ਪੁਸਤਕ : ਗੁਰੂ ਨਾਨਕ ਬਾਣੀ (ਮੂਲ ਸਰੋਕਾਰ)

ਸੰਪਾਦਕ : ਡਾ. ਸਤਵੰਤ ਕੌਰ

ਪੰਨੇ : 221 , ਮੱੁਲ : 300/-

ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ

ਡਾ. ਸਤਵੰਤ ਕੌਰ ਵੱਲੋਂ ਸੰਪਾਦਿਤ ਚਰਚਾ ਅਧੀਨ ਪੁਸਤਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਪੁਸਤਕ ’ਚ ਸੰਪਾਦਕੀ ਉਪਰੰਤ ਸੰਪਾਦਕ ਵੱਲੋਂ ਖੁਦ ਸਮੇਤ ਕੁੱਲ 30 ਵਿਦਵਾਨ ਲੇਖਕਾਂ ਦੇ ਭਾਸ਼ਣ ਲੇਖ ਰੂਪ ਵਿਚ ਸ਼ੁਮਾਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਪ੍ਰੋ. ਤੇਜਿੰਦਰ ਕੌਰ ਦਾ ਇਕ ਲੇਖ ਅੰਗਰੇਜੀ ਭਾਸ਼ਾ ਵਿਚ ਵੀ ਦਰਜ ਕੀਤਾ ਗਿਆ ਹੈ।

ਗੁਰੂ ਨਾਨਕ ਬਾਣੀ ਦੇ ਮੂਲ ਸਰੋਕਾਰ ਅਤੇ ਅਜੋਕੇ ਸੰਦਰਭ ’ਚ ਗੁਰੂ ਨਾਨਕ ਬਾਣੀ ਦੇ ਸਦੀਵੀ ਅਰਥਾਂ ਦੀ ਸਾਰਥਿਕਤਾ ਬਾਬਤ ਪ੍ਰੋ. ਸੰਤੋਸ਼ ਦੇਵੀ, ਪ੍ਰੋ. ਬਲਜਿੰਦਰ ਕੌਰ, ਡਾ. ਸੁਖਦੇਵ ਸਿੰਘ, ਡਾ. ਸਰਬਜੀਤ ਸਿੰਘ, ਡਾ.ਮਨਜਿੰਦਰ ਸਿੰਘ, ਡਾ. ਸਤਵੰਤ ਕੌਰ, ਡਾ.ਮਨਜੀਤ ਕੌਰ, ਡਾ. ਕਿਰਨ ਕੌਰ, ਡਾ. ਰਮਾ ਕੁਮਾਰੀ, ਪ੍ਰੋ.ਕੰਵਲਜੀਤ ਕੌਰ, ਪ੍ਰੋ. ਬਲਵੀਰ ਕੌਰ,ਪ੍ਰੋ.ਅਮਨਪ੍ਰੀਤ ਕੌਰ ਢੀਂਡਸਾ,ਰਮਨਿੰਦਰ ਸਿੰਘ,ਡਾ.ਮਨਪ੍ਰੀਤ ਕੌਰ, ਪ੍ਰੋ.ਸੰਦੀਪ ਕੌਰ, ਡਾ.ਕੁਲਵੰਤ ਕੌਰ, ਡਾ.ਕੁਲਵਿੰਦਰ ਕੌਰ, ਡਾ.ਹਰਪ੍ਰੀਤ ਕੌਰ, ਪ੍ਰੋ.ਜਗਪਾਲ ਸਿੰਘ, ਡਾ.ਸਰਬਜੀਤ ਕੌਰ, ਡਾ.ਸੁਰਜੀਤ ਕੌਰ, ਡਾ.ਗੁਰਪ੍ਰੀਤ ਕੌਰ, ਪ੍ਰੋ.ਸੋਨੀਆ ਰਾਣੀ, ਪ੍ਰੋ.ਬਲਜਿੰਦਰ ਕੌਰ, ਪ੍ਰੋ.ਹਰਦੀਪ ਕੌਰ,ਪ੍ਰੋ.ਮਨਜੀਤ ਕੌਰ,ਪ੍ਰੋ.ਜੇ.ਬੀ.ਸੇਖੋਂ, ਪ੍ਰੋ,ਹਰਿੰਦਰਜੀਤ ਸਿੰਘ, ਪ੍ਰੋ.ਸੰਦੀਪ ਕੌਰ ਅਤੇ ਪ੍ਰੋ.ਤੇਜਿੰਦਰ ਕੌਰ ਦੇ ਲੇਖ ਪਾਠਕਾਂ ਦੇ ਰੂਬਰੂ ਕੀਤੇ ਗਏ ਹਨ। ਗੁਰੂ ਜੀ ਦੀ ਪਵਿੱਤਰ ਬਾਣੀ ਇਨਸਾਨ ਨੂੰ ਅਕਾਲ ਪੁਰਖ ਨਾਲ ਜੁੜਨ ਦਾ ਮਾਰਗ ਦੱਸਣ ਤੋਂ ਲੈ ਕੇ ਸਮਾਜ ਸੁਧਾਰ ਤਕ ਦੀ ਗੱਲ ਕਰਦਿਆਂ ਨੂੰ ਕਿਰਤ ਨਾਲ ਜੁੜਨ ਦਾ ਸੰਦੇਸ਼ ਦਿੰਦੀ ਹੈ। ਗੁਰੂ ਸਾਹਿਬ ਦੀ ਬਾਣੀ ਇਨਸਾਨ ਨੂੰ ਜ਼ੁਲਮ ਖਿਲ਼ਾਫ ਆਵਾਜ਼ ਬੁਲੰਦ ਕਰਨ ਦਾ ਵੀ ਸਾਹਸ ਦਿੰਦੀ ਹੈ। ਗੁਰੂ ਸਾਹਿਬ ਦੀ ਬਾਣੀ ’ਚੋਂ ਉਜਾਗਰ ਹੁੰਦੇ ਤਮਾਮ ਪੱਖਾਂ ਨੂੰ ਲੇਖਕਾਂ ਵੱਲੋਂ ਬਹੁਤ ਹੀ ਸਰਲ ਭਾਸ਼ਾ ’ਚ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਸ਼ੁਮਾਰ ਲੇਖਾਂ ’ਚ ਗੁਰੂ ਸਾਹਿਬ ਦੀ ਬਾਣੀ ’ਚੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਉਜਾਗਰ ਹੁੰਦੇ ਤਮਾਮ ਪੱਖਾਂ ਨੂੰ ਜਿੱਥੇ ਬਾਖੂਬੀ ਬਿਆਨਿਆ ਗਿਆ ਹੈ ਉੱਥੇ ਉਨ੍ਹਾਂ ਦੀ ਬਾਣੀ ਜ਼ਰੀਏ ਦਿੱਤੇ ਜੀਵਨ ਆਦਰਸ਼ਾਂ ਨੂੰ ਸਰਲ ਰੂਪ ੱਚ ਸਮਝਾਉਣ ਦੇ ਸਮਰੱਥ ਪੁਸਤਕ ਸੰਭਾਲਣਯੋਗ ਹੈ।

ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi