ਜਗਦੀਸ਼ ਕੁਮਾਰ, ਜਲੰਧਰ

ਟੀਬੀ ਦੇਸ਼ ਵਾਸੀ ਦੀ ਸਿਹਤ ਲਈ ਸਭ ਤੋਂ ਵੱਡੀ ਚੁਣੌਤੀ ਹੈ। ਟੀਬੀ ਦੇ ਖਾਤਮੇ ਲਈ ਕਈ ਵਾਰੀ ਵਾਰ ਕੀਤੇ ਪਰ ਹੁਣ ਕੇਂਦਰ ਸਰਕਾਰ ਇਸ ਦੇ ਖਾਤਮੇ ਦਾ ਇੰਤਜਾਰ ਕਰ ਰਹੀ ਹੈ। ਗਲੋਬਲ ਹੈਲਥ ਟੀਬੀ ਰਿਪੋਰਟ ਅਨੁਸਾਰ ਦੇਸ਼ 'ਚ ਦੁਨੀਆ ਦੇ ਟੀਬੀ ਦਾ ਲਗਪਗ ਇਕ ਚੌਥਾਈ ਮਰੀਜ਼ ਹੈ।

ਪੰਜਾਬ 'ਚ ਵੀ ਟੀਬੀ ਦੇ ਮਰੀਜ਼ਾਂ ਦਾ ਲਗਾਤਾਰ ਗ੍ਰਾਫ ਵੱਧ ਰਿਹਾ ਹੈ। ਕੇਂਦਰ ਸਰਕਾਰ ਦੇਸ਼ 'ਚੋਂ 2025 ਤਕ ਟੀਬੀ ਦੇ ਖਾਤਮੇ ਦਾ ਸੁਪਨਾ ਸਾਕਾਰ ਕਰਨ ਲਈ ਪੂਰਾ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਟੀਬੀ ਖਾਤਮੇ ਲਈ 69 ਸਾਲਾਂ 'ਚ ਚੌਥੀ ਵਾਰ ਟੀਬੀ 'ਤੇ ਕਾਬੂ ਪਾਉਣ ਲਈ ਸ਼ੁਰੂ ਕੀਤੇ ਪ੍ਰੋਗਰਾਮ ਦਾ ਨਾਂ ਬਦਲ ਦਿੱਤਾ ਹੈ।

ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸੰਜੀਵਾ ਕੁਮਾਰ ਵੱਲੋਂ 30 ਦਸੰਬਰ 2019 ਨੂੰ ਜਾਰੀ ਪੱਤਰ 'ਚ 2025 ਤਕ ਟੀਬੀ ਮੁਕਤ ਰਾਸ਼ਟਰ ਦੇ ਟੀਚੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਿਵਾਈਜ਼ਡ ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ (ਆਰਐੱਨਟੀਸੀਪੀ) ਦਾ ਨਾਂ ਬਦਲ ਕੇ ਨੈਸ਼ਨਲ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਕਰ ਦਿੱਤਾ ਸੀ। ਟੀਚੇ ਨੂੰ ਪੂਰਾ ਕਰਨ ਲਈ ਸੂਬੇ 'ਚ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ।

ਮਰੀਜ਼ਾਂ ਨੂੰ 500 ਰੁਪਏ ਪੋਸ਼ਣ ਰਾਸ਼ੀ ਦੇਣੀ ਕੀਤੀ ਸ਼ੁਰੂ

ਕੇਂਦਰ ਸਰਕਾਰ ਵੱਲੋਂ ਅਪ੍ਰੈਲ 2018 'ਚ ਟੀਬੀ ਦੇ ਮਰੀਜ਼ਾਂ ਦੇ ਇਲਾਜ ਦੌਰਾਨ ਉਨ੍ਹਾਂ ਨੂੰ ਖੁਰਾਕ ਮੁਹੱਈਆ ਕਰਵਾਉਣ ਲਈ ਪੋਸ਼ਣ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤਹਿਤ ਵਿਭਾਗ ਨੇ ਨੋਟੀਫਾਈਡ ਹੋਣ ਵਾਲੇ ਮਰੀਜ਼ਾਂ ਨੂੰ ਹਰ ਮਹੀਨੇ 500 ਰੁਪਏ ਦੇਣ ਦਾ ਐਲਾਨ ਕੀਤਾ ਸੀ।

ਸਰਕਾਰ ਨੇ ਅਕਤਬੂਰ 2017 ਤੋਂ ਨੋਟੀਫਾਈਡ ਹੋਣ ਵਾਲੇ ਮਰੀਜ਼ਾਂ ਨੂੰ ਇਸ ਯੋਜਨਾ ਦਾ ਲਾਭ ਮੁਹੱਈਆ ਕਰਵਾਉਣ ਸੀ। ਯੋਜਨਾ ਦੀਆਂ ਨੀਤੀਆਂ ਬੈਲ ਗੱਡੀ ਦੀ ਰਫਤਾਰ ਵਾਂਗ ਸੂਬਿਆਂ 'ਚ ਲਾਗੂ ਹੋਈਆਂ। ਵਿਭਾਗ ਅਨੁਸਾਰ ਫੰਡਾਂ ਦੀ ਕਮੀ ਕਾਰਨ 40 ਤੋਂ 50 ਫੀਸਦੀ ਮਰੀਜ਼ ਇਸ ਰਾਸ਼ੀ ਤੋਂ ਵਾਂਝੇ ਹਨ।

2025 ਤਕ ਟੀਬੀ ਮੁਕਤ ਰਾਸ਼ਟਰ ਨਿਰਮਾਣ ਦੀ ਟੀਚਾ

ਸਟੇਟ ਟੀਬੀ ਅਧਿਕਾਰੀ ਡਾ. ਜਸਤੇਜ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੋਲੀਓ ਵਾਂਗ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਪੂਰਾ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਾਕਰ ਵੱਲੋਂ ਰਿਵਾਈਜ਼ਡ ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ (ਆਰਐੱਨਟੀਸੀਪੀ) ਦਾ ਨਾਂ ਬਦਲ ਕੇ ਨੈਸ਼ਨਲ ਟੀਬੀ ਐਲੀਮਿਨੇਸ਼ਨ ਪ੍ਰੋਗਰਾਮ ਰਖ ਦਿੱਤਾ ਹੈ। 2025 ਤਕ ਟੀਬੀ ਮੁਕਤ ਰਾਸ਼ਟਰ ਦਾ ਨਿਰਮਾਣ ਕਰਨ ਦਾ ਟੀਚਾ ਹੈ। ਸੂਬੇ 'ਚ ਪੰਜ ਸਾਲ 'ਚ ਵਿਭਾਗ ਟੀਚੇ ਨੂੰ ਪੂਰੇ ਕਰਨ ਲਈ ਮਰੀਜ਼ਾਂ ਨੂੰ ਨੋਟੀਫਿਕੇਸ਼ਨ ਨੂੰ ਮਜ਼ਬੂਤ ਬਣਾਉਣ ਲਈ ਸਟਾਫ ਦੀ ਕਮੀ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। 2025 ਤਕ ਦੇਸ਼ ਨੂੰ ਟੀਬੀ ਮੁਕਤ ਕਰਵਾਉਣ ਲਈ ਵਿਭਾਗ ਵੱਲੋਂ ਬਿਹਤਰ ਇਲਾਜ ਨਾਲ ਹਾਈਟੈਕ ਤਕਨੀਕ ਰਾਹੀਂ ਟੈਸਟ ਕਰਵਾਉਣ ਤੋਂ ਇਲਾਵਾ ਮੁਫਤ ਦਵਾਈ ਦਿੱਤੀ ਜਾ ਰਹੀ ਹੈ।

ਟੀਬੀ ਦੇ ਇਲਾਜ਼ ਦੀਆਂ ਨੀਤੀਆਂ ਦਾ ਸਫ਼ਰ

- ਟੀਬੀ ਨੂੰ ਖੋਜ 24 ਮਾਰਚ ਨੂੰ ਸਰ ਰੋਬਰਟ ਕੌਕ ਨੇ ਕੀਤੀ।

- 1944 'ਚ ਟੀਬੀ ਦੇ ਇਲਾਜ ਲਈ ਦਵਾਈ ਬਣਨੀ ਸ਼ੁਰੂ ਹੋ ਗਈ।

- 1950 ਦਵਾਈ ਮਹਿੰਗੀ ਹੋਣ ਕਾਰਨ ਕੇਂਦਰ ਸਰਕਾਰ ਨੇ ਸਰਕਾਰੀ ਪੱਧਰ 'ਤੇ ਇਸ ਦੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਕੀਤੀ।

