ਜੇਐੱਨਐੱਨ, ਨਵੀਂ ਦਿੱਲੀ : Zika Virus 2019 : 'ਜ਼ੀਕਾ ਵਾਇਰਸ' ਇਕ ਗਲੋਬਲ ਖ਼ਤਰਾ ਬਣਦਾ ਜਾ ਰਿਹਾ ਹੈ। ਇਸ ਖ਼ਤਰੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਬ੍ਰਾਜ਼ੀਲ 'ਚ 15 ਲੱਖ ਲੋਕ ਇਸ ਵਾਇਰਸ ਦੇ ਖ਼ਤਰੇ ਦੇ ਦਾਇਰੇ 'ਚ ਹਨ। ਇਕ ਵਾਇਰਸ ਜੋ ਏਡੀਜ਼, ਏਜਿਪਟੀ ਅਤੇ ਹੋਰ ਮੱਛਰਾਂ ਨਾਲ ਫੈਲਦਾ ਹੈ। ਇਹ ਚਿਕਨਗੁਨੀਆ ਅਤੇ ਡੇਂਗੂ ਵੀ ਫੈਲਾਉਂਦੇ ਹਨ।

ਕੀ ਹਨ ਇਸਦੇ ਲੱਛਣ

- ਬੁਖ਼ਾਰ

- ਜੋੜਾਂ ਦਾ ਦਰਦ

- ਸਰੀਰ 'ਤੇ ਲਾਲ ਦਾਣੇ

- ਥਕਾਨ

- ਸਿਰਦਰਦ

- ਅੱਖਾਂ ਦਾ ਲਾਲ ਹੋਣਾ

ਜ਼ੀਕਾ ਵਾਇਰਸ ਤੋਂ ਬਚਣ ਲਈ ਕੀ ਕਰੀਏ

ਜ਼ੀਕਾ ਵਾਇਰਸ ਨੂੰ ਫੈਲਾਉਣ ਵਾਲੇ ਮੱਛਰਾਂ ਤੋਂ ਬਚਣ ਲਈ ਇਹੀ ਉਪਾਅ ਹੈ ਜੋ ਤੁਸੀਂ ਡੇਂਗੂ ਤੋਂ ਬਚਣ ਲਈ ਕਰਦੇ ਆਏ ਹੋ। ਜਿਵੇਂ ਮੱਛਰਦਾਨੀ ਦਾ ਪ੍ਰਯੋਗ, ਪਾਣੀ ਠਹਿਰਨ ਨਾ ਦੇਣਾ, ਆਸ-ਪਾਸ ਦੀ ਸਾਫ਼-ਸਫ਼ਾਈ, ਮੱਛਰ ਵਾਲੇ ਏਰੀਏ 'ਚ ਪੂਰੇ ਕੱਪੜੇ ਪਾਉਣਾ ਤੇ ਖ਼ੂਨ ਦੀ ਜਾਂਚ ਕੀਤੇ ਬਿਨਾਂ ਸਰੀਰ 'ਚ ਖ਼ੂਨ ਨਾ ਚੜਾਉਣਾ ਆਦਿ।

ਜ਼ੀਕਾ ਵਾਇਰਸ ਦਾ ਇਤਿਹਾਸ

ਇਸਦਾ ਸਬੰਧ ਅਫਰੀਕਾ ਦੇ ਜ਼ਿਕਾ ਜੰਗਲ ਤੋਂ ਹੈ। ਇਥੇ 1947 'ਚ ਅਫ਼ਰੀਕੀ ਵਾਇਰਸ ਖੋਜ ਸੰਸਥਾਨ ਦੇ ਵਿਗਿਆਨਿਕ ਪੀਲੇ ਬੁਖ਼ਾਰ 'ਤੇ ਰਿਸਰਚ ਕਰਨ ਲਈ ਰੀਸਸ ਮਕਾਕ (ਇਕ ਪ੍ਰਕਾਰ ਦਾ ਲੰਗੂਰ) ਨੂੰ ਲਿਆਏ। ਇਸ ਲੰਗੂਰ ਨੂੰ ਹੋਏ ਬੁਖ਼ਾਰ ਦੀ ਜਾਂਚ ਕੀਤੀ ਗਈ, ਜਿਸ 'ਚ ਪਾਏ ਗਏ ਸੰਕ੍ਰਾਮਕ ਘਟਕ (Infectious component) ਨੂੰ ਜੰਗਲ ਦਾ ਨਾਮ ਹੀ ਜ਼ੀਕਾ ਦਿੱਤਾ ਗਿਆ। ਇਸਤੋਂ ਸੱਤ ਸਾਲ ਬਾਅਦ 1954 'ਚ ਨਾਈਜ਼ੀਰੀਆ ਦੇ ਇਕ ਵਿਅਕਤੀ 'ਚ ਇਹ ਵਾਇਰਸ ਪਾਇਆ ਗਿਆ। ਇਸ ਵਾਇਰਸ ਦੇ ਜ਼ਿਆਦਾ ਮਾਮਲੇ ਪਹਿਲੀ ਵਾਰ 2007 'ਚ ਅਫ਼ਰੀਕਾ ਅਤੇ ਏਸ਼ੀਆ ਦੇ ਬਾਹਰ ਦੇਖਣ ਨੂੰ ਮਿਲੇ ਅਤੇ ਪਿਛਲੇ ਸਾਲ 2018 'ਚ ਰਾਜਸਥਾਨ ਦੇ ਜੈਪੁਰ 'ਚ ਜ਼ੀਕਾ ਵਾਇਰਸ ਦੇ 22 ਮਾਮਲੇ ਸਾਹਮਣੇ ਆਏ।

Posted By: Ramanjit Kaur