ਪਿਤਾ ਤੇ ਧੀ ਦਾ ਰਿਸ਼ਤਾ ਬੜਾ ਪਿਆਰਾ ਅਤੇ ਪਵਿੱਤਰ ਹੈ। ਹਰ ਬੇਟੀ ਆਪਣੇ ਬਾਬਲ ਦੇ ਘਰ ਹੱਸਦੀ ਖੇਡਦੀ ਵੱਡੀ ਹੁੰਦੀ ਹੈ। ਉਸ ਨੂੰ ਇੱਥੋਂ ਰੱਜਵਾਂ ਪਿਆਰ, ਲਾਡ ਅਤੇ ਸਤਿਕਾਰ ਮਿਲਦਾ ਹੈ। ਭਾਵਨਾਤਮਕ ਤੌਰ ’ਤੇ ਧੀਆਂ, ਪੁੱਤਾਂ ਦੇ ਮੁਕਾਬਲੇ ਆਪਣੇ ਪਿਤਾ ਦੇ ਜ਼ਿਆਦਾ ਕਰੀਬ ਹੁੰਦੀਆਂ ਹਨ। ਇਸ ਦਾ ਇਕ ਕਾਰਨ ਤਾਂ ਔਰਤ ਦੇ ਸੁਭਾਅ ਵਿਚ ਕੁਦਰਤੀ ਤਰਲਤਾ ਤੇ ਨਾਜ਼ੁਕਤਾ ਹੁੰਦੀ ਹੈ ਜਿਸ ਕਾਰਨ ਉਹ ਹਰ ਦੂਜੇ ਦੀਆਂ ਭਾਵਨਾਵਾਂ ਨੂੰ ਮਰਦ ਤੋਂ ਵਧੇਰੇ ਚੰਗੀ ਤਰ੍ਹਾਂ ਸਮਝਦੀ ਹੈ।

ਦੂਜੇ ਮਨੋਵਿਗਿਆਨਕ ਪੱਖ ਤੋਂ ਇਸ ਵਿਚ ਵਿਰੋਧੀ-ਲਿੰਗ ਵਾਲੀ ਖਿੱਚ ਵੀ ਰਲੀ ਹੁੰਦੀ ਹੈ ਜਿਸ ਅਧੀਨ ਪੁੱਤਰ ਦਾ ਪਿਆਰ ਆਪਣੀ ਮਾਂ ਨਾਲ ਵੱਧ ਹੁੰਦਾ ਹੈ ਤੇ ਧੀ ਦਾ ਆਪਣੇ ਪਿਓ ਨਾਲ ਵੱਧ ਹੁੰਦਾ ਹੈ। ਭਾਵੇਂ ਇਕ ਸਮੇਂ ਘਰ ਵਿਚ ਧੀ ਦਾ ਜੰਮਣਾ ਪਰਿਵਾਰ ਨੂੰ ਫ਼ਿਕਰਾਂ ਵਿਚ ਪਾ ਦਿੰਦਾ ਸੀ ਕਿਉਂਕਿ ਆਰਥਿਕ ਸੰਕਟ ਅਤੇ ਉਸ ਦੇ ਵਿਆਹ ਦੇ ਖ਼ਰਚ ਦੀ ਚਿੰਤਾ ਉਸੇ ਸਮੇਂ ਲੱਗ ਜਾਂਦੀ ਸੀ। ਧੀਆਂ ਵਾਲਿਆਂ ਲਈ ਸਮਾਜ ਨੇ ਸਾਊ, ਨਿਮਰਤਾ ਵਾਲੇ ਅਤੇ ਸਾਦੇ ਹੋਣ ਦੀਆਂ ਸ਼ਰਤਾਂ ਲਗਾ ਰੱਖੀਆਂ ਸੀ-

‘ਜਦ ਘਰ ਜੰਮੀ ਧੀ ਵੇ ਨਿਰੰਜਣਾ, ਥੋੜ੍ਹੀ ਦਾਰੂ ਪੀ ਵੇ ਨਿਰੰਜਣਾ।

ਅੱਜ ਘਰ ਜੰਮਿਆ ਪੁੱਤ ਵੇ ਨਿਰੰਜਣਾ,

ਅੱਜ ਦਾਰੂ ਦੀ ਰੁੱਤ ਵੇ ਨਿਰੰਜਣਾ।

ਧੀ ਜੰਮ ਪਈ, ਜੁਆਈ ਵਾਲਾ ਹੋ ਗਿਆ, ਟਸਰੀ ਨਾ ਬੰਨ੍ਹ ਸਾਫਾ।’

ਹਰ ਧੀ ਦਾ ਪਾਲਣ-ਪੋਸ਼ਣ ਪੂਰੇ ਲਾਡ ਪਿਆਰ ਨਾਲ ਕੀਤਾ ਜਾਂਦਾ ਹੈ। ਵਾਹ ਲੱਗਦੀ ਬਾਪੂ ਆਪਣੀ ਆਰਥਿਕ ਤੰਗੀ ਨੂੰ ਧੀ ਦੇ ਸਾਹਮਣੇ ਪੇਸ਼ ਨਹੀਂ ਕਰਦਾ। ਉਹ ਆਪਣੀਆਂ ਸਹੇਲੀਆਂ ਨਾਲ ਗੁੱਡੀਆਂ-ਪਟੋਲਿਆਂ ਨਾਲ ਖੇਡਦੀ, ਪੀਂਘਾਂ ਝੂਟਦੀ, ਵੀਰੇ ਨਾਲ ਲੜਦੀ, ਮਾਂ ਨਾਲ ਕਲੋਲਾਂ ਕਰਦੀ ਬਚਪਨ ਬਿਤਾ ਕੇ ਜਵਾਨੀ ਦੀ ਦਹਿਲੀਜ਼ ’ਤੇ ਪਹੁੰਚਦੀ ਹੈ। ਇਹ ਬੜਾ ਨਾਜ਼ੁਕ ਸਮਾਂ ਹੁੰਦਾ ਹੈ। ਉਹ ਆਪਣੇ ਰਿਸ਼ਤੇਦਾਰੀ ਵਿਚ, ਆਪਣੇ ਪਿੰਡ ਵਿਚ ਆਪਣੇ ਤੋਂ ਵੱਡੀਆਂ ਕੁੜੀਆਂ ਦੇ ਵਿਆਹ-ਮੁਕਲਾਵੇ ਹੁੰਦੇ ਦੇਖਦੀ ਹੈ। ਕਿਤੇ ਇਹ ਵਿਆਹ ਪੂਰੇ ਅਣਜੋੜ ਹਨ, ਕਿਤੇ ਵਿਆਹੀ ਕੁੜੀ ਨੂੰ ਉਸ ਦੇ ਸਹੁਰੇ ਤੰਗ ਕਰਦੇ ਹਨ। ਅਜਿਹਾ ਕੁਝ ਸੁਣ ਕੇ, ਜਾਣ ਕੇ ਉਸ ਦੇ ਮਨ ਵਿਚ ਆਪਣੇ ਮਿਲਣ ਵਾਲੇ ਵਰ-ਘਰ ਬਾਰੇ ਇਕ ਅਣਦੇਖਿਆ ਡਰ ਜਿਹਾ ਵੀ ਪੈਦਾ ਹੋ ਜਾਂਦਾ ਹੈ ਪਰ ਇਸ ਦੇ ਨਾਲ ਹੀ ਉਹ ਆਪਣੀ ਅੱਲੜ ਉਮਰ ਵਿਚ ਹੋਣ ਕਰਕੇ ਅਪਣੇ ਸੁਪਨਿਆਂ ਦੇ ਰਾਜਕੁਮਾਰ ਬਾਰੇ ਕਿਆਸ-ਅਰਾਈਆਂ ਲਗਾਉਂਦੀ ਰਹਿੰਦੀ ਹੈ। ਪਹਿਲੇ ਸਮਿਆਂ ਵਿਚ ਧੀ ਖੁੱਲ੍ਹ ਕੇ ਆਪਣੀ ਚਾਹਤ ਨਹੀਂ ਸੀ ਦੱਸ ਸਕਦੀ ਹੁੰਦੀ ਪਰ ਉਹ ਅਪਣੇ ਜਜ਼ਬਿਆਂ ਦਾ ਪ੍ਰਗਟਾਵਾ ਗੀਤਾਂ, ਬੋਲੀਆਂ ਆਦਿ ਰਾਹੀਂ ਕਰ ਲੈਂਦੀ ਸੀ। ਲੋਕ-ਸਾਹਿਤ ਨੇ ਉਸ ਦੇ ਉਹ ਵਲਵਲੇ ਸੰਭਾਲੇ ਹੋਏ ਹਨ...

‘ਬੀਬੀ ਚੰਦਨ ਦੇ ਓਹਲੇ ਓਹਲੇ ਕਿਉ ਂਖੜ੍ਹੀ ? ਲਾਡੋ ਚੰਦਨ ਦੇ

ਮੈਂ ਤਾਂ ਖੜ੍ਹੀ ਸੀ ਬਾਬਲ ਜੀ ਦੇ ਦੁਆਰ,ਬਾਬਲ ਵਰ ਲੋੜੀਏ

ਬੀਬੀ ਕਿਹੋ ਜਿਹਾ ਵਰ ਲੋੜੀਏ, ਲਾਡੋ ਕਿਹੋ ਜਿਹਾ

ਜਿਵੇਂ ਤਾਰਿਆਂ ’ਚੋਂ ਚੰਨ,ਚੰਨਾਂ ਵਿਚੋਂ ਕਾ੍ਹਨ, ਕਨ੍ਹੱਈਆ ਵਰ ਲੋੜੀਏ।’

‘ਕਾਲਾ ਵਰ ਨਾ ਸਹੇੜੀਂ ਮੇਰੇ ਬਾਬਲਾ, ਘਰ ਦਾ ਮਾਲ ਡਰੂ।’

ਧੀ ਆਪਣੇ ਲੱਭੇ ਜਾਣ ਵਾਲੇ ਵਰ ਬਾਰੇ ਤਾਂ ਗੱਲ ਬਹੁਤ ਦੱਬਵੀਂ ਸੁਰ ਵਿਚ ਕਰਦੀ ਹੈ ਪਰ ਸਹੁਰੇ ਪਰਵਿਾਰ ਬਾਰੇ ਉਹਨਾਂ ਦੇ ਆਰਥਿਕ ਪੱਖ ਬਾਰੇ, ਵਰ ਦੇ ਕੰਮ ਆਦਿ ਬਾਰੇ ਉਸ ਦੀ ਸੁਰ ਜ਼ਰਾ ਤਿੱਖੀ ਹੈ-

‘ਓਹ ਘਰ ਟੋਲੀਂ ਬਾਬਲਾ, ਜਿੱਥੇ ਲਿੱਪਣੇ ਨਾ ਪੈਣ ਬਨੇਰੇ।

ਨੇੜੇ ਫੇਰੇ ਦੇਈਂ ਬਾਬਲਾ, ਚੱਕ ਗੱਠੜੀ ਘੜੰਮ ਤੇਰੇ ਵਿਹੜੇ।

ਦੇਵੀਂ ਦੇਵੀਂ ਵੇ ਬਾਬਲਾ ਓਸ ਘਰੇ,

ਜਿੱਥੇ ਸੱਸ ਭਲੀ ਪ੍ਰਧਾਨ, ਸਹੁਰਾ ਸਰਦਾਰ, ਬਾਬਲ ਤੇਰਾ ਪੁੰਨ ਹੋਵੇ।

ਡਾਹ ਬਹਿੰਦੀ ਪੀੜ੍ਹਾ ਸਾਹਮਣੇ,

ਮੱਥੇ ਕਦੀ ਓ ਨਾ ਪਾਵੇ ਵੱਟ, ਬਾਬਲ ਤੇਰਾ ਪੁੰਨ ਹੋਵੇ।

ਤੇਰਾ ਹੋਵੇਗਾ ਵੱਡੜਾ ਜੱਸ,

ਬਾਬਲ ਤੇਰਾ ਪੁੰਨ ਹੋਵੇ।’

ਨੌਕਰੀ ਕਰਨ ਵਾਲਾ ਲੜਕਾ ਉਦੋਂ ਬਹੁਤਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਇਕ ਤਾਂ ‘ਉੱਤਮ ਖੇਤੀ’ ਅਨੁਸਾਰ ਘਰ ਦੇ ਕੰਮ ਨੂੰ ਮਾਣਤਾ ਵਧੇਰੇ ਸੀ, ਦੂਜਾ ਨੌਕਰੀ ਕਰਨ ਵਾਲੇ ਨੂੰ ਆਪਣੀ ਨੌਕਰੀ ਕਰਕੇ ਦੂਰ ਵੀ ਜਾਣਾ ਪੈ ਸਕਦਾ ਸੀ। ਇਸ ਲਈ ਉਹ ਉਸ ‘ਵਿਛੋੜੇ ਅਤੇ ਉਡੀਕ’ ਤੋਂ ਬਚਣਾ ਚਾਹੁੰਦੀ ਹੈ, ਤਦੇ ਤਾਂ ਆਖਦੀ ਹੈ-

‘ਨੌਕਰ ਨੂੰ ਨਾ ਦੇਈਂ ਵੇ ਬਾਬਲਾ, ਹਾਲ਼ੀ ਪੁੱਤ ਬਥੇਰੇ।’

ਨੌਕਰ ਨੇ ਤਾਂ ਚੁੱਕਣਾ ਬਿਸਤਰਾ, ਹੋਣਾ ਗੱਡੀ ਦੇ ਨੇੜੇ।

ਮੈਂ ਤੈਨੂੰ ਵਰਜ ਰਹੀ,

ਦੇਈਂ ਨਾ ਬਾਬਲਾ ਫੇਰੇ।’

ਕਦੇ ਕਦੇ ਉਹ ਲੁਕਵੇਂ ਜਿਹੇ ਢੰਗ ਨਾਲ ਬਾਪੂ ਨੂੰ ਲੁਧਿਆਣੇ ਪੜ੍ਹਦੇ ਮੁੰਡੇ ਵੱਲ ਇਸ਼ਾਰਾ ਕਰਦੀ ਹੈ-

‘ਧੀਏ ਨੀ ਪਸੰਦ ਕਰ ਲੈ,

ਗੱਡੀ ਭਰੀ ਮੁੰਡਿਆਂ ਦੀ ਆਵੇ।

ਪਿੱਛੇ ਗੱਡੀ ਮੋੜ ਬਾਬਲਾ,

ਮੇਰੇ ਹਾਣ ਦਾ ਮੁੰਡਾ ਨਾ ਕੋਈ।

ਬਾਪੂ ਮੇਰੇ ਹਾਣ ਦਾ ਮੁੰਡਾ, ਲੁਧਿਆਣੇ ਦੇ ਸਕੂਲ ਵਿਚ ਪੜ੍ਹਦਾ।’

ਹੁਣ ਉਹ ਆਪਣੀ ਜਵਾਨੀ ਵਿਚ ਪੈਰ ਪਾ ਚੁੱਕੀ ਹੈ, ਇਸ ਸਮੇਂ ਉਸ ਤੋਂ ਸਾਊ, ਸੁਸ਼ੀਲ਼, ਉਚ ਆਚਰਣ ਵਾਲੀ ਬਣੀ ਰਹਿਣ ਦੀਆਂ ਆਸਾਂ ਸਮਾਜ ਨੇ ਰੱਖੀਆਂ ਹੋਈਆਂ ਹਨ ਕਿਉਂਕਿ ਉਸ ਵੱਲੋਂ ਜ਼ਰਾ ਜਿੰਨੀ ਗਲਤੀ ਉਸ ਦੇ ਪਿਓ ਦੀ ਇੱਜ਼ਤ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਇਸੇ ਲਈ ਉਸ ਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਹਨ-

‘ਆਹ ਲੈ ਧੀਏ ਕੱਪੜੇ ਧੋ ਦੇ,

ਇਹ ਕੱਪੜੇ ਨੇ ਤੇਰੇ ਪਿਓ ਦੇ,

ਦਿੱਤੀ ਤੈਨੂੰ ਪੱਗ ਧੋਣ ਨੂੰ,

ਖੜ੍ਹ ਕੇ ਕੋਲ ਸੁਕਾਈਂ

ਪੱਗ ਤੇਰੇ ਬਾਬਲ ਦੀ,

ਇਹਨੂੰ ਲੱਗਣੋਂ ਦਾਗ਼ ਬਚਾਈਂ।’

‘ਸੁਣ ਨੀ ਕੁੜੀਏ ਮੱਛਲੀ ਵਾਲੀਏ, ਮੱਛਲੀ ਨਾ ਚਮਕਾਈਏ।

ਨੀ ਭਰ ਕਚਹਿਰੀ ਬਾਬਲ ਬੈਠਾ, ਨੀਵੀਂ ਪਾ ਲੰਘ ਜਾਈਏ।

ਬਾਬਲ ਧਰਮੀ ਦੀ,

ਪੱਗ ਨੂੰ ਦਾਗ਼ ਨਾ ਲਾਈਏ।’

