ਹਾਇਉ ਮੀਯਾਜ਼ਾਕੀ ਨੂੰ ਜਾਪਾਨ ਦਾ ਹੀ ਨਹੀਂ ਵਿਸ਼ਵ ਐਨੀਮੇਸ਼ਨ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸ ਦੀ ਐਨੀਮੇਸ਼ਨ ਫਿਲਮ 1 ਜਾਪਾਨ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਜਿਸ ਨੇ 300 ਮਿਲੀਅਨ ਤੋਂ ਵੀ ਵੱਧ ਕਮਾਈ ਕਰ ਕੇ ਟਾਈਟੈਨਿਕ ਦਾ ਰਿਕਾਰਡ ਤੋੜਿਆ ਹੈ। ਆਸਕਰ ਅਤੇ ਗੋਲਡਨ ਬੀਅਰ ਜਿੱਤਣ ਵਾਲੀ ਇਸ ਪਹਿਲੀ ਗ਼ੈਰ-ਅੰਗਰੇਜ਼ੀ ਐਨੀਮੇਸ਼ਨ ਫਿਲਮ ਹੈ ਜਿਸ ਦਾ ਹਰ ਫ੍ਰੇਮ ਹੱਥੀਂ ਚਿਤਰਿਆ ਗਿਆ ਏ।
ਅੱਜ ਉਨ੍ਹਾਂ ਦਾ ਗਿਬਲੀ ਸਟੂਡੀਓ ਦੁਨੀਆ ਦਾ ਬਹੁਤ ਵੱਡਾ ਐਨੀਮੇਸ਼ਨ ਸਟੂਡੀਓ ਹੈ। ਮੀਯਾਜ਼ਾਕੀ ਦੀ ਫਿਲਮ ਦਾ ਹਰ ਫਰੇਮ ਕਲਾਤਮਿਕ ਪੱਖੋਂ ਕਮਾਲ ਹੁੰਦਾ ਹੈ। ਹੁਣ ਜਦੋਂ ਕਿ ਘੱਟ ਤੋਂ ਘੱਟ ਲਾਗਤ ’ਤੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦਾ ਰੁਝਾਨ ਵੱਧ ਰਿਹਾ ਹੈ। ਇਨ੍ਹਾਂ ਸਮਿਆਂ ਵਿਚ ਵੀ ਮੀਯਾਜ਼ਾਕੀ ਨੇ ਆਪਣੀਆਂ ਫਿਲਮਾਂ ਬਣਾੳਂੁਦਿਆਂ ਕਲਾਤਮਿਕ ਪੱਖੋਂ ਕਦੇ ਕੋਈ ਸਮਝੌਤਾ ਨਹੀਂ ਕੀਤਾ। ਮੀਯਾਜ਼ਾਕੀ ਆਪਣੀਆਂ ਐਨੀਮੇਸ਼ਨ ਫਿਲਮਾਂ ਵਿਚ ਯੁੱਧ, ਮਨੁੱਖ, ਕੁਦਰਤ, ਮਸ਼ੀਨੀਕਰਨ ਅਤੇ ਸਵੈ-ਹੋਂਦ ਵਰਗੇ ਗੰਭੀਰ ਵਿਸ਼ੇ ਛੋਂਹਦੇ ਹਨ। ਇਨ੍ਹਾਂ ਫਿਲਮਾਂ ਵਿਚ ਕਈ ਪਰਤਾਂ ਹੁੰਦੀਆਂ ਨੇ ਬੱਚੇ ਵੀ ਆਨੰਦਿਤ ਹੁੰਦੇ ਨੇ ਤੇ ਵੱਡੇ ਵੀ। ਉਨ੍ਹਾਂ ਦੀਆਂ ਫਿਲਮਾਂ ਵਿਚ ਕੁਦਰਤ ਦੀ ਖ਼ੂਬਸੂਰਤੀ ਨੂੰ ਬਹੁਤ ਬਾਰੀਕੀ ਅਤੇ ਵਿਸਤਾਰ ਨਾਲ ਚਿਤਰਿਆ ਹੁੰਦਾ ਹੈ। ਉਨ੍ਹਾਂ ਵਿਚ ਅਦਭੁੱਤ ਜੀਵ, ਉੱਡਣ ਵਾਲੇ ਕਿਲੇ੍ਹ, ਪਰੀਆਂ, ਪ੍ਰੇਤ ਆਤਮਾਵਾਂ ਅਤੇ ਡਰਾਉਣੇ ਦੈਂਤ ਰਹੱਸਮਈ ਅਤੇ ਬਹੁਤ ਜਾਦੂਈ ਪ੍ਰਭਾਵ ਸਿਰਜਦੇ ਹਨ।
ਮੀਯਾਜ਼ਾਕੀ ਦੀ ਅਜਿਹੀ ਕਾਲਪਨਿਕ ਵਿਧੀ ਵਿਚ ਦਿਲਚਸਪੀ ਦਾ ਪਿਛੋਕੜ ਵੀ ਬਹੁਤ ਰੌਚਿਕ ਹੈ। ਬਚਪਨ ਵਿਚ ਹੀ ਮੀਯਾਜ਼ਾਕੀ ਨੂੰ ਆਪਣਾ ਜੱਦੀ ਸ਼ਹਿਰ ਉਤਸੋਨੋਮੀਆ ਦੂਸਰੇ ਵਿਸ਼ਵ ਯੁੱਧ ਦੀ ਬੰਬਾਰੀ ਕਰ ਕੇ ਛੱਡਣਾ ਪਿਆ ਸੀ। ਵਰ੍ਹਦੇ ਬੰਬਾਂ ਅਤੇ ਸੜਦੀ ਸੁਆਹ ਵਿਚ ਜ਼ਿੰਦਗੀ ਬਚਾਉਣ ਲਈ ਕੀਤੀ ਜੱਦੋ-ਜਹਿਦ ਉਸ ਦੀ ਸੋਚ ਤੇ ਕਲਾ ਵਿਚ ਸਮਾ ਗਈ। ਉਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਨੂੰ ਫੇਰ ਵੱਡੇ-ਵੱਡੇ ਸਨਅਤੀ ਸ਼ਹਿਰਾਂ ਵਿੱਚ ਵਿਕਸਿਤ ਹੁੰਦਿਆਂ ਵੇਖਿਆ। ਇਸ ਪਰਿਵਰਤਨ ਨੇ ਉਸ ਦੀ ਸ਼ਖ਼ਸੀਅਤ ਨੂੰ ਬਹੁਤ ਪ੍ਰਭਾਵਿਤ ਕੀਤਾ। ਜੰਗਾਂ, ਯੁੱਧਾਂ ਦੇ ਖ਼ਿਲਾਫ਼ ਸੰਘਰਸ਼, ਕੁਦਰਤ ਨਾਲ ਪਿਆਰ ਅਤੇ ਵਾਤਾਵਰਨ ਦੀ ਹਿਫ਼ਾਜ਼ਤ ਉਸ ਦੀਆਂ ਬਹੁਤ ਸਾਰੀਆਂ ਫਿਲਮਾਂ ਦਾ ਵਿਸ਼ਾ ਬਣੇ।
