ਪੁਸਤਕ : ਚਾਂਦ ਬੀਬੀ (ਨਾਵਲ)

ਨਾਵਲਕਾਰਾ : ਮੀਨੂੰ

ਮੋਬਾ. : 92169-19002

ਮੁੱਲ : 225/-

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

‘ਚਾਂਦ ਬੀਬੀ’ ਮੀਨੂੰ ਦਾ ਨਵਾਂ ਨਾਵਲ ਹੈ। ਇਸ ਨਾਵਲ ਤੋਂ ਪਹਿਲਾਂ ਵੀ ਉਹ ਦੋ ਨਾਵਲ, ਦੋ ਕਹਾਣੀ ਸੰਗ੍ਰਹਿ ਅਤੇ ਇਕ ਕਾਵਿ-ਸੰਗ੍ਰਹਿ ਪਾਠਕਾਂ ਦੀ ਨਜ਼ਰ ਕਰ ਚੁੱਕੀ ਹੈ। ਮਾਨਵੀ ਰਿਸ਼ਤਿਆਂ ਵਿਚਲੇ ਨਿੱਘ ਨੂੰ ਪੇਸ਼ ਕਰਨ ਵਾਲਾ ਮੀਨੂੰ ਦਾ ਇਹ ਨਾਵਲ ਬੜਾ ਅਹਿਮ ਹੈ। ਜਿੱਥੇ ਸੱਤ ਬਿਗਾਨੇ ਵੀ ਕਈ ਵਾਰੀ ਆਪਣੇ ਹੋ ਨਿਬੜਦੇ ਹਨ। ਨਾਵਲੀ ਬਿਰਤਾਂਤ ਦੋ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਪਹਿਲੇ ਭਾਗ ਵਿਚ ਮੁੱਖ ਪਾਤਰ ਰੌਸ਼ਨ ਜੋ ਨੌਕਰੀ ਪੇਸ਼ਾ ਵਿਅਕਤੀ ਹੈ ਉਸ ਦੀ ਨੂਰਬਖ਼ਸ਼ ਅਤੇ ਧੀ ਚਾਂਦ ਜਿਸ ਨੂੰ ਉਹ ਚੰਨੋ ਆਖ ਕੇ ਵੀ ਸੰਬੋਧਨ ਕਰਦਾ ਹੈ ਨਾਲ ਬਣਦੀ ਸਾਂਝ ਬਾਰੇ ਵਿਸਥਾਰਤ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਜਦੋਂ ਨਾਵਲ ਦੂਜੇ ਭਾਗ ਵਿਚ ਪ੍ਰਵੇਸ਼ ਕਰਦਾ ਹੈ ਪਾਠਕ ਇਕ ਬਿਲਕੁਲ ਨਵੇਂ ਬਿਰਤਾਂਤ ਦੇ ਰੂਬਰੂ ਹੁੰਦਾ ਹੈ ਜੋ 1947 ਦੀ ਦੇਸ਼ ਵੰਡ ਨਾਲ ਜਾ ਜੁੜਦਾ ਜਿਸ ਦੇ ਤਹਿਤ ਇਕ ਪਰਿਵਾਰ ਦੇ ਪਾਕਿਸਤਾਨੋਂ ਉਜੜ ਕੇ ਅੰਮਿ੍ਰਤਸਰ ਆ ਕੇ ਵਸਣ ਦੀ ਕਹਾਣੀ ਹੈ ਪਰ ਨਾਵਲਕਾਰਾ ਨੇ ਨਾਵਲੀ ਜੁਗਤ ਦੁਆਰਾ ਦੋਹਾਂ ਭਾਗਾਂ ਨੂੰ ਫਿਰ ਆਪਸ ਵਿਚ ਜੋੜ ਕੇ ਬਿਰਤਾਂਤ ਹੋਰ ਵੀ ਰੌਚਿਕ ਬਣਾ ਦਿੱਤਾ ਹੈ ਕਿਉਂਕਿ ਨਾਵਲੀ ਬਿਰਤਾਂਤ ਲਗਪਗ ਉੱਤਮ ਪੁਰਖੀ ਰੂਪ ਵਿਚ ਹੀ ਪੇਸ਼ ਹੁੰਦਾ ਹੈ ਜਿਸ ਵਿਚ ਮੁੱਖ ਪਾਤਰ ਦੇ ਰੌਸ਼ਨ ਨਾਮ ਦਾ ਪਾਤਰ ਹੋਣ ਬਾਰੇ ਦੂਜੇ ਹਿੱਸੇ ਵਿਚ ਪਤਾ ਲਗਦਾ ਹੈ ਕਿਉਂਕਿ ਪਹਿਲੇ ਹਿੱਸੇ ਵਿਚ ਸਾਰੀ ਬਿਰਤਾਂਤਕ ਕਥਾ ਰੌਸ਼ਨ ਹੀ ਬਿਆਨ ਕਰਦਾ ਹੈ ਅਤੇ ਕਿਵੇਂ ਉਹ ਨੂਰਬਖ਼ਸ਼ ਦੀ ਮਦਦ ਕਰਦਾ ਹੈ ਪਰ ਬਾਅਦ ਵਿਚ ਦੂਜੇ ਹਿੱਸੇ ਵਿਚ ਜਦੋਂ ਰੌਸ਼ਨ ਦੇਸ਼ ਵੰਡ ਤੋਂ ਬਾਅਦ ਦੇ ਆਪਣੇ ਘਰੇਲੂ ਹਾਲਾਤ ਬਾਰੇ ਬਿਰਤਾਂਤ ਪੇਸ਼ ਕਰਦਾ ਹੈ ਤਾਂ ਉਸ ਵੇਲੇ ਪਾਠਕ ਨੂੰ ਪਤਾ ਲੱਗਦਾ ਹੈ ਕਿ ਨੂਰਬਖ਼ਸ਼ ਨੂੰ ਮਿਲਣ ਵਾਲਾ ਪਾਤਰ ਰੌਸ਼ਨ ਹੀ ਹੈ ਜੋ ਘਰੇਲੂ ਹਾਲਾਤਾਂ ਨਾਲ ਜੂਝਦਾ ਹੋਇਆ ਪਹਿਲਾਂ ਪੜ੍ਹਾਈ ਕਰਦਾ ਹੈ ਤੇ ਫਿਰ ਆਪਣੇ ਚਾਚੇ ਕਿਸ਼ੋਰੀ ਦੀ ਮਦਦ ਨਾਲ ਨੌਕਰੀ ਵੀ ਪ੍ਰਾਪਤ ਕਰਦਾ ਹੈ। ਨਾਵਲ ਰਿਸ਼ਤਿਆਂ ਦੀ ਬਾਤ ਪਾਉਂਦਾ ਪਾਠਕਾਂ ਨੂੰ ਜੋੜੀ ਰੱਖਣ ਦੀ ਸਮਰੱਥਾ ਰੱਖਦਾ ਹੈ।

- ਸਰਦੂਲ ਸਿੰਘ ਔਜਲਾ

Posted By: Harjinder Sodhi