ਚਾਹੁੰਦਾ ਹੋਇਆ ਵੀ ਬਾਬਲ ਉਸ ਨੂੰ ਰੱਖ ਨਹੀਂ ਸਕਦਾ। ਲੜਕੀ ਦੇ ਦਿਲ ਵਿਚ ਬਾਰ ਬਾਰ ਪੇਕਿਆਂ ਤੋਂ ਵਿਛੜਨ ਦਾ ਖਿਆਲ ਭਾਰੂ ਹੋ ਰਿਹਾ ਏ। ਉਹ ਇਹ ਸੱਲ੍ਹ ਕਿਵੇਂ ਸਹਿਣ ਕਰੇਗੀ? ਨਵੇਂ ਪਰਿਵਾਰ ਨਾਲ ਉਸਦੀ ਕੋਈ ਜਾਣ-ਪਹਿਚਾਣ ਨਹੀਂ, ਕਿਵੇਂ ਉਹਨਾਂ ਵਿਚ ਰਹਿ ਸਕੇਗੀ ਕਿਉਂਕਿ ਪਰਿਵਾਰ ਦੇ ਸਭ ਫ਼ੈਸਲੇ ਮਰਦ ਹੀ ਲੈਂਦਾ ਹੁੰਦਾ ਸੀ, ਇਸ ਲਈ ਉਹ ਬਾਬਲ ਨੂੰ ਹੀ ਅਰਜ਼ ਕਰਦੀ ਹੈ ਕਿ ਉਹ ਕਿਸੇ ਤਰੀਕੇ ਨਾਲ ਇਸ ਵਿਛੋੜੇ ਦੀ ਘੜੀ ਨੂੰ ਆਉਣ ਤੋਂ ਰੋਕ ਦੇਵੇ। ਸਾਡੇ ਲੋਕ-ਸਾਹਿਤ ਨੇ ਉਸਦੀ ਪੀੜ ਨੂੰ , ਵੇਦਨਾ ਨੂੰ, ਉਸਦੇ ਤਰਲੇ, ਮਿੰਨਤਾਂ ਅਤੇ ਅਰਜੋਈਆਂ ਨੂੰ ਇਸ ਤਰ੍ਹਾਂ ਪ੍ਰਗਟਾਇਆ ਹੈ-

ਗੁੱਡੀਆਂ ਪਟੋਲਿਆਂ ਨਾਲ ਖੇਡਣਾ

ਵਾਹ ਲੱਗਦੀ ਬਾਪੂ ਆਪਣੀ ਆਰਥਿਕ ਤੰਗੀ ਨੂੰ ਧੀ ਦੇ ਸਾਹਮਣੇ ਪੇਸ਼ ਨਹੀਂ ਕਰਦਾ। ਉਹ ਆਪਣੀਆਂ ਸਹੇਲੀਆਂ ਨਾਲ ਗੁੱਡੀਆਂ-ਪਟੋਲਿਆਂ ਨਾਲ ਖੇਡਦੀ, ਪੀਂਘਾਂ ਝੂਟਦੀ, ਵੀਰੇ ਨਾਲ ਲੜਦੀ, ਮਾਂ ਨਾਲ ਕਲੋਲਾਂ ਕਰਦੀ ਬਚਪਨ ਬਿਤਾ ਕੇ ਜਵਾਨੀ ਦੀ ਦਹਿਲੀਜ਼ ’ਤੇ ਪਹੁੰਚਦੀ ਹੈ। ਇਹ ਬੜਾ ਨਾਜ਼ੁਕ ਸਮਾਂ ਹੁੰਦਾ ਹੈ। ਉਹ ਰਿਸ਼ਤੇਦਾਰੀ ’ਚ, ਆਪਣੇ ਪਿੰਡ ’ਚ ਆਪਣੇ ਤੋਂ ਵੱਡੀਆਂ ਕੁੜੀਆਂ ਦੇ ਵਿਆਹ-ਮੁਕਲਾਵੇ ਹੁੰਦੇ ਦੇਖਦੀ ਹੈ। ਕਿਤੇ ਇਹ ਵਿਆਹ ਪੂਰੇ ਅਣਜੋੜ ਹਨ, ਕਿਤੇ ਵਿਆਹੀ ਕੁੜੀ ਨੂੰ ਉਸ ਦੇ ਸਹੁਰੇ ਤੰਗ ਕਰਦੇ ਹਨ। ਅਜਿਹਾ ਸੁਣ ਕੇ, ਉਸ ਦੇ ਮਨ ’ ਚ ਆਪਣੇ ਮਿਲਣ ਵਾਲੇ ਵਰ-ਘਰ ਬਾਰੇ ਅਣਦੇਖਿਆ ਡਰ ਵੀ ਪੈਦਾ ਹੋ ਜਾਂਦਾ।

ਪੇੇਕਾ ਘਰ ਵਿਛੜਨ ਦਾ ਦਰਦ

ਚਾਹੁੰਦਾ ਹੋਇਆ ਵੀ ਬਾਬਲ ਆਪਣੀ ਲਾਡਾਂ ਨਾਲ ਪਾਲੀ ਧੀ ਨੂੰ ਆਪਣੇ ਘਰ ਰੱਖ ਨਹੀਂ ਸਕਦਾ। ਇਸ ਸਟੇਜ ’ਤੇ ਇਕ ਬਾਪ ਕਿਦਾਂ ਦਰਦ ਵਿਛੋੜਾ ਝੱਲੇ। ਲੜਕੀ ਦੇ ਦਿਲ ਵਿਚ ਬਾਰ ਬਾਰ ਪੇਕਿਆਂ ਤੋਂ ਵਿਛੜਨ ਦਾ ਖਿਆਲ ਭਾਰੂ ਹੋ ਰਿਹਾ ਏ। ਉਹ ਇਹ ਸੱਲ੍ਹ ਕਿਵੇਂ ਸਹਿਣ ਕਰੇਗੀ? ਨਵੇਂ ਪਰਿਵਾਰ ਨਾਲ ਉਸਦੀ ਕੋਈ ਜਾਣ-ਪਹਿਚਾਣ ਨਹੀਂ, ਕਿਵੇਂ ਉਨ੍ਹਾਂ ਵਿਚ ਰਹਿ ਸਕੇਗੀ ਕਿਉਂਕਿ ਪਰਿਵਾਰ ਦੇ ਸਭ ਫ਼ੈਸਲੇ ਮਰਦ ਹੀ ਲੈਂਦਾ ਹੁੰਦਾ ਸੀ, ਇਸ ਲਈ ਉਹ ਬਾਬਲ ਨੂੰ ਹੀ ਅਰਜ਼ ਕਰਦੀ ਹੈ ਕਿ ਉਹ ਕਿਸੇ ਤਰੀਕੇ ਨਾਲ ਇਸ ਵਿਛੋੜੇ ਦੀ ਘੜੀ ਨੂੰ ਆਉਣ ਤੋਂ ਰੋਕ ਦੇਵੇ। ਪੜ੍ਹਨ ਤੇ ਕਮਾਉਣ ਦੀ ਇੱਛਾ ਸਕੂਲਾਂ ਕਾਲਜਾਂ ਵਿਚ ਜਾਂਦੇ ਮੁੰਡੇ ਕੁੜੀਆਂ ਨੂੰ ਦੇਖ ਕੇ ਉਸ ਅੰਦਰ ਵੀ ਪੜ੍ਹਨ ਦਾ ਸ਼ੌਕ ਜਾਗਦਾ ਹੈ, ਖਾਸ ਕਰਕੇ ਉਦੋਂ ਜਦੋਂ ਉਹ ਦੇਖਦੀ ਹੈ ਕਿ ਪੜ੍ਹੀਆਂ ਕੁੜੀਆਂ ਨੂੰ ਦਾਜ ਲਈ ਤੰਗ ਨਹੀਂ ਕੀਤਾ ਜਾਂਦਾ। ਇਹ ਪੜ੍ਨ ਦੀ, ਕਮਾਉਣ ਦੀ

ਇੱਛਾ ਉਸ ਦੇ ਮੂੰਹੋਂ ਇੰਝ ਨਿਕਲਦੀ ਹੈ-

‘ਛੈਣੇ, ਛੈਣੇ, ਛੈਣੇ, ਵਿੱਦਿਆ ਪੜ੍ਹਾ ਦੇ ਬਾਬਲਾ,

ਭਾਵੇਂ ਦੇਈਂ ਨਾ ਦਾਜ ਵਿਚ ਗਹਿਣੇ।’

‘ਰੱਖ ਲੈ ਕੁਆਰੀ ਬਾਬਲਾ, ਪੁੱਤ ਬਣ ਕੇ ਕਮਾਊਂ ਘਰ ਤੇਰੇ।’

-ਜਸਵਿੰਦਰ ਸਿੰਘ ਰੁਪਾਲ

98147-15796

Posted By: Jaswinder Duhra