ਮੀਯਾਜ਼ਾਕੀ ਦਾ ਕਹਿਣਾ ਹੈ ਕਿ “ਤੁਹਾਡੀ ਰੂਹ ਹੀ ਨਹੀਂ ਤੁਹਾਡਾ ਸਭ ਕੁਝ ਤੁਹਾਡੀ ਕਲਾ ਕਿਰਤ ਵਿੱਚੋਂ ਝਲਕਣਾ ਚਾਹੀਦਾ ਹੈ।’’ ਦਰਸਕ, ਕਲਾ ਸਮੀਖਿਅਕ ਅਤੇ ਚਿੰਤਕ ਵੀ ਇਹ ਮੰਨਦੇ ਹਨ ਕਿ, ਮੀਯਾਜ਼ਾਕੀ ਦੀਆਂ ਫਿਲਮਾਂ ਵਿਚ ਉਸ ਦੀ ਆਪਣੀ ਸ਼ਖ਼ਸੀਅਤ ਅਤੇ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਉਸ ਨੂੰ ਬਚਪਨ ਵਿਚ ਬਹੁਤ ਪ੍ਰਭਾਵਿਤ ਕੀਤਾ ਸੀ।
1941 ਵਿੱਚ ਜਨਮੇ ਮਿਯਾਜ਼ਾਕੀ ਚਾਰ ਭੈਣ-ਭਰਾਵਾਂ ਵਿੱਚ ਦੂਜੇ ਸਨ। ਉਸ ਦੇ ਪਿਤਾ ਕਾਤਸੂਜੀ ਮਿਯਾਜ਼ਾਕੀ ਇਕ ਕੰਪਨੀ ਦੇ ਡਾਇਰੈਕਟਰ ਸਨ, ਜਿਹੜੀ ਕੰਪਨੀ ਜੰਗੀ ਹਵਾਈ ਜਹਾਜ਼ਾਂ ਦੇ ਸਟੀਅਰਿੰਗ ਵੀਲ੍ਹ ਬਣਾਉਂਦੀ ਸੀ। ਯੁੱਧ ਦੌਰਾਨ ਅਜਿਹੇ ਕਲ ਪੁਰਜਿਆਂ ਦੀ ਬਹੁਤ ਵੱਡੀ ਮੰਡੀ ਸੀ, ਜਿਸ ਕਾਰਨ ਇਸ ਕੰਪਨੀ ਨੇ ਬਹੁਤ ਮੁਨਾਫ਼ਾ ਕਮਾਇਆ। ਇਨ੍ਹਾਂ ਸਭ ਘਟਨਾਵਾਂ ਨੇ ਮਿਯਾਜ਼ਾਕੀ ਦੇ ਬਾਲ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ। ਉੱਡਦੇ ਹਵਾਈ ਜਹਾਜ਼, ਟੈਂਕ ਅਤੇ ਮੋਟਰ ਗੱਡੀਆਂ ਉਸ ਦੀ ਸੋਚ ਅਤੇ ਕਲਪਨਾ ਦਾ ਇਕ ਵੱਡਾ ਹਿੱਸਾ ਬਣੀਆਂ।
ਜਦੋਂ ਮਿਯਾਜ਼ਾਕੀ ਅਜੇ ਛੇ ਵਰ੍ਹਿਆਂ ਦੇ ਸਨ ਤਾਂ ਉਨ੍ਹਾਂ ਦੀ ਮਾਂ ਟੀ.ਬੀ. ਦਾ ਸ਼ਿਕਾਰ ਹੋ ਗਈ। 1981 ਵਿੱਚ 71 ਵਰ੍ਹਿਆਂ ਦੀ ਉਮਰ ਵਿੱਚ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਪਰ ਅੱਠ ਵਰ੍ਹੇ ਉਨ੍ਹਾਂ ਦੀ ਮਾਂ ਨੇ ਬਹੁਤ ਹੀ ਕਸ਼ਟਾਂ ਵਿੱਚ ਬਿਤਾਏ। ਮਾਂ ਦੀ ਏਸ ਹਾਲਤ ਨੇ ਮਿਯਾਜ਼ਾਕੀ ਨੂੰ ਬਹੁਤ ਸੰਵੇਦਨਸ਼ੀਲ ਬਣਾ ਦਿੱਤਾ ਸੀ।
ਮੀਯਾਜ਼ਾਕੀ ਦੀ ਮਾਂ ਉਨ੍ਹਾਂ ਲਈ ਆਦਰਸ਼ ਬਣੀ। ਕਿਵੇਂ ਦਿਨ-ਰਾਤ ਬਿਮਾਰੀ ਨਾਲ ਲੜਦਿਆਂ ਵੀ ਉਹ ਸਮਾਜ ਦੇ ਤਾਣੇ-ਬਾਣੇ ਤੇ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਡਟੀ ਰਹੀ। ਆਪਣੀ ਮਾਂ ਦੇ ਕਿਰਦਾਰ ਨੂੰ ਉਸ ਨੇ ਆਪਣੀ ਬਹੁਤ ਹੀ ਮਕਬੂਲ ਫਿਲਮ “ (੧੯੮੮) ਵਿਚ ਸਿਰਜਿਆ। ਉਸ ਦੀ ਹਰ ਫਿਲਮ ਵਿਚ ਇਸਤਰੀ ਕਿਰਦਾਰ ਬਹੁਤ ਬਹਾਦਰ , ਸਿਰੜੀ, ਪਿਆਰ ਅਤੇ ਹਮਦਰਦੀ ਨਾਲ ਲਬਰੇਜ਼ ਹੁੰਦੇ ਹਨ।
ਇਸ ਫਿਲਮ ਵਿਚ ਜੰਗਲ ਦੇ ਵਿਸ਼ਾਲ ਦੈਂਤ ਨਾਲ ਦੋ ਮਾਸੂਮ ਬੱਚੇ ਆਪਣੀ ਬਿਮਾਰ ਮਾਂ ਨਾਲ ਕਿਵੇਂ ਵਿਚਰਦੇ ਹਨ, ਉਹ ਪੇਸ਼ਕਾਰੀ ਬਹੁਤ ਹੀ ਦਿਲਾਂ ਨੂੰ ਛੂਹਣ ਵਾਲੀ ਹੈ।
ਉਸ ਦੀਆਂ ਫਿਲਮਾਂ ਵਿਚ ਨਾਇਕ ਕੁੜੀਆਂ ਕਿਸੇ ਦੀ ਮਦਦ ਜਾਂ ਰਹਿਮ ਦੀਆਂ ਮੋਹਤਾਜ ਨਹੀਂ ਹੁੰਦੀਆਂ। ਉਹ ਆਪ ਨਾਇਕ ਹੁੰਦੀਆਂ ਹਨ। ਜ਼ੁਲਮ ਅਤੇ ਅਨ੍ਹਿਆਂ ਦੇ ਖ਼ਿਲਾਫ਼ ਉਹ ਆਪ ਤਲਵਾਰ ਉਠਾਉਂਦੀਆਂ ਨੇ। ਉਸ ਦੇ ਪਾਤਰ ਕੁਰਬਾਨੀਆਂ ਦੇਣ ਵਾਲੇ ਤੇ ਮਨੁੱਖਤਾ ਨੂੰ ਪਿਆਰ ਵਾਲੇ ਹੁੰਦੇ ਨੇ। ਟੋਕੀਓ ਫਿਲਮ ਫੈਸਟੀਵਲ ਵਿਚ ਪਿਕਸਰ ਐਨੀਮੇਸ਼ਨ ਸਟੂਡੀਓ ਦੇ ਜੌਹਨ ਲੈਸੇਟਰ ਨੇ ਮੀਯਾਜ਼ਾਕੀ ਬਾਰੇ ਬਹੁਤ ਭਾਵੁਕ ਹੋ ਕੇ ਆਖਿਆ ਸੀ, “ਜਦੋਂ ਕਦੇ ਵੀ ਅਸੀਂ ਪਿਕਸਰ ਜਾਂ ਡਿਜ਼ਨੀ ਵਿਚ ਕਿਸੇ ਸੀਨ ਨੂੰ ਲਿਖਦੇ ਜਾਂ ਫਿਲਮਾਉਂਦਿਆਂ ਉਲਝ ਜਾਂਦੇ ਸਾਂ ਤਾਂ ਮੈ ਹਾਇਉ ਮੀਯਾਜ਼ਾਕੀ ਦੀ ਕੋਈ ਫਿਲਮ ਲਾ ਕੇ ਵੇਖਣ ਲੱਗ ਜਾਂਦਾ ਸਾਂ। ਕੁਝ ਇਕ ਸੀਨ ਵੇਖਣ ਤੋਂ ਬਾਅਦ ਹੀ ਮੇਰਾ ਮਨ ਤਾਜ਼ਗੀ ਤੇ ਕਲਪਨਾ ਨਾਲ ਭਰ ਜਾਂਦਾ ਸੀ।’’
ਲੈਸੇਟਰ, ਜਿਸ ਨੇ ਆਪਣਾ ਕਰੀਅਰ 1980 ਵੀ ਸ਼ੁਰੂ ਕੀਤਾ ਸੀ, ਉਹ ਮੀਯਾਜ਼ਾਕੀ ਦੀਆਂ ਫਿਲਮਾਂ ਤੋਂ ਬਹੁਤ ਪ੍ਰਭਾਵਿਤ ਸੀ। ਐਨੀਮੇਸ਼ਨ ਫਿਲਮ ਬੱਚਿਆਂ ਲਈ ਹੀ ਨਹੀਂ ਪਰਿਵਾਰਾਂ ਲਈ ਵੀ ਹੋਏ ਦਾ ਸੰਕਲਪ ਉਸ ਨੇ ਮੀਯਾਜ਼ਾਕੀ ਤੋਂ ਹੀ ਲਿਆ ਸੀ।
1981 ਵਿਚ ਜਦੋਂ ਨੌਜਵਾਨ ਮੀਯਾਜ਼ਾਕੀ ਜਾਪਾਨੀ ਐਨੀਮੇਟਰਸ ਨਾਲ ਅਮਰੀਕਾ ਗਿਆ ਤਾਂ ਅਮਰੀਕੀ ਐਨੀਮੇਟਰਸ ਨੂੰ ਮੀਯਾਜ਼ਾਕੀ ਦੀ ਫਿਲਮ ਦੇ ਕੁਝ ਅੰਸ਼ ਵੇਖਣ ਨੂੰ ਮਿਲੇ। ਇਹ ਅੰਸ਼ ਵੇਖਣ ਵਾਲਾ ਲੈਸੇਟਰ ਵੀ ਸੀ। ਇਹ ਫਿਲਮ ਵੇਖ ਕੇ ਉਸ ਨੇ ਕਿਹਾ, “ਮੈਂ ਇਹ ਫਿਲਮ ਵੇਖ ਕੇ ਬਹੁਤ ਉਤਸ਼ਾਹਿਤ ਹੋਇਆ ਹਾਂ। ਮੈਂ ਵੀ ਕੁਝ ਇਹੋ ਜਿਹਾ ਕਰਨਾ ਚਾਹੁੰਦਾ ਹਾਂ।’’
ਮੀਯਾਜ਼ਾਕੀ ਦੀ ਕਲਪਨਾ, ਉਸ ਦੀ ਹਸਤ ਕਲਾ, ਉਸ ਦੀ ਸੋਚ ਨੂੰ ਲੈਸੇਟਰ ਨੇ ਕੰਪਿਊਟਰ ਐਨੀਮੇਸ਼ਨ ਰਾਹੀਂ ਦੁਰਾਇਆ। “ “ ਜਾਪਾਨੀ ਮਿਊਜ਼ੀਅਮ ਵਿਚ ਪਏ ਖਿਡੌਣੇ ਤੋਂ ਪ੍ਰੇਰਿਤ ਹੋ ਕੇ ਲੈਸੇਟਰ ਨੇ ਇਸ ’ਤੇ ਲਘੂ ਫਿਲਮ ਬਣਾਈ ਤੇ ਫਿਰ ਇਸੇ ਨੂੰ ਬਾਅਦ ਵਿਚ “ ਵਜੋਂ ਡਿਵੈਲਪ ਕੀਤਾ। 