ਪੁਸਤਕ : ਪੂੰਜੀਵਾਦ ਦੀ ਏ ਬੀ ਸੀ (ਵਾਰਤਕ)

ਲੇਖਕ : ਵਿਵੇਕ ਛਿੱਬੜ

ਪੰਨੇ : 112, ਮੱੁਲ : 120/-

ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।

ਅਮਰੀਕਾ ਵਿਚ ਪ੍ਰੋਫੈਸਰ ਅਤੇ ‘ਕੈਟਾਲਿਸਟ’ ਮਾਰਕਸਵਾਦੀ ਰਸਾਲੇ ਦੇ ਸੰਪਾਦਕ ਵਿਵੇਕ ਛਿੱਬੜ ਦੇ ਪੰੂਜੀਵਾਦ ਬਾਰੇ ਚਰਚਾ ਕਰਦੇ ਤਿੰਨ ਅੰਗ੍ਰੇਜ਼ੀ ਲੇਖਾਂ ਦਾ ਇਹ ਪੰਜਾਬੀ ਅਨੁਵਾਦ ਹੈ। ਇਹ ਕ੍ਰਮਵਾਰ ਬਾਵਾ ਸਿੰਘ, ਹਰਵੀਰ ਸਿੰਘ ਅਤੇ ਦਵਿੰਦਰ ਕੌਰ ਵੱਲੋਂ ਕੀਤੇ ਗਏ ਹਨ। ਪਹਿਲਾਂ ‘ਪੂੰਜੀਵਾਦ ਨੂੰ ਸਮਝਦਿਆਂ’ ਪੂੰਜੀਵਾਦ ਦੇ ਵਿਆਪਕ ਅਰਥ ਸਮਝਾਉਦਾ ਹੈ। ਮੰਡੀਕਰਨ ਅਤੇ ਦੌਲਤ ਦੇ ਸਬੰਧਾਂ ਬਾਰੇ ਗੁੱਝੇ ਭੇਦ ਖੋਲ੍ਹਦਾ ਹੈ। ਦੱਸਿਆ ਹੈ ਕਿ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਏਕੇ ਅਤੇ ਪ੍ਰਬੰਧ ਵਿਰੁੱਧ ਲੜਾਈ ਕਰਨ ਨਾਲ ਹੀ ਹੋ ਸਕਦੀ ਹੈ।

ਦੂਜਾ ‘ਪੰੂਜੀਵਾਦ ਅਤੇ ਰਾਜ’ ਰਾਜਸੀ ਤਾਕਤਾਂ ਵੱਲੋਂ ਧਨ ਦਾ ਨਿੱਜੀਕਰਨ ਕੀਤੇ ਜਾਣ ਵਾਲੇ ਜਾਲ਼ ਦੀ ਗੱਲ ਕਰਦਾ ਹੈ। ਸਟੇਟ ਦੁਆਰਾ ਕੁੱਝ ਲੋਕਾਂ ਨੂੰ ਪੰੂਜੀ ਸੌਂਪਣ ਅਤੇ ਆਮ ਲੋਕਾਂ ਨਾਲ ਵਿਤਕਰੇ ਭਰਿਆ ਲੋਟੂ ਵਤੀਰਾ ਅਪਨਾਉਣ ਦੀ ਵਿਆਖਿਆ ਕਰਦਾ ਹੈ।

ਤੀਜਾ ਲੇਖ ‘ਪੰੂਜੀਵਾਦ ਅਤੇ ਜਮਾਤੀ ਸੰਘਰਸ਼’ ਆਪਣੇ ਟਾਈਟਲ ਤੋਂ ਹੀ ਸਪਸ਼ਟ ਹੈ ਕਿ ਇਸ ਵਿੱਚ ਸਰਮਾਏਦਾਰੀ ਖ਼ਿਲਾਫ਼ ਲੋਕ ਯੁੱਧ ਕਿਉ ਲਾਮਬੰਦ ਹੰੁਦੇ ਹਨ। ਮਜ਼ਦੂਰ ਜਮਾਤ ਦੀ ਮਦਦ ਸਮਾਜਵਾਦੀ ਵਿਚਾਰਧਾਰਾ ਦੇ ਲੋਕ ਕਰਦੇ ਹਨ ਇਸ ਬਾਰੇ ਜੋ ਵੀ ਘੋਲ ਚੱਲਦੇ ਹਨ ਉਨ੍ਹਾਂ ਦੀ ਰੂਪ ਰੇਖਾ ਅਤੇ ਅਗਵਾਈ ਬਾਰੇ ਇਸ਼ਾਰੇ ਵੀ ਸ਼ਾਮਿਲ ਹਨ।

ਪੁਸਤਕ ਦਾ ਵਿਸ਼ਾ ਰਾਜਸੀ ਆਰਥਿਕ ਚਿੰਤਨ ਨਾਲ ਜੁੜਿਆ ਹੋਣ ਕਰਕੇ ਪੜ੍ਹਨਯੋਗ ਹੈ। ਭਾਵੇਂ ਭਾਸ਼ਾ ਜਟਿਲ ਹੈ, ਪਾਠ ਦਿਮਾਗ਼ ਖਿੱਚਦਾ ਹੈ ਪ੍ਰੰਤੂ ਅਜੋਕੀ ਭਾਰਤੀ ਆਰਥਿਕ ਰਾਜਨੀਤਕ ਵਿਵਸਥਾ ਬਾਰੇ ਪੂਰਨ ਗਿਆਨ ਦਿੰਦਾ ਇਸਦੇ ਸੁਧਾਰ ਕਰਨ ਬਾਰੇ, ਲੋਕ ਲਹਿਰਾਂ ਕਾਇਮ ਕਰਨ ਬਾਰੇ, ਨਿੱਜੀਕਰਨ ਤੇ ਪੰੂਜੀ ਦੇ ਕੁੱਝ ਹੱਥਾਂ ਵਿਚ ਸੀਮਿਤ ਨਾ ਹੋਣ ਦੇਣ ਲਈ ਏਕੇ ਤੇ ਸੰਘਰਸ਼ ਦਾ ਹੋਕਾ ਦਿੰਦੀ ਹੈ। ਅਨੁਵਾਦ ਪੰਜਾਬੀ ਭਾਸ਼ਾਈ ਸੁਹਜ, ਬਣਤਰ ਤੇ ਰੌਚਿਕ, ਪ੍ਰੰਪਰਿਕ ਮੁਹਾਵਰੇ ਵਿਚ ਕੀਤੇ ਜਾਣ ਦੀ ਵਧੇਰੇ ਜ਼ਰੂਰਤ ਸੀ ਤਾਂ ਜੋ ਪਾਠਕ ਸਰਲ ਰੂਪ ਵਿਚ ਸਮਝ ਸਕਣ। ਪੰਜਾਬੀ ਰਾਜਸੀ ਚੇਤਨਾ ਰੱਖਣ ਵਾਲਿਆਂ ਨੂੰ ਪੜ੍ਹਨ ਦੀ ਗੁਜ਼ਾਰਿਸ਼ ਹੈ।

Posted By: Harjinder Sodhi