- 1962 'ਚ ਨੈਸ਼ਨਲ ਟੀਬੀ ਪ੍ਰਰੋਗਰਾਮ ਦੀ ਸ਼ੁਰੂਆਤ ਹੋਈ।

- 1998 ਰੀਵਾਈਜ਼ਡ ਨੈਸ਼ਨਲ ਟੀਬੀ ਕੰਟਰੋਲ ਪ੍ਰਰੋਗਰਾਮ (ਆਰਐੱਨਟੀਸੀਪੀ) ਦੀ ਸ਼ੁਰੂਆਤ ਹੋਈ।

- 2006 'ਚ ਪੂਰੇ ਦੇਸ਼ 'ਚ ਆਰਐੱਨਸੀਪੀ ਦਾ ਵਿਸਤਾਰ ਹੋਇਆ।

- ਦਸੰਬਰ 2019 'ਚ ਨੈਸ਼ਨਲ ਟੀਬੀ ਐਲੀਮੇਸ਼ਨ ਕੰਟਰੋਲ ਪ੍ਰਰੋਗਰਾਮ ਦਾ ਨਾਂ ਰੱਖਿਆ ਗਿਆ।

ਟੀਬੀ ਇਕ ਇਨਫੈਕਸ਼ਨ ਰੋਗ ਹੈ ਜੋ ਮਾਈਕੋਬਕਟੇਰੀਅਮ ਟਿਊਬਰਕਲੋਸਿਸ ਨਾਂ ਦੇ ਜੀਵਾਣੂ ਨਾਲ ਹੁੰਦਾ ਹੈ। ਟੀਬੀ ਮੁੱਖ ਤੌਰ 'ਤੇ ਫੇਫੜਿਆਂ ਦਾ ਰੋਗ ਹੈ। ਇਸ ਤੋਂ ਇਲਾਵਾ ਸ਼ਰੀਰ ਦੇ ਦੂਜੇ ਅੰਗਾਂ 'ਚ ਵੀ ਹੋ ਸਕਦਾ ਹੈ, ਜਿਵੇਂ ਕਿ ਹੱਡੀਆਂ, ਜੋੜਾਂ, ਦਿਮਾਗ਼, ਬੱਚੇਦਾਨੀ 'ਚ, ਰੀੜ੍ਹ ਦੀ ਹੱਡੀ, ਆਂਤ 'ਚ ਵੀ ਇਹ ਰੋਗ ਹੋ ਸਕਦਾ ਹੈ।

ਡਾ. ਰਾਜੀਵ ਸ਼ਰਮਾ, ਜ਼ਿਲ੍ਹਾ ਟੀਬੀ ਅਧਿਕਾਰੀ, ਜਲੰਧਰ।

ਹਰ ਸਾਲ ਵੱਧਦਾ ਗਿਆ ਟੀਬੀ ਦਾ ਸ਼ਿਕੰਜਾ

ਸਾਲ ਮਰੀਜ਼ ਨੋਟੀਫਾਈਡ ਐੱਮਡੀਆਰ ਮਰੀਜ਼

2013 --- 515

2014 --- 560

2015 39744 513

2016 41285 613

2017 43325 559

2018 54945 861

2019 58246 940

2020 (23 ਮਾਰਚ ਤਕ) 12232 201

- ਦੇਸ਼ 'ਚ ਇਕ ਲੱਖ ਦੀ ਆਬਾਦੀ 'ਤੇ 211 ਨਵੇਂ ਮਰੀਜ਼ ਹਰ ਸਾਲ।

- ਪੰਜਾਬ 'ਚ ਇਕ ਲੱਖ ਦੀ ਆਬਾਦੀ 'ਤੇ 219 ਨਵੇਂ ਮਰੀਜ਼ ਹਰ ਸਾਲ।