1996 ਵਿਚ ਡਿਜ਼ਨੀ ਨੇ ਮਿਯਾਜ਼ਾਕੀ ਦੀ ਫਿਲਮ ਕੰਪਨੀ ਨਾਲ ਸਮਝੌਤਾ ਕੀਤਾ ਪਰ ਵਫ਼ਾ ਨਾ ਕੀਤੀ। ਉਨ੍ਹਾਂ ਉਸ ਦੀਆਂ ਫਿਲਮਾਂ ਦੇ ਅੰਤਲੇ ਸੀਨ ਬਦਲ ਦਿੱਤੇ ਗਏ, ਵਾਧੂ ਬੇਲੋੜੇ ਵਾਰਤਾਲਾਪ ਠੋਸੇ ਤੇ ਉਨ੍ਹਾਂ ਦੇ ਗਿਬਲੀ ਸਟੂਡੀਓ ਦੀਆਂ ਫਿਲਮਾਂ ਨੂੰ ਆਪਣੀਆਂ ਦੁਕਾਨਾਂ ਰਾਹੀਂ ਵੇਚਣ ਤੋਂ ਇਨਕਾਰ ਕੀਤਾ ਪਰ ਇਸ ਸਭ ਦੇ ਬਾਵਜੂਦ ਸਟੂਡੀਓ ਗਿਬਲੀ ਅੱਜ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਉਸ ਦੀਆਂ ਫਿਲਮਾਂ ਨੇ ਐਨੀਮੇਸ਼ਨ ਜਗਤ ਅਤੇ ਵਿਸ਼ਵ ਭਰ ਵਿਚ ਫੀਚਰ ਫਿਲਮਾਂ ਬਣਾਉਣ ਵਾਲਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ।
ਡਿਜ਼ਨੀ ਦੀਆਂ 2 ਅਤੇ 6੍ਰ, ਸਟੀਵਨ ਸਪੀਲਬਰਗ ਦੀ 9 ਫਿਲਮ ਲੜੀ। ਡੇਲ ਟੋਰੋ ਦੀ ਅਤੇ ਐਂਡਰਸਨ ਦੀ 9 4 , , ਦੀ ” ਮਿਯਾਜ਼ਾਕੀ ਦੀਆਂ ਫਿਲਮਾਂ, ਉਸ ਦੇ ਦਿ੍ਰਸ਼ ਚਿਤਰਣ, ਉਸ ਦੀ ਕਲਪਨਾ ਸੂਖ਼ਮਤਾ ਅਤੇ ਦਾਰਸ਼ਨਿਕ ਸੋਚ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ।
ਮਿਯਾਜ਼ਾਕੀ ਦੀ ਫਿਲਮ “ ਨੂੰ ਵੇਖਦਿਆਂ ਮਨ ਇਕ ਜਾਦੂਈ ਦੁਨੀਆ ਵਿਚ ਗੁਆਚ ਜਾਂਦਾ ਹੈ। ਉਸ ਦਾ ਰਚਿਆ ਕਿਰਦਾਰ ਤੋਤਰੋ ਅੱਜ ਦੁਨੀਆ ਭਰ ਵਿਚ ਆਸ, ਉਮੀਦ ਅਤੇ ਸੰਵੇਦਨ ਸ਼ੀਤਲਾ ਦਾ ਪ੍ਰਤੀਕ ਬਣ ਗਿਆ ਹੈ। ਮਿਯਾਜ਼ਾਕੀ ਬੱਚਿਆਂ ਦੇ ਕੋਮਲ ਅਤੇ ਸੱਚੇ ਸੁੱਚੇ ਮਨ ਨੂੰ ਬਹੁਤ ਗਹਿਰਾਈ ਨਾਲ ਚਿਤਰਦਾ ਹੈ। ਉਸ ਦੀਆਂ ਫਿਲਮਾਂ ਵਿਚ ਕਈ ਕਿਰਦਾਰ ਅਜਿਹੇ ਹਨ, ਜੋ ਸਿਰਫ਼ ਮਾਸੂਮ ਬੱਚਿਆਂ ਨੂੰ ਹੀ ਵਿਖਾਈ ਦਿੰਦੇ ਨੇ। ਉਸਦੇ ਬਾਲ-ਪਾਤਰ ਜ਼ਿੰਦਗੀ ਦੀਆਂ ਖ਼ੌਫ਼ਨਾਕ ਪ੍ਰਸਥਿਤੀਆਂ ਤੋਂ ਦੂਰ ਨਹੀਂ ਰਹਿੰਦੇ। ਖ਼ੁਸ਼ੀ ਤੇ ਹੁਲਾਸ ਦੇ ਨਾਲ-ਨਾਲ ਉਹ ਉਦਾਸੀ, ਵਿਗੋਚੇ ਤੇ ਕਿਸੇ ਵਿਛੜ ਜਾਣ ਦਾ ਦਰਦ ਵੀ ਮਹਿਸੂਸ ਕਰਦੇ ਨੇ। ਮੀਯਾਜ਼ਾਕੀ ਦਾ ਵਿਸ਼ਵਾਸ ਹੈ ਕਿ ਜੇ ਅਸੀਂ ਬੱਚਿਆਂ ਨੂੰ ਅਜਿਹੀਆਂ ਪ੍ਰਸਥਿਤੀਆਂ ਦੇ ਸਨਮੁੱਖ ਕਰਾਂਗੇ ਤਾਂ ਹੀ ਉਨ੍ਹਾਂ ਵਿਚ ਸੰਵੇਦਨਾ, ਸੋਚ ਅਤੇ ਸੱਚ ਦੀਆਂ ਭਾਵਨਾਵਾਂ ਪੈਦਾ ਹੋਣਗੀਆਂ। ਉਸ ਦੀ ਫਿਲਮ ਦਾ ਹਰ ਫਰੇਮ ਹੱਥਾਂ ਦੀ ਛੋਹ ਨਾਲ ਬਣਦਾ ਹੈ। ਉਸ ਦੀ ਹਰ ਫਿਲਮ ਵਿਚ ਅਖ਼ੀਰ ’ਤੇ ਆਉਣ ਵਾਲੇ 5 3 ਵੀ ਬਹੁਤ ਖ਼ੂਬਸੂਰਤ ਦਿ੍ਰਸ਼ਾਂ ਨਾਲ ਸ਼ਿੰਗਾਰੇ ਹੁੰਦੇ ਹਨ। ਜੋ ਗਿਬਲੀ ਸਟੂਡੀਓ ਦੀਆਂ ਫਿਲਮਾਂ ਦੀ ਖ਼ਾਸੀਅਤ ਬਣ ਗਿਆ ਹੈ।
ਮੀਯਾਜ਼ਾਕੀ ਤੇ ਉਸ ਦੇ ਕਿਰਦਾਰਾਂ ਨੂੰ ਮਨੁੱਖਤਾ, ਕੁਦਰਤ, ਆਸ-ਉਮੀਦ ਅਤੇ ਮਨੁੱਖੀ ਸਾਂਝ ਵਿੱਚ ਬਹੁਤ ਡੂੰਘਾ ਵਿਸ਼ਵਾਸ ਹੈ। ਉਹ ਆਖਦੇ ਨੇ “ਨਫ਼ਰਤ ਅਤੇ ਨਰ-ਸੰਹਾਰ ਦੇ ਬਾਵਜੂਦ ਇਹ ਜ਼ਿੰਦਗੀ ਜਿਊਣ ਦੇ ਕਾਬਿਲ ਹੈ।’’ ਹਾਇਉ ਮੀਯਾਜ਼ਾਕੀ ਨੇ ਬੀਤੇ ਸਮੇਂ ਵਿੱਚ 6 ਵਾਰ ਰਿਟਾਇਰ ਹੋਣ ਦੀ ਇੱਛਾ ਪ੍ਰਗਟਾਈ ਪਰ ਹਰ ਵਾਰ ਉਹ ਫੇਰ ਇਕ ਨਵਾਂ ਪ੍ਰੋਜੈਕਟ ਸ਼ੁਰੂ ਕਰ ਲੈਂਦੇ ਨੇ।
