ਾਰ ਦਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਅਗਸਤ 31 ਨੂੰ ਅੰਮ੍ਰਿਤਾ ਦੀ 100ਵੀਂ ਵਰ੍ਹੇ ਗੰਢ ਮੌਕੇ ਅਕੀਦੱਤ ਵਜੋਂ 51 ਹਜ਼ਾਰ ਹੋਰ ਦੇ ਆਰਟਿਸਟ ਪ੍ਰੇਮ ਸਿੰਘ ਵਿਸ਼ੇਸ਼ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈਇਕ ਵਾਰ ਕਿਰਪਾਲ ਕਜਾਕ ਨੇ ਮੈਨੂੰ ਦਸਿਆ ਸੀ ਕਿ ਚੰਡੀਗੜ੍ਹ ਕਾਨਫ੍ਰੰਸ ਸੀ ਪ੍ਰਬੰਧਕਾਂ 'ਚ ਪ੍ਰਚਾਰ ਲਈ ਸ਼ਾਮਲ ਹੋਣ ਵਾਲਿਆਂ ਵਿਚ ਅੰ੍ਿਰਮਤਾ-ਇਮਰੋਜ ਦਾ ਨਾਂ ਦੇ ਦਿੱਤਾਬੀਬਾ ਨੇ 10 ਹਜ਼ਾਰ ਦੀਆਂ ਦੋ ਟਿਕਟਾਂ ਖ਼੍ਰੀਦ ਲਈਆਂਉਹ ਨਹੀਂ ਆਏ, ਉਨ੍ਹਾਂ ਦੀਆਂ ਖ਼ਾਲੀ ਸੀਟਾਂ 'ਤੇ ਉਨ੍ਹਾਂ ਦੇ ਨਾਵਾਂ ਦੀਆਂ ਤਖ਼ਤੀਆਂ ਬਿਰਾਜਮਾਨ ਸਨਇਹ ਹੈ 'ਭਰ ਵਹਿੰਦਾ ਦਰਿਆ ਬੀਬਾ ਬਲਵੰਤ! ਜਿਸ ਲਈ ਜ਼ਿੰਦਗੀ ਜਸ਼ਨ ਹੈ

-ਮੁਖ਼ਤਾਰ ਗਿੱਲ

98140-82217


Posted By: Harjinder Sodhi