ਕੰਪਿਊਟਰ ਤੇ ਡਿਜੀਟਲ ਤਕਨੀਕਾਂ ਆਉਣ ਨਾਲ ਹੁਣ 2 ਤੇ ਹੱਥੀਂ ਬਣਾਈ ਜਾਣ ਵਾਲੀ ਐਨੀਮੇਸ਼ਨ ਵਿਧੀ ਅਲੋਪ ਹੋ ਰਹੀ ਹੈ। ਵਕਤ ਕਦੇ ਰੁਕਦਾ ਨਹੀਂ। ਤਬਦੀਲੀ ਕੁਦਰਤ ਦਾ ਨੇਮ ਹੈ। ਹਾਇਉ ਮੀਯਾਜ਼ਾਕੀ ਇਸ ਪ੍ਰਸਥਿਤੀ ਨੂੰ ਬਹੁਤ ਖ਼ੂਬਸੂਰਤੀ ਨਾਲ ਸਵੀਕਾਰ ਕਰਦੇ ਨੇ। ਉਹ ਆਖਦੇ ਨੇ, “ਕੰਧ ਚਿੱਤਰ ਬਣਾਉਣ ਵਾਲੇ ਹੁਣ ਕਿੱਥੇ ਨੇ? ਦੁਨੀਆ ਬਦਲ ਰਹੀ ਹੈ। ਮੈਂ ਬਹੁਤ ਖ਼ੁਸ਼ ਕਿਸਮਤ ਹਾਂ ਕਿ ਮੈਂ ਇਕੋ ਕੰਮ 40 ਵਰ੍ਹਿਆਂ ਤੋਂ ਕਰਦਾ ਆ ਰਿਹਾ ਹਾਂ। ਅੱਜ ਦੇ ਯੁੱਗ ਵਿਚ ਇਹ ਬਹੁਤ ਹੈਰਾਨੀ ਜਨਕ ਹੈ।’’
ਮੀਯਾਜ਼ਾਕੀ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਇਕ ਵੀ ਬੁਰੀ ਫਿਲਮ ਨਹੀਂ ਬਣਾਈ। ਉਹ ਆਖਦੇ ਨੇ ਕਿ “ਮੇਰਾ ਵਿਸ਼ਵਾਸ ਹੈ ਕਿ ਬੱਚਿਆਂ ਦੇ ਮਨ, ਸਾਥੋਂ ਪਹਿਲੀਆਂ ਪੀੜ੍ਹੀਆਂ ਦੀਆਂ ਇਤਿਹਾਸਕ ਯਾਦਾਂ ਦੇ ਜਖੀਰੇ ਹੁੰਦੇ ਹਨ। ਪਰ ਬੱਚੇ ਜਿਉਂ- ਜਿਉਂ ਵੱਡੇ ਹੁੰਦੇ ਨੇ ਉਹ ਇਸ ਖ਼ਜ਼ਾਨੇ ਨੂੰ ਭੁੱਲਦੇ ਜਾਂਦੇ ਨੇ। ਹੁਣ ਮੈਂ ਇੱਕ ਅਜਿਹੀ ਫਿਲਮ ਬਣਾਉਣੀ ਚਾਹੁੰਦਾ ਹਾਂ ਜੋ ਇਸ ਵਿਸ਼ੇ ਨੂੰ ਬਹੁਤ ਗਹਿਰਾਈ ਨਾਲ ਛੂਹ ਸਕੇ। ਜੇ ਮੈਂ ਅਜਿਹੀ ਫਿਲਮ ਬਣਾ ਸਕਿਆ ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਮੌਤ ਕਬੂਲ ਕਰਾਂਗਾ।’’
- ਹਰਜੀਤ ਸਿੰਘ
Posted By: Harjinder